ਪੰਜਾਬ ਤੋਂ ਬਾਹਰ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਬਾਰੇ ਪੁੱਛ ਸਾਵਲ ਦੇ ਮੁੱਦੇ 'ਤੇ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਇਸ ਮੁੱਦੇ 'ਤੇ ਬਾਦਲ ਦਲ ਨੇ ਉਨ੍ਹਾਂ ਦੀ ਪਾਰਟੀ ਨੂੰ ਭਰੋਸੇ ਵਿੱਚ ਨਹੀਂ ਲਿਆ।
ਗੁਜਰਾਤ ਵਿੱਚ ਸੰਨ 2002 ਵਿੱਚ ਹੋਏ ਮੁਸਲਮਾਨਾ ਦੇ ਕਤਲੇਆਮ ਵਿੱਚ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਕਾਰਜ਼ਸੀਲ ਅਤੇ ਕਤਲੇਆਮ ਦੇ ਦੋਸੀਆਂ ਨੂੰ ਅਦਾਲਤੀ ਕਟਹਿਰੇ ਤੱਕ ਲਿਜਾਣ ਵਾਲੀ ਮਨੁੱਖੀ ਅਧਿਕਾਰ ਕਾਰਕੂਨ ਅਤੇ ਸਮਾਜ ਸੇਵਕਾ ਤੀਸਤਾ ਸੀਤਲਵਾੜ ਨਾਲ ਸਬੰਧਿਤ ਸੰਸਥਾ ਸਬਰੰਗ ਕਮਿੳੂਨੀਕੇਸ਼ਨ ਅੈਂਡ ਪਬਲਿਸ਼ਿੰਗ ਪ਼ਾੲੀਵੇਟ ਲਿਮਿਟਡ ਨੂੰ ਵਿਤੀ ਸਹਾੲਿਤਾ ਦੇਣ ਦੇ ਮਾਮਲੇ ਦੀ ਜਾਂਚ ਸੀਬੀਅਾੲੀ ਨੂੰ ਸੌਂਪ ਦਿੱਤੀ ਹੈ। ਕੇਂਦਰ ਸਰਕਾਰ ਨੇ ਸਬਰੰਗ ਕਮਿੳੂਨੀਕੇਸ਼ਨ ੳੁੱਤੇ ਵਿਦੇਸ਼ੀ ਸਹਾੲਿਤਾ ਸਬੰਧੀ ਨਿਯਮਾਂ ਦੀ ੳੁਲੰਘਣਾ ਦਾ ਦੋਸ਼ ਲਾੲਿਅਾ ਹੈ।
ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਦਰਿਆ ਵਿੱਚ ਗਰਕ ਹੋਣ ਦੇ ਮੁੱਦੇ 'ਤੇ ਬਾਦਲ ਦਲ ਨੂੰ ਹਰ ਦਿਨ ਕਿਸੇ ਨਾ ਕਿਸੇ ਤਰਾਂ ਸ਼ਰਮਸਾਰ ਹੋਣਾਂ ਪੈ ਰਿਹਾ ਹੈ।ਬਾਦਲ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੀ ਨਸ਼ਿਆਂ ਦੇ ਮੁੱਦੇ 'ਤੇ ਬਾਦਲ ਦਲ ਨੂੰ ਘਰਨ ਦਾ ਕੋਈ ਵੀ ਮੌਕਾ ਅਜ਼ਾਈ ਨਹੀਂ ਜਾਣ ਦਿੰਦੀ ਅਤੇ ਬਾਦਲ ਦਲੀਆਂ ਨੂੰ ਸ਼ਰਮਸਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ।
1975 ਨੂੰ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਵਲੋਂ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੇ 40 ਸਾਲ ਬਾਅਦ ਇਸ ਦੀ ਮੋਦੀ ਤੋਂ ਲੈਕ ਕੇ ਹਰ ਭਾਜਪਾਈ ਅਤੇ ਭਾਜਪਾਈਆਂ ਦੇ ਕੁੱਛੜ ਚੜੇ ਬਾਦਲ ਵਰਗੇ ਅਨੇਕਾਂ ਕੌਮ ਘਾਤਕਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਰੱਜ ਕੇ ਕੀਰਨੇ ਪਾਏ ਗਏ । ਪਰ ਹੈਰਾਨੀ ਦੀ ਗੱਲ ਕਿ ਇਹਨਾਂ ਲੋਕਾਂ ਨੂੰ ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦੇ ਸਰਕਾਰੀ ਤੌਰ ਤੇ ਕੀਤੇ ਗਏ ਅਤੇ ਨਿਰੰਤਰ ਜਾਰੀ ਕਤਲੇਆਮ ਬਾਰੇ ਅਕਸਰ ਮੋਨ ਹੀ ਰੱਖਿਆ ਜਾਂਦਾ ਹੈ ।
