February 2019 Archive

“ਭਾਈ ਤੇਜਾ ਸਿੰਘ ਸਮੁੰਦਰੀ” ਨੂੰ ਯਾਦ ਕਰਦਿਆਂ

ਤੇਜਾ ਸਿੰਘ ਸਮੁੰਦਰੀ ਦਾ ਨਾਂ ਉਨ੍ਹਾਂ ਸਿਰਮੌਰ ਸਿੱਖ ਸ਼ਖਸੀਅਤਾਂ ਵਿਚ ਬੜੀ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਦਾ ਸਾਰਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਣ ਕਰ ਦਿੱਤਾ। ਉਹ ਸੂਝਵਾਨ, ਨਿਧੜਕ, ਸਿਦਕੀ ਦੂਰ-ਅੰਦੇਸ਼ੀ ਪੂਰਨ ਗੁਰਸਿੱਖ ਸਨ। ਉਨ੍ਹਾਂ ਨੇ ਸਿੱਖ ਕੌਮ ਨੂੰ ਚੁਣੌਤੀਆਂ ਵਾਲੇ ਸਮੇਂ ਆਪਣੀ ਸਿਆਣਤ ਅਤੇ ਠਰ੍ਹਮੇ ਨਾਲ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਵਧਣ ਵਿਚ ਯੋਗ ਅਗਵਾਈ ਦਿੱਤੀ।

ਸਾਕਾ ਨਕੋਦਰ: ਪਰਿਵਾਰਾਂ ਨੇ ਕੀਤੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੇ ਲੇਖੇ ‘ਤੇ ਵਿਧਾਨ ਸਭਾ ‘ਚ ਬਹਿਸ ਦੀ ਮੰਗ

4 ਫਰਵਰੀ 1986 ਨੂੰ ਵਾਪਰੇ ਸਾਕਾ ਨਕੋਦਰ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਸੰਗਤ 'ਤੇ ਪੰਜਾਬ ਪੁਲਸ ਨੇ ਗੋਲੀਬਾਰੀ ਕਰਕੇ 4 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਸਰਕਾਰ ਚਾਹੇ ਜਿਸ ਵੀ ਧੜੇ ਦੀ ਰਹੀ ਹੋਵੇ ਕੋਈ ਵੀ ਪੀੜਤ ਪਰਿਵਾਰਾਂ ਨੂੰ ਨਿਆਂ ਦੇ ਸਕਣ ਲਈ ਕੁਝ ਵੀ ਨਹੀਂ ਕਰ ਸਕਿਆ। ਸ਼ਹੀਦਾਂ ਦੇ ਪਰਿਵਾਰਾਂ ਨੇ 33 ਸਾਲਾਂ ਦੌਰਾਨ ਪਹਿਲੀ ਵਾਰ ਖਬਰਖਾਨੇ ਸਾਹਮਣੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹ ਬੇਅਦਬੀ ਕਾਂਡ ਬਾਰੇ 2001 ਵਿਚ ਪੇਸ਼ ਕੀਤੀ ਗਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬਹਿਸ ਕਰਵਾਉਣ ਅਤੇ ਕਾਰਵਾਈ ਦਾ ਲੇਖਾ ਸਭਾ 'ਚ ਪੇਸ਼ ਕਰਨ।

ਨਫਰਤੀ ਹਨੇਰ ਦਾ ਸ਼ਿਕਾਰ ਹੋ ਰਹੇ ਕਸ਼ਮੀਰੀਆਂ ਨੂੰ ਸਿੱਖ ਸੰਸਥਾ ਵਲੋਂ ਆਸਰੇ ਦੀ ਪੇਸ਼ਕਸ਼

ਕਸ਼ਮੀਰ ਘਾਟੀ ਵਿਚ ਵਾਪਰੇ ਪੁਲਵਾਮਾ ਕਾਂਡ ਦੇ ਪਿੱਛੋਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਉਪਰ ਹਮਲੇ ਅਤੇ ਰਿਹਾਇਸ਼ਗਾਹਾਂ ਵਿਚੋਂ ਜ਼ਬਰੀ ਕੱਢਣ ਦੀਆਂ ਘਟਨਾਵਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਪੁਰਜ਼ੋਰ ਨਿਖੇਧੀ ਕੀਤੀ ਅਤੇਪੀੜਤ ਕਸ਼ਮੀਰੀ ਵਿਦਿਆਰਥੀਆਂ ਨੂੰ ਰਿਹਾਇਸ਼ ਤੇ ਲੰਗਰ ਦੀ ਪੇਸ਼ਕਸ਼ ਕੀਤੀ ਹੈ।

ਮਾਂ ਬੋਲੀ ਪੰਜਾਬੀ ਦੇ ਪਾਸਾਰ ਦਾ ਸੁਨੇਹਾ ਦਿੰਦਾ “ਗੁਰਮੁਖੀ ਚੇਤਨਾ ਮਾਰਚ” ਅਗਲੇ ਪੜਾਅ ਲਈ ਰਵਾਨਾ

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ)ਦੇ ਸਾਂਝੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਮਾਂ ਬੋਲੀ ਦਾ ਪਾਸਾਰਾ ,ਮਾਂ ਬੋਲੀ ਨੂੰ ਅਮਲੀ ਰੂਪ ਵਿੱਚ ਹਰ ਘਰ ਹਰ ਪਰਿਵਾਰ ਵਲੋਂ ਅਪਣਾਏ ਬਗੈਰ ਅਸੰਭਵ ਹੈ ।ਬਾਬਾ ਹਰਦੀਪ ਸਿੰਘ ਮਹਿਰਾਜ ,ਲੱਖਾ ਸਿਧਾਣਾ ,ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰਚ ਦੇ ਅਗਲੇੇ ਪੜਾਅ ਦੀ ਆਰੰਭਤਾ ਦੀ ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ,ਰਾਜਸਥਾਨ ਤੇ ਹਿਮਾਚਲ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਤੇ ਨਿੱਜੀ ਸੰਸਥਾਵਾਂ ਵੀ ਸਾਰਾ ਕਾਰੋਬਾਰ ਹਿੰਦੀ ,ਹਰਿਆਣਵੀ ਜਾਂ ਹਿਮਾਚਲੀ ਭਾਸ਼ਾ ਦੀ ਅਗਵਾਈ ਅਤੇ ਵਿੱਚ ਕਰ ਰਹੀਆਂ ਹਨ

“ਅਸੀਂ ਜੇਕਰ ਅੱਜ ਜਿੳਂਦੇ ਹਾਂ ਤਾਂ ਆਪਣੇ ਸਿੱਖ ਭਰਾਵਾਂ ਕਰਕੇ” – ਵਾਦੀ ਤੋਂ ਬਾਹਰ ਨਫਰਤੀ ਭੀੜ ਦਾ ਸ਼ਿਕਾਰ ਹੋਏ ਕਸ਼ਮੀਰੀ ਦੇ ਬੋਲ

"ਪਰ ਪੈਸਿਆਂ ਨਾਲੋਂ ਕੀਮਤੀ ਜਾਨ ਹੈ ਜੇਕਰ ਸਾਡੇ ਸਿੱਖ ਭਰਾ ਸਮੇਂ ਤੇ ਨਾ ਆਏ ਹੁੰਦੇ ਤਾਂ ਖੌਰੇ ਸਾਡਾ ਕੀ ਬਣਦਾ ਅਸੀਂ ਅੱਜ ਜੇਕਰ ਜਿਉਂਦੇ ਹਾਂ ਤਾਂ ਸਾਡੇ ਸਿੱਖ ਭਰਾਵਾਂ ਕਰਕੇ ਜਿਉਂਦੇ ਹਾਂ"।

