ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖਿਲਾਫ਼ ਅਹੁਦੇ ਦੀ ਦੁਰਵਰਤੋਂ ਦਾ ਇਕ ਮਾਮਲਾਜਗਾਧਰੀ ਕੋਰਟ ਵਿਚ ਦਾਇਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੀ.ਸੀ. ਥਾੱਮਸ ਨੂੰ ਵਿਜੀਲੈਂਸ ਕਮਿਸ਼ਨਰ ਦੇ ਅਹੁਦੇ 'ਤੇ ਨਿਯਮਾਂ ਦੀ ਅਣਦੇਖੀ ਕਰਕੇ ਭਰਤੀ ਕੀਤਾ ਗਿਆ ਸੀ, ਜਦਕਿ ਨਿਯੁਕਤੀ ਲਈ ਬਣੀ ਸਮਿਤੀ ਦੇ ਮੈਂਬਰਾਂ ਨੇ ਇਤਰਾਜ ਜਤਾਇਆ ਸੀ। ਨਿਯੁਕਤੀ ਸਮਿਤੀ ਵਿਚ ਉਸ ਸਮੇਂ ਦੇ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਵੀ ਇਤਰਾਜ਼ ਜਤਾਇਆ ਸੀ।
ਪੰਜਾਬ ਪੁਲਿਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਪੰਜਾਬ ਲਿਆਂਦੇ ਭਾਈ ਹਰਮਿਮਦਰ ਸਿੰਘ ਮਿੰਟੂ ਨੂੰ ਅੱਜ 8 22 ਦਿਨਾਂ ਪੁਲਿਸ ਰਿਮਾਂਡ ਉਪਰੰਤ ਡਿਊਟੀ ਮੈਜਿਸਟਰੇਟ ਜਲੰਧਰ ਸ੍ਰੀ ਸਿਮਰਨ ਸਿੰਘ ਦੀ ਅਦਲਾਤ ਵਲੋਂ ਜੁਡੀਅਸ਼ਲ ਰਿਮਾਂਡ (ਜੇਲ੍ਹ) ਵਿਚ ਭੇਜਣ ਦੇ ਹੁਕਮ ਸੁਣਾਏ ਗਏ।
ਭਾਰਤ ਅਤੇ ਪੰਜਾਬ ਵਿੱਚ ਤਾਂ ਆਰ.ਐਸ.ਐਸ. ਅਤੇ ਕੱਟੜਵਾਦੀ ਹਿੰਦੂਤਵ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵਾਸਤੇ ਮੁੱਢ ਕਦੀਮਾਂ ਤੋਂ ਹੀ ਯਤਨਸ਼ੀਲ ਹੈ, ਪਰ ਹੁਣ ਅਮਰੀਕਾ ਵਰਗੇ ਦੇਸ਼ ਵਿੱਚ ਵੀ ਹਿੰਦੂਤਵ ਨੇ ਬੜੇ ਹੀ ਸਹਿਜ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨਾ ਜਾਰੀ ਰਖਿਆ ਹੋਇਆ ਹੈ।
ਇੱਕ ਚੀਨੀ ਨਾਗਰਿਕ ਧਮਿੰਦਰ ਨੰਦ ਵੱਲੋਂ ਸ਼੍ਰੀ ਗੁਰ ਗ੍ਰੰਥ ਸਾਹਿਬ ਦੇ ਸਰੂਪ ਚੀਨ ਵਿੱਚੋਂ ਛਪਵਾਕੇ ਹੋਰ ਮੁਲਕਾਂ ਵਿੱਚ ਭੇਜਣ ਦੇ ਮਾਮਲੇ ਵਿੱਚ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਦੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਕੋਤਵਾਲੀ ‘ਚ ਧਾਰਾ 295 ਏ ਤਹਿਤ ਪਰਚਾ ਹੋਇਆ ਹੈ।
ਭਾਰਤ ਦੀਆਂ ਜੇਲਾਂ ਵਿੱਚ ਲੰਮੇ ਸਮੇ ਤੋਂ ਆਪਣੀਆਂ ਸਜ਼ਾਵਾਂ ਪੁਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜਿਆ ਹੈ ਅਤੇ ਦਿੱਲ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਭਾਰਤ ਦੇ ਕਾਨੂੰਨ ਮੰਤਰੀ ਨੂੰ ਪੱਤਰ ਲਿਖਕੇ ਜੇਲਾਂ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਵਾਸ਼ਿੰਗਟਨ ( 28 ਨਵੰਬਰ , 2014): ਵਾਤਾਵਰਣ ਸਬੰਧੀ ਕੰਮ ਕਰਨ ਵਾਲੀ ਅਤੇ ਲੋਕਾਂ ਵਿੱਚ ਚੇਤੰਨਤਾ ਪੈਦਾ ਕਰਨ ਦਾ ਕਮੰ ਕਰ ਰਹੀ ‘ਈਕੋ ਸਿੱਖ’ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਤੇ ਬਾਕੀ ਦੇ ਭਾਰਤ ਵਿੱਚ ਚੌਂਕਾ ਦੇਣ ਵਾਲੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ ਤੇ ਇਸ ਨਾਲ ਇੱਕ ਵੱਡਾ ਖਤਰਾ ਖੜ੍ਹਾ ਹੋ ਰਿਹਾ ਹੈ।