ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਪੰਜਾਬ ਵਿਚ ਕਰੋਨੇ ਦੇ ਕੇਸਾਂ ਵਿਚ ਹੋਏ ਵਾਧੇ ਲਈ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸਿੱਖ ਸ਼ਰਧਾਲੂਆਂ ਸਿਰ ਦੋਸ਼ ਦੇਣ ਲਈ ਕੀਤੀਆਂ ਜਾ ਰਹੀਆਂ ਨਕਾਰਾਤਮਿਕ ਟਿੱਪਣੀਆਂ ਨੂੰ ਨਾ ਕੇਵਲ ਮੰਦਭਾਗੀਆਂ ਸਗੋਂ ਸਿਖ ਕੌਮ ਅਤੇ ਗੁਰੂਘਰਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿਤਾ ਹੈ।
੨੯ ਅਪ੍ਰੈਲ ਇਕ ਤਵਾਰੀਖੀ ਦਿਹਾੜਾ ਹੈ। ਇਸ ਦਿਨ ਖਾਲਸਾ ਪੰਥ ਨੇ ਸਰਬੱਤ ਦੇ ਭਲੇ ਅਤੇ ਆਪਣੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬੁਲੰਦ ਰੱਖਣ ਲਈ ਪਿਛਲੀਆਂ ਪੰਜ ਸਦੀ ਤੋਂ ਚਲ ਰਹੇ ਸੰਘਰਸ਼ ਦਾ ਇਕ ਨਵਾਂ ਮੀਲ-ਪੱਥਰ ਗੱਡਿਆ ਸੀ।
ਅਪ੍ਰੈਲ ਮਹੀਨੇ ਦੀ 29 ਤਰੀਕ ਨੂੰ ਦਮਦਮੀ ਟਕਸਾਲ ਦੇ ਚੌਧਵੇਂ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਸਿਰਜੇ ਗਏ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਐਲਾਨ ਦੀ ਵਰ੍ਹੇਗੰਢ ਹੈ।
ਮੌਤ ਨੂੰ ਸਾਰੇ ਮਾਰਨਾ ਚਾਹੁੰਦੇ ਵਿਰਲੇ ਹੀ ਨੇ ਮੌਕਾ ਪਾਉਂਦੇ ਨੇ
ਘਾਲ ਜੁਲਮ ਦੇ ਘੁੱਪ ਹਨੇਰੇ ਨੂੰ ਹਰਾਉਣਾ ਲੋਚਦਾ ਏਂ ਜੇ। ਮਸ਼ਾਲਾਂ ਬਾਲ ਕੇ ਚੱਲੀਂ ਤੇਰੀ ਇਹ ਘਾਲ ...
ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਕਨੇਡੀਅਨ ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਹਾਂ ਕਿ ਭਾਰਤੀ ਖੂਫੀਆ ਏਜੰਸੀਆਂ ਦੇ ਕਰਿੰਦੇ ਕਨੇਡਾ ਵਿੱਚ ਸਰਗਰਮ ਹਨ ਅਤੇ ਕਨੇਡੀਅਨ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਹਨ”।
ਝੂਠੇ ਪੁਲਿਸ ਮੁਕਾਬਲਿਆਂ ਅਤੇ ਸਾਕਾ ਬਹਿਬਲ ਕਲਾਂ 2015 ਨਾਲ ਸੰਬੰਧਤ ਮਾਮਲਿਆਂ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਵਾਦਿਤ ਤੇ ਮੁਅੱਲਤ ਪੁਲਿਸ ਅਫਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕਰਨ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਤੇ ਮਨੁੱਖਾਂ ਹੱਕਾਂ ਦੀਆਂ ਸੰਸਥਾਵਾਂ ਵੱਲੋਂ ਕਰੜੀ ਨਿਖੇਧੀ ਦਾ ਸਾਹਮਣਾ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਨੇ ਇਸ ਮਾਮਲੇ ਉੱਤੇ ਇਕ ਜਾਂਚ ਕਮੇਟੀ ਬਣਾ ਦਿੱਤੀ ਹੈ।
ਅਦਾਲਤ ਵਿੱਚ ਉਮਰਾਨੰਗਲ ਦੇ ਖਿਲਾਫ ਬਹਿਬਲ ਕਲਾਂ ਗੋਲੀ ਕਾਂਡ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਵੀ ਚੱਲ ਰਹੇ ਹਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਹੱਥਾਂ ਵਿੱਚ ਕਾਬਜ਼ ਹੈ ਜੋ ਕਿ ਪੰਜਾਬ ਦੇ ਉਜਾੜੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੰਜਾਬ ਦੀ ਜੁਆਨੀ ਨੂੰ ਪੁਲਿਸ ਮੁਕਾਬਲਿਆਂ, ਅਤੇ ਨਸ਼ਿਆਂ ਰਾਹੀਂ ਖਤਮ ਕਰਵਾਉਣ ਦੀ ਦੋਸ਼ੀ ਹਨ। ਸ਼੍ਰੋਮਣੀ ਕਮੇਟੀ ਨੇ ਉਮਰਾਨੰਗਲ ਨੂੰ ਸਨਮਾਨਿਤ ਕਰਕੇ ਜੋ ਕੌਮ ਦੀ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਉਸ ਦੀ ਪੰਥ ਕੋਲੋਂ ਮੁਆਫੀ ਮੰਗਣ।
1947 ਤੋਂ ਬਾਅਦ, ਹਿੰਦੂ ਪ੍ਰਭਾਵ ਵਾਲੇ ਭਾਰਤੀ ਰਾਜ ਪ੍ਰਬੰਧ ਨੇ ਅਕਾਲੀਆਂ ਦੀਆਂ ਗਤੀਵਿਧੀਆਂ ਨੂੰ ਕਾਬੂ ਵਿਚ ਰੱਖਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਅਸਿੱਧੀ ਵਰਤੋਂ ਕੀਤੀ। ਜਿਵੇਂ ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਦੁਆਰਾ ਲਾਗੂ ਨਾਨਕਸ਼ਾਹੀ ਕੈਲੰਡਰ ਵਾਪਸ ਕਰਾ ਦਿੱਤਾ ਅਤੇ ਸਾਬਕਾ ਅਕਾਲ ਤਖ਼ਤ ਜਥੇਦਾਰ ਤੋਂ ਰਾਮ ਰਹੀਮ ਨੂੰ ਮਾਫ਼ ਕਰਾ ਦਿੱਤਾ, ਆਦਿ।
Next Page »