ਸਿੱਖ ਇਤਹਾਸਕਾਰ ਅਤੇ ਚਿੰਤਕ ਸ: ਅਜਮੇਰ ਸਿੰਘ ਵਲੋਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਪੁਸਤਕ ਲੜੀ ਦੀ ਚੌਥੀ ਕਿਤਾਬ "ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਤਾਬ" ਬਾਰੇ ਸ੍ਰ: ਅਜਮੇਰ ਸਿੰਘ ਦਾ ਵਿਸ਼ੇਸ਼ ਵਖਿਆਨ ਮਿਤੀ 29 ਜੂਨ, 2015 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਸਵੇਰੇ 10 ਵਜੇ ਹੋ ਰਿਹਾ ਹੈ।
ਕਰਨਾਟਕਾ ਦੀ ਜੇਲ੍ਹ ਵਿੱਚੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਸਿੱਖ ਰਾਜਸੀ ਕੈਦੀ ਬਾਈ ਗੁਰਦੀਫ ਸਿੰਘ ਖੇੜਾ ਨਾਲ ਉਦਾੇ ਮਾਂ-ਪਿਉ ਅੱਜ ਮੁਲਾਕਾਤ ਨਹੀਂ ਕਰ ਸਕੇ।ਆਪਣੇ ਪੁੱਤਰ ਨਾਲ ਮੁਲਾਕਾਤ ਕਰਨ ਦੀ ਚਾਹਤ ਲੈਕੇ ਪੁਜੇ ਬਜੁਰਗ ਪਿਤਾ ਸ੍ਰ ਬੰਤਾ ਸਿੰਘ ਅਤੇ ਮਾਤਾ ਜਗੀਰ ਕੌਰ ਭਾਈ ਗੁਰਦੀਪ ਸਿੰਘ ਦੀ ਮੁਲਾਕਾਤ ਦਾ ਦਿਨ ਨਾ ਹੋਣ ਕਾਰਣ ਮੁਲਾਕਾਤ ਨਹੀਂ ਕਰ ਸਕੇ।
ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ।
ਬਰਤਾਨੀਆ ਵਿੱਚ ਸਿੱਖ ਡਾਕਟਰ 'ਤੇ ਨਸਲੀ ਨਫਰਤ ਤਹਿਤ ਜਾਨਲੇਵਾ ਹਮਲਾ ਕਰਨ ਵਾਲੇ ਇੱਕ ਗੋਰੇ ਵਿਅਕਤੀ ਨੂੰ ਅਦਾਲਤ ਨੇ ਸੁਣਵਾਈ ਦੌਰਾਨ ਕਾਤਲਾਨਾ ਹਮਲੇ ਦਾ ਦੋਸ਼ੀ ਕਰਾਰਨ ਦੇ ਦਿੱਤਾ ਹੈ।ਅਦਾਲਤ ਨੇ ਜੈਕ ਡੇਵਿਸ ਨੂੰ ਇਰਾਦਾ-ਏ-ਕਤਲ ਦੇ ਦੋਸ਼ 'ਚ ਦੋਸ਼ੀ ਐਲਾਨਦਿਆਂ 11 ਸਤੰਬਰ ਨੂੰ ਸਜ਼ਾ ਸੁਣਾਉਣ ਦਾ ਹੁਕਮ ਸੁਣਾਇਆ ਹੈ ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਚੰਡੀਗੜ੍ਹ ਦੀ ਤਿਹਾੜ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਨੇ ਪ੍ਰਸ਼ਾਸ਼ਨਿਕ ਵਧੀਕੀਆਂ ਵਿਰੁੱਧ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ, ਜੋ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਰੰਤ ਵੀ ਭਾਰਤ ਸਰਕਾਰ ਵੱਲੋਂ ਰਿਹਾਅ ਨਹੀਂ ਖੀਤੇ ਜਾ ਰਹੇ , ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ 'ਤੇ ਚੱਲ ਰਹੇ ਬੁਜ਼ਰਗ ਬਾਪੂ ਸੂਤਰ ਸਿੰਘ ਖਾਲਸਾ ਦੀ ਸਹਾਇਕ ਸੰਘਰਸ਼ ਕਮੇਟੀ ਨੇ ਅਗਲੀ ਰੂਪ ਰੇਖਾ ਉਲੀਕਣ ਲਈ 5 ਜੁਲਾਈ ਨੂੰ ਪਿੰਡ ਹਸਨਪੁਰ ਵਿਖੇ ਇੱਕ ਵੱਡਾ ਪੰਥਕ ਇਕੱਠ ਕਰਨ ਦਾ ਫੈਸਲਾ ਕੀਤਾ ਹੈ।
« Previous Page — Next Page »