ਅਮਰੀਕਾ ਦੀ ਵਾਤਾਵਰਨ ਨਾਲ ਸਬੰਧਤ ਇਕ ਜਥੇਬੰਦੀ ਨੇ ਖੇਤੀਬਾੜੀ ਵਾਲੇ ਸੂਬੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਹਿੱਸਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਚਲੇ ਜਾਣ ‘ਤੇ ਫ਼ਿਕਰ ਜ਼ਾਹਰ ਕੀਤਾ ਹੈ।
ਭਾਰਤੀ ਅਦਾਲਤਾਂ ਵੱਲੌਂ ਸੁਣਾਈਆਂ ਗਈਆਂ ਸਜ਼ਾਵਾਂ ਤੋਂ ਵੱਧ ਸਮਾਂ ਜੇਲਾਂ ਵਿੱਚ ਕੱਟਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਦੂਸਰੀ ਵਾਰ ਭੁੱਖ ਹੜਤਾਲ 'ਤੇ ਅੰਬਾਲਾ ਵਿੱਚ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੰਗ ਦਾ ਸਮਰਥਨ ਕਰਦਿਆਂ ਅੱਜ ਸੰਗਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਸੌਪਿਆ।
ਸਿੱਖਾਂ ਨੂੰ ਆਪਣੀ ਨਵੇਕਲੀ ਪਛਾਣ ਅਤੇ ਰਹਿਣੀ ਬਹਿਣੀ ਕਰਕੇ ਜਿੱਥੇ ਵਿਦੇਸ਼ਾਂ ਵਿੱਚ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉੱਥੇ ਉਨ੍ਹਾਂ ਨੂੰ ਆਪਣੀ ਜੰਮਣ ਭੌਂ ਪੰਜਾਬ, ਸਿੱਖਾਂ ਨੇ ਆਪਣੀ ਕੌਮੀ ਪਛਾਣ ਲਈ ਅਤਿ ਅੰਤ ਸ਼ਹਾਦਤਾਂ ਦਿੱਤੀਆਂ, ਵਿੱਚ ਹੀ ਸਿੱਖਾਂ ਦੀ ਸ਼ਾਂਨ ਅਤੇ ਧਰਮ ਦੇ ਅਨਿੱਖੜੇਂ ਅੰਗ ਦਸਤਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਗੁਰਬਾਣੀ ਦੀਆਂ ਤੁੱਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਅੰਮਿ੍ਤਸਰ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਚੰਡੀਗੜ੍ਹ ਤੋਂ ਵਕੀਲਾਂ ਦੀ ਇੱਕ ਜੱਥੇਬੰਦੀ " ਲਾਇਰਜ਼ ਫਾਰ ਹਿਊਮੈਨਟੀ" ਵੱਲੰੋਂ ਚੰਢੀਗੜ੍ਹ ਦੀ ਇੱਕ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ।
ਅੱਜ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ ਵੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਥਾਪਿਤ ਭਾਈ ਵੀਰ ਸਿੰਘ ਚੇਅਰ ਨਾਲ ਮਿਲਕੇ ਭਾਈ ਵੀਰ ਸਿੰਘ ਦੇ ਜਨਮ ਦਿਨ (5 ਦਸੰਬਰ) ਨੂੰ ਹਰ ਸਾਲ ਪੰਜਾਬੀ ਬੋਲੀ ਦਿਹਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ।
Next Page »