ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਝੀ ਦੇ ਜੀਵਨ 'ਤੇ ਬਣੀ ਫਿਲਮ "ਨਾਨਕ ਸ਼ਾਹ ਫਕੀਰ" ਵਿੱਚ ਗੁਰੂ ਸਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫਿਲਮੀ ਪਰਦੇ 'ਤੇ ਫਿਲਮਾਉਣ ਖਿਲਾਫ ਸਿੱਖਾਂ ਵਿੱਚ ਵਿਆਪਕ ਪੱਧਰ 'ਤੇ ਰੋਸ ਫੈਲਦਾ ਜਾ ਰਿਹਾ ਹੈ।ਕਿਉਕਿ ਗੁਰੂ ਸਾਹਿਬ ਜੀ ਦੀ ਕਿਸੇ ਵੀ ਤਰਾਂ ਦੀ ਪੇਸ਼ਕਾਰੀ ਦੀ ਸਿੱਖ ਧਰਮ ਵਿੱਚ ਸ਼ਖਤੀ ਨਾਲ ਮਨਾਹੀ ਹੈ।
ਸਿੱਖ ਸੰਘਰਸ਼ ਨਾਲ ਸਬੰਧਿਤ ਫਿਲਮਾਂ ਵਿੱਚੋਂ ਫਿਲਮ ‘ਦਿ ਬਲੱਡ ਸਟਰੀਟ’ ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਪਹਿਲਾਂ ਭਾਰਤ ਦੇ ਸਿਨੇਮਾ ਘਰਾਂ ਵਿੱਚ ਦਿਖਾਉਣ ਤੇ ਰੋਕ ਲਗਾ ਦਿੱਤੀ ਸੀ , ਹੁਣ ਉਸਨੂੰ ਸੈਂਸਰ ਬੋਰਡ ਵੱਲੋਂ ਪ੍ਰਮਾਣ ਪੱਤਰ ਮਿਲ ਗਿਆ ਹੈ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਕੈਨੇਡਾ ਫੇਰੀ ਦੌਰਾਨ ਭਾਰਤ ਵਿੱਚ ਘੱਟ ਗਿਣਤੀਆਂ ਦੇ ਮੁੱਢਲੇ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਬਾਰੇ ਵਿਰੋਧ ਕਰਨ ਲਈ ਸਿੱਖ ਜੱਥੇਬੰਦੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਫਿਲਮ ਨਾਨਕਸ਼ਾਹ ਫਕੀਰ ਦੇ ਨਿਰਮਾਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਨੂੰ ਕੰਪਿਊਟਰ ਤਕਨੀਕ ਰਾਹੀਂ ਫਿਲਮਾਇਆ ਹੈ ਅਤੇ ਕਿਸੇ ਅਦਾਕਾਰ ਨੇ ਗੁਰੂ ਸਾਹਿਬ ਜੀ ਦੀ ਭੂਮਿਕਾ ਨਹੀਂ ਨਿਭਾਈ ਅਤੇ ਇਸ ਤਰਾਂ ਉਨ੍ਹਾਂ ਨੇ ਇਸ ਫਿਲਮ ਵਿੱਚ ਸਿੱਖ ਸਿਧਾਂਤ/ਪ੍ਰੰਪਰਾ ਦੀ ਕੋਈ ਉਲੰਘਣਾ ਨਹੀਂ ਕੀਤੀ।
ਦਸਤਾਰ ਸਿੱਖ ਧਰਮ ਦਾ ਇੱਕ ਅਹਿਮ ਅਤੇ ਅਨਿਖੱੜਵਾਂ ਅੰਗ ਹੈ ਅਤੇ ਇਸ ਨਾਲ ਜੁੜੇ ਰਹਿਣ ਅਤੇ ਇਸਦੀ ਸ਼ਾਨ ਅਤੇ ਪਵਿੱਤਰਤਾ ਬਰਕਰਾਰ ਰੱਖਣ ਲਈ ਕਰੜੀਆਂ ਘਾਲਣਾ ਘਾਲੀਆਂ ਗਈਆਂ ਹਨ।ਇਨ੍ਹਾਂ ਘਾਲਣਾਵਾਂ ਕਰਕੇ ਸਿੱਖ ਕਾਫੀ ਹੱਦ ਤੱਕ ਦੁਨੀਆਂ ਦੇ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਦੱਸਣ ਬਾਰੇ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।
ਵਿਵਾਦਤ ਸੌਦਾ ਡੇਰਾ ਸਿਰਸਾ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਜੋ ਕਿ ਸੀਬੀਆਈ ਅਦਾਲਤ ਵਿੱਚ ਕਤਲਾਂ ਅਤੇ ਬਾਲਤਕਾਰ ਦੇ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਨੇ ਅੱਜਸਾਧਵੀ ਜਬਰ ਜਨਾਹ ਕੇਸ ਵਿੱਚ ਪੇਸ਼ੀ ਭੁਗਤੀ।
ਅਮਰੀਕਾ ਦੀ ਸਿਖਰਲੀ ਜਾਂਚ ਏਜ਼ੰਸੀ ਐਫ਼.ਬੀ.ਆਈ. ਵਲੋਂ ਨਫ਼ਰਤੀ ਜੁਰਮਾਂ 'ਤੇ ਜਾਰੀ ਨਵੀਂ ਨਿਯਮਾਂਵਲੀ 'ਚ ਹੋਰ ਅਮਰੀਕੀ ਘੱਟ ਗਿਣਤੀਆਂ ਸਮੇਤ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਸਿੱਖਾਂ ਨਾਲ ਹੁੰਦੇ ਵਿਤਕਰੇ ਅਤੇ ਨਫ਼ਰਤੀ ਜੁਰਮਾਂ ਦਾ ਪਤਾ ਕੀਤਾ ਜਾਵੇ?
ਦਿੱਲੀ ਸਿੱਖ ਕਤਲੇਆਮ ਦੀਆਂ ਪੀੜਤਾਂ ਬੀਬੀਆਂ ਵੱਲੋਂ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਪੀੜਤਾਂ ਨੂੰ ਰਾਹਤ ਸਹਾਇਤਾ ਦੇਣ ਦੇ ਕੀਤੇ ਐਲਾਨ ਨੂੰ ਲਾਗੂ ਨਾ ਕਰਨ ਖਿਲਾਫ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਵੱਲੋਂ ਬਾਦਲ ਸਰਕਾਰ ਖਿਲਾਫ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ ਹੈ।
-ਸ੍ਰ. ਅਵਤਾਰ ਸਿੰਘ ਯੂਕੇ ਫਿਲਮ "ਨਾਨਕ ਸ਼ਾਹ ਫਕੀਰ" ਤੇ ਚੱਲ ਰਿਹਾ ਵਿਵਾਦ ਹਰ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਸਿੱਖ ਗੁਰੂ ਸਹਿਬਾਨ ਨੂੰ ਫੋਟੋਆਂ, ਐਨੀਮੇਸ਼ਨ ਅਤੇ ਮਨੁੱਖਾਂ ਦੁਆਰਾ ਨਿਭਾਈ ਗਈ ਭੂਮਿਕਾ ਰਾਹੀਂ ਪ੍ਰਦਰਸ਼ਿਤ ਕਰਨ ਵਿਰੁੱਧ ਚੱਲੀ ਲਹਿਰ ਵਿੱਚ ਆਏ ਦਿਨ ਹੋਰ ਸਿੱਖ ਜੱਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ ।
ਲੰਘੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂਹ ਸਿੰਘਾਂ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਜੁਗਿੰਦਰ ਸਿੰਘ ਮੱਲ੍ਹੀ ਦੇ 28ਵੇਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਸਮਾਗਮ 5 ਅਪ੍ਰੈਲ ਨੂੰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਕਰਵਾਇਆ ਜਾ ਰਿਹਾ ਹੈ।
Next Page »