ਰੋਜਾਨਾ ਖਬਰ-ਸਾਰ

ਅੱਜ ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ (20 ਦਸੰਬਰ 2019)

December 20, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (20 ਦਸੰਬਰ 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ –

ਖਬਰਾਂ ਸਿੱਖ ਜਗਤ ਦੀਆਂ:

● ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਅਮਲ ਉੱਤੇ ਭਾਰਤੀ ਸੁਪਰੀਮ ਕੋਰਟ ਦੇ ਰੋਕ ਲਗਾਉਣ ਖਿਲਾਫ ਕਾਨੂੰਨ ਚਾਰਾਜੋਈ ਦੀ ਚਰਚਾ ਸ਼ੁਰੂ
● ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀਂ ਗਈ ਅੰਤ੍ਰਿੰਗ ਕਮੇਟੀ ਵਿੱਚ ਫੈਸਲਾ ਲਿਆ ਕਿ ਅਦਾਲਤ ਵਿਚ ਅਰਜੀ ਲਾਈ ਜਾਵੇਗੀ
● ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਵੀ ਜਲਦ ਹੀ ਸ਼੍ਰੋਮਣੀ ਕਮੇਟੀ ਦਾ ਵਫਦ ਭਾਰਤੀ ਗ੍ਰਹਿ ਮੰਤਰੀ ਨੂੰ ਮਿਲੇਗਾ
1984 ਦੇ ਘੱਲੂਘਾਰੇ ਬਾਰੇ ਅੰਗਰੇਜ਼ੀ ਵਿਚ ਲਿਖੇ ਗਏ ਪਹਿਲੇ ਨਾਵਲ ਦੀ ਤੀਜੀ ਛਾਪ ਚੰਡੀਗੜ੍ਹ ਵਿਖੇ ਜਾਰੀ ਕੀਤੀ

ਖਬਰਾਂ ਭਾਰਤੀ ਉਪਮਹਾਂਦੀਪ ਤੋਂ

● ਭਾਰਤੀ ਉਪਮਹਾਂਦੀਪ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਲਗਾਤਾਰ ਜਾਰੀ
● ਵਿਰੋਧ ਨੂੰ ਵੇਖਦੇ ਹੋਏ ਦਿੱਲੀ ਦੇ ਚੌਦਾਂ ਰੇਲ ਮੈਟਰੋ ਅੱਡੇ ਕੀਤੇ ਬੰਦ
● ਲਾਲ ਕਿਲ੍ਹੇ ਇਲਾਕੇ ਵਿੱਚ ਧਾਰਾ 144 ਤਹਿਤ ਰੋਕਾਂ ਅਤੇ ਮਨਾਹੀ ਦੇ ਹੁਕਮ ਜਾਰੀ
● ਸਰਕਾਰ ਦੇ ਹੁਕਮ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੋਬਾਈਲ ਸੇਵਾਵਾਂ ਪੂਰੀ ਤਰਾਂ ਬੰਦ ਕੀਤੀਆਂ ਗਈਆਂ
● ਰੋਹ ਵਿਖਾਇਆ ਕਰਕੇ ਦਿੱਲੀ ਨੈਸ਼ਨਲ ਸੜਕ ਉਪਰ ਲੱਗਿਆ ਬਹੁਤ ਵੱਡਾ ਜਾਮ
● ਜਾਮ ਲੱਗਣ ਕਰਕੇ ਹਵਾਈ ਜਹਾਜ਼ਾਂ ਦੀਆਂ 16 ਉਡਾਣਾਂ ਵਿੱਚ ਦੇਰੀ ਅਤੇ 19 ਉਡਾਣਾਂ ਰੱਦ ਕਰਨੀਆਂ ਪਈਆਂ
● ਸੀਤਾਰਾਮ ਯੇਚੁਰੀ,ਜੋਗਿੰਦਰ ਯਾਦਵ, ਧਰਮਵੀਰ ਗਾਂਧੀ, ਸੰਦੀਪ ਦੀਕਸ਼ਤ, ਉਮਰ ਖ਼ਾਲਿਦ ਸਮੇਤ ਕਈ ਨੇਤਾ ਪੁਲਿਸ ਨੇ ਹਿਰਾਸਤ ਵਿੱਚ ਲਏ
● ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਹ ਵਿਖਾਵਾ ਕਰਨ ਤੇ ਪ੍ਰਸਿੱਧ ਭਾਰਤੀ ਇਤਿਹਾਸਕਾਰ ਰਾਮਚੰਦਰ ਗੂਹਾ ਨੂੰ ਬੰਗਲੂਰੂ ਪੁਲਿਸ ਨੇ ਫੜਿਆ
● ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਵਿਰੋਧ ਨੂੰ ਵੇਖਦੇ ਹੋਏ ਉੱਤਰ ਪ੍ਰਦੇਸ਼ ਸਮੇਤ ਭਾਰਤੀ ਉਪਮਹਾਂਦੀਪ ਦੇ ਕਈ ਸੂਬਿਆਂ ਵਿੱਚ ਧਾਰਾ ਇੱਕ ਸੌ ਚਤਾਲੀ ਲਾਗੂ
● ਬਿਹਾਰ ਦੇ ਪਟਨਾ, ਦਰਬੰਗਾ ਸਮੇਤ ਕਈ ਸ਼ਹਿਰਾਂ ਵਿੱਚ ਰੇਲਾਂ ਰੋਕੀਆਂ ਗਈਆਂ
● ਉਤੱਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਨੇ ਇਕ ਵਿਵਾਦਤ ਬਿਆਨ:
● ਕਿਹਾ ਕਿ ਜਦੋਂ ਕੋਈ ਇਰਫਾਨ ਅੰਸਾਰੀ (ਭਾਵ ਮੁਸਲਮਾਨ) ਜਿੱਤੇਗਾ ਤਾਂ ਅਯੁੱਧਿਆ ਵਿੱਚ ਰਾਮ ਮੰਦਰ ਕਿਵੇਂ ਬਣੇਗਾ
● ਰਾਮ ਮੰਦਰ “ਭਗਵਾਨ ਦੀ ਜੱਮਣ-ਭੌਂ ‘ਤੇ ਬਣਨ ਵਾਲਾ ਰਾਸ਼ਟਰ ਮੰਦਰ” ਦੱਸਿਆ
ਕਿਹਾ ਕਿ, ਮੰਦਰ ਵਿਚ ਭਾਰਤ ਦੀ ਆਤਮ ਬੈਠਾਈ ਜਾਵੇਗੀ ਜੋ ਭਾਰਤ ਦੀ ਨਿਆਂਪਾਲਿਕਾ ‘ਤੇ ਲੋਕਤੰਤਰ ਦਾ ਅਹਿਸਾਸ ਦੁਨੀਆਂ ਨੂੰ ਕਰਵਾਏਗੀ
● ਝਾਰਖੰਡ ਦੇ ਜਾਮਤਾੜਾ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਯੋਗੀ ਨੇ ਕਿਹਾ ਕਿ ਪੰਜ ਸੌ ਸਾਲਾਂ ਵਿੱਚ ਹਿੰਦੂਆਂ ਨੇ ੧੭੬ ਲੜਾਈਆਂ ਲੜੀਆਂ ਅਤੇ ਰਾਮ ਜਮਣ-ਭੌਂ ਪਾਉਣ ਲਈ ਕਈ ਹਿੰਦੂ ਮੌਤ ਦੇ ਘਾਟ ਉਤਾਰੇ ਗਏ

