"ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸ ਵੇਲੇ ਪਰਮਰਾਜ ਉਮਰਾਨੰਗਲ ਉਸ ਵੇਲੇ ਮੌਜੂਦ ਸਨ, ਉਹ ਲੁਧਿਆਣੇ ਤੋਂ ਫੋਰਸ ਵੀ ਲੈ ਕੇ ਗਏ ਸਨ ਅਤੇ ੳਥੇ ਸਭ ਕੁਝ ਇਹਨਾਂ ਦੀ ਕਮਾਨ ਹੇਠ ਹੀ ਹੋ ਰਿਹਾ ਸੀ।
ਫਰਵਰੀ 1986 ਵਿੱਚ ਨਕੋਦਰ ਵਿਖੇ ਸ਼ਰਾਰਤੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਾੜੇ ਜਾਣ ਤੇ ਫਿਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ 4 ਸਿੱਖ ਨੌਜਵਾਨਾਂ ਦੀ ਪੁੁਲਿਸ ਗੋਲੀ ਨਾਲ ਅੰਜਾਮ ਦਿੱਤੀ ਗਈ ਮੌਤ ਦਾ ਕੌੜਾ ਸੱਚ ਸਾਹਮਣੇ ਆ ਗਿਆ ਹੈ ।
ਬੀਤੇ ਸ਼ਨੀਵਾਰ ਨਵਾਂ ਸ਼ਹਿਰ ਅਦਾਲਤ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ ਵਿਚ ਕੀਤੀ ਗਈ ਉਮਰਕੈਦ ਦੇ ਫ਼ੈਸਲੇ ਵਿਰੁੱਧ " ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨ " ਅਤੇ " ਦਰਬਾਰ-ਏ-ਖ਼ਾਲਸਾ " ਜਥੇਬੰਦੀ ਵੱਲੋਂ ਸਥਾਨਿਕ ਸ਼ੂਗਰ ਮਿੱਲ ਚੌਂਕ, ਜੀ.ਟੀ. ਰੋਡ ਫਗਵਾੜਾ ਵਿਖੇ ਸਮੂਹ ਸਿੱਖ ਅਤੇ ਦਲਿਤ, ਮੁਸਲਿਮ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਹੱਥਾਂ ਵਿਚ ਉਹੀ ਸਾਹਿਤ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਫੜ੍ਹਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਈ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਸਿੱਖ ਨੌਜਵਾਨਾਂ ਵਲੋਂ ਕਸ਼ਮੀਰੀਆਂ ਲਈ ਖੁੱਲ੍ਹੇ ਲੰਗਰ ਅਤੇ ਰੈਣ-ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ, ਆਲੇ ਦੁਆਲੇ ਦੇ ਹੋਰਨਾਂ ਭਾਰਤੀ ਰਾਜਾਂ 'ਚ ਰਹਿਣ ਵਾਲੇ ਕਸ਼ਮੀਰੀ ਸੁਰੱਖਿਆ ਲਈ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ।
ਆਸਟ੍ਰੇਲੀਅਨ ਸਿੱਖ ਖੇਡਾਂ ਦੇ ਅਹਿਮ ਅੰਗ ਸਿੱਖ ਫੋਰਮ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅਤੇ ਮੈਲਬਰਨ ਦੇ ਸਿੱਖ ਨੌਜਵਾਨਾਂ ਵਿੱਚ ਇਸ ਸਾਲ ਫੋਰਮ ਨੂੰ ਵਧੀਆ ਬਣਾਉਣ ਲਈ ਕਾਫ਼ੀ ਜੋਸ਼ ਦਿਖਾਈ ਦੇ ਰਿਹਾ ਹੈ।
ਖਬਰਾਂ ਹਨ ਕਿ 14 ਫਰਵਰੀ ਦੀ ਸ਼ਾਮ ਨੂੰ ਜੈਸ਼-ਏ-ਮੁਹੰਮਦ ਵਲੋਂ ਇਕ 10 ਮਿੰਟ ਦਾ ਪਹਿਲਾਂ ਤੋਂ ਭਰਿਆ ਬੋਲਦਾ ਸੁਨੇਹਾ (ਵੀਡੀਓ) ਜਾਰੀ ਕੀਤਾ। ਇਹ ਸੁਨੇਹਾ 19 ਸਾਲਾਂ ਦੇ ਆਦਿਲ ਦਰ ਵਲੋਂ ਸੀ ਜਿਸ ਨੇ ਬਾਰੂਦ ਦੀ ਭਰੀ ਹੋਈ ਗੱਡੀ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ਵਿਚ ਟੱਕਰ ਮਾਰ ਕੇ ਪੁਲਵਾਮਾਂ ਹਮਲੇ ਨੂੰ ਅੰਜਾਮ ਦਿੱਤਾ ਸੀ। ਅਹਿਮਦ ਦਰ ਉਰਫ ਵਾਕਾਸ ਕਮਾਂਡੋ ਪੁਲਵਾਮਾ ਦੇ ਗੁੰਦੀਬਾਗ ਇਲਾਕੇ ਦਾ ਰਹਿਣ ਵਾਲਾ ਸੀ ਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਸਿੱਧਾ ਜੈਸ਼-ਏ-ਮੁਹੰਮਦ ਦੇ “ਫਿਦਾਈਨ” ਦਸਤੇ ਵਿਚ ਭਰਤੀ ਕੀਤਾ ਗਿਆ ਸੀ।
