ਦਿੱਲੀ ਹਿੰਸਾ ਨੇ ਨਵੰਬਰ '84 ਦੇ "ਸਿੱਖ ਕਤਲੇਆਮ" ਦੀਆਂ ਯਾਦਾਂ ਤਾਜ਼ਾ ਕਰਾ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਅੱਜ ਦਿੱਲੀ ਨੂੰ ਮੁੜ ਹਿੰਸਾ ਨਾ ਦੇਖਣੀ ਪੈਂਦੀ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਮੁੜਨ ਵਾਲੀ ਸੰਗਤ ਨੂੰ ਪੰਜਾਬ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਅੰਨਿਆਂ ਦਾ ਹਾਥੀ (ਕਵਿਤਾ) ਅੰਨ੍ਹੇ ਬੰਦੇ ਪੰਜ ਛੇ ਸਾਥੀ। ਰਲ ਮਿਲ ਤੁਰ ਗਏ ਵੇਖਣ ਹਾਥੀ। ਇਕ ...
ਦਿੱਲੀ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਇਸ ਦੁੱਖ ਦੀ ਘੜੀ ਵਿਚ ਇਨ੍ਹਾਂ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਭਾਵੇਂ ਉਹ ਪੀੜਤ ਹਿੰਦੂ/ਮੁਸਲਮਾਨ ਜਾਂ ਕੋਈ ਵੀ ਹੋਵੇ”।
ਬਿਨਾਂ ਸ਼ੱਕ ਦਿੱਲੀ ਵਿਚ ਸਥਿਤੀ ਬਹੁਤ ਭਿਆਨਕ ਹੈ। ਪਿੱਛਲੇ ਲੰਮੇ ਸਮੇਂ ਤੋਂ ਜੋ ਤਣਾਅ ਜਾਣ ਬੁਝਕੇ ਖੜ੍ਹਾ ਕੀਤਾ ਜਾ ਰਿਹਾ ਸੀ ਉਹ ਉਭਰਕੇ ਸਾਹਮਣੇ ਆ ਗਿਆ ਹੈ। ਇਹ ਸਿਰਫ ਵੋਟਾਂ ਦੀ ਰਾਜਨੀਤੀ ਨਹੀਂ ਸਗੋਂ ਇਕ ਲੰਬੀ ਖੇਡ ਹੈ।
ਉੱਤਰੀ ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਬੀਤੇ ਕੁੱਝ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਹੋ ਰਹੇ ਸ਼ਾਂਤਮਈ ਵਿਖਾਵਿਆਂ ਬਾਰੇ ਅਚਾਨਕ ਹਿੰਸਾ ਦੀ ਸਥਿੱਤੀ ਬਣ ਜਾਣੀ ਬੇਹੱਦ ਅਫ਼ਸੋਸਨਾਕ ਤੇ ਖੌਫਨਾਕ ਗੱਲ ਹੈ।
ਪੁਲਿਸ ਮੁਖੀ ਦਿਨਕਰ ਗੁਪਤਾ ਉੱਤੇ ਪਲਟ ਵਾਰ ਕਰਦਿਆਂ ਮਨੁੱਖੀ ਹੱਕਾਂ ਦੀਆਂ ਇਹਨਾਂ ਜਥੇਬੰਦੀਆਂ ਨੇ ਰਾਸ਼ਰਟੀ ਸਵੈਸੇਵਕ ਸੰਘ (ਰ.ਸ.ਸ.) ਦੇ ਨਾਗਪੁਰ ਸਥਿੱਤ ਹੈਡਕੁਅਟਰ ਨੂੰ ਬਿਪਰਵਾਦੀ ਅੱਤਵਾਦ ਦਾ ਗੜ੍ਹ ਦੱਸਿਆ।
ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਨੇ ਸਿੱਖ ਸਿਆਸਤ ਨੂੰ ਇਹ ਜਾਣਕਾਰੀ ਭੇਜੀ ਹੈ ਕਿ ਜਥੇਬੰਦੀ ਦੇ ਅਮਰੀਕਾ ਅਤੇ ਕਨੇਡਾ ਦੇ ਨੁਮਾਇੰਦਿਆਂ ਦੀ ਇਕ ਦੋ ਦਿਨਾਂ ਦੀ ਇਕੱਤਰਤਾ ਨਿਊਯਾਰਕ ਦੇ ਹੈਮਿਲਟਨ ਹੋਟਲ ਵਿੱਚ ਮੀਟਿੰਗ ਹੋਈ। ਪ੍ਰਬੰਧਕਾਂ ਮੁਤਾਬਿਕ ਇਸ ਇਕੱਤਰਤਾ ਵਿਚ ਸਿੱਖਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਉਪਮਹਾਂਦੀਪ ਦਾ ਇਹ ਖਿੱਤਾ ਕਦੇ ਵੀ ਇੱਕ ਦੇਸ਼ ਜਾਂ ਕੌਮ ਨਹੀਂ ਸੀ ਰਿਹਾ। ਇਸ ਖਿੱਤੇ ਵਿੱਚ ਵੱਖੋ-ਵੱਖਰੀਆਂ ਸਲਤਨਤਾਂ, ਦੇਸ਼ ਅਤੇ ਕੌਮਾਂ ਰਹੀਆਂ ਹਨ।
ਭਾਸ਼ਾ ਵਿਗਿਆਨੀ ਭਾਈ ਸੇਵਕ ਸਿੰਘ ਨੇ ਬੋਲੀ ਕੀ ਹੈ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਆਪਣੇ ਵਖਿਆਨ ਦੌਰਾਨ ਉਨ੍ਹਾਂ ਨੇ ਮਾਂ ਬੋਲੀ ਦੇ ਮਹੱਤਵ ਨੂੰ ਉਜਾਗਰ ਕੀਤਾ। ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿੱਤ ਭਾਈ ਸੇਵਕ ਸਿੰਘ ਦਾ ਵਖਿਆਨ ਇੱਥੇ ਮੁੜ ਸਾਂਝਾ ਕਰ ਰਹੇ ਹਾਂ।
Next Page »