ਮੋਦੀ ਨੇ ਅੱਜ ਦਿੱਲੀ ਵਿਖੇ ਰਨ ਫਾਰ ਯੂਨਿਟੀ ਦੇ ਸਮਾਗਮ ਦੌਰਾਨ ਲੱਖਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 ਚ ਸਿੱਖ ਭਾਈਚਾਰੇ ਦੇ ਹੋਏ ਕਤਲ ਅਸਲ ਚ ਹਿੰਦੁਸਤਾਨ ਦੀ ਛਾਤੀ ਚ ਛੁਰਾ ਮਾਰਨ ਤੁੱਲ ਸਨ।
ਦਿੱਲੀ ਸਿੱਖ ਕਤਲੇਆਮ ਦੇ 30 ਸਾਲ ਵੀ ਬੀਤ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਨਾ ਦੇਣ ਦੇ ਵਿਰੋਧ ਵਿੱਚ ਕੱਲ 1 ਨਵੰਬਰ ਨੂੰ "ਸਿੱਖ ਕਤਲੇਆਮ ਦੀ 30ਵੀਂ ਵਰੇਗੰਢ" ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ "ਪੰਜਾਬ ਬੰਦ" ਨੂੰ ਪੂਰਨ ਹਮਾਇਤ ਦੇਣ ਦੀ ਬੇਨਤੀ ਕੀਤੀ ਹੈ।
ਖ਼ੁਸ਼ਵੰਤ ਸਿੰਘ, ਪ੍ਰਸਿੱਧ ਪੱਤਰਕਾਰ ਤੇ ਲੇਖਕ: ….ਉਸੇ ਸ਼ਾਮ ਮਿ.ਐੱਮ.ਜੇ. ਅਕਬਰ (ਅਖ਼ਬਾਰ ਸੰਪਾਦਕ) ਮੇਰੇ ਘਰ ਖਾਣੇ ‘ਤੇ ਆਏ। ਬਾਹਰ ਮੇਨ ਰੋਡ ‘ਤੇ ਕੁਝ ਰੌਲ਼ਾ ਸੁਣਿਆ ਅਤੇ ਮੈਂ ਵੇਖਣ ਲਈ ਬਾਹਰ ਚਲਾ ਗਿਆ। ਮੈਂ ਤਕਰੀਬਨ 20-25 ਪੁਲੀਸ ਵਾਲੇ ਸੜਕ ‘ਤੇ ਖੜ੍ਹੇ ਵੇਖੇ ਅਤੇ ਖ਼ਾਨ ਮਾਰਕੀਟ ਵਿੱਚ ਧਾੜ ਸਿੱਖਾਂ ਦੀਆਂ ਦੁਕਾਨਾਂ ਲੁੱਟ ਰਹੀ ਸੀ। ਪੁਲੀਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਸਨ। ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਣ ਜਾਂ ਖਿੰਡਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ।… ਕੁਝ ਚਿਰ ਪਿੱਛੋਂ ਧਾੜ ਨੇ ਮੇਨ ਰੋਡ ‘ਤੇ ਟੈਕਸੀ ਸਟੈਂਡ ਨੂੰ ਸਾੜ ਦਿੱਤਾ।….. ਅੱਧੀ ਰਾਤ ਦੇ ਆਸ ਪਾਸ ਮੇਰੇ ਘਰ ਦੇ ਪਿਛਲੇ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ।
ਪਿੱਛਲੇ ਦਿਨੀ ਨੂਰਮਹਿਲੀਏ ਦੇ ਚੇਲਿਆਂ ਅਤੇ ਪੁਲਿਸਦੇ ਬੰਦਿਆਂ ਵੱਲੌ ਸਿੱਖਾਂ 'ਤੇ ਹੋਲ ਚਲਾ ਕੇ ਜ਼ਖਮੀ ਕਰਨ ਦੀ ਘਟਨਾਂ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਕਿ ਨੂਰਮਹਿਲੀਆਂ ਦਾ ਗੁਰੂ ਨਿੰਦਕ ਸਮਾਗਮ ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।
ਸਿੱਖਾਂ ਦੇ ਸਰਵ-ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਪੰਥ ਦਾ ਸਿਰਮੌਰ ਖਿਤਾਬ "ਪੰਥ ਰਤਨ" ਪ੍ਰਾਪਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਨਵੰਬਰ 1984ਦੀ ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਅਤੇ ਇਨਸਾਫ ਪ੍ਰਾਪਤੀ ਲਈ ਦਹਾਕਿਆਂ ਬੱਧੀ ਕੋਟ ਕਚਹਿਰੀਆਂ ਦੇ ਚੱਕਰ ਕੱਟਣ ਵਾਲੇ ਪੀੜਤਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ।
ਭਾਰਤ ਦੀ ਕੇਂਦਰ ਸਰਕਾਰ ਵੱਲੋਂ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਦੀ ਹਨੇਰੀ ਸਮੇਂ ਮਾਰੇ ਗਏ ਅਤੇ ਜਿਊਦੇ ਸਾੜੇ ਗਏ ਸਿੱਖ ਦੇ ਪਰਿਵਾਰਾਂ ਨੂੰ ਦਿੱਤੇ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਸਬੰਧੀ ਗੱਲ ਕਰਦਿਆਂ ਕਿਹਾਕਿ" ਮੁਆਵਜ਼ਾ ਕੋਈ ਸਿੱਖ ਕਤਲੇਆਮ ਲਈ ਨਿਆਂ ਨਹੀਂ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੀ ਸਿੱਖਾਂ ਨਾਲ ਕੀਤਾ ਗਿਆ ਅਸਲੀ ਨਿਂਆ ਹੋਵੇਗਾ।
ਸਿੱਖਾਂ ਦੀ ਜੀਵਣ ਜਾਂਚ ਦੇ ਅੰਗ ਦਸਤਾਰ ਸਬੰਧੀ ਚੱਲ ਰਹੇ ਵਿਸ਼ਵ ਵਿਆਪੀ ਸੰਘਰਸ਼ ਨੂੰ ਉਸ ਸਮੇਂ ਬਹੁਤ ਜਿਆਦਾ ਬਲ ਮਿਲਿਆ ਜਦ ਕੈਨੇਡੀਅਨ ਜਲ ਸੈਨਾ ਨੇ ਸੰਪੂਰਨ ਅਧਿਐਨ ਮਗਰੋਂ ਮੈਕਡਾਨੋਲਡ ਨੂੰ ਦਸਤਾਰ ਬੰਨ੍ਹਣ ਦੀ ਪ੍ਰਵਾਨਗੀ ਦਿੱਤੀ।
ਦਿੱਲੀ ਵਿੱਚ ਨਵੰਬਰ 1984 ਵਿੱਚ ਵਾਪਰੀ ਸਿੱਖ ਨਸਲਕੁਸ਼ੀ ਦੀ 30ਵੀਂ ਵਰੇਗੰਢ ਤੋਂ ਐਨ ਪਹਿਲਾਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਤਲੇਆਮ ਵਿੱਚ ਮਾਰੇ ਗਏ 3325 ਸਿੱਖਾਂ ਦੇ ਵਾਰਿਸਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਸ ਗੋਲੀ ਕਾਂਡ ਸਖਤ ਨਿਖੇਧੀ ਕਰਦਿਆਂਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਫਰੀਜ਼ਰ ਵਿੱਚ ਬੰਦ ਪਏ ਨੂਰਮਹਿਲੀਏ ਆਸ਼ੂਤੋਸ਼ ਦੇ ਚੇਲਿਆਂ ਵਲੋਂ ਤਰਨਤਾਰਨ ਵਿੱਖੇ ਸਿੱਖਾਂ ਤੇ ਕੀਤਾ ਗਿਆ ਹਮਲਾ 1978 ਵਿੱਚ ਵਾਪਰੇ ਨਰਕਧਾਰੀ ਕਾਂਡ ਵਰਗਾ ਹੈ ।ਜੋ ਕਿ ਸਿੱਖ ਵਿਰੋਧੀ ਲਾਬੀ ਨੇ ਆਪਣੇ ਕਰਿੰਦੇ ਬਾਦਲ ਐਂਡ ਕੰਪਨੀ ਵਲੋਂ ਕਰਵਾਇਆ ਹੈ।
ਹਿਊਮਨ ਰਾਈਟਸ ਵਾਚ (ਐਚਆਰ ਡਬਲਿਊ) ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਭਾਰਤ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਵਿੱਚ ਨਾਕਾਯਾਬ ਰਿਹਾ ਹੈ ,ਵਾਰ-ਵਾਰ ਬਦਲਦੀਆਂ ਸਰਕਾਰਾਂ ਵੀ 1984 ਦੀਆਂ ਸਿੱਖ ਵਿਰੋਧੀ ਹੱਤਿਆਵਾਂ, ਹਿੰਸਾ ਤੇ ਹੋਰ ਵਧੀਕੀਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਵਿੱਚ ਨਾਕਾਮਯਾਬ ਰਹੀਆਂ ਜਿਸ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਭਾਰਤ ਨੇ ਫਿਰਕੂ ਹਿੰਸਾ ਨਜਿੱਠਣ ਲਈ ਬਹੁਤੇ ਉਪਰਾਲੇ ਨਹੀਂ ਕੀਤੇ।
Next Page »