ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਜੰਗ ਲੱਗਣ ਦੀ ਸੂਰਤ ਵਿਚ ਮੈਦਾਨ-ਏ-ਜੰਗ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਬਣਨਗੇ। ਚੂੰਕਿ ਇਨ੍ਹਾਂ ਇਲਾਕਿਆਂ 'ਚ ਸਿੱਖਾਂ ਦੀ ਵਸੋਂ ਕਾਫੀ ਹੈ ਇਸ ਲਈ ਸਿੱਖਾਂ ਦੀ ਬਿਨਾਂ ਵਜ੍ਹਾ ਨਸਲਕੁਸ਼ੀ ਹੋ ਜਾਵੇਗੀ। ਦੂਜਾ ਜੰਗ ਇਨਸਾਨੀ ਕਦਰਾਂ-ਕੀਮਤਾਂ, ਜਮਹੂਰੀਅਤ ਅਤੇ ਅਮਨ-ਚੈਨ ਦਾ ਘਾਣ ਕਰ ਦਿੰਦੀ ਹੈ। ਇਸ ਲਈ ਅਸੀਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਅਜਿਹਾ ਅਮਲ ਬਿਲਕੁਲ ਵੀ ਨਹੀਂ ਹੋਣ ਦਿਆਂਗੇ।
ਕਈ ਦਹਾਕਿਆਂ ਤੋਂ ਹੱਕੀ ਮੰਗਾਂ ਦੀ ਪੂਰਤੀ ਲਏ ਜੂਝ ਰਹੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ ਦੇ ਅਖੰਡ ਪਾਠੀ ਸਾਹਿਬਾਨ ਨੇ ਅੱਜ ਅਚਨਚੇਤ ਹੜਤਾਲ ਕਰ ਦਿੱਤੀ ਜਿਸ ਕਾਰਣ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਦੋ ਦਰਜਨ ਦੇ ਕਰੀਬ ਅਖੰਡ ਪਾਠ ਆਰੰਭ ਨਾ ਹੋ ਸਕੇ।
ਰਾਜਸਥਾਨ ‘ਚ ਮੀਂਹ ਅਤੇ ਹੜ੍ਹ ਕਾਰਨ ਭਾਰਤ ਦੀ ਸਭ ਤੋਂ ਵੱਡੀ ਜਾਲੌਰ ਦੀ ਪਥਮੇੜਾ ਗਊਸ਼ਾਲਾ ਵਿੱਚ ਗਊਆਂ ਦਾ ਜੀਵਨ ਸੰਕਟ ‘ਚ ਆਇਆ ਹੋਇਆ ਹੈ। ਇੱਥੇ ਚਾਰ ਦਿਨ ਵਿਚ 800 ਗਊਆਂ ਦੀ ਮੌਤ ਹੋ ਚੁੱਕੀ ਹੈ। ਓਥੇ ਹੀ ਤਿੰਨ ਹਜ਼ਾਰ ਗਾਵਾਂ ਹੜ੍ਹ ਤੇ ਭੁੱਖ ਤੋਂ ਜਾਨ ਬਚਾਉਣ ਦੀ ਜੱਦੋ ਜਹਿਦ ਕਰ ਰਹੀਆਂ ਹਨ।
ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ ਦਫ਼ਨਾਇਆ ਗਿਆ ਸੀ, ਦੀਆਂ ਅੰਤਿਮ ਰਸਮਾਂ ਸਿੱਖ ਰਹੁ-ਰੀਤਾਂ ਅਨੁਸਾਰ ਪੰਜਾਬ ਵਿਚ ਕੀਤੀਆਂ ਜਾਣ।
ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੇ ਸਕੂਲਾਂ 'ਚ ਇਤਿਹਾਸ ਦੀ ਪੁਸਤਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਅੱਤਵਾਦੀ" ਦੱਸਣ ਵਾਲੇ ਪਾਠ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਸਕੂਲ ਪਾਠ ਪੁਸਤਕਾਂ ਦੇ ਪ੍ਰਕਾਸ਼ਕ ਬਾਲਭਾਰਤੀ ਤੋਂ ਜਵਾਬ ਮੰਗਿਆ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸ਼ਰਧਾਂਜਲੀ ਸਮਾਗਮ ਮੋਤੀ ਬਾਗ ਵਿਖੇ ਸਮਾਪਤ ਹੋਇਆ। ਇਸ ਸਮਾਗਮ 'ਚ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਅੰਤਿਮ ਅਰਦਾਸ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ।
ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ ਵਿਖੇ ਹੁਰੀਅਤ ਕਾਨਫਰੰਸ ਦੇ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਦੱਸੇ ਜਾਂਦੇ ਇਕ ਵਕੀਲ ਦੀਆਂ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਇਸੇ ਮਾਮਲੇ 'ਚ ਐਨ.ਆਈ.ਏ. ਨੇ ਹੁਰੀਅਤ ਦੇ ਆਗੂ ਤੇ ਸਈਦ ਅਲੀ ਸ਼ਾਹ ਗਿਲਾਨੀ ਦੇ ਛੋਟੇ ਪੁੱਤਰ ਨਸੀਮ ਨੂੰ ਬੁੱਧਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ ਜਦਕਿ ਵੱਡੇ ਪੁੱਤਰ ਨਈਮ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਏਜੰਸੀ ਦੇ ਹੈਡਕੁਆਰਟਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਨਈਮ ਪੇਸ਼ੇ ਵਜੋਂ ਡਾਕਟਰ ਹੈ ਤੇ ਪਾਕਿਸਤਾਨ 'ਚ 11 ਸਾਲ ਗੁਜ਼ਾਰਨ ਤੋਂ ਬਾਅਦ 2010 'ਚ ਕਸ਼ਮੀਰ ਪਰਤਿਆ ਹੈ।
1919 ਦੀ ਵਿਸਾਖੀ ਵਾਲੇ ਦਿਨ ਵਾਪਰੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਨੂੰ 77 ਸਾਲ ਪਹਿਲਾਂ ਅੱਜ ਹੀ ਦੇ ਦਿਨ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਮੌਕੇ ਅਤੇ ਪੁਲੀਸ ਵੱਲੋਂ ਬਾਅਦ ’ਚ ਉਸ ਦੀ ਰਿਹਾਇਸ਼ ਤੋਂ ਜੋ ਸਾਮਾਨ ਬਰਾਮਦ ਕੀਤਾ ਗਿਆ ਸੀ, ਉਹ ਸਾਰਾ ਸਾਮਾਨ ਬਰਤਾਨਵੀ ਸਰਕਾਰ ਨੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਬਾਰੇ ਮਨਘੜ੍ਹਤ ਤੱਥਾਂ ਨਾਲ ਸਿੱਖਾਂ ਦੇ ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਸਿੱਖ ਇਤਿਹਾਸ ’ਤੇ ਇੱਕ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਕਰੜਾ ਨੋਟਿਸ ਲਿਆ ਹੈ। ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਨੇ ਅੱਜ (30 ਜੁਲਾਈ) ਤਿੱਖੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਿੱਖ ਰਾਜ ’ਤੇ ਚਿੱਕੜ ਉਛਾਲੀ ਕਰਨ ਵਾਲੀ ‘ਸੂਰਜ ਦੀ ਅੱਖ਼’ ਰੂਪੀ ਨਾਵਲ ਜੇ ਵਾਪਸ ਨਾ ਲਿਆ ਅਤੇ ਲੇਖਕ ਨੇ ਮਾਫ਼ੀ ਨਾ ਮੰਗੀ ਤਾਂ ਇੱਕ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਅਤੇ ਇਹ ਲੇਖਕ ਅਤੇ ਇਸ ਦੇ ਹਮਾਇਤੀ ਹੋਣਗੇ।
ਪੰਜਾਬੀ ਕਲਚਰਲ ਕੌਂਸਲ ਨੇ ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਸੇਵਾਵਾਂ, ਪੰਜਾਬੀ ਮਾਂ-ਬੋਲੀ ਅਤੇ ਗੱਤਕੇ ਨੂੰ ਪ੍ਰਫੁੱਲਤ ਕਰਨ ਬਦਲੇ ਉਨਾਂ ਨੂੰ 'ਪੰਜਾਬ ਗੌਰਵ ਐਵਾਰਡ' ਨਾਲ ਸਨਮਾਨਿਤ ਕੀਤਾ।
Next Page »