February 2020 Archive

ਅਦਾਲਤੀ ਮਨਾਹੀ ਦੇ ਬਾਵਜੂਦ ਤਾਮਿਲ ਨਾਡੂ ਵਿੱਚ ਨਾ.ਸੋ.ਕਾ. ਵਿਰੁੱਧ ਜਬਰਦਸਤ ਮੁਜ਼ਾਹਰੇ ਹੋਏ

ਬੁੱਧਵਾਰ (19 ਫਰਵਰੀ) ਨੂੰ ਤਾਮਿਲ ਨਾਡੂ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ (ਨਾ.ਰਜਿ.) ਅਤੇ ਜਨਸੰਖਿਆ ਰਜਿਸਟਰ (ਜ.ਰਜਿ.) ਦੇ ਵਿਰੋਧ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਵਿਖਾਵੇ ਹੋਏ।

ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਗੁਰਬਾਣੀ ਪ੍ਰਸਾਰਣ ਉੱਤੇ ਪੀ.ਟੀ.ਸੀ. ਦੀ ਅਜਾਰੇਦਾਰੀ ਦਾ ਪੱਖ ਪੂਰਿਆ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਪਰ ਇੱਕ ਨਿੱਜੀ ਚੈਨਲ ਪੀ.ਟੀ.ਸੀ. ਦੀ ਅਜਾਰੇਦਾਰੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀ ਭੂਮਿਕਾ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਯੂ.ਨੇ. ਮੁਖੀ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਵਿਖੇ ਨਤਮਸਤਕ ਹੋਏ

ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਅੱਜ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ।

ਸਾਕਾ ਨਕੋਦਰ ਤੋਂ 34 ਸਾਲ ਬਾਅਦ: ਸਾਡੀਆਂ ਜਿੰਮੇਵਾਰੀਆਂ ਕੀ ਹਨ?

2 ਫਰਵਰੀ 1986 ਨੂੰ ਨਕੋਦਰ ਦੇ ਗੁਰਦੁਆਰਾ ਗੁਰੂ ਅਰਜਨ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਸੀ। ਸਿੱਖ ਸੰਗਤ ਵੱਲੋਂ ਇਸ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ।

ਅਮਰਿੰਦਰ ਸਿੰਘ ਸਾਕਾ ਨਕੋਦਰ 1986 ਬਾਰੇ ਆਪਣੇ ਵਾਅਦੇ ਪੂਰੇ ਕਰੇ: ਡਾ. ਪ੍ਰਿਤਪਾਲ ਸਿੰਘ

ਸਾਕਾ ਨਕੋਦਰ 1986 ਦੇ ਸ਼ਹੀਦਾਂ ਦੀ 34ਵੀਂ ਸ਼ਹੀਦੀ ਵਰ੍ਹੇਗੰਢ ਗੁਰਦੁਆਰਾ ਸਿੰਘ ਸਭਾ ਬੇਅ ਏਰੀਆ ਮਿਲਪੀਟਸ, ਕੈਲੀਫੋਰਨੀਆ ਵਿਖੇ 16 ਫਰਵਰੀ 2020 ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ।

ਇੰਡੀਆ ਵੱਲੋਂ ਮੇਰੇ ਨਾਲ ਇੱਦਾਂ ਵਿਹਾਰ ਕੀਤਾ ਗਿਆ ਜਿਵੇਂ ਮੈਂ ਕੋਈ ਮੁਜ਼ਰਮ ਹੋਵਾਂ: ਬਰਤਾਨਵੀ ਐੱਮ.ਪੀ.

ਦਿੱਲੀ ਸਲਤਨਤ ਵੱਲੋਂ ਬੀਤੇ ਕੱਲ੍ਹ (17 ਫਰਵਰੀ ਨੂੰ) ਇੱਕ ਬਰਤਾਨਵੀ ਐੱਮ.ਪੀ. ਨੂੰ ਵਾਪਸ ਮੋੜਨ (ਡਿਪੋਰਟ ਕਰਨ) ਦੀ ਖਬਰ ਮਿਲੀ ਹੈ।

ਦਿੱਲੀ ਸਲਤਨਤ ਵੱਲੋਂ ਕਸ਼ਮੀਰ ਵਿੱਚ ਕਾਲੇ ਕਾਨੂੰਨਾਂ ਦੀ ਵਰਤੋਂ ਦੀ ਪੀ.ਯੂ.ਡੈ.ਰਾ ਵੱਲੋਂ ਸਖਤ ਨਿਖੇਧੀ

ਅੱਜ ਜਾਰੀ ਕੀਤੇ ਇਕ ਲਿਖਤੀ ਬਿਆਨ ਵਿੱਚ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ.ਯੂ.ਡੈ.ਰਾ) ਵੱਲੋਂ ਜੰਮੂ ਅਤੇ ਕਸ਼ਮੀਰ ਵਿੱਚ ਪਬਲਿਕ ਸੇਫਟੀ ਐਕਟ (ਪ.ਸੇ.ਐ.) ਨਾਮੀ ਕਾਲੇ ਕਾਨੂੰਨ ਦੀ ਵਰਤੋਂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।

ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਕਸ਼ਮੀਰ ਮਸਲੇ ਉੱਤੇ ਹਮਾਇਤ ਦਿੱਤੀ

ਲੰਘੇ ਸ਼ੁੱਕਰਵਾਰ (14 ਫਰਵਰੀ ਨੂੰ) ਤੁਰਕੀ ਦੇ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਕਸ਼ਮੀਰ ਮਸਲੇ ਦਾ ਜਿਕਰ ਕੀਤਾ ਗਿਆ ਅਤੇ ਇਸ ਮਾਮਲੇ ਉੱਤੇ ਪਾਕਿਸਤਾਨ ਦੇ ਪੱਖ ਦੀ ਪੂਰੀ ਹਮਾਇਤ ਕੀਤੀ ਗਈ।

ਸ਼ਾਹੀਨ ਬਾਗ ਮਾਮਲਾ: ਭਾਰਤੀ ਸੁਪਰੀਮ ਕੋਰਟ ਦਿੱਲੀ ਸਲਤਨਤ ਦੇ ਹੱਕ ਵਿੱਚ ਖੜ੍ਹ ਰਿਹੈ

ਵਿਵਾਦਤ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਖਿਲਾਫ ਦਿੱਲੀ ਵਿੱਚ ਸ਼ਾਹੀਨ ਬਾਗ ਵਿਖੇ ਚੱਲ ਰਹੇ ਸ਼ਾਂਤਮਈ ਵਿਰੋਧ ਵਿਖਾਵੇ ਦੇ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਅਸਿੱਧੇ ਤਰੀਕੇ ਨਾਲ ਦਿੱਲੀ ਸਲਤਨਤ ਦੇ ਹੱਕ ਵਿੱਚ ਖੜ੍ਹਾ ਨਜਰ ਆ ਰਿਹਾ ਹੈ।

“ਮਾਂ ਬੋਲੀ: ਮਹੱਤਤਾ, ਦਰਪੇਸ਼ ਚੁਣੌਤੀਆਂ ਅਤੇ ਹੱਲ” ਵਿਸ਼ੇ ‘ਤੇ ਵਿਚਾਰ ਗੋਸ਼ਟੀ ਭਲਕੇ

ਸਥਾਨਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਇੱਕ ਖ਼ਾਸ ਵਿਚਾਰ ਗੋਸ਼ਟੀ ਮਿਤੀ 18 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਈ ਜਾ ਰਹੀ ਹੈ।

« Previous PageNext Page »