ਸਿੱਖ ਚਿੰਤਕ ਸ. ਅਜਮੇਰ ਸਿੰਘ ਨੇ ਅੱਜ ਇਥੇ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤਾ ਗਿਆ ਫ਼ੌਜੀ ਹਮਲਾ ਦਰਅਸਲ ਆਜ਼ਾਦੀ ਤੋਂ ਬਾਅਦ ਮੁਲਕ ਨੂੰ 'ਨੇਸ਼ਨ ਸਟੇਟ' ਬਣਾਉਣ ਦੀ ਸ਼ਰੂ ਕੀਤੀ ਗਈ ਮੁਹਿੰਮ ਦੀ ਹੀ ਇਕ ਕੜੀ ਸੀ।
ਪੀਲੀਭੀਤ ਝੂਠੇ ਮੁਕਾਬਲੇ ਵਿਚ ਬੀਤੇ ਦਿਨੀਂ ਇਕ ਅਦਾਲਤ ਨੇ 12 ਜੁਲਾਈ, 1991 ਨੂੰ 11 ਸਿੱਖ ਯਾਤਰੂਆਂ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਵਾਲੇ 47 ਪੁਲਿਸ ਵਾਲ਼ਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਪੇਸ਼ਕਸ਼ ਇਸ ਮੁਕਦਮੇਂ ਦੇ ਫੈਸਲੇ ਅਤੇ ਇਸ ਨਾਲ ਜੁੜੇ ਹੋਰ ਪਹਿਲੂਆਂ ਬਾਰੇ ਸਿੱਖ ਸਿਆਸਤ ਵੱਲੋਂ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਮਾਮਲਿਆਂ ਨਾਲ ਜੁੜੇ ਵਕੀਲਾਂ ਨਾਲ ਕੀਤੀ ਗਈ ਗੱਲਬਾਤ ਉੱਤੇ ਅਧਾਰਤ ਹੈ।
ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ ਨੇ ਦੋਸ਼ ਲਾਇਆ ਕਿ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਨੂੰ ਪਿਛਲੇ ਦਿਨੀ ਖੰਨਾ ਵਿੱਚ ਜਿਸ ਕਿਸਮ ਦੇ ਪਿਸਤੌਲ ਨਾਲ ਗੋਲੀ ਮਾਰੀ ਗਈ ਹੈ, ਉਸ ਕਿਸਮ ਦਾ ਪਿਸਤੌਲ ਅਕਸਰ ਪੰਜਾਬ ਪੁਲੀਸ ਵੱਲੋਂ ਵਰਤਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਦੁਰਗਾ ਗੁਪਤਾ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਪੰਜਾਬ ਪੁਲੀਸ ਦੇ ਕਿਸੇ ਮੁਲਾਜ਼ਮ ਦੀ ਕਾਤਲਾਂ ਨਾਲ ਮਿਲੀਭੁਗਤ ਹੋ ਸਕਦੀ ਹੈ।
ਪਿੰਡ ਜੋਧਪੁਰ ਦੇ ਖੁਦਕੁਸੀ ਮਾਮਲੇ ਵਿੱਚ ਪੰਜਾਬ ਦੀ ਸੱਤਾਧਾਰੀ ਬਾਦਲ ਅਤੇ ਭਾਜਪਾ ਦੇ ਆਗੂ ਖੁੱਲਮ ਖੁੱਲੇ ਦੋਸ਼ੀ ਆੜਤੀਆਂ ਦੇ ਹੱਕ ਆ ਹਏ ਹਨ।ਲੰਘੀ 26 ਅਪਰੈਲ ਨੂੰ ਆੜ੍ਹਤੀਏ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਮਗਰੋਂ ਖ਼ੁਦਕੁਸ਼ੀ ਕਰ ਗਏ ਕਿਸਾਨ ਮਾਂ-ਪੁੱਤ ਦੇ ਮਾਮਲੇ ਵਿੱਚ ਨਾਮਜ਼ਦ ਆੜ੍ਹਤੀਏ ਤੇ ਉਸ ਦੇ ਰਿਸ਼ਤੇਦਾਰਾਂ ਖਿਲਾਫ਼ ਦਰਜ ਕੇਸ ਰੱਦ ਕਰਵਾਉਣ ਦੀ ਮੰਗ ਲਈ ਅੱਜ ਸੱਤਾਧਾਰੀ ਅਕਾਲੀ ਦਲ ਦੇ ਆਗੂਆਂ ਦੀ ਅਗਵਾਈ ਹੇਠ ਆੜ੍ਹਤੀਆਂ ਤੇ ਵਪਾਰੀਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਮਗਰੋਂ ਐਸ.ਐਸ.ਪੀ. ਦਫਤਰ ਵਿੱਚ ਧਰਨਾ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਖਕ ਧਿਰਾਂ ਵੱਲੋਂ 10 ਨਵੰਬਰ 2016 ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿੱਚ ਸੱਦੇ ਸਰਬੱਤ ਖਾਲਸਾ ਦੇ ਸਮਾਗਮ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਅਸਹਿਮਤੀ ਜ਼ਾਹਿਰ ਕੀਤੀ ਹੈ।
