ਆਮ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਅੱਜ ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ (18 ਦਸੰਬਰ 2019)

December 18, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 18 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ –

ਸਿੱਖ ਜਗਤ:

ਨਾਗਰਿਕਤਾ ਸੋਧ ਕਾਨੂੰਨ ਵਿਵਾਦ:

  • ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ:-
    • ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ
    • ਜਿੰਨਾ ਵਿਰੋਧ ਕਰਨਾ ਹੈ ਕਰ ਲਓ ਮੋਦੀ ਸਰਕਾਰ ਆਪਣੇ ਰੁਖ ਤੇ ਕਾਇਮ ਹੈ
    • ਮੋਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ‘ਤੇ ਬੰਗਲਾਦੇਸ਼ ਦੇ ਗੈਰ-ਮੁਸਲਿਮ ਪਨਾਹਕਾਰੀਆਂ ਨੂੰ ਹੀ ਨਾਗਰਿਕਤਾ ਮਿਲੇ
    • ਜੇ ਹਿੰਦੂ, ਜੈਨ, ਬੋਧੀ ਅਤੇ ਹੋਰ ਧਰਮਾਂ ਦੇ ਲੋਕ ਭਾਰਤ ਨਹੀਂ ਆ ਸਕਣਗੇ ਤਾਂ ਹੋਰ ਕਿੱਥੇ ਜਾਣਗੇ

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਭਾਰਤੀ ਉਪਮਹਾਂਦੀਪ ਵਿੱਚ ਵਿਰੋਧ ਹੋਰ ਵਧਿਆ:

  • ਜਾਮੀਆ ਤੋਂ ਬਾਅਦ ਦਿੱਲੀ ਦੇ ਜਾਫ਼ਰਾਬਾਦ ਅਤੇ ਸੀਲਮਪੁਰ ਇਲਾਕੇ ਵਿੱਚ ਜਬਰਦਸਤ ਰੋਹ ਵਿਖਾਵੇ
  • ਵਿਖਾਵਾਕਾਰੀਆਂ ਅਤੇ ਪੁਲਿਸ ਵਿੱਚ ਹੋਈਆਂ ਝੜਪਾਂ
  • ਵਿਖਾਵਿਆਂ ਦੌਰਾਨ ਹੋਈ ਹਿੰਸਾ ਵਿਚ ਇਕ ਪੁਲਿਸ ਚੌਂਕੀ ਨੂੰ ਅੱਗ ਲਾ ਕੇ ਸਾੜਿਆ
  • ਰੋਹ ਵਿਖਾਵਿਆਂ ਨੂੰ ਵੇਖਦੇ ਹੋਏ ਦਿੱਲੀ ਦੇ ਸੱਤ ਮੈਟਰੋ ਸ਼ਟੇਸ਼ਨ ਬੰਦ ਕਰਨੇ ਪਏ
  • ਉਤਰ ਪ੍ਰਦੇਸ ਦੇ ਅਲੀਗੜ੍ਹ, ਲਖਨਊ, ਵਾਰਾਨਸੀ ਅਤੇ ਮਉ ਵਿੱਚ ਰੋਹ ਵਿਖਾਵੇ ਹੋਏ
  • ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹੋਈ ਵਿਦਿਆਰਥੀਆਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਕੀਤੀ ਨਾਂਹ
  • ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਜਾਮੀਆ ਯੂਨੀਵਰਸਿਟੀ ਵਿੱਚ ਪੁਲਿਸ ਵਲੋਂ ਕੀਤੀ ਕਾਰਵਾਈ ਦੀ ਤੁਲਨਾ ਜਲਿਆਂਵਾਲੇ ਬਾਗ ਕੀਤੀ
  • ਉਧਵ ਠਾਕਰੇ ਨੇ ਕਿਹਾ ਜੋ ਜਾਮੀਆ ਵਿੱਚ ਹੋਇਆ ਉਹ ਬਿਲਕੁਲ ਉਵੇਂ ਸੀ ਜਿਵੇਂ ਅੰਗਰੇਜ਼ਾਂ ਨੇ ਜਲਿਆਂਵਾਲੇ ਬਾਗ ਵਿੱਚ ਕੀਤਾ ਸੀ

ਖਬਰਾਂ ਪੰਜਾਬ ਤੋਂ:

  • ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕੀਤੇ ਰੋਹ ਵਿਖਾਵੇ
  • ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਿਨ ਦੇ ਰੋਹ ਵਿਖਾਵੇ ਤੋਂ ਬਾਅਦ ਸ਼ਾਮ ਮੋਮਬੱਤੀ ਕਾਫਲਾ ਕੱਢਿਆ
  • ਭਾਜਪਾ ਵੱਲੋਂ ਪੰਜਾਬ ਸਰਕਾਰ ਵਿਰੁਧ ਰੋਸ ਵਿਖਾਵੇ:
    • ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪੰਜਾਬ ਵਿਚ ਲਾਗੂ ਨਾ ਕਰਨ ਦੇ ਦਿੱਤੇ ਬਿਆਨ ਦਾ ਭਾਜਪਾ ਵਲੋਂ ਵਿਰੋਧ
    • ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਭਾਜਪਾ ਨੇ ਰੋਸ ਵਿਖਾਵੇ ਕੀਤੇ

ਕੌਮਾਂਤਰੀ:

  • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਵੇਜ਼ ਮੁਸ਼ੱਰਫ ਨੂੰ ਫਾਂਸੀ ਦੀ ਸਜਾ ਸੁਣਾਈ ਗਈ
  • ਅਮਰੀਕਾ ਦੀਆਂ ਉੱਨੀ ਯੂਨੀਵਰਸਿਟੀਆਂ ਦੇ ਚਾਰ ਸੌ ਵਿਦਿਆਰਥੀਆਂ ਨੇ ਲਿਖਤੀ ਰੂਪ ਵਿੱਚ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀਆਂ ਵਿੱਚ ਪੁਲਿਸ ਵੱਲੋਂ ਹੋਈ ਵਿਦਿਆਰਥੀਆਂ ਦੀ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ
  • ਭਾਰਤ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਹਵਾਲੇ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ:
    • ਦੱਖਣੀ ਏਸ਼ੀਆ ਵਿੱਚ ਇੱਕ ਵੱਡਾ ਸ਼ਰਨਾਰਥੀ ਸੰਕਟ ਖੜਾ ਹੋਣ ਜਾ ਰਿਹਾ ਹੈ
    • ਇਕਮਰਾਨ ਖ਼ਾਨ ਨੇ ਕਿਹਾ ਕਿ ਇਹ ਅਜਿਹਾ ਸੰਕਟ ਹੋਵੇਗਾ ਜਿਸਤੋਂ ਹੋਰ ਸੰਕਟ ਪੈਦਾ ਹੋਣਗੇ
    • ਜੇ ਪੂਰੀ ਦੁਨੀਆਂ ਵੱਲੋਂ ਭਾਰਤ ‘ਤੇ ਦਬਾਅ ਪਾਇਆ ਜਾਵੇ ਤਾਂ ਅਸੀਂ ਇਸਨੂੰ ਰੋਕ ਸਕਦੇ ਹਾਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,