ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਸੇਵਾ ਵਾਲੇ ਬਾਬਿਆਂ ਨਾਲ ਮਿਲੀ ਭੁਗਤ ਕਾਰਨ 30-31 ਮਾਰਚ ਦੀ ਵਿਚਕਾਰਲੀ ਰਾਤ ਨੂੰ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਤੇ ਵਿਰਾਸਤੀ ਦਰਸ਼ਨੀ ਡਿਊੜੀ ਦੇ ਗੁੰਬਦ ਅਤੇ ਛੱਜੇ ਢਾਹ ਸੁੱਟੇ ਗਏ।
ਲੰਘੀ ਰਾਤ ਕਾਰਸੇਵਾ ਵਾਲਿਆਂ ਨੇ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਮੁੜ ਢਾਹੁਣੀ ਸ਼ੁਰੂ ਕਰ ਦਿੱਤੀ।ਸ਼ਨਿੱਚਰਵਾਰ (30 ਮਾਰਚ ਨੂੰ) ਰਾਤ ਤਕਰੀਬਨ 9 ਵਜੇ ਤੋਂ ਬਾਅਦ ਬਾਬਾ ਜਗਤਾਰ ਸਿੰਘ ਕਾਰਸੇਵਾ ਨਾਲ ਸੰਬੰਧਤ 'ਸੇਵਾਦਾਰਾਂ' ਨੇ ਸਿੱਖ ਰਾਜ ਦੀ ਇਸ ਨਿਸ਼ਾਨੀ ਨੂੰ ਬਦਾਨਾਂ ਤੇ ਹਥੌੜਿਆਂ ਦੀਆਂ ਮਾਰਾਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤਾਂ ਆਲੇ-ਦੁਆਲੇ ਦੇ ਕਾਫੀ ਲੋਕ ਇਕੱਠੇ ਹੋ ਗਏ।
ਪੰਜਾਬ ਯੂਨੀਵਰਸਿਟੀ ਦੇ ਭੌਤਿਕ ਵਿਿਗਆਨ ਭਵਨ ਵਿਚ ਹੋਈ ਇਸ ਵਿਚਾਰ ਚਰਚਾ ਵਿਚ ਸਿੱਖ ਵਿਚਾਰਕ ਤੇ ਨੌਜਵਾਨ ਆਗੂ ਭਾਈ ਮਨਧੀਰ ਸਿੰਘ ਵਲੋਂ "ਜਥੇਬੰਦੀ ਅਤੇ ਸਿੱਖ ਜਥੇਬੰਦੀ: ਮੌਜੂਦਾ ਰੁਝਾਨ ਅਤੇ ਅਸਲ ਜ਼ਿੰਮੇਵਾਰ" ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਭਾਈ ਮਨਧੀਰ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰ ਅਸੀਂ ਇਥੇ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ।
ਲੰਘੇ ਕੱਲ੍ਹ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਸਿੱਖ ਬੁੱਧੀਜੀਵੀਆਂ ਵਲੋਂ ਬਣਾਏ ਪੰਜਾਬ ਬਚਾਓ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਤਬਾਹੀ ਦਾ ਜਿੰਮੇਵਾਰ ਸਮਝਦਾ ਹੈ ਅਤੇ ਜੇਕਰ ਵੱਡੇ ਬਾਦਲ ਕੋਲ ਇਸ ਗੱਲ ਵਿਰੁਧ ਕੋਈ ਸਫਾਈ ਹੋਵੇ ਤਾਂ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜੇ ਤੇ ਸਿੱਖ ਬੁੱਧੀਜੀਵੀ ਗੁਰਤੇਜ ਵਲੋਂ ਉਸ ਵਿਰੁਧ ਚੋਣ ਲੜੀ ਜਾਵੇਗੀ।
ਹਰਿਆਣੇ ਦੇ ਗੁੜਗਾਓਂ ਜਿਲ੍ਹੇ ਵਿਚ ਹੋਲੀ ਵਾਲੇ ਦਿਨ ਇਕ ਮੁਸਲਮਾਨ ਪਰਵਾਰ ਦੀ ਘਰ ਅੰਦਰ ਵੜ ਕੇ ਕੁੱਟਮਾਰ ਕੀਤੇ ਜਾਣ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਜੰਗਲ ਦੀ ਅੱਗ ਵਾਙ ਫੈਲੇ ਹਨ।
ਕੇਂਦਰ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪੱਖੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੰ.ਕ.ਲਿ.ਫ.) ’ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ ਇਸ ਜਥੇਬੰਦੀ ਉੱਤੇ ਕਸ਼ਮੀਰ ਵਾਦੀ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਾਈ ਗਈ ਹੈ।
ਦਿੱਲੀ ਦੀ ਇੱਕ ਨਿੱਜੀ ਕੰਪਨੀ ਵਲੋਂ ਸਿੱਖ ਸ਼ਸ਼ਤਰ ਵਿਿਦਆ ਗਤਕਾ ਨੁੰ ਨਿੱਜੀ ਨਾਮ ਹੇਠ ਪੇਟੈਂਟ ਕਰਵਾਏ ਜਾਣ ਜਿਥੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਗਤਕਾ ਸਿਖਲਾਈ ਨਾਲ ਜੁੜੀਆਂ ਸੰਸਥਾਵਾਂ ਨੇ ਅਜੇਹੀ ਕੁਤਾਹੀ ਕਰਨ ਵਾਲੀ ਕੰਪਨੀ ਖਿਲਾਫ ਧਾਰਮਿਕ ਤੇ ਕਾਨੂੰਨੀ ਸਜਾ ਦੀ ਮੰਗ ਕੀਤੀ ਹੈ ਉਥੇ ਕੁਝ ਸਵਾਲ ਅਜੇਹੇ ਹਨ ਜੋ ਇਸ ਸਮੁੱਚੇ ਵਰਤਾਰੇ ਦੇ ਪਿਛੋਕੜ ਵੱਲ ਝਾਤ ਦੀ ਮੰਗ ਕਰਦੇ ਹਨ।
ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਅੱਜ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਸਮੇਤ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ ਅਤੇ ਅਨਿਲ ਕਾਲਾ ਨੂੰ ਮੁਹਾਲੀ ਸਥਿਤ ਖਾਸ ਐਨ.ਆਈ.ਏ. ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ। ਪਤਾ ਲੱਗਾ ਹੈ ਕਿ ਐਨ.ਆਈ.ਏ. ਨੇ ਉਨ੍ਹਾਂ ਨੂੰ ਸਿਵ ਸੈਨਾ ਆਗੂ ਅਮਿਤ ਅਰੋੜਾ ਉੱਤੇ ਫਰਵਰੀ 2016 ਵਿਚ ਹੋਏ ਕਥਿਤ ਹਮਲੇ ਦੇ ਮਾਮਲੇ ਵਿਚ ਪੇਸ਼ ਕੀਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿੱ.ਸਿ.ਗੁ.ਪ੍ਰ.ਕ) ਨੇ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲ੍ਹੇ ਵਿਚ ਵਾਪਰੀ ਉਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਜਿਥੇ ਪੀਣ ਅਤੇ ਸਿੰਜਾਈ ਵਾਸਤੇ ਪਾਣੀ ਪ੍ਰਾਪਤ ਕਰਨ ਲਈ ਸਿੱਖਾਂ 'ਤੇ ਨਾ ਪ੍ਰਵਾਨਯੋਗ ਸ਼ਰਤਾਂ ਲਗਾਈਆਂ ਗਈਆਂ ਅਤੇ ਕਮੇਟੀ ਨੇ ਰਾਜ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਸੰਵਿਧਾਨਕ ਵਿਵਸਥਾ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੇਸ ਦਰਜ ਕਰ ਕੇ ਉਹਨਾਂ ਨੂੰ ਸ਼ਜਾਵਾਂ ਦਿੱਤੀਆਂ ਜਾਣ।
ਬਾਣੀ ਅਤੇ ਬਾਣੇ ਅਧਾਰਤ ਸਿੱਖ ਸ਼ਸ਼ਤਰ ਕਲਾ ਗਤਕਾ ਨੂੰ ਦਿੱਲੀ ਦੀ ਇਕ ਫ਼ਰਮ ਵੱਲੋਂ ਸਿੱਖ ਸ਼ਸ਼ਤਰ ਵਿਿਦਆ ਅਤੇ ਗਤਕੇ ਦੇ ਨਾਂ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਫ਼ਰਮ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀ ਗੁਰੂ ਬਖ਼ਸ਼ਿਸ਼ ਪੁਰਾਤਨ ਵਿਰਾਸਤੀ ਯੁੱਧ ਕਲਾ ਨਾਲ ਛੇੜ-ਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
Next Page »