May 2017 Archive

ਸਿੱਖ ਜਥੇਬੰਦੀਆਂ ਵਲੋਂ ਮਾਲਵਾ ਖੇਤਰ ‘ਚ ‘ਘੱਲੂਘਾਰਾ ਯਾਦਗਾਰੀ ਮਾਰਚ’ 4 ਜੂਨ ਨੂੰ

ਦਲ ਖ਼ਾਲਸਾ ਅਤੇ ਸਰਬ ਸਾਂਝੀਵਾਲਤਾ ਸੇਵਾ ਦਲ ਨੇ ਸ਼ੁੱਕਰਵਾਰ (26 ਮਈ) ਨੂੰ ਐਲਾਨ ਕੀਤਾ ਕਿ ਭਾਰਤੀ ਫੌਜ ਵਲੋਂ ਜੂਨ 1984 'ਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ ਯਾਦ 'ਚ ਮਾਲਵਾ ਖੇਤਰ 'ਚ 'ਘੱਲੂਘਾਰਾ ਯਾਦਗਾਰੀ ਮਾਰਚ' 4 ਜੂਨ ਨੂੰ ਕੱਢਿਆ ਜਾਏਗਾ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੀ 2 ਲੱਖ ਦਾ ਮਦਦ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ 2 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ।

ਜਗਦੀਸ਼ ਸਿੰਘ ਝੀਂਡਾ ਨੇ ਲੱਗੀ ਸਜ਼ਾ ਭੁਗਤ ਕੇ ਅਕਾਲ ਤਖਤ ਦੀ ਅਜ਼ਾਦ ਹਸਤੀ ਬਹਾਲ ਕਰਾਉਣ ਲਈ ਕੀਤੀ ਅਰਦਾਸ

ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਲੜਾਈ ਲੜ ਰਹੇ, ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਬਹਾਲ ਕਰਾਉਣ ਲਈ ਅਰਦਾਸ ਕੀਤੀ।

ਸ਼੍ਰੋਮਣੀ ਕਮੇਟੀ ਦਾ ਵਫਦ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੇ ਸਬੰਧ ‘ਚ ਮੁੱਖ ਮੰਤਰੀ ਨੂੰ ਮਿਲੇਗਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ਼ੁੱਕਰਵਾਰ (26 ਮਈ) ਤਲਵੰਡੀ ਸਾਬੋ ਵਿਖੇ ਮਾਲਵਾ ਜ਼ੋਨ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਇਕੱਤਰਤਾ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦੀ ਸੁਰੱਖਿਆ ਅਤੇ ਸੁਚੱਜੇ ਪ੍ਰਬੰਧ ਲਈ ਚੁਣੀ ਹੋਈ ਜ਼ਿੰਮੇਵਾਰ ਸੰਸਥਾ ਹੈ।

ਪਾਣੀਆਂ ਦੇ ਮੁੱਦੇ ‘ਤੇ ਇਤਿਹਾਸ ਦਾ ਕੌੜਾ ਸੱਚ: ਬਾਦਲ ਦੀ ਬਿਆਨਬਾਜ਼ੀ ਤੇ ਅਮਲ ‘ਚ ਜ਼ਮੀਨ-ਅਸਮਾਨ ਫ਼ਰਕ ਰਿਹਾ ਹੈ

ਜਿਵੇਂ ਤੁਸੀਂ ਕੱਲ੍ਹ ਪੜ੍ਹ ਚੁੱਕੇ ਹੋ ਕਿ ਪ੍ਰਕਾਸ਼ ਸਿੰਘ ਬਾਦਲ 1978 ਵਿੱਚ ਆਪਦੀ ਸਰਕਾਰ ਮੌਕੇ ਐਸ. ਵਾਈ. ਐਲ. ਨਹਿਰ ਪੁੱਟਣ ਖਾਤਰ ਕਿਵੇਂ ਪੱਬਾਂ ਭਾਰ ਹੋਏ ਸਨ। ਇਸ ਖਾਤਰ ਜ਼ਮੀਨ ਲੈਣ ਲਈ ਨੋਟੀਫਿਕੇਸ਼ਨ ਵਿੱਚ ਅੱਤ ਜ਼ਰੂਰੀ ਹਾਲਤਾਂ ਵਾਲੀ ਦਫਾ 17 ਲਾ ਕੇ ਤੇਜ਼ੀ ਨਾਲ ਜ਼ਮੀਨ ਐਕੁਆਇਰ ਕੀਤੀ। 20 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਤੇ 27 ਫਰਵਰੀ ਨੂੰ ਉਦਘਾਟਨ ਕਰਨ ਦਾ ਜਲਸਾ ਵੀ ਰੱਖ ਦਿੱਤਾ ਗਿਆ। ਫਿਰ ਬਾਦਲ ਸਾਹਿਬ ਦੀ ਸਰਕਾਰ ਟੁੱਟਣ ਤੋਂ ਬਾਅਦ ਜਦੋਂ 1982 'ਚ ਕਪੂਰੀ 'ਚ ਉਦਘਾਟਨੀ ਜਲਸਾ ਰੱਖਿਆ ਤਾਂ ਬਾਦਲ ਸਾਹਿਬ ਨੇ ਨਹਿਰ ਨੂੰ ਰੋਕਣ ਖਾਤਰ ਖੂਨ ਦੀ ਨਹਿਰ ਵਗਾਉਣ ਦਾ ਡਰਾਵਾ ਦਿੱਤਾ। ਉਹਨਾਂ ਵਿੱਚ ਇਹ ਤਬਦੀਲੀ ਮਨੋ ਹੀ ਆਈ ਜਾਂ ਇਹ ਸਿਰਫ ਸਿਆਸੀ ਫਰੇਬ ਸੀ ਇਹਦਾ ਜਵਾਬ ਮੈਂ ਪਾਠਕਾਂ 'ਤੇ ਹੀ ਛੱਡਦਾ ਹਾਂ।

