ਚੰਡੀਗੜ੍ਹ: ਚੋਣਾਂ ਨੇੜੇ ਆਉਂਦੀਆਂ ਵੇਖ ਪੰਜਾਬ ਸਰਕਾਰ ਹੁਣ ਵੱਖੋ ਵੱਖ ਵਰਗਾਂ ਨੂੰ ਖੁਸ਼ ਕਰਨ ਦੇ ਯਤਨ ਕਰ ਰਹੀ ਹੈ ਜਿਸ ਤਹਿਤ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੀ ਐਕਸ਼ਨ ਕਮੇਟੀ ਦੀ ਪ੍ਰਧਾਨ ਡਾ. ਹਰਸ਼ਿੰਦਰ ਕੌਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਲੇਖਕਾਂ, ਕਲਾਕਾਰਾਂ ਅਤੇ ਸੱਭਿਆਚਾਰ ਨੂੰ ਸਮੱਰਪਿਤ ਹਸਤੀਆਂ ਨੂੰ ਹਰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧਤਾ ਦੋਹਰਾਈ।
ਮਨੀਪੁਰ ਦੀ ਬਹਾਦਰ ਧੀਅ ਵਜੋਂ ਜਾਣੀ ਜਾਂਦੀ ਅਤੇ ਮਨੀਪੁਰ ਦੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੂੰ ਇਥੋਂ ਦੀ ਇਕ ਅਦਾਲਤ ਨੇ ਸਾਲ 2006 ਦੇ ਖ਼ੁਦਕੁਸ਼ੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਮੈਟਰੋਪਾਲਿਟਨ ਮੈਜਿਸਟਰੇਟ ਹਰਵਿੰਦਰ ਸਿੰਘ ਨੇ ਸ਼ਰਮੀਲਾ ਨੂੰ ਬਰੀ ਕਰ ਦਿੱਤਾ। ਸਾਲ 2006 ਵਿੱਚ ਉਸ ਉਪਰ ਉਦੋਂ ਕੇਸ ਦਰਜ ਕੀਤਾ ਗਿਆ ਸੀ ਜਦੋਂ ਜੰਤਰ ਮੰਤਰ ’ਤੇ ਉਹ ਮਰਨ ਵਰਤ ’ਤੇ ਬੈਠ ਗੲੀ ਸੀ।
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇੱਕ ਯਾਦ ਪੱਤਰ ਲਿਖਿਆ ਹੈ। ਉਸ ਯਾਦ ਪੱਤਰ ਦੀ ਨਕਲ ਅਸੀਂ ਤੁਹਾਡੇ ਨਾਲ ਹੇਠ ਸਾਂਝੀ ਕਰ ਰਹੇ ਹਾਂ।
ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਇਟਲੀ ਦੀ 5ਵੀਂ ਵਰ੍ਹੇਗੰਢ ਦੇ ਸ਼ੁਭ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਾਡੇ ਵਿਰਸੇ ਨਾਲ ਜੋੜਨ ਲਈ ਕੀਰਤਨ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ 'ਚ ਇਟਲੀ ਦੇ ਤਕਰੀਬਨ 18 ਗੁਰੂ ਘਰਾਂ ਸਮੇਤ ਯੂਰਪ ਭਰ ਤੋਂ ਬੱਚਿਆਂ ਦੇ ਕੀਰਤਨੀ ਜਥਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਰਿਪਬਲਿਕਨ ਪਾਰਟੀ ਦੇਂ ਉਮੀਦਵਾਰਾਂ ’ਚ ਸਭ ਤੋਂ ਅੱਗੇ ਚਲ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਹੋਰ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਨ ਪਰ ‘ਕੱਟਡ਼ਪੰਥੀ ਇਸਲਾਮ’ ਦੀ ਗੰਭੀਰ ਸਮੱਸਿਆ ਨੂੰ ਵੀ ਸਮਝਣ ਦੀ ਲੋਡ਼ ਹੈ।
