December 22, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (22 ਦਸੰਬਰ, 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ-
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
● ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਭਾਰਤੀ ਉਪਮਹਾਂਦੀਪ ਵਿੱਚ ਜਬਰਦਸਤ ਰੋਹ ਵਿਖਾਵੇ ਜਾਰੀ
● ਰੋਹ ਵਿਖਾਵਿਆਂ ਤੋਂ ਚਿੜ ਕੇ ਕਰਨਾਟਕਾ ਦੇ ਭਾਜਪਾ ਮੰਤਰੀ ਸ਼ਰੇਆਮ ਧਮਕੀ ਦਿੱਤੀ
● ਮੰਤਰੀ ਸੀ.ਟੀ. ਰਵੀ ਨੇ ਕਿਹਾ ਕਿ ਜੇ ਬਹੁਸੰਖਿਆ (ਹਿੰਦੂਆਂ) ਦੇ ਸਬਰ ਬੰਨ੍ਹ ਟੁੱਟ ਗਿਆ ਤਾਂ ਗੋਧਰਾ ਕਾਂਡ ਦੁਹਰਾ ਦੇਵਾਂਗੇ
● ਉਤਰ ਪ੍ਰਦੇਸ ਵਿੱਚ ਰੋਹ ਵਿਖਾਵਿਆਂ ਦੌਰਾਨ ਮੌਤਾਂ ਦੀ ਗਿਣਤੀ 15 ਪੁੱਜੀ, ਹੁਣ ਤੱਕ 705 ਲੋਕ ਗ੍ਰਿਫਤਾਰ
● ਪੁਲਿਸ ਨੇ ਇਲਜਾਮ ਲਾਏ ਕਿ 57 ਪੁਲਿਸ ਵਾਲੇ ਗੋਲੀ ਲੱਗਣ ਨਾਲ ਜਖ਼ਮੀ ਹੋਏ
● ਪੁਲਿਸ ਨੇ ਕਿਹਾ ਕਿ 405 ਗੋਲੀਆਂ ਦੇ ਖੋਖੇ ਮਿਲੇ ਹਨ
● ਪੁਲਿਸ ਨੇ ਕਿਹਾ ਹੁਣ ਤੱਕ 263 ਪੁਲਿਸ ਵਾਲੇ ਜਖ਼ਮੀ ਹੋਏ ਹਨ
● ਬਿਹਾਰ ਵਿੱਚ ਵਿਖਾਵਿਆਂ ਦੌਰਾਨ ਰੇਲਾਂ ਰੋਕੀਆਂ ਗਈਆਂ
● ਭੀਮ ਸੈਨਾ ਦੇ ਮੁੱਖੀ ਚੰਦਰਸ਼ੇਖਰ ਰਾਵਣ ਨੂੰ ਪੁਲਿਸ ਨੇ 14 ਦਿਨ ਲਈ ਜੇਲ੍ਹ ਭੇਜਿਆ
● ਨਾਗਰਿਕਤਾ ਸੋਧ ਕਾਨੂੰਨ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਏਗੀ ਭਾਜਪਾ
● ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ 1100 ਅਕਾਦਮਿਕਾਂ ਨੇ ਬਿਆਨ ਜਾਰੀ ਕੀਤਾ
ਖਬਰਾਂ ਪੰਜਾਬ ਤੋਂ:
● ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕ ਕਾਰ ਸੇਵਾ ਵਾਲੇ ਬਾਬਾ ਹਰਭਜਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ
● ਸਿਹਤ ਵਿਗੜਨ ਕਰਕੇ ਉਨ੍ਹਾਂ ਨੂੰ ਪੀ.ਜੀ.ਆਈ. ਲਿਜਾਇਆ ਜਾ ਰਿਹਾ ਸੀ, ਰਸਤੇ ਵਿੱਚ ਉਨ੍ਹਾਂ ਆਖਰੀ ਸਾਹ ਲਏ
● ਅੱਜ ਕੀਰਤਪੁਰ ਸਾਹਿਬ ਵਿਖੇ ਦੁਪਹਿਰ 2 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ
● ਕਿਸੇ ਸਰਦਾਰ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਮਾਮਲਾ ਫਿਲਹਾਲ ਟਲਿਆ
● ਭਾਜਪਾ ਦੇ ਕੇਂਦਰੀ ਪੱਧਰ ਦੇ ਇੱਕ ਨੇਤਾ ਨੇ ਇਹ ਸੁਝਾਅ ਦਿੱਤਾ ਸੀ ਕਿ ਦਿੱਲੀ ਦੇ ਇੱਕ ਸਰਦਾਰ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾਵੇ
● ਤਰਕ ਇਹ ਸੀ ਕਿ ਇਸ ਨਾਲ ਪਾਰਟੀ ਪੰਜਾਬ ਵਿੱਚ ਆਪਣੇ ਬਲਬੂਤੇ ਤੇ ਖੜੀ ਹੋ ਕੇ ਕਾਂਗਰਸ ਦੀ ਥਾਂ ਲੈ ਸਕੇਗੀ
● ਭਾਜਪਾ ਪਿਛਲੇ ਲਗਭਗ ਡੇਢ ਸਾਲ ਤੋਂ ਲਗਾਤਾਰ ਇਸ ਉਪਰ ਕੰਮ ਕਰ ਰਹੀ ਸੀ
● ਪਰ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਲੈਕੇ ਫਿਲਹਾਲ ਅਮਿਤ ਸ਼ਾਹ ਨੇ ਇਹ ਸੁਝਾਅ ਰੱਦ ਕਰ ਦਿੱਤਾ ਹੈ
● ਭਾਈ ਲਖਵੀਰ ਸਿੰਘ ਮਹਾਲਮ ਵਲੋਂ ਸਲੁਤਾਨਪੁਰ ਲੋਧੀ ਨੂੰ ਤੰਬਾਕੂ ‘ਤੇ ਸ਼ਰਾਬ ਮੁਕਤ ਕਰਨ ਲਈ ਹਾਲੇ ਵੀ ਭੁੱਖ ਹੜਤਾਲ ਜਾਰੀ
● ਦੇਰ ਰਾਤ ਸੁਲਤਾਨਪੁਰ ਲੋਧੀ ਪੁਲਿਸ ਨੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਸੀ ਪਰ ਭਾਈ ਲਖਵੀਰ ਸਿੰਘ ਨੇ ਹਸਪਤਾਲ ਵਿੱਚ ਵੀ ਆਪਣੀ ਭੁੱਖ ਹੜਤਾਲ ਨਹੀਂ ਤੋੜੀ
ਕੋਮਾਂਤਰੀ:
● ਇਮਰਾਨ ਖ਼ਾਨ ਨੇ ਕਿਹਾ ਰੋਹ ਵਿਖਾਵਿਆਂ ਤੋਂ ਧਿਆਨ ਹਟਾਉਣ ਲਈ ਭਾਰਤ ਪਾਕਿਸਤਾਨ ਉਪਰ ਕਾਰਵਾਈ ਕਰ ਸਕਦਾ ਹੈ
● ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਹਿੰਦੂ ਰਾਸ਼ਟਰ ਨੂੰ ਲਾਮਬੰਦ ਕਰਨ ਲਈ ਜੰਗੀ ਜਨੂੰਨ ਭੜਕਾਉਣਾ ਚਾਹੰਦੀ ਹੈ
● ਭਾਰਤ ਅਤੇ ਪਾਕਿਸਤਾਨ ਦੇ ਫੌਜੀਆਂ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ
● ਅਮਰੀਕਾ ਨੇ ਰੂਸ ਅਤੇ ਚੀਨ ਨੂੰ ਚਣੌਤੀ ਦੇਣ ਲਈ ਬਣਾਈ ਪੁਲਾੜ ਫੌਜ
● ਵਾਈਟ ਹਾਊਸ ਨੇ ਕਿਹਾ ਕਿ ਉਹ ਉਪਗ੍ਰਹਿ ਰੋਕੂ ਹਥਿਆਰ ਅਤੇ ਉਪਗ੍ਰਹਿ ਨੂੰ ਢੇਰ ਕਰਨ ਵਾਲੇ ਹਥਿਆਰ ਦੇ ਲਿਹਾਜ਼ ਨਾਲ ਕੰਮ ਕਰੇਗੀ
● ਟਰੰਪ ਨੇ ਕਿਹਾ ਕਿ ਪੁੜਾਲ (ਸਪੇਸ) ਵਿਚ ਬਹੁਤ ਕੁੱਝ ਹੋਣ ਜਾ ਰਿਹਾ ਹੈ ਕਿਉਂ ਕਿ ਪੁੜਾਲ ਸੰਸਾਰ ਦਾ ਨਵਾਂ ਜੰਗੀ ਖੇਤਰ ਬਣੇਗਾ
Related Topics: All News Related to Kashmir, Citizenship (Amendment ) Act 2019, Citizenship Amendment Bill, Citizenship Amendment Bill (Assam), DR. Amarjeet Singh Washington, Indian Politics, Indian State, INDO-PAK Boarder, Indo-Pak Relations, LOC, Narendra Modi Led BJP Government in India (2019-2024), National Register of Citizens (NRC) Controversy