ਰੋਜਾਨਾ ਖਬਰ-ਸਾਰ

ਅੱਜ ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ (19 ਦਸੰਬਰ 2019)

December 19, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ ਜੀ:-

ਭਾਰਤੀ ਉਪਮਹਾਂਦੀਪ ਦੀਆਂ ਖਬਰਾਂ:-

  • ਨਾਗਰਿਕਤਾ ਸੋਧ ਕਾਨੂੰਨ ਵਿਰੁਧ ਭਾਰਤੀ ਉਪਮਹਾਂਦੀਪ ਵਿਚ ਰੋਹ ਵਿਖਾਵੇ ਜਾਰੀ
  • ਦੱਖਣੀ ਖੇਤਰ ਵਿਚ ਸ਼੍ਰੀ ਲੰਕਾ ਦੇ ਤਮਿਲਾਂ ਨੂੰ ਦੂਹਰੀ ਨਾਗਰਿਕਤਾ ਨਾ ਦੇਣ ਕਾਰਨ ਵਿਰੋਧ ਹੋ ਰਿਹੈ
  • ਬੰਗਲੂਰੂ ਸਮੇਤ ਕਰਨਾਟਕਾ ਦੇ ਕਈ ਹਿੱਸਿਆਂ ਵਿੱਚ ਧਾਰਾ 144 ਲਾਗੂ
  • ਉਰਦੂ ਲੇਖਕ ਮੁਜ਼ਤਬਾ ਹੁਸੈਨ ਵੱਲੋਂ ਪਦਮਸ੍ਰੀ ਸਨਮਾਨ ਵਾਪਿਸ ਕਰਨ ਐਲਾਨ
  • ਭਾਰਤੀ ਕ੍ਰਿਕੇਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਦਾ ਬਿਆਨ:
  • ਭਾਜਪਾ ਸਰਕਾਰ ਅਤੇ ਸੰਘ ਦੀ ਸਖਤ ਆਲੋਚਨਾ ਕੀਤੀ
    • ਕਿਹਾ ਕਿ ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਅਤੇ
    • ਸਾਡੇ ਵਿਚੋਂ ਜੋ ਲੋਕ ਇਹ ਸਮਝ ਕਿ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਸੀਂ ਮੁਸਲਮਾਨ ਜਾਂ ਇਸਾਈ ਨਹੀਂ ਹਾਂ ਤਾਂ ਉਹ ਲੋਕ ਮੂਰਖਾਂ ਦੀ ਦੁਨੀਆਂ ਵਿੱਚ ਜੀਅ ਰਹੇ ਨੇ
  • ਭਾਰਤੀ ਸੁਪਰੀਮ ਕੋਰਟ ਵੱਲੋਂ 2012 ਦਿੱਲੀ ਬਲਾਤਕਾਰ ਮਾਮਲੇ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਬਰਕਰਾਰ
  • ਸਰਕਾਰ ਨੇ ਘੱਟਗਿਣਤੀਆਂ ਦੇ ਭਲੇ ਲਈ ਰੱਖੇ ਪੈਸੇ ਨਾ ਖਰਚੇ:
    • ਭਾਰਤ ਸਰਕਾਰ ਦਾ ਘੱਟ ਗਿਣਤੀ ਮਹਿਕਮੇ ਦਾ ਸੱਤਰ ਫੀਸਦੀ ਬਜਟ ਖਰਚ ਹੀ ਨਹੀਂ ਕੀਤਾ ਗਿਆ, ਜਦਕਿ ਵਿੱਤੀ ਸਾਲ ਖ਼ਤਮ ਹੋਣ ਵਿੱਚ ਕੇਵਲ ਤਿੰਨ ਮਹੀਨੇ ਰਹਿ ਗਏ ਹਨ
    • ਰਿਪੋਰਟ ਮੁਤਾਬਿਕ ਜੋ ਪੈਸਾ ਖਰਚ ਵੀ ਹੋਇਆ ਉਸ ਵਿਚੋਂ ਘੱਟ ਦੀ ਸਿਖਿਆ ਲਈ ਸਭ ਤੋਂ ਪੈਸਾ ਖਰਚ ਕੀਤਾ ਗਿਆ

ਭਾਰਤ-ਪਾਕਿ ਤਣਾਅ:

  • ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਨਾਲ ਸਰਹੱਦ ‘ਤੇ ਹਲਾਤ ਕਿਸੇ ਵੇਲੇ ਵੀ ਖਰਾਬ ਹੋ ਸਕਦੇ ਹਨ
  • ਰਾਵਤ ਨੇ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਜਵਾਬੀ ਕਾਰਵਾਈ ਲਈ ਤਿਆਰ ਹੈ

ਖਬਰ ਕਸ਼ਮੀਰ ਤੋਂ:

  • ਸ੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ 136 ਦਿਨ ਬਾਅਦ ਹੋਈ ਨਮਾਜ਼ ਅਦਾ

ਕੌਮਾਂਤਰੀ ਖਬਰਾਂ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,