ਕੌਮਾਂਤਰੀ ਖਬਰਾਂ:

● ਲੰਦਨ ਵਿੱਚ ਭਾਰਤੀ ਰਾਜਦੂਤ ਸਾਹਮਣੇ ਵਿਦਿਆਰਥੀਆਂ ਨੇ ਕੀਤਾ ਰੋਹ ਵਿਖਾਵਾ
● ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਵਾਪਿਸ ਲੈਣ ਕੀਤੀ ਮੰਗ
● ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਵਿੱਚ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ
● ਕੁਰੈਸ਼ੀ ਨੇ ਕਿਹਾ ਕਿ ਭਾਰਤ ਵਿੱਚ ਇਸ ਕਾਨੂੰਨ ਵਿਰੁੱਧ ਜਗ੍ਹਾ-ਜਗ੍ਹਾ ਰੋਹ ਵਿਖਾਵੇ ਤੋਂ ਧਿਆਨ ਹਟਾਉਣ ਲਈ ਭਾਰਤੀ ਸਰਕਾਰ ਕੁੱਝ ਵੀ ਕਰ ਸਕਦੀ ਹੈ
● ਉਹਨਾਂ ਕਿਹਾ ਅਸੀਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟ ਕਰ ਦੇਣਾਂ ਚਾਹੁੰਦੇ ਹਾਂ ਕਿ ਅਸੀਂ ਸ਼ਾਤੀ ਚਾਹੁੰਦੇ ਹਾਂ ਪਰ ਇਹ ਸਾਡੀ ਕਮਜੋਰੀ ਨਹੀਂ ਹੈ
● ਕੁਰੈਸ਼ੀ ਨੇ ਕਿਹਾ ਕਿ ਸਾਡੀ ਸੈਨਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ
● ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਮੁਸ਼ੱਰਫ਼ ਦੀ ਸਜ਼ਾ ਦਾ ਵੇਰਵਾ ਜਾਰੀ ਕੀਤਾ
● ਅਦਾਲਤ ਨੇ ਕਿਹਾ ਜੇ ਮੁਸ਼ੱਰਫ਼ ਫਾਂਸੀ ਦੇਣ ਤੋਂ ਪਹਿਲਾਂ ਮਰ ਜਾਵੇ ਤਾਂ ਉਸਦੀ ਲਾਸ਼ ਨੂੰ ਘਸੀਟ ਕੇ ਚੌਂਕ ਵਿੱਚ ਲਿਆਂਦਾ ਜਾਵੇ ਅਤੇ ਲਾਸ਼ ਤਿੰਨ ਦਿਨ ਚੌਂਕ ਵਿੱਚ ਲਟਕਾਈ ਜਾਵੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , ,