ਇਹ ਸਵਾਲ ਬੀਤੇ ਕਲ੍ਹ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਬੜੀ ਹੀ ਗੰਭੀਰਤਾ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ ਜੋ 40 ਸਾਲ ਪੁਰਾਣੇ ਦੱਸੇ ਜਾਂਦੇ ਨਹੁੰ ਮਾਸ ਅਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਚੂਰ ਚੂਰ ਕਰ ਰਹੇ ਹਨ?
ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਬੋਰਡ ਐਕਟ 1956 ਵਿਚ ਸੋਧ ਕਰਕੇ ਧਾਰਮਿਕ ਅਸਥਾਨ ਵਿਚ ਦਖ਼ਲ-ਅੰਦਾਜ਼ੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਮੋਰਚਾ ਚੁੱਕਣ ਤੋਂ ਪਹਿਲਾਂ ਜਥੇਦਾਰ ਨੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ਼ ਸਲਾਹ ਕਰਨੀ ਵੀ ਜਰੂਰੀ ਨਹੀਂ ਸਮਝੀ ਤੇ ਜਿੱਤੀ ਹੋਈ ਬਾਜੀ ਹਰਾ ਦਿੱਤੀ ਹੈ। ਜਥੇਦਾਰ ਨੇ ਕਾਂਗਰਸ ਸਰਕਾਰ ਨਾਲ਼ ਅਧੂਰਾ ਸਮਝੌਤਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਤੇ ਰੁਤਬੇ ਨੂੰ ਸੱਟ ਮਾਰੀ ਹੈ।
ਪਾਕਿਸਤਾਨ ਵਿਚ ਵੱਸਦੀਆਂ ਘੱਟਗਿਣਤੀਆਂ ਦੇ ਨੁਮਾਇੰਦਿਆਂ ਦਾ ਜਿੰਮੇਵਾਰ ਅਹੁਦਿਆਂ ਉੱਤੇ ਆਉਣਾ ਇੱਕ ਚੰਗਾ ਸੁਨੇਹਾ ਦਿੰਦਾ ਹੈ।"
ਬੀਤੇ ਦਿਨੀ ਪੰਜਾਬ ਯੁਨੀਵਰਸਟੀ ਵਿਚ ਵਲੋਂ ਪੱਤਰਕਾਰਾਂ ਦੀ ਸੁਰੱਖਿਆ ਸੰਬੰਧੀ ਕਰਵਾਏ ਗਏ ਸੈਮੀਨਾਰ ਵਿਚ ਭਾਗ ਲੈਣ ਲਈ ਆਏ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨਾਲ ਸਿੱਖ ਸਿਆਸਤ ਵਲੋਂ ਗੱਲਬਾਤ ਕੀਤੀ ਗਈ ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ‘ਤੇ ਪੰਥ ਦੀ ਸ਼੍ਰੌਮਣੀ ਸੰਸਥਾ ਦੇ ਪ੍ਰਧਾਨ ਸਾਹਮਣੇ ਕੋਈ “ਸਿੱਖ ਅਰਦਾਸ” ਵਿਚ ਗੁਰੂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਸੇ ਬੰਦੇ ਨੂੰ ਵਡਿਆਉਣ ਲਈ ਵਰਤੇ ‘ਤੇ ਉਹ ਚੁੱਪ-ਚਾਪ ਬੈਠੇ ਸੁਣੀ ਜਾਣ !
ਪਾਕਿਸਤਾਨ ਵਾਲੇ ਪਾਸਿੳਂ ਲਾਂਘੇ ਦੀ ਉਸਾਰੀ ਦੀਆਂ ਤਸਵੀਰਾਂ ਬਿਜਲ ਸੱਥ ਉੱਤੇ ਨਸ਼ਰ ਹੋਣ ਤੋਂ ਮਗਰੋਂ ਕੁਝ ਕੁ ਚੇਤੰਨ ਸਿੱਖਾਂ ਦੇ ਮਨ ਵਿੱਚ ਇਹ ਗੱਲ ਆਈ ਕਿ ਕਿੱਧਰੇ ਲਾਂਘੇ ਨੂੰ ਦਿਲਕਸ਼ ਬਣਾਉਂਦਿਆਂ-ਬਣਾੳਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਦੀ ਵਿਰਾਸਤ ਨਾ ਨੁਕਸਾਨੀ ਜਾਵੇ।
ਕ੍ਰਿਸ਼ਕ ਮੁਕਤੀ ਸੰਗਰਾਮ ਸੰਮਤੀ ਦੇ ਆਗੂ ਅਖਿਲ ਗਗੋਈ ਨੇ ਬੀਤੇ ਐਤਵਾਰ ਇੱਕ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨਾਗਰਿਕਤਾ ਸੋਧ ਕਨੂੰਨ ਪਾਸ ਕੀਤਾ ਤਾਂ ਅਸਾਮ ਭਾਰਤੀ ਸੰਘ ਨੂੰ ਛੱਡਣ ਲਈ ਮਜਬੂਰ ਹੋਵੇਗਾ।
18ਵੀਂ ਸਦੀ ਦੌਰਾਨ ਪੰਜਾਬ ਏਸ਼ੀਆਈ ਮਹਾਦੀਪ ਦੀਆਂ ਸਭ ਨਾਲੋਂ ਵੱਧ ਉਪਜਾਊ ਆਰਥਿਕਤਾ ਵਜੋਂ ਜਾਣਿਆ ਜਾਂਦਾ ਸੀ।ਅੰਗਰੇਜੀ ਰਾਜ ਹੇਠ ਆਉਣ ਤੋਂ ਬਾਅਦ ਪੰਜਾਬ ਵਿਚ ਨਹਿਰੀ-ਸਿੰਜਾਈ ਨਾਲ ਖੇਤੀਬਾੜੀ, ਵਪਾਰਕ ਮੰਡੀਆਂ, ਸਰਕਾਰੀ ਨੌਕਰੀਆਂ ਆਦਿ ਨਾਲ ਆਰਥਿਕ ਵਿਕਾਸ ਲੀਹ 'ਤੇ ਰਿਹਾ।
"੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ,ਸਤੰਬਰ ੧੯੮੧ ਦੇ ਗਏ ਗਜਿੰਦਰ ਸਿੰਘ ਮੁੜ ਪੰਜਾਬ ਨਹੀ ਪਰਤੇ,ਉਹਨਾਂ ਨੂੰ ਲਾਹੌਰ ਵਿੱਚ ਉਮਰ ਕੈਦ ਦੀ ਸਜਾ ਹੋ ਗਈ, ੧੯੯੫ ਵਿੱਚ ਰਿਹਾਈ ਮੌਕੇ ਉਹ ਜਰਮਨ ਜਾਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਕੂਟਨੀਤਿਕ ਦਬਾਅ ਹੇਠ ਜਰਮਨ ਸਰਕਾਰ ਨੇ ਉਹਨਾਂ ਨੂੰ ਸਿਆਸੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਹ ਪਾਕਿਸਤਾਨ ਅੰਦਰ ਗੁੰਮਨਾਮ ਜਗਾ ਤੇ ਰਹਿ ਰਹੇ ਹਨ।"
Next Page »