ਭਾਈ ਜਗਤਾਰ ਸਿੰਘ ਤਾਰਾ ਨੇ ਚੰਡੀਗੜ੍ਹ ਬੂੜੈਲ ਜੇਲ ਤੋਂ ਵੀਡੀਓੁ ਕਾਨਫਰੰਸ ਦੇ ਜਰੀਏ ਇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ ਸਬੰਧੀ ਪੇਸ਼ੀ ਭੁਗਤੀ, ਜਿਸ ਦੌਰਾਨ ਤਾਰਾ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਵੀ ਹਾਜ਼ਰ ਸਨ। ਅਦਾਲਤ ਵੱਲੋਂ ਜਗਤਾਰ ਤਾਰੇ ਦੀ ਸਹਿਮਤੀ ਉਪਰੰਤ ਚਲਾਨ ਦੀਆਂ ਕਾਪੀਆਂ ਵਕੀਲ ਬਰਜਿੰਦਰ ਸਿੰਘ ਸੋਢੀ ਨੂੰ ਦੇ ਦਿਤੀਆਂ ਗਈਆਂ।
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲ਼ੀ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਇੱਕ ਕੇਸ ਦੀ ਸੁਣਵਾਈ 14 ਅਗਸਤ 'ਤੇ ਪਈ ਗਈ ਹੈ।
ਸ਼ਹੀਦ ਭਾਈ ਸੁਖਦੇਵ ਸਿੰਘ ਬਬਰ ਦਾ ਸ਼ਹੀਦੀ ਦਿਹਾੜਾ ਹਰ ਸਾਲ ਵਾਂਗ ਇਸ ਸਾਲ ਵੀ ਪਿੰਡ ਮੰਡੀ ਵਸਾਖਾ (ਦਾਸੂਵਾਲ) ਵਿਖੇ ਮਨਾਇਆ ਜਾਵੇਗਾ । ਇਸ ਮੌਕੇ ਦੌਰਾਨ ਗੁਰਮਤਿ ਸਮਾਗਮ ਅਤੇ ਕਬੱਡੀ ਟੂਰਨਾਮੈਂਟ ਵੀ ਹੋਣਗੇ । ਸ਼ਹੀਦੀ ਦਿਹਾੜੇ ਸਬੰਧੀ ਪੰਥਕ ਜਥੇਬੰਦੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਬਾਬਾ ਦਰਸ਼ਨ ਸਿੰਘ ਨੇ ਦਿੱਤੀ ।
ਸਿੱਖ ਜੱਥੇਬੰਦੀ ਦਲ ਖਾਲਸਾ ਨੇ ਮੁਬੰਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਅੱਜ ਦਿੱਤੀ ਫਾਂਸੀ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਉਸ ਦਿੱਤੀ ਗਈ ਫਾਂਸੀ ਨਿਆਇਕ ਕਤਲ ਹੈ।ਭਾਰਤ ਸਰਕਾਰ ਦੇ ਹੰਕਾਰੀ ਰਵੱਈਏ ਦੀ ਨਿੰਦਾ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਖਿਲਾਫ ਉੱਠ ਰਹੀਆਂ ਆਵਾਜ਼ਾਂ ਨੂੰ ਅਣਸੁਣਿਆਂ ਕਰਦਿਆਂ ਸਰਕਾਰ ਫਾਸੀ ਦੀ ਸਜ਼ਾ ਨੂੰ ਬਰਕਰਾਰ ਰੱਖ ਰਹੀ ਹੈ।
ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਦੀ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਮਾਨਯੋਗ ਅਦਾਲਤ ਵਲੋਂ ਜਮਾਨਤ ਮਨਜੂਰ ਕਰ ਦਿੱਤੀ ਗਈ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।ਅਦਾਲਤ ਵਲੋਂ 1-1 ਲੱਖ ਦੀਆਂ 2 ਜਮਾਨਤਾਂ ਭਰਨ ਦੇ ਹੁਕਮ ਦਿੱਤੇ ਹਨ ਜਿਸ ਨੂੰ ਆਉਂਦੇ ਦਿਨਾਂ ਵਿਚ ਭਰ ਦਿੱਤਾ ਜਾਵੇਗਾ।
ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤੀ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਦੇ ਹੱਕ ਵਿੱਚ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਵਿਚ ਵਿਸ਼ਾਲ ਇਕੱਠ ਹੋਇਆ। ਇਸ ਇਕੱਠ ਵਿਚ ਕੈਨਬਰਾ ਦੀ ਸੰਗਤ ਦੇ ਨਾਲ-ਨਾਲ ਸਿਡਨੀ, ਮੈਲਬੌਰਨ, ਗਿ੍ਫਥ, ਬਿ੍ਸਵੇਨ ਤੇ ਹੋਰ ਵੱਖ-ਵੱਖ ਸਥਾਨਾਂ ਤੋਂ ਸੰਗਤ ਇਕੱਠੀ ਹੋਈ।
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕਾਂਡ ਵਿੱਚ ਦੋਸ਼ੀਆਂ ਦੀ ਫਾਂਸੀ ਰੱਦ ਕਰਨ ਵਿਰੁੱਧ ਭਾਰਤੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਅਪੀਲ ਖਾਰਜ਼ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।
ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਬੁੱਧਵਾਰ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਭੁੱਖ ਹੜਤਾਲੀ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਮਿਲਣ ਪੁੱਜੇ ਪਰ ਪੁਲੀਸ ਨੇ ਉਨ੍ਹਾਂ ਨੂੰ ਬਾਪੂ ਖ਼ਾਲਸਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ’ਤੇ ਬੱਬੂ ਮਾਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਬਾਪੂ ਖ਼ਾਲਸਾ ਦਾ ਹਾਲ-ਚਾਲ ਪੁੱਛ ਕੇ ਹੀ ਵਾਪਸ ਮੁੜ ਗਏ।
ਮੁਬੰਈ ਵਿੱਚ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਅੱਜ ਲਗਭਗ ਸਾਢੇ ਛੇ ਵਜੇ ਦੇ ਕਰੀਬ ਨਾਗਪੁਰ ਸੈਠਰਲ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ਹੈ।ਕੱਲ ਭਾਰਤੀ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖ ਦਿੱਤਾ ਸੀ।
ਭਾਰਤੀ ਸੁਪਰੀਮ ਕੋਰਟ ਨੇ 1993 ਦੇ ਮੁੰਬਈ ਬੰਬ ਧਮਾਕਾ ਮਾਮਲੇ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਯਾਕੂਬ ਮੈਨਨ ਦੀ ਪਟੀਸਨ ਰੱਦ ਕਰਕੇ ਯਾਕੂਬ ਅਬਦੁਲ ਰਜਾਕ ਮੇਮਨ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖ ਦਿੱਤੀ ਹੈ।ਇਸਦੇ ਨਾਲ ਹੀ ਕੋਰਟ ਨੇ ਉਸਦੀ ਨਜ਼ਰਸ਼ਾਨੀ ਪਟੀਸ਼ਨ 'ਤੇ ਦੁਬਾਰਾ ਸੁਣਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।
Next Page »