January 2016 Archive

ਭਾਈ ਮੋਹਕਮ ਸਿੰਘ ਜਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਹੋਏ ਰਿਹਾਅ; ਬਾਪੂ ਸੂਰਤ ਸਿੰਘ ਨੂੰ ਮਿਲਣ ਪਹੁੰਚੇ

ਲੁਧਿਆਣਾ: 10 ਜਨਵਰੀ ਨੂੰ ਪਿੰਡ ਚੱਬਾ ਵਿਖੇ ਹੋਏ ਇਕੱਠ ਤੋਂ ਬਾਅਦ ਵੱਖੋ ਵੱਖ ਕੇਸਾਂ ਤਹਿਤ ਲੁਧਿਆਣਾ ਜੇਲ ਵਿੱਚ ਨਜਰਬੰਦ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ...

ਭਾਰਤੀ ਸੰਵਿਧਾਨ ਨੂੰ ਰੱਦ ਕਰਦਿਆਂ ਸਿੱਖ ਜੱਥੇਬੰਦੀਆਂ ਨੇ ਲੰਡਨ ਵਿੱਚ ਕੀਤਾ ਰੋਸ ਮੁਜ਼ਾਹਰਾ

ਬਰਤਾਨੀਆ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਲੰਡਨ ਸਥਿਤ ਭਾਰਤੀ ਦੂਤਘਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ । ਇਸ ਰੋਸ ਮੁਜ਼ਾਹਰੇ ਵਿੱਚ ਸਿੱਖਾਂ ਤੋਂ ਇਲਾਵਾ ਕਸ਼ਮੀਰੀ ਅਜ਼ਾਦੀ ਦੀਆਂ ਸਮਰਥਕਾਂ ਕਸ਼ਮੀਰੀ ਜੱਥੇਬੰਦੀਆਂ ਨੇ ਵੀ ਹਿੱਸਾ ਲਿਆ।

ਖਡੂਰ ਸਾਹਿਬ ਜ਼ਿਮਨੀ ਚੋਣ: ਭਾਈ ਬਲਦੀਪ ਸਿੰਘ ਦੇ ਨਾਮਜ਼ਦਗੀ ਕਾਗਜ਼ ਹੋਏ ਰੱਦ

ਆਜ਼ਾਦ ਤੌਰ ਤੇ ਖਡੂਰ ਸਾਹਿਬ ਜ਼ਿਮਨੀ ਚੋਣ ਲੜਨ ਲਈ ਮੈਦਾਨ ਵਿੱਚ ਆਏ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਭਾਈ ਬਲਦੀਪ ਸਿੰਘ ਦੇ ਨਾਮਜ਼ਾਦਗੀ ਕਾਗਜ਼ ਅੱਜ ਰਿਟਰਨਿੰਗ ਅਧਿਕਾਰੀ ਅਤੇ ਐਸ.ਡੀ.ਐਮ ਰਵਿੰਦਰ ਸਿੰਘ ਵੱਲੋਂ ਰੱਦ ਕਰ ਦਿੱਤੇ ਗਏ।

ਸ਼੍ਰੀ ਖਡੂਰ ਸਾਹਿਬ ਉੱਪ ਚੋਣਾਂ: ਭਾਈ ਬਲਦੀਪ ਸਿੰਘ ਦੇ ਨਾਮਜ਼ਦਗੀ ਕਾਗਜ਼ ਰੱਦ ਹੋਏ

ਮੀਡੀਆ ਤੋਂ ਪ੍ਰਾਪਤ ਜਾਣਾਕਰੀ ਅਨੁਸਾਰ ਪੰਜਾਬ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੀ 13 ਫਰਵਰੀ ਨੂੰ ਹੋ ਰਹੀ ਉੱਪ ਚੋਣ ਲਈ ਅਜ਼ਾਦ ਉਮੀਦਵਾਰ ਵਜੋਂ ਚੋਣ ਲ਼ੜ ਰਹੇ ਭਾਈ ਬਲਦੀਪ ਸਿੰਘ ਦੇ ਕਾਗਜ਼ ਰੱਦ ਹੋ ਗਏ ਹਨ।

ਭਾਈ ਪਰਮਜੀਤ ਸਿੰਘ ਦੀ ਭਾਰਤ ਹਵਾਲਗੀ ਵਿਰੁੱਧ ਲਈ ਰੋਸ ਮੁਜ਼ਾਹਰਾ 5 ਫਰਵਰੀ ਨੂੰ ਹੋਵੇਗਾ

ਭਾਈ ਪਰਮਜੀਤ ਸਿੰਘ ਪੰਮਾ ਜੋ ਕਿ ਬਰਤਾਨੀਆ ਵਿੱਚ ਸਿਆਸੀ ਸ਼ਰਨ ਦੇ ਅਧਾਰ ‘ਤੇ ਰਹਿ ਰਹੇ ਸਨ, ਦੀ ਭਾਰਤ ਹਵਾਲਗੀ ਖਿਲਾਫ 15 ਦੇਸ਼ਾਂ ਵਿੱਚ ਸਿੱਖਾਂ ਵੱਲੋਂ 5 ਫਰਵਰੀ ਨੂੰ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਭਾਰਤੀ ਸੁਪਰੀਮ ਕੋਰਟ ਨੇ ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਤੋਂ ਰਿਪੋਰਟ ਮੰਗੀ

ਭਾਰਤ ਦੀ ਮੌਜੂਦਾ ਭਾਜਪਾ ਸਰਕਾਰ ਵੱਲੋਂ ਸਿੱਖ ਨਸਲਕੁਸ਼ੀ ਨਾਲ ਸਬੰਧਿਤ ਮਾਮਲਿਆਂ ਦੀ ਨਵੇਂ ਸਿਰਿਓੁਂ ਜਾਂਚ ਕਰਨ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਭਾਰਤੀ ਸੁਪਰੀਨ ਕੋਰਟ ਨੇ ਦੋ ਹਫਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਗੁਰਲਾਡ ਸਿੰਘ ਕਾਹਲੋਂ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਟੀ. ਐਸ. ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਇਹ ਹੁਕਮ ਜਾਰੀ ਕੀਤਾ।

ਕਾਂਗਰਸ ਨੇ ਖਡੂਰ ਸਾਹਿਬ ਉੱਪ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ, ਕਿਹਾ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਮਿਲੀ ਸਜ਼ਾ

ਕਾਂਗਰਸ ਪਾਰਟੀ ਪੰਜਾਬ ਨੇ ਰਾਜਸੀ ਦਿਲਚਸਪੀ ਰੱਖਣ ਵਾਲਿਆਂ ਨੂੰ ਹੈਰਾਨ ਕਰਨ ਵਾਲਾ ਐਲਾਨ ਕਰਦਿਆਂ ਸ਼੍ਰੀ ਖਡੂਰ ਸਾਹਿਬ ਦੀ ੳੁੱਪ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉੱਪ ਚੋਣਾਂ ਨਾ ਲੜ੍ਹਨ ਦੇ ਫੈਸਲੇ ਦਾ ਐਲਾਨ ਅੱਜ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।

ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਕੇਸ ਦੀ ਸੁਣਵਾਈ 15 ਫਰਵਰੀ ‘ਤੇ ਪਈ

ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਆਉਣ ਲਈ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਤਰਾਂ ਸਰਗਰਮ ਹੈ, ਉੱਥੇ ਬਰਤਾਨੀਆ ਅਤੇ ਹੋਰ ਦੇਸ਼ਾਂ ਦੀਆਂ ਸਿੱਖ ਜੱਥੇਬੰਦੀਆ ਭਾਈ ਪੰਮੇ ਦੀ ਭਾਰਤ ਹਵਾਲਗੀ ਰੋਕਣ ਲਈ ਪੂਰਾ ਜ਼ੋਰ ਲਾ ਰਹੀਆਂਹਨ। ਇਸ ਲਈ ਕਾਨੂੰਨੀ ਚਾਰਾਜੋਈ ਲਈ ਜੱਥੇਬੰਦੀਆਂ ਨੇ ਇਸ ਦੀ ਜਿਮੇਵਾਰੀ ਬਰਤਾਨੀਆ ਦੀ ਸਿੱਖ ਸੰਸਥਾ ਸਿੱਖ ਰਿਲੀਫ ਨੂੰ ਸੋਂਪੀ ਹੈਂ। ਸਿੱਖਸ ਫਾਰ ਜਸਟਿਸ ਅਤੇ ਸਿੱਖ ਰਿਲੀਫ ਮਿਲਕੇ ਭਾਈ ਪੰਮੇ ਦੇ ਕੇਸ ਲਈ ਜਿੱਥੇ ਕਾਨੂੰਨੀ ਚਾਰਾਜ਼ੋਈ ਕਰ ਰਹੀਆਂ ਹਨ, ਉੱਥੇ ਬਰਤਾਨੀਆ ਸਰਕਾਰ ਰਾਹੀ ਰਾਜਸੀ ਦਬਾਅ ਵੀ ਬਣਾ ਰਹੀਆਂ ਹਨ।

ਸਿੱਖ ਨੌਜਵਾਨ 26 ਜਨਵਰੀ ਵਰਗੇ ਭਾਰਤੀ ਦਿਨਾਂ ਦਾ ਬਾਈਕਾਟ ਕਰਨ: ਪਰਮਜੀਤ ਸਿੰਘ ਟਾਂਡਾ (ਵੀਡੀਓ ਵੇਖੋ)

ਅੰਮ੍ਰਿਤਸਰ ਸਾਹਿਬ: ਪੰਥਕ ਸਫਾਂ ਵਿੱਚ ਮੁੜ ਨੋਜਵਾਨਾ ਦੀ ਤਾਕਤ ਦਾ ਨਵਾਂ ਰੂਪ ਬਣ ਕੇ ਸਾਹਮਣੇ ਆ ਰਹੀ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਦੇ ਪ੍ਰਧਾਨ ਭਾਈ ...

ਦਲ ਖਾਲਸਾ ਵੱਲੋਂ ਕਿਉਂ ਕੀਤਾ ਗਿਆ 26 ਜਨਵਰੀ ਦਾ ਬਾਈਕਾਟ? ਸੁਣੋ ਕੰਵਰਪਾਲ ਸਿੰਘ ਦਾ ਕੀ ਹੈ ਕਹਿਣਾ(ਵੀਡੀਓ ਵੇਖੋ)

ਅੰਮ੍ਰਿਤਸਰ ਸਾਹਿਬ: 26 ਜਨਵਰੀ ਨੂੰ ਮਨਾਏ ਜਾਂਦੇ ਭਾਰਤੀ ਗਣਤੰਤਰ ਦਿਵਸ ਦਾ ਪੰਥਕ ਜਥੇਬੰਦੀ ਦਲ ਖਾਲਸਾ ਵੱਲੋਂ ਬਾਈਕਾਟ ਕੀਤਾ ਗਿਆ ਤੇ ਭਾਰਤੀ ਸੰਵਿਧਾਨ ਵਿਰੁੱਧ 25 ਜਨਵਰੀ ...

« Previous PageNext Page »