ਅੰਬਾਲਾ ਦੀ ਇਕ ਅਦਾਲਤ ਨੇ ਇਕ ਮਾਮਲੇ 'ਚ ਪਿਆਰਾ ਭਨਿਆਰਾਵਾਲਾ ਨੂੰ ਬਰੀ ਕਰ ਦਿੱਤਾ ਹੈ । ਇਹ ਮਾਮਲਾ ਪੰਜਾਬ ਸਰਕਾਰ ਵੱਲੋਂ ਦਰਜ ਕਰਵਾਇਆ ਗਿਆ ਸੀ, ਜੋ ਕਿ ਨੂਰਪੁਰ ਬੇਦੀ ਥਾਣੇ ਦੇ ਐਸ.ਐਚ. ਓ. ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦਰਜ ਕਰਵਾਇਆ ਗਿਆ ਸੀ । ਜੱਜ ਨਰਿੰਦਰ ਸੂਰਾ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਦੋਸ਼ਾਂ ਨੂੰ ਨਾ ਮੰਨਦੇ ਹੋਏ ਬਾਬਾ ਭਨਿਆਰਾ ਨੂੰ ਬਰੀ ਕਰ ਦਿੱਤਾ ।
ਭਾਰਤ ਵਿੱਚ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਤਰਾਂ ਦਲਿਤਾਂ, ਮੁਸਲਮਾਨਾਂ ਘੱਟ ਗਿਣਤੀਆਂ ਅਤੇ ਹਿੰਦੂਤਵ ਤੋਂ ਵੱਖਰੇ ਵਿਚਾਰ ਰੱਖਣ ਵਾਲ਼ਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ "ਭਾਰਤ ਮਾਤਾ ਦੀ ਜੈ" ਕਹਿਣ ਦੀ ਜਬਰਦਸਤੀ ਕੀਤੀ ਜਾਂਦੀ ਹੈ।
ਪਿਛਲੇ ਦਿਨੀ ਸ਼ਿਵ ਸੈਨਾ ਪੰਜਾਬ ਦੇ ਇੱਕ ਅਹੁਦੇਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਸ਼ਿਵ ਸੈਨਿਕਾਂ ਵੱਲੋਂ ਸਿੱਖ ਰਾਹਗੀਰਾਂ ਨਾਲ ਕੀਤੇ ਦੁਰਵਿਹਾਰ ਕਰਕੇ ਸਿੱਖ ਜੱਥੇਬੰਦੀਆਂ ਅਤੇ ਸ਼ਿਵ ਸੈਨਾਂ ਵਿੱਚ ਪੈਦਾ ਹੋਏ ਤਨਾਅ ਦੇ ਮੱਦੇ ਨਜ਼ਰ ਸ਼ਿਵ ਸੈਨਾ ਸਮਾਜਵਾਦੀ ਦੇ ਇਕ ਦਰਜਨ ਦੇ ਕਰੀਬ ਆਗੂਆਂ ਨੇ ਪਾਰਟੀ ਤੋਂ ਅਸਤੀਫੇ ਦੇਣ ਦਾ ਐਲਾਨ ਕੀਤਾ ਹੈ ।
ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਰੋਸ ਮੁਜ਼ਾਹਾਰਾ ਕਰ ਰਹੀ ਸਿੱਖ ਸੰਗਤ 'ਤੇ ਪੰਜਾਬ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੀ ਘਟਨਾ ਦੀ ਜਾਂਚ ਲਈ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜੋਰਾ ਸਿੰਘ 31 ਮਾਰਚ 2016 ਅਤੇ 1 ਅਪ੍ਰੈਲ ਨੂੰ ਫ਼ਰੀਦਕੋਟ ਦਾ ਦੌਰਾ ਕਰੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਅੱਜ 2016-17 ਦਾ ਸਾਲਾਨਾ ਬਜਟ 31 ਮਾਰਚ ਨੂੰ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੰਤਿੰਰਗ ਕਮੇਟੀ ਵੱਲੋਂ ਪੇਸ਼ ਕੀਤਾ ਜਾਵੇਗਾ, ਜਿਸ 'ਚ ਪਿਛਲੇ ਵਰ੍ਹੇ ਨਾਲੋਂ ਵਾਧੇ ਦੀ ਸੰਭਾਵਨਾ ਹੈ ।
Next Page »