ਟਰਾਂਟੋ-ਕੈਨੇਡਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਪਰਮਿੰਦਰ ਸਿੰਘ ਪਾਂਗਲੀ ਨੇ ਸਾਂਝੇ ਤੌਰ ‘ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ...
ਚੰਡੀਗੜ੍ਹ: ਅਜੌਕੇ ਹਾਲਤਾਂ ਵਿੱਚ ਸੰਵਾਦ ਸਿਰਜਨ ਦੇ ਸੰਦਰਭ ਵਿੱਚ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਅੱਗੇ ਵਧਾਉਂਦੇ ਹੋਏ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ...
ਪੰਜਾਬ ਵਿਚ 1980-90 ਦੇ ਦਹਾਕੇ ਦੌਰਾਨ ਭਾਰਤ ਦੇ ਕਬਜ਼ੇ ਤੋਂ ਅਜ਼ਾਦੀ ਹਾਸਿਲ ਕਰਨ ਲਈ ਚੱਲੀ ਲਹਿਰ ਨੂੰ ਦਬਾਉਣ ਲਈ ਲੋਕਾਂ ਵਿਚ ਦਹਿਸ਼ਤ ਪਾਉਣ ਦੀ ਸਰਕਾਰੀ ਨੀਤੀ ਅਪਣਾਈ ਗਈ ਸੀ। ਇਸ ਨੀਤੀ ਦੀ ਅਗਵਾਈ 1992 ਵਿਚ ਵੱਡੇ ਬਾਈਕਾਟ ਦੇ ਚਲਦਿਆਂ ਕੁਝ ਪ੍ਰਤੀਸ਼ਤ ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤ ਸਿੰਘ ਦੇ ਹੱਥ ਆ ਗਈ ਸੀ। ਬੇਅੰਤ ਸਿੰਘ ਨੇ ਪੰਜਾਬ ਪੁਲਿਸ ਦੇ ਡੀਜੀਪੀ ਕੇਪੀਐਸ ਗਿੱਲ ਨਾਲ ਮਿਲ ਕੇ ਇਸ ਨੀਤੀ ਨੂੰ ਪੂਰੇ ਜ਼ਾਲਮਾਨਾ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਪੰਜਾਬ ਦੇ ਪਿੰਡ-ਪਿੰਡ ਵਿਚ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਸੀ। ਸਿੱਖਾਂ ਲਈ ਉਸ ਮੌਕੇ 'ਹੋਂਦ ਦਾ ਸਵਾਲ' ਬਣ ਗਿਆ ਸੀ। ਇਹਨਾਂ ਹਾਲਤਾਂ ਵਿਚ ਪੰਜਾਬ ਦੇ ਕੁਝ ਨੌਜਵਾਨਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣਾ ਆਪ ਸਮਰਪਿਤ ਕਰਨ ਦਾ ਫੈਂਸਲਾ ਕੀਤਾ।
ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਦੌਰਾਨ ਸਿੱਖ ਜੁਆਨੀ ਦਾ ਘਾਣ ਕਰਨ ਵਾਲੇ ਪੰਜਾਬ ਦੇ ਮੱੁਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਸੋਧਾ ਲਾਉਂਦਿਆਂ ਅਦੱੁਤੀ ਸ਼ਹਾਦਤ ਪਾਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 23ਵਾਂ ਸ਼ਹੀਦੀ ਦਿਹਾੜਾ ਅੱਜ ਇਥੇ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ।
ਚੰਡੀਗੜ੍ਹ: ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਸ਼ਿਨ ਦੇ ਜਾਂਚ ਲੇਖੇ ‘ਤੇ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿਚ ਹੋਈ 7 ਘੰਟੇ ਦੀ ਤਿਖੀ ਅਤੇ ਗਰਮ ਬਹਿਸ ...
ਓਂਟਾਰੀਓ: ਕੈਨੇਡਾ ਵਿਚ ਓਂਟਾਰੀਓ ਅਜਿਹਾ ਚੌਥਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਦਸਤਾਰਧਾਰੀ ਸਿੱਖਾਂ ਨੂੰ ਲੋਹ ਟੋਪ (ਹੈਲਮਟ) ਪਾਉਣ ਤੋਂ ਛੋਟ ਹੋਵੇਗੀ। ਇਸ ਸਬੰਧੀ ਓਂਟਾਰੀਓ ...
ਨਵੀਂ ਦਿੱਲੀ: ਬੀਤੇ ਦਿਨਾਂ ਦੌਰਾਨ ਮਹਾਰਾਸ਼ਟਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ ਦੇ ਖਿਲਾਫ ਮਨੁੱਖੀ ਹੱਕਾਂ ਦੇ ਕਾਰਕੁੰਨਾਂ, ਵਕੀਲਾਂ, ਵਿਦਵਾਨਾਂ ...
ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਸਬੰਧੀ ਪੰਜਾਬ ਵਿਧਾਨ ਸਭਾ 'ਚ ਬੀਤੇ ਦਿਨ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 'ਤੇ ਬਹਿਸ ਦੇ ਚਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਵਿਰੁਧ 'ਸਦਨ ਦੀ ਮਰਯਾਦਾ ਦੀ ਉਲੰਘਣਾ' ਦੇ ਮਤੇ ਅਤੇ ਕਮੇਟੀ ਦੁਆਰਾ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਪ੍ਰਤੀ ਕੀਤੀਆਂ ਸਖਤ ਟਿਪਣੀਆਂ ਨੇ ਦੇਸ਼ ਵਿਦੇਸ਼ ਵਿੱਚ ਵਿਚਰਨ ਵਾਲੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।
ਹਾਲ ਹੀ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਮਸ਼ਹੂਰ ਕ੍ਰਿਕਟਰ ਇਮਰਾਨ ਖਾਨ ਏਸ਼ੀਆਈ ਮੁਲਕਾਂ ਦੇ ਸਿਆਸਤਦਾਨਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਕ ਤਾਂ ਉਹ ਹਨ ਜਿਨ੍ਹਾਂ ਲਈ ਸਿਆਸਤ 'ਮਿਸ਼ਨ' ਹੁੰਦੀ ਹੈ ਤੇ ਉਹ ਆਪਣੇ ਲੋਕਾਂ ਦੀ ਹਰ ਪੱਧਰ ਤੇ ਬੇਹਤਰੀ ਲੋਚਦੇ ਹੋਏ ਨਿਸ਼ਕਾਮ ਜੱਦੋਜਹਿਦ ਕਰਦੇ ਹਨ। ਦੂਜੀ ਕਿਸਮ ਸੌਦਾਗਰ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਲਈ ਰਾਜਨੀਤੀ ਇਕ ਵਪਾਰ ਹੈ ਜਿਸ ਰਾਹੀਂ ਉਹ ਆਪਣੀਆਂ ਪਰਿਵਾਰਕ ਤਿਜੋਰੀਆਂ ਭਰਦੇ ਹਨ ਅਤੇ ਲੋਕ-ਸਿਆਸਤ ਦਾ ਢੋਂਗ ਰਚਦੇ ਹੋਏ ਆਪਣੇ ਹਿਤਾਂ ਲਈ ਅੰਦਰਖਾਤੇ ਘਟੀਆ ਤੋਂ ਘਟੀਆ ਅਨੈਤਿਕ ਸਮਝੌਤੇ ਕਰਦੇ ਹਨ। ਬਾਦਲ ਦੂਜੀ ਕਿਸਮ ਦੇ ਸਿਆਸਤਦਾਨ ਹਨ।
ਗੁਰੂ ਪਾਤਿਸ਼ਾਹ ਨੇ ਧਰਤ ਪੰਜਾਬ ਦੇ ਜਾਇਆਂ ਵਿੱਚ ਅਣਖ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ-ਸਦੀਆਂ ਬੱਧੀ ਵੀ ਧਰਤੀ ਦੀ ਕੁੱਖ ਵਿੱਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰ ਕੇ ਬੜੇ ਜ਼ੋਰਾਵਰ ਤਰੀਕੇ ਨਾਲ ਪਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਦਾ ਤੇ ਭਰਪੂਰ ਫਲਦਾ ਹੈ। ਭਾਈ ਦਿਲਾਵਰ ਸਿੰਘ ਜਿਸ ਮਾਹੌਲ ਵਿੱਚ ਜੰਮਿਆ-ਪਲਿਆ ਤੇ ਜੋ ਕਾਰਜ ਉਸ ਨੇ ਨੇਪਰੇ ਚਾੜਿਆ ਉਹ ਇੱਸੇ ਦੀ ਹੀ ਦੱਸ ਪਾਉਂਦਾ ਹੈ ਕਿ ਮਾਹੌਲ ਚਾਹੇ ਜਿਸ ਤਰ੍ਹਾਂ ਦਾ ਮਰਜੀ ਹੋਵੇ ਜਦੋਂ ਗੁਰੂ ਦੀ ਨਦਰਿ ਹੋ ਜਾਵੇ ਤਾਂ ਕੋਈ ਵੀ ਸਧਾਰਨ ਸਿੱਖ ਇਤਿਹਾਸ ਵਿੱਚ ਭਾਰੀ ਕਰਿਸ਼ਮੇ ਦਰਜ ਕਰਵਾ ਸਕਦਾ ਹੈ।
Next Page »