June 2014 Archive

ਕਨੇਡਾ ਵਿੱਚ ਕਿਸੇ ਗਹਿਰੀ ਸਾਜ਼ਿਸ਼ ਅਧੀਨ ਪੰਜਾਬੀ ਵਾਲੇ ਬੋਰਡਾਂ ਦੀ ਜਗਾ ‘ਤੇ ਲਿਖੀ ਜਾ ਰਹੀ ਹੈ ਹਿੰਦੀ

ਭਾਰਤ ਵਿੱਚ ਜਾਂ ਪੰਜਾਬ ਵਿੱਚ ਤਾਂ ਪੰਜਾਬੀ ‘ਤੇ ਹਮਲੇ ਕਾਫੀ ਸਮੇਂ ਤੋਂ ਕੀਤੇ ਜਾ ਰਹੇ ਹਨ, ਪਰ ਹੁਣ ਇੱਕ ਸਾਜਿਸ਼ ਤਹਿਤ ਵਿਦੇਸ਼ਾ ਦੀ ਧਰਤੀ ‘ਤੇ ਵੀ ਹਿੰਦੀ ਵੱਲੋਂ ਪੰਜਾਬੀ ਭਾਸ਼ਾ ‘ਤੇ ਧਾਵਾ ਬੋਲ ਦਿੱਤਾ ਗਿਆ ਹੈ।ਕਨੇਡਾ ਦੇ ਸਰੀ ਵਿੱਚ ਜਿੱਥੇ ਅੱਧਿਓੁ ਵੱਧ ਪੰਜਾਬੀ ਅਤੇ ਸਿੱਖ ਵੱਸਦੇ ਹਨ,ਉੱਥੇ ਪੰਜਾਬੀ ਵਿੱਚ ਲੱਗੇ ਬੋਰਡ ਉਤਾਰ ਕੇ ਹਿੰਦੀ ਵਿੱਚ ਲਗਾਏ ਜਾ ਰਹੇ ਹਨ ਜੋ ਕਿ ਪੰਜਾਬੀ ਭਾਸ਼ਾ ਪ੍ਰਤੀ ਮੋਹ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ।।

ਅੰਮ੍ਰਿਤਧਾਰੀ ਸਿੱਖ ਵਜੋਂ ਆਪਣੇ ਆਖਰੀ ਸਵਾਸ ਪੂਰੇ ਕਰਨ ਵਾਲੇ ਸ੍ਰ. ਹਰਭਜਨ ਸਿੰਘ ਲਾਖਾ ਦੀ ਅੰਤਮ ਅਰਦਾਸ ਅੱਜ

ਹਰਭਜਨ ਸਿੰਘ ਖਾਲਸਾ (ਲਾਖਾ) ਹਮੇਸ਼ਾ ਇਹ ਆਖਦੇ ਸਨ ਕਿ “ਮੈ ਹਿੰਦੂ ਧਰਮ ਵਿੱਚ ਪੈਦਾ ਤਾਂ ਜਰੂਰ ਹੋਇਆ ਪਰ ਮਰਾਂਗਾ ਨਹੀ”। ਬਸਪਾ ਦੇ ਬਾਬਾ ਬੋਹੜ ਲਾਖਾ ਨੇ 6 ਜੂਨ 2014 ਨੂੰ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਅਮ੍ਰਿੰਤ ਛੱਕ ਕੇ ਸਿੱਖ ਧਰਮ ਵਿੱਚ ਸ਼ਾਮਲ ਹੋਏ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਵਜੋਂ 11ਜੂਨ ਨੂੰ ਦਿਲ ਦਾ ਦੋਰਾ ਪੈਣ ਨਾਲ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ ।ਉਨ੍ਹਾਂ ਦੀ ਅੰਤਮਿ ਅਰਦਾਸ ਅੱਜ ਉਨ੍ਹਾਂ ਦੇ ਜੱਦੀ ਕਸਬੇ ਬੰਗਾ ਵਿੱਚ ਬਾਅਦ ਦੁਪਹਿਰ ਹੋਵੇਗੀ।

ਭਾਈ ਹਾਵਾਰਾ ਦੇ ਇਲਾਜ਼ ਲਈ ਦਿੱਲੀ ਕਮੇਟੀ ਸਮੇਤ ਵੱਖ-ਵੱਖ ਸਿੱਖ ਹਸਤੀਆਂ ਵੱਲੋਂ ਦਿੱਲੀ ਦੇ ਰਾਜਪਾਲ ਨੂੰ ਦਖਲ ਦੇਣ ਦੀ ਅਪੀਲ਼

ਦਿੱਲੀ ਦੀ ਤਿਹਾੜ ਜੇਲ 'ਚ ਬੰਦ ਰਾਜਸੀ ਸਿੱਖ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ੍ਹ ਦੀ ਹੱਡੀ ਤੇ ਖੱਬੀ ਲੱਤ ਦੇ ਦਰਦ ਦਾ ਜੇਲ ਪ੍ਰਸ਼ਾਸਨ ਵਲੋਂ ਇਲਾਜ ਨਾ ਕਰਵਾਉਣ ਸਿੱਖ ਹਲਕਿਆਂ ਵਿੱਚ ਰੋਸ ਫੈਲਦਾ ਜਾ ਰਿਹਾ ਅਤੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨਜ਼ੀਬ ਜੰਗ ਤੋਂ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਭਾਈ ਹਾਵਾਰਾ ਦਾ ਇਲਾਜ਼ ਕਰਵਾਕੇ ਉਨ੍ਹਾਂ ਦੇ ਮਨੁੱਖੀ ਹੱਕਾਂ ਬਣਾਉਣ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਣ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬਿਖੜਾ ਪੈਂਡਾ – ਸ੍ਰ. ਜਸਪਾਲ ਸਿੰਘ ਪੱਤਰਕਾਰ

ਮੁੱਢਲੇ ਤੌਰ ਤੇ ਆਮ ਆਦਮੀ ਪਾਰਟੀ ਦਾ ਜਨਮ ਅੰਨਾ ਹਜ਼ਾਰੇ ਵੱਲੋਂ ਦਿੱਲੀ ਵਿੱਚ ਸਤੰਬਰ 2011 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਰ ਦੇ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਵਿਚੋਂ ਹੋਇਆ ।ਇਹ ਅੰਦੋਲਨ ਦੇ ਮੀਡੀਆ ਦੀ ਨਜ਼ਰੇ ਚੜ੍ਹਦੇ ਹੀ ਦੇਸ਼ ਦੇ ਕੋਨੇ ਕੋਨੇ ਤੱਕ ਫੈਲ ਗਿਆ।ਬਾਅਦ ਵਿੱਚ ਇਸ ਅੰਦੋਲਨ ਨੇ ਅਰਵਿੰਦ ਕੇਜਰੀਵਾਲ ਦੀ ਸ਼ਖਸ਼ੀਅਤ ‘ਤੇ ਕੇਂਦਰਤਿ ਇੱਕ ਰਾਜਸੀ ਪਾਰਟੀ “ਆਮ ਆਦਮੀ ਪਾਰਟੀ” ਦਾ ਰੂਪ ਲੈ ਲਿਆ।ਇਸ ਪਾਰਟੀ ਨੇ 2013 ਦੀਆਂ ਦਿੱਲ਼ੀ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਦੇ ਨੇੜੇ ਪਹੁੰਚਦਿਆਂ ਆਸ ਤੋਂ ਵੱਧ ਸੀਟਾਂ ਪ੍ਰਾਪਤ ਕੀਤੀਆਂ।ਆਪ ਪਾਰਟੀ ਰਾਜਸੀ ਖੇਤਰ ਵਿੱਚ ਹੁਣ ਤੱਕ ਮੋਹਰੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਛਾੜਦਿਆਂ ਬਿਨ੍ਹਾਂ ਤੀਜੇ ਬਦਲ ਵਜੋ ਸਾਹਮਣੇ ਆਈਂ ।

ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ‘ਤੇ ਫੈਡਰੇਸ਼ਨ ਪੀਰ ਮੁਹੰਮਦ ਸਰਬੱਤ ਖਾਲਸਾ ਬੁਲਾਉਣ ਦੇ ਹੱਕ ਵਿੱਚ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਹਰਿਆਣਾ ਸਰਕਾਰ ਵੱਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਸਤਾਵਤ ਫੈਸਲੇ ਦੇ ਮੁੱਦੇ ‘ਤੇ “ਸਰਬੱਤ ਖਾਲਸਾ” ਬੁਲਾਉਣ ਲਈ ਬੇਨਤੀ ਕੀਤੀ

ਦਰਿਆਵਾਂ ਨੂੰ ਜੋੜਨ ਦੇ ਮੁੱਦੇ ‘ਤੇ ਬਾਦਲ ਕਸੂਤੀ ਸਥਿਤੀ ਵਿੱਚ ਫਸੇ, ਚੋਟਾਲਾ ਦੀ ਪਾਰਟੀ ਨੇ ਕੀਤੀ ਦਰਿਆਵਾਂ ਨੂੰ ਜੋੜਨ ਦੀ ਹਮਾਇਤ

ਕੇਂਦਰ ਵਿੱਚ ਭਾਜਪਾ ਦੀ ਨਰਿੰਦਰ ਮੋਦੀ ਅਗਵਾਈ ਵਾਲੀ ਸਰਕਾਰ ਦੇ ਭਾਰਤ ਦੇ ਸਮੁੱਚੇ ਦਰਿਆਵਾਂ-ਨਦੀਆਂ ਨੂੰ ਆਪਸ ਵਿੱਚ ਜੋੜਨ ਦੇ ਪ੍ਰੋਗਰਾਮ ਤੋਂ ਬੳਦਲ ਕਸੂਤੀ ਸਥਿਤੀ ਵਿੱਚ ਫੱਸਦੇ ਜਾ ਰਹੇ ਹਨ।ਪੰਜਾਬ ਵਿੱਚ ਗਠਜੋੜ ਸਰਕਾਰ ਵਿੱਚ ਸ਼ਾਮਿਲ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਿਆਵਾਂ ਨੂੰ ਆਪਸ ਵਿੱਚ ਜੌੜਨ ਦੇ ਸਟੈਂਡ ਨੂੰ ਰੱਦ ਕਰਦਿਆਂ ਦਰਿਆਵਾਂ ਨੂੰ ਜੋੜਨ ਦੇ ਐਨ.ਡੀ.ਏ ਸਰਕਾਰ ਦੇ ਪ੍ਰੋਗਰਾਮ ਦਾ ਪੂਰਾ ਸਮਰਥਨ ਕੀਤਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਜਦੀਕੀ ਇੰਡੀਅਨ ਨੈਸ਼ਨਲ ਲੋਕ ਦਲ ਵੀ ਮੋਦੀ ਸਰਕਾਰ ਦੇ ਇਸ ਪ੍ਰੋਗਰਾਮ ਦਾ ਸਮਰਥਨ ਕਰ ਚੁੱਕਾ ਹੈ।

ਕੇਂਦਰ ਦੀ ਭਗਵਾ ਸਰਕਰ ਦੇ ਭਗਵੇ ਕੰਮ ਸ਼ੁਰੂ: ਗੈਰ ਹਿੰਦੀ ਰਾਜਾਂ ‘ਤੇ ਜਬਰੀ ਠੋਸੀ ਜਾ ਰਹੀ ਹੈ ਹਿੰਦੀ, ਜੈਲਿਲਤਾ ਨੇ ਕੀਤਾ ਵਿਰੋਧ

ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਚਿੰਤਤ ਵੱਖ ਵੱਖ ਘੱਟ ਗਿਣਤੀਆਂ, ਵੱਖ ਵੱਖ