ਅਕਾਲੀ ਤੋਂ ਕਾਂਗਰਸੀ ਬਣੇ ਮਨਪ੍ਰੀਤ ਸਿੰਘ ਬਾਦਲ ਵਲੋਂ ਆਪਣੇ ਸਮੇਤ 80 ਫੀਸਦੀ ਸਿੱਖਾਂ ਨੂੰ ਸਹਿਜਧਾਰੀ ਕਹਿਣ 'ਤੇ ਵਰਦਿਆਂ ਦਲ ਖਾਲਸਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਨਵੇਂ ਆਕਾ ਕੈਪਟਨ ਅਮਰਿੰਦਰ ਸਿੰਘ ਪੜੇ ਲਿਖੇ ਅਨਪੜ੍ਹ ਹਨ ਜਿਨ੍ਹਾਂ ਨੂੰ ਪਤਿਤ ਸਿੱਖ ਅਤੇ ਸਹਿਜਧਾਰੀ ਵਿਚਾਲੇ ਅੰਤਰ ਬਾਰੇ ਉਕਾ ਵੀ ਗਿਆਨ ਨਹੀਂ ਹੈ।
1990ਵਿਆਂ ਦੌਰਾਨ ਪੰਜਾਬ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਕੁਝ ਕੇਸਾਂ ਵਿਚ ਪੁਲਿਸ ਵਾਲਿਆਂ ਖਿਲਾਫ ਮੁਕਦਮਾ ਚਲਾਣੇ ਜਾਣ ਉੱਤੇ ਲਗਾਈ ਗਈ ਰੋਕ ਬੀਤੇ ਦਿਨੀਂ ਭਾਰਤੀ ਸੁਪਰੀਮ ਕੋਰਟ ਨੇ ਹਟਾ ਦਿੱਤੀ।
ਪਿੰਡ ਜੋਧਪੁਰ ਜਿਲ੍ਹਾ ਬਰਨਾਲਾ ਵਿੱਚ ਇੱਕ ਗਰੀਬ ਤੇ ਲਾਚਾਰ ਕਿਸਾਨ ਮਾਂ-ਪੁੱਤ ਵਲੋਂ ਆਪਣੀ ਜ਼ਮੀਨ ਖੁੱਸਣ ਦੇ ਡਰੋਂ, ਸ਼ਰੇਆਮ ਕੀਤੀ ਖੁਦਕਸ਼ੀ ਨੇ ਸੱਭ ਨੂੰ ਝੰਜੋੜ ਕੇ ਰੱਖ ਦਿੱਤਾ ਹੈਙ ਨਾਲ ਹੀ ਇੱਕ ਸਹਿਕਾਰੀ ਬੈਂਕ ਵਲੋਂ ਕਰਜ਼ ਦਾ ਮੋੜ ਸਕਣ ਵਾਲੇ ਕਿਸਾਨਾਂ ਦੀਆਂ ਇਸ਼ਤਿਹਾਰੀ ਮੁਜ਼ਰਮਾਂ ਵਾਂਗ ਲਾਈਆਂ ਤਸਵੀਰਾਂ ਵੀ ਬੇਹੱਦ ਦੁਖਦ ਘਟਨਾਵਾਂ ਹਨ।
ਸਿੱਖ ਫਾਰ ਜਸਟਿਸ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਤੇ ਹੋਰ ਪੰਥਕ ਜਥੇਬੰਦੀਆਂ ਵੱਲੋ ਸ਼ਿਕਾਂਗੋ ਦੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ 'ਚ ਇੱਕਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ।
ਬਰਤਾਨੀਆ ਦੇ ਸ਼ਹਿਰ ਬ੍ਰਮਿੰਘਮ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਕੱਢੇ ਗਏ ਨਗਰ ਕੀਰਤਨ ਅਤੇ ਬਾਅਦ ਵਿੱਚ ਖੁੱਲ੍ਹੇ ਪੰਡਾਲ ਵਿਚ ਲੱਗੇ ਵਿਸਾਖੀ ਮੇਲੇ ਮੌਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨਾਲ ਏ. ਕੇ. 47 ਰਾਈਫਲ ਦੀ ਲੱਗੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
« Previous Page — Next Page »