ਧਮਾਕੇ ਨਾਲ ਨਹੀਂ ਕੋਈ ਲੈਣ-ਦੇਣ,ਜੇਕਰ ਭਾਰਤ ਨੇ ਕੀਤਾ ਹਮਲਾ ਤਾਂ ਦੇਵਾਂਗੇ ਮੋੜਵਾਂ ਜਵਾਬ : ਇਮਰਾਨ ਖਾਨ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਰਾਜਨੀਤਿਕ ਆਗੂਆਂ ਵਲੋਂ ਪਾਕਿਸਤਾਨ 'ਤੇ ਲਾਏ ਗਏ ਦੋਸ਼ਾਂ ਅਤੇ ਪਾਕਿਸਤਾਨ 'ਤੇ ਫੌਜੀ ਕਾਰਵਾਈ ਕਰਨ ਦੇ ਦਿੱਤੇ ਗਏ ਬਿਆਨਾਂ ਦਾ ਮੋੜਵਾਂ ਜੁਆਬ ਦੇਂਦਿਆਂ ਨਵੇਂ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਦਾ ਕਸ਼ਮੀਰ ਦੇ ਪੁਲਵਾਮਾ ਜ਼ਿਲ਼੍ਹੇ 'ਚ ਫੌਜੀ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਭਾਰਤੀ ਫੌਜ ਦੇ ਦੋ ਹਵਾਈ ਜਹਾਜਾਂ ਦੀ ਤਿਆਰੀਆਂ ਦੌਰਾਨ ਆਪੋ ‘ਚ ਹੋਈ ਟੱਕਰ

ਇਹ ਟੱਕਰ ਬੰਗਲੁਰੂ 'ਚ ਹੋਣ ਕਲ੍ਹ ਹੋਣ ਜਾ ਐਰੋ ਇੰਡੀਆ ਪੇਸ਼ਕਾਰੀ ਦੀ ਤਿਆਰੀਆਂ 'ਚ ਹੋਈ।

ਸਾਬਕਾ ਕਾਂਗਰਸੀ ਵਿਧਾਇਕ ਬੀਰਦਵਿੰਦਰ ਸਿੰਘ ਨੂੰ ਅਕਾਲੀ ਦਲ (ਟਕਸਾਲੀ) ਨੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਇਸ ਮੌਕੇ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੈਂ ਬਾਦਲਕਿਆਂ ਅਤੇ ਕਾਂਗਰਸੀਆਂ ਨੂੰ ਹਰਾ ਕੇ ਪੰਜਾਬ ਲੋਕਤੰਤਰੀ ਗੱਠਜੋੜ ਦੇ ਹਿੱਸੇ ਇਹ ਸੀਟ ਪਾਵਾਂਗਾ।

ਕਾਰੋਬਾਰੀ ਮਾਲਵਿੰਦਰ ਸਿੰਘ ਨੇ ਰਾਧਾ ਸੁਆਮੀ ਡੇਰਾ ਮੁਖੀ ‘ਤੇ ਲਾਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼

ਫੋਰਟਿਸ ਹੈਲਥ ਕੇਅਰ ਦੇ ਸਾਬਕਾ ਮੁਖੀ ਮਾਲਵਿੰਦਰ ਸਿੰਘ ਨੇ ਆਪਣੇ ਭਰਾ ਸ਼ਵਿੰਦਰ ਸਿੰਘ, ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ ਵਿੱਤੀ ਹੇਰਾਫੇਰੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਲਾਂਗ ਦੇ ਸਿੱਖਾਂ ਦੇ ਹੱਕ ਵਿਚ ਹਾਈਕੋਰਟ ਦੇ ਫੈਸਲੇ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੇਘਾਲਿਆ ਹਾਈਕੋਰਟ ਵੱਲੋਂ ਸ਼ਿਲਾਂਗ ਦੀ ਪੰਜਾਬੀ ਕਲੋਨੀ ਨੂੰ ਉਜਾੜਨ ਤੋਂ ਰੋਕਣ ਲਈ ਸਿੱਖਾਂ ਦੇ ਹੱਕ ਵਿਚ ਦਿੱਤੇ ਫੈਸਲੇ ਦਾ ਸਵਾਗਤ ਕੀਤਾ ਹੈ।

« Previous PageNext Page »