ਦਲ ਖਾਲਸਾ ਨੇ ਸਮੂਹ ਸ਼ਹਿਰਾਂ, ਕਸਬਿਆਂ, ਪਿੰਡਾਂ ਦੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ 6 ਜੂਨ ਨੂੰ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਨਮਿਤ ਅਰਦਾਸ ਸਮਾਗਮ ਕਰਵਾਉਣ ਅਤੇ ਉਪਰੰਤ ਨਿੰਦਾ ਮਤਾ ਪਾਸ ਕਰਨ।
ਵਿਚਾਰ ਮੰਚ ਸੰਵਾਦ ਵਲੋਂ "ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ" ਵਿਸ਼ੇ 'ਤੇ ਸ੍ਰੀ ਹਰਿਗੋਬਿੰਦਪੁ ਸਾਹਿਬ ਵਿਖੇ 19 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ। ਇਹ ਵੀਡੀਓ ਰਿਕਾਰਡਿੰਗ ਖੁੱਲ੍ਹੀ ਵਿਚਾਰ-ਚਰਚਾ ਦੀ ਹੈ।
ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ ਗਿੱਲ ਨਮਿਤ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋਣ ਬਾਰੇ ਸ਼੍ਰੋਮਣੀ ਕਮੇਟੀ ਦੇ ਇੱਕ ਹਜ਼ੂਰੀ ਰਾਗੀ ਦੇ ਫੇਸਬੁੱਕ ਖਾਤੇ ਵਿੱਚ ਵੀ ਅਜਿਹੀ ਅਪੀਲ ਦਰਜ ਹੈ, ਜਿਸ ’ਚ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਸਮੂਹ ਕੀਰਤਨੀਆਂ, ਪਾਠੀਆਂ ਤੇ ਗ੍ਰੰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਿੱਲ ਨਮਿੱਤ ਪਾਠ ਜਾਂ ਹੋਰ ਰਸਮਾਂ ਵਿੱਚ ਸ਼ਾਮਲ ਨਾ ਹੋਣ।
ਵਿਚਾਰ ਮੰਚ ਸੰਵਾਦ ਵਲੋਂ "ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ" ਵਿਸ਼ੇ 'ਤੇ ਸ੍ਰੀ ਹਰਿਗੋਬਿੰਦਪੁ ਸਾਹਿਬ ਵਿਖੇ 19 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ। ਵਿਚਾਰ-ਚਰਚਾ 'ਚ ਭਾਈ ਅਜਮੇਰ ਸਿੰਘ ਨੇ ਇਤਿਹਾਸ ਪ੍ਰਤੀ ਪਹੁੰਚ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਭਾਈ ਅਜਮੇਰ ਸਿੰਘ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ।
ਵਿਚਾਰ ਮੰਚ ਸੰਵਾਦ ਵਲੋਂ "ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ" ਵਿਸ਼ੇ 'ਤੇ ਸ੍ਰੀ ਹਰਿਗੋਬਿੰਦਪੁ ਸਾਹਿਬ ਵਿਖੇ 19 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ। ਵਿਚਾਰ-ਚਰਚਾ 'ਚ ਭਾਈ ਮਨਧੀਰ ਸਿੰਘ ਵਲੋਂ ਦਿੱਤੇ ਉਦਘਾਟਨੀ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ।
ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਤ੍ਰਾਲ 'ਚ ਭਾਰਤੀ ਫੌਜੀ ਦਸਤਿਆਂ ਦੇ ਨਾਲ ਹੋਏ ਮੁਕਾਬਲੇ 'ਚ ਹਿਜ਼ਬੁਲ ਕਮਾਂਡਰ ਸਬਜ਼ਾਰ ਅਹਿਮਦ ਬੱਟ ਅਤੇ ਦੋ ਹੋਰ ਅਜ਼ਾਦੀ ਪਸੰਦ ਕਸ਼ਮੀਰੀ ਮਾਰੇ ਗਏ।
ਪੰਜਾਬ ਪੁਲਿਸ ਦਾ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨਿਰਦੋਸ਼ ਬੀਬੀਆਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦਾ ਕਾਤਲ ਆਖਿਰ ਮਿੱਟੀ ਹੋ ਗਿਆ। ਜੰਗਲ ਰਾਜ ਅਤੇ ਦਿੱਲੀ ਦਰਬਾਰ ਦੇ ਹਮਾਇਤੀ ਉਸ ਵੱਲੋਂ ਕੀਤੀ ਪੰਜਾਬ ਅੰਦਰ 'ਸੇਵਾ' ਦੇ ਗੁਣ ਗਾ ਰਹੇ ਹਨ।
4 ਸਿੱਖਾਂ ਦੀ ਅਜਮੇਰ ਵਿਖੇ ਭੀੜ ਵਲੋਂ ਹੋਈ ਕੁੱਟਮਾਰ ਦੀ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਣ ਤੋਂ ਦੋ ਦਿਨਾਂ ਬਾਅਦ, ਪੀੜਤਾਂ ਵਿਚੋਂ ਇਕ ਜੋ ਵੀਡੀਓ 'ਚ ਦਿਖ ਰਿਹਾ ਹੈ, ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ (ਭੀੜ) ਨੇ ਦੋ ਪੁਲਿਸ ਕਾਂਸਟੇਬਲਾਂ ਦੀ ਮੌਜੂਦਗੀ ਵਿਚ ਸਾਨੂੰ ਕੁੱਟਿਆ, ਜੋ ਕਿ ਦੱਸ ਰਹੇ ਸੀ ਕਿ ਕਿੱਥੇ ਮਾਰਨਾ ਹੈ, ਜਦਕਿ ਪੁਲਿਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।
ਬੀਬੀ ਮਨਜੀਤ ਕੌਰ ਭਾਓਵਾਲ ਰੋਪੜ ਜਿਨ੍ਹਾਂ ਵੱਲੋਂ ਬੀਤੇ ਦਿਨ ਪੰਜਾਬੀ ਦੇ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਕਰਵਾਈ ਹੈ ਕਿ ਖਾੜਕੂਵਾਦ ਸਮੇਂ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਦੇ ਦੋ ਪੁੱਤਰ ਗੁਰਦੀਪ ਸਿੰਘ ਉਰਫ਼ ਗੋਪੀ ਅਤੇ ਨਿਰਵੈਲ ਸਿੰਘ ਉਰਫ਼ ਨੰਦੂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤੇ ਹੁਣ ਉਨ੍ਹਾਂ ਦੀ ਜ਼ਮੀਨ ਜਾਇਦਾਦ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਨੌਕਰਾਂ ਰਾਹੀਂ ਰੇਤ ਬਜਰੀ ਦੀਆਂ ਖੱਡਾਂ ਦੇ ਬੇਨਾਮੀ ਠੇਕੇ ਲੈਣ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਸੋਮਵਾਰ, 29 ਮਈ 2017 ਤੱਕ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਅਹੁਦੇ ਤੋਂ ਹਟਾਉਣ, ਜੇਕਰ ਮੁੱਖ ਮੰਤਰੀ ਅਜਿਹਾ ਨਹੀਂ ਕਰਦੇ ਤਾਂ ਵਿਰੋਧੀ ਧਿਰ ਦੇ ਆਗੂ ਐਚ.ਐਸ ਫੂਲਕਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਤੋਂ ਮੁੱਖ ਮੰਤਰੀ ਦੀ ਸਰਕਾਰ ਰਿਹਾਇਸ਼ ਤੱਕ ਰੋਸ਼ ਮਾਰਚ ਕਰਨਗੇ।
« Previous Page — Next Page »