ਨਵੀਂ ਪੰਜਾਬੀ ਛੋਟੀ ਫਿਲਮ “ਭਗਤ ਸਿੰਘ” ਪੰਜ ਤੀਰ ਰਿਕਾਰਡਸ ਵਲੋਂ ਜਾਰੀ

ਪੰਜ ਤੀਰ ਰਿਕਾਰਡਸ ਅਤੇ ਹੈਰੀਟੇਜ ਪ੍ਰੋਡਕਸ਼ਨਸ ਪੇਸ਼ ਕਰਦੇ ਹਨ ਪੰਜਾਬੀ ਛੋਟੀ ਫਿਲਮ "ਭਗਤ ਸਿੰਘ"। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਰਿਹਾਈ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਾਲ ਕੇਂਦਰੀ ਜੇਲ੍ਹ ਲਾਹੌਰ ਵਿਚ ਹੋਈ ਮੁਲਾਕਾਤ 'ਤੇ ਆਧਾਰਤ ਹੈ। ਇਸ ਮੁਲਾਕਾਤ ਦਾ ਜ਼ਿਕਰ ਭਾਈ ਰਣਧੀਰ ਸਿੰਘ ਦੀ ਕਿਤਾਬ 'ਜੇਲ੍ਹ ਚਿੱਠੀਆਂ' 'ਚ ਹੈ।

ਸਿੱਖਾਂ ਦੀਆਂ ‘ਲਾਵਾਰਸ ਲਾਸ਼ਾਂ’ ਬਣਾਉਣ ਵਾਲਾ ‘ਪੰਜਾਬ ਦਾ ਬੁੱਚੜ’ ਕੇ.ਪੀ.ਐਸ. ਗਿੱਲ 82 ਸਾਲ ਦੀ ਉਮਰ ‘ਚ ਮਰਿਆ

ਸਾਬਕਾ ਪੰਜਾਬ ਪੁਲਿਸ ਦਾ ਮੁਖੀ, ਜਿਹੜਾ ਕਿ ਪੰਜਾਬ ਵਿਚ ਬੁੱਚੜ ਵਜੋਂ ਜਾਣਿਆ ਜਾਂਦਾ ਕੇ.ਪੀ.ਐਸ. ਗਿੱਲ 82 ਸਾਲ ਦੀ ਉਮਦ 'ਚ ਅੱਜ ਦਿੱਲੀ ਵਿਖੇ ਮਰ ਗਿਆ।

ਚੰਡੀਗੜ੍ਹ ਦੀਆਂ ਪੰਚਾਇਤਾਂ ਵੱਲੋਂ ਪੰਜਾਬੀ ਦੇ ਹੱਕ ’ਚ ਮਤੇ ਪਾਸ ਕਰਕੇ 1 ਜੂਨ ਤੋਂ ਸੰਘਰਸ਼ ਕਰਨ ਦਾ ਐਲਾਨ

ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਕੇਂਦਰ ਸ਼ਾਸਤ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਲਾਗੂ ਕਰਨ ਦੀ ਵਿੱਢੀ ਲੜਾਈ ਵਿਚ ਇਕ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਸ਼ਾਮਲ ਹੋਣ ਦਾ ਐਲਾਨ ਕਰਕੇ ਹੁਣ ਅੰਤ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ।

ਚਾਰ ਸਿੱਖਾਂ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼

ਅਜਮੇਰ ਜ਼ਿਲ੍ਹੇ ਦੇ ਚੈਨਪੁਰਾ ਪਿੰਡ ਵਿੱਚ ਸਥਾਨਕ ਲੋਕਾਂ ਵੱਲੋਂ ਚਾਰ ਸਿੱਖਾਂ ਦੀ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਦੇ ਘੱਟਗਿਣਤੀਆਂ ਬਾਰੇ ਕਮਿਸ਼ਨ ਨੇ ਸਾਰੇ ਮਾਮਲੇ ਦੀ ਤੱਥਾਂ ਸਮੇਤ ਰਿਪੋਰਟ ਮੰਗ ਲਈ ਹੈ। 51 ਸਕਿੰਟ ਦੀ ਇਸ ਵੀਡੀਓ ਵਿੱਚ ਭੀੜ ਵੱਲੋਂ ਚਾਰ ਸਿੱਖਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਦਕਿ ਲੋਕ ਚੁੱਪ-ਚਾਪ ਕੁੱਟਮਾਰ ਹੁੰਦੀ ਦੇਖ ਰਹੇ ਸੀ ਅਤੇ ਕੁੱਟਮਾਰ ਨੂੰ ਮੋਬਾਈਲ ’ਤੇ ਫ਼ਿਲਮਾ ਰਹੇ ਹਨ। ਪੁਲਿਸ ਮੁਤਾਬਕ ਇਹ ਘਟਨਾ ਡੇਢ ਮਹੀਨੇ ਪੁਰਾਣੀ ਹੈ।

ਗੁਰਦੁਆਰਿਆਂ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਬਡੂੰਗਰ ਵਲੋਂ ਪੰਜਾਬ ਸਰਕਾਰ ਨੂੰ ਪੱਤਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ‘ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ।

« Previous PageNext Page »