1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ "ਭਾਰਤ ਰਤਨ" ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਵਕੀਲ ਅਤੇ ਆਮ ਆਦਮੀ ਪਾਰਟੀ ਤੋਂ ਹਾਲੀਆਂ ਸਮੇਂ ਚ ਵੱਖ ਹੋਏ ਐਚ. ਐਸ. ਫੂਲਕਾ ਨੂੰ "ਪਦਮ ਸ਼੍ਰੀ" ਐਲਾਨਿਆ ਹੈ।
ਦਲਿਤ ਕਾਰਕੁੰਨ ਗੁਰਿੰਦਰ ਅਜਾਦ ਨੇ ਸੰਵਾਦ ਵਲੋਂ ਡਾ ਅੰਬਦਕਰ - ਦਲਿਤ ਚੇਤਨਾ ਅਤੇ ਬਿਪਰਵਾਦ ਕਰਵਾਏ ਗਏ ਸੈਮੀਨਾਰ ਉੱਤੇ ਬ੍ਰਾਹਮਣਵਾਦ, ਭਾਰਤੀ ਰਾਜਨੀਤੀ, ਇਸਾਈ, ਮੁਸਲਮਾਨ, ਖੱਬੇ ਪੱਖੀਆਂ, ਲਿਬਰਲ ਧਰਮਨਿਰਪੱਖਾਂ ਅਤੇ ਸਿੱਖਾਂ ਬਾਰੇ ਡਾ ਅੰਬਦਕਰ ਜੀ ਦੀ ਲਿਖਤ ਚੋਂ ਹਵਾਲੇ ਦੇਂਦਿਆਂ ਵਿਚਾਰ ਪ੍ਰਗਟ ਕੀਤੇ। ਇਸ ਸੈਮੀਨਾਰ 8 ਦਸੰਬਰ 2018 ਨੂੰ ਪੰਜਾਬੀ ਭਵਨ,ਲੁਧਿਆਣਾ,ਪੰਜਾਬ ਵਿਖੇ ਕਰਵਾਇਆ ਗਿਆ ਸੀ।
ਉਹਨਾਂ ਕਿਹਾ ਕਿ " ਡਾ ਪਰਮਵੀਰ ਸਿੰਘ ਜੀ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੁਚੱਜੀ ਸੇਵਾ ਸੰਭਾਲ ਦੀ ਵਿੳਂਤ ਲਈ ਲੇਖਾ ਜਮ੍ਹਾ ਕਰਵਾਉਣਗੇ। 1960 ਤੀਕ ਬੰਗਲਾਦੇਸ਼ ਵਿਚ ਕੁਲ 18 ਗੁਰਦੁਆਰਾ ਸਾਹਿਬਾਨ ਸਨ। 1971 ਤੋਂ ਬਾਅਦ ਸਿਰਫ ਪੰਜ ਬਚੇ, ਜਿਨ੍ਹਾਂ ਵਿਚੋਂ 2 ਢਾਕਾ ਵਿਚ, ਦੋ ਚਿੱਟਾਗੋਂਗ ਵਿਚ, ਅਤੇ 1 ਮਿਮਨਸਿੰਘ ਵਿਚ ਢਾਕਾ ਤੋਂ 120 ਕਿਲੋਮੀਟਰ ਦੂਰ ਹੈ।
ਬਜਿੰਦਰ ਸਿੰਘ ਵਲੋਂ ਡੀ.ਐੱਮ.ਸੀ. ਲੁਧਿਆਣਾ 'ਚ ਬੁਖਾਰ ਕਾਰਨ ਕਈ ਦਿਨਾਂ ਤੱਕ ਦਾਖ਼ਲ ਰਹਿਣ ਪਿੱਛੋਂ ਮੌਤ ਦੇ ਮੂੰਹ ਜਾ ਪਏ ਇਕ ਦਸ ਕੁ ਸਾਲਾਂ ਬੱਚੇ ਨੂੰ ਸਟੇਜ ਉੱਪਰ ਜਿਊਂਦਾ ਹੁੰਦਾ ਦਿਖਾਇਆ ਗਿਆ। ਇਸ ਕਰਾਮਾਤ ਦੀ ਵੀਡੀਓ ਸ਼ਰੇਆਮ ਵਾਇਰਲ ਹੋ ਰਹੀ ਹੈ। ਤਾਜਪੁਰ ਦੇ ਲੋਕ ਡੇਰੇ ਦੀਆਂ ਸਰਗਰਮੀਆਂ ਤੋਂ ਖੁਸ਼ ਨਹੀਂ ਸਗੋਂ ਉਹ ਇਸ ਗੱਲੋਂ ਔਖੇ ਹਨ ਕਿ ਡੇਰੇ ਵਾਲਿਆਂ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ 'ਤੇ ਧੱਕੇ ਨਾਲ ਕਬਜ਼ਾ ਕਰ ਰੱਖਿਆ ਹੈ।
ਭਾਰਤ ਏਡੇ ਵੱਡੇ ਮਸਲੇ ਨੂੰ ਲੈ ਕੇ ਜਵਾਕਾਂ ਵਾਲਾ ਵਿਹਾਰ ਕਰ ਰਿਹਾ ਐ ਪਰ ਪਾਕਿਸਤਾਨ ਇਸ ਸੰਬੰਧੀ ਪੂਰੀ ਤਰ੍ਹਾਂ ਗੰਭੀਰ ਹੈ ਸਾਡਾ ਪ੍ਰਤੀਕਰਮ ਪੂਰੀ ਸਮਝਦਾਰੀ ਵਾਲਾ ਹੀ ਹੋਵੇਗਾ
ਬੀਤੇ ਕੱਲ੍ਹ ਅਜਿਹੀ ਹੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਵਿਖੇ ਬਾਦਲਾਂ ਵਲੋਂ ਹੀ ਕਈਂ ਸਾਲਾਂ ਤੋਂ ਅਖੰਡ ਪਾਠ ਕਰਵਾਏ ਜਾ ਰਹੇ ਹਨ ਸ਼੍ਰਮਣੀ ਕਮੇਟੀ ਵਲੋਂ ਆਮ ਸੰਗਤਾਂ ਦੀ ਭਾਵਨਾਵਾਂ ਨੂੰ ਸਮਝੇ ਬਗੈਰ ਹੋਰ ਕਿਸੇ ਨੂੰ ਅਖੰਡ ਪਾਠ ਸਾਹਿਬ ਨਹੀਂ ਰੱਖਣ ਦਿੱਤੇ ਜਾ ਰਹੇ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਨੇ ਭਾਰਤੀ ਗਣਤੰਤਰ ਦਿਵਸ ਬਾਰੇ ਬਿਆਨ ਜਾਰੀ ਕਰਦਿਆਂ ਇਹ ਕਿਹਾ ਹੈ ਕਿ ਭਾਰਤੀ ਉਪਮਹਾਦੀਪ ਵਿਚ ਜਾਲਮ ਹਾਕਮਾਂ ਦਾ ਵਿਰੋਧ ਕਰਨ ਦੀ ਪਹਿਲਕਦਮੀ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ,ਉਹਨਾਂ ਬਾਬਰ ਨੂੰ ਜਾਬਰ ਆਖ ਜੁਲਮ ਵਿਰੁੱਧ ਅਵਾਜ ਚੁੱਕੀ ਸੀ।
ਪੰਜਾਬ 'ਚ ਨਵੇਂ ਆਧੁਨਿਕ ਰੂਪ ਵਿੱਚ ਇਸਾਈ ਡੇਰੇਦਾਰਾਂ ਦੇ ਉਭਾਰ ਬਾਰੇ ਖੋਜ ਭਰਪੂਰ ਲੇਖਾ ਜ਼ਰੂਰ ਪੜ੍ਹੋ !
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਬੋਰਡ ਨਾਂਦੇੜ ਦੇ ਪ੍ਰਧਾਨ ਦੀ ਮਹਾਰਾਸ਼ਟਰ ਸਰਕਾਰ ਵੱਲੋਂ ਮਨਮਰਜ਼ੀ ਨਾਲ ਨਿਯੁਕਤੀ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦਵਿੰਦਰਾ ਫੜਨਵੀਸ ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟ ਕੀਤਾ ਹੈ।
« Previous Page — Next Page »