ਹਰਵਿੰਦਰ ਸਿੰਘ ਫੂਲਕਾ ਨੇ ਸਪੀਕਰ ਨੂੰ ਜਵਾਬ ਦੇਂਦਿਆਂ ਕਿਹਾ ਕਿ ਕਨੂੰਨ ਅਨੁਸਾਰ ਸਰਕਾਰ ਨੂੰ () ਆਪਣੀ ਕਾਰਵਾਈ ਦੀ ਜਾਣਕਾਰੀ ਵੀ ਨਾਲ ਦੇਣੀ ਚਾਹੀਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2001 'ਚ ਇਸ ਲੇਖੇ ਨਾਲ ਕੋਈ ਵੀ ਕਾਰਵਾਈ ਦੀ ਜਾਣਕਾਰੀ ਨਹੀਂ ਜੋੜੀ।ਫੂਲਕਾ ਨੇ ਕਿਹਾ ਕਿ "ਮੋਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਵੀ ਨਾਲ ਜੋੜ ਕੇ ਜਨਤਕ ਕਰੇ।
ਮਾਝੇ ਦੀ ਧਰਤੀ ਤੇ ਦਿਨੋ ਦਿਨ ਪੱਕੇ ਪੈਰੀਂ ਵੱਧ ਫੁਲ ਰਹੇ ਡੇਰੇ ਦੀਆਂ ਵਧੀਕੀਆਂ ਤੇ ਧੱਕੇ ਸ਼ਾਹੀਆਂ ਖਿਲਾਫ ਅਵਾਜ ਉਠਾਉਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਸਰਕਾਰੀ ਤੰਤਰ ਕਿਸ ਹੱਦ ਤੀਕ ਜਾ ਸਕਦਾ ਹੈ ਇਸਦਾ ਮੂੰਹ ਬੋਲਦਾ ਸਬੂਤ ਹੈ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਤੇ ਉਨ੍ਹਾਂ ਦੇ 6 ਸਾਥੀਆਂ ਦੀ ਸਾਹਿਬਜਾਦਾ ਅਜੀਤ ਸਿੰਘ ਨਗਰ ਪੁਲਿਸ ਵਲੋਂ ਗ੍ਰਿਫਤਾਰੀ ਅਤੇ 14 ਘੰਟੇ ਦੀ ਗੈਰਕਾਨੂੰਨੀ ਹਿਰਾਸਤ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅੱਜ ਇੱਕ ਅਹਿਮ ਬੈਠਕ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਹੈ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਾਦਲ ਦਲੀਏ ਤੇ ਆਮ ਆਦਮੀ ਪਾਰਟੀ ਦੇ ਆਗੂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਜੱਲ੍ਹਿਆਵਾਲੇ ਬਾਗ ਕਾਂਡ ਬਾਰੇ ਬਰਤਾਨੀਆਂ ਸਰਕਾਰ ਨੂੰ ਮੁਆਫੀ ਮੰਗਣ ਬਾਰੇ ਕਹਿ ਰਹੇ ਹਨ ਪਰ ਕੁੱਝ ਕੁ ਗਜ ਦੀ ਦੂਰੀ ਤੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਹਜਾਰਾਂ ਨਿਰਦੋਸਾਂ ਦੇ ਕਤਲਾਂ ਬਾਰੇ ਜੁਬਾਨ ਨਹੀ ਖੋਲਦੇ ਅਤੇ ਨਾਂ ਹੀ ਪੜਤਾਲ ਦੀ ਮੰਗ ਕਰਦੇ ਹਨ।
ਸਿੱਖ ਕੌਮ ਪਹਿਲਾਂ ਹੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੋਜਵਾਨਾਂ ਨੂੰ (ਜਿਹਨਾਂ ਨੇ ਸਜ਼ਾਵਾਂ ਪੂਰੂੀਆਂ ਕਰ ਲਈਆਂ ਹਨ) ਨੂੰ ਛੁਡਵਾਉਣ ਲਈ ਵੱਖ-ਵੱਖ ਸਮੇਂ ਤੇ ਮੋਰਚੇ ਲਗਾ ਰਹੀ ਹੈ।ਸਰਕਾਰ ਨੇ ਉਹਨਾਂ ਨੂੰ ਤਾਂ ਕੀ ਛੱਡਣਾ ਸੀ ਪਰ ਹਰ ਰੋਜ਼ ਸਿੱਖ ਨੋਜਵਾਨਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਜੋ ਕਿ ਸਰਾਸਰ ਸਿੱਖ ਕੌਮ ਨਾਲ ਧੱਕਾ ਹੈ।
« Previous Page — Next Page »