ਭਾਜਪਾ ਵਲੋਂ ਕਿਰਨ ਬੇਦੀ ਨੂੰ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਉਣ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਅੰਦਰ ਰੋਸ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ। ਕਿਰਨ ਬੇਦੀ ਦੁਆਰਾ ਪੁਲਿਸ ਅਧਿਕਾਰੀ ਹੁੰਦਿਆਂ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਇਨਸਾਫ਼ ਮੰਗਣ ਵਾਲੇ ਸਿੱਖਾਂ ਉਤੇ ਕੀਤੇ ਲਾਠੀਚਾਰਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਲ ਗਈਆਂ ਹਨ ਜਿਸ ਕਾਰਨ ਕਿਰਨ ਬੇਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅਮਰੀਕਾ ਵਿੱਚ ਸਿੱਖਾਂ ਬਾਰੇ ਦੀ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਅਤੇ ਹਾਰਟ ਰਿਸਰਚ ਵਲੋਂ ਕੀਤੇ ਗਏ ਹੁਣ ਤਕ ਦੇ ਸੱਭ ਤੋਂ ਪ੍ਰਭਾਵਸ਼ਾਲੀ ਅਧਿਐਨ, ''ਅਮਰੀਕਾ ਵਿਚ ਸਿੱਖ ਧਰਮ : ਅਮਰੀਕੀ ਲੋਕ ਕੀ ਜਾਣਦੇ ਹਨ ਅਤੇ ਕੀ ਜਾਣਨਾ ਚਾਹੁੰਦੇ ਹਨ,'' ਵਿਚ ਦਸਿਆ ਗਿਆ ਹੈ ਕਿ ਅਮਰੀਕੀ ਲੋਕ ਸਿੱਖਾਂ, ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਕੀ ਵਿਚਾਰਧਾਰਾ ਰਖਦੇ ਹਨ?
ਡੇਰਾ ਸੌਦਾ ਸਰਸਾ ਦੇ ਮੁਖੀ ਰਾਮ ਰਾਹੀਮ ਵੱਲੋਂ ਸਾਲ 2007 ਦਾ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਵਾਲਾ ਮਾਮਲਾ ਅੱਜ ਇੱਕ ਵਾਰ ਫਿਰ ਹਾਈਕੋਰਟ ਪੁੱਜ ਗਿਆ ਙ ਮੁੱਢਲੇ ਦਿਨਾਂ 'ਚ ਇਸ ਕੇਸ ਨੂੰ ਉਭਾਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਹਰਦੀਪ ਸਿੰਘ ਬਠਿੰਡਾ ਵੱਲੋਂ ਇਸ ਸਬੰਧ ਵਿਚ ਹੇਠਲੀ ਅਦਾਲਤ ਦੁਆਰਾ ਡੇਰਾ ਮੁਖੀ ਨੂੰ ਰਾਹਤ ਦਿੰਦੇ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ।
ਲ਼ੰਡਨ ਵਿੱਚ 26 ਜਨਵਰੀ ਨੂੰ ਹੋਏ ਰੋਸ ਮੁਜ਼ਾਹਰੇ ‘ਚ ਭਾਰਤੀ ਗਣਤੰਤਰ ਦਿਵਸ ਨੂੰ ਸਿੱਖਾਂ ਨਾਲ ਧੋਖਾ ਦਿਵਸ ਕਰਾਰ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿਹੜਾ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦਾ, ਉਸ ਸੰਵਿਧਾਨ ਨੂੰ ਸਿੱਖ ਕਿਸੇ ਹਾਲਤ ਵਿਚ ਮੰਨ ਨਹੀਂ ਸਕਦੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਗਏ ਵਧੀਕ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਅੱਜ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ।
ਪੰਜਾਬ ਪੁਲਿਸ ਵੱਲੋਂ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਲਿਆਦੇ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ 2009 ਦੇ ਭੋਗਪੁਰ ਥਾਣੇ 'ਚ ਦਰਜ ਗੈਰ ਕਾਨੂੰਨੀ ਕਾਰਵਾਈਆਂ ਅਤੇ ਅਸਲਾ ਐਕਟ ਦੇ ਇਕ ਕੇਸ 'ਚ ਪੋ੍ਰਡਕਸ਼ਨ ਵਾਰੰਟ 'ਤੇ ਲਿਆ ਕੇ ਜਲੰਧਰ (ਦਿਹਾਤੀ) ਪੁਲਿਸ ਵੱਲੋਂ ਜਲੰਧਰ ਦੀ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਸਿੱਖ ਜੱਥੇਬੰਦੀ ਦਲ ਖਾਲਸਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ( ਪੰਚ ਪ੍ਰਧਾਨੀ) ਦੇ ਸਹਿਯੋਗ ਨਾਲ ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਿਕ ਵਿਤਕਰੇ, ਪੱਖਪਾਤ ਅਤੇ ਬੇਇਨਸਾਫੀ ਵਿਰੁੱਧ ਭਾਰਤੀ ਗਣਤੰਤਰ ਦਿਵਸ ਨੂੰ ਕਾਲਾ ਦਿਹਾੜਾ ਮਨਾਉਦਿਆਂ ਅੰਮ੍ਰਿਤਸਰ, ਜਲੰਧਰ, ਲਧਿਆਣਾ ਅਤੇ ਕੋਟ ਈਸੇ ਖਾਂ, (ਜਿਲਾ ਮੋਗਾ) ਵਿੱਚ ਰੋਸ ਰੈਲੀਆਂ ਕੀਤੀਆਂ।
ਦਲ ਖਾਲਸਾ ਅਤੇ ਹੋਰ ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ‘ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ 26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਕੀਤੇ ਜਾਣ ਦੇ ਰੋਸ ਵਜੋਂ ਕਾਲੇ ਦਿਹਾੜੇ ਦੇ ਤੌਰ ‘ਤੇ ਮਨਾਇਆ ਗਿਆ। ਸਿੱਖ ਕਾਰਕੂਨਾਂ ਵੱਲੋਂ ਕਾਲੀਆਂ ਦਸਤਾਰਾਂ ਸਾਜ਼ ਕੇ, ਕਾਲੀਆਂ ਪੱਟੀਆਂ ਬੰਨ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜਕੇ ਰੋਸ ਪ੍ਰਦਰਸ਼ਨ ਕੀਤਾ। ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਨਿਕ ਵਿਤਕਰਿਆਂ ਨੂੰ ਦਰਸਾਉਦੀਆਂ ਤਖਤੀਆਂ ਵੀ ਵਿਖਾਵਾਕਾਰੀ ਸਿੱਖਾਂ ਨੇ ਫੜੀਆਂ ਹੋਈਆਂ ਸਨ। Sikh activists mark India's republic day as Black Day (Dal Khalsa) 4_560x315 ਸਿੱਖਾਂ ਦੀ ਵੱਖਰੀ ਪਛਾਣ 'ਤੇ 26 ਜਨਵਰੀ ਨੂੰ ਚੱਲੇ ਸੰਵਿਧਾਨਕ ਦਿਹਾੜੇ 'ਤੇ ਰੋਸ ਪ੍ਰਗਟ ਕਰਦੇ ਸਿੱਖ Sikh activists mark India's republic day as Black Day (Dal Khalsa) 5_560x315 ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਮੁਨਕਰ ਭਾਰਤੀਸੰਵਿਧਾਨ ਨੂੰ ਸੁਨੇਹਾ ਦਿੰਦਾ ਸਿੱਖ ਬੱਚਾ Sikh activists mark India's republic day as Black Day (Dal Khalsa) 6_560x747 ਕਾਲੇ ਕੱਪੜੇ ਪਹਿਨੀ ਅਤੇ ਜ਼ੰਜੀਰਾਂ ਵਿੱਚ ਜਕੜਿਆ ਵਿਖਾਵਾਕਾਰੀ ਸਿੱਖ ਭਾਰਤ ਵਿੱਚ ਸਿੱਖਾਂ ਦੀ ਦਸ਼ਾ ਨੂੰ ਬਿਆਨਦਾ ਹਇਆ Sikh activists mark India's republic day as Black Day (Dal Khalsa) 7_560x420 ਭਾਰਤ ਦੀ ਸੰਵਿਧਾਨਿਕ ਗੁਲਾਮੀ ਖਿਲਾਫ ਰੋਸ ਪ੍ਰਗਟ ਕਰਦੇ ਸਿੱਖ 26 ਜਨਵਰੀ ਨੂੰ ਕਾਲੇ ਦਿਹਾੜੇ ਵਜੋਂ ਮਨਾਉਦੇ ਸਿੱਖ 26 ਜਨਵਰੀ ਨੂੰ ਕਾਲੇ ਦਿਹਾੜੇ ਵਜੋਂ ਮਨਾਉਦੇ ਸਿੱਖ
ਅੱਜ ਜਦ ਭਾਰਤ 26 ਜਨਵਰੀ ਦੇ ਦਿਨ ਆਪਣਾ ਗਣਤਮਤਰ ਦਿਵਸ ਮਨਾ ਰਿਹਾ ਹੈ ਤਾਂ ਸਿੱਖ ਜੱਥੇਬੰਦੀਆਂ ਇਸ ਦਿਨ ਨੂੰ ਕਾਲੇ ਦਿਨ ਅਤੇ ਵਿਸਾਹਘਾਤ ਦਿਵਸ ਵਜੋਂ ਮਨਾਉਣ ਜਾ ਰਹੀਆਂ ਹਨ।
ਭਾਰਤ ਵਿੱਚ ਬਣ ਰਹੀਆਂ ਫਿਲਮਾਂ ਵਿੱਚ ਸਿੱਖ ਕਦਰਾਂ ਕੀਮਤਾਂ, ਸਿੱਖੀ ਰਹੁਰੀਤ ਅਤੇ ਸੱਭਿਆਚਾਰ, ਸਿੱਖ ਕਿਰਦਾਰ ਅਤੇ ਸਿੱਖ ਇਤਿਹਾਸ ਨਾਲ ਜੁੜੇ ਤੱਥਾਂ ਨੂੰ ਕਿਸੇ ਨਾ ਕਿਸੇ ਤਰਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਤਾਂ ਵੱਜਦੀ ਹੀ ਹੈ, ਨਾਲ ਹੀ ਵਿਵਾਦ ਵੀ ਖੜਾ ਹੋ ਜਾਂਦਾਹੈ।
« Previous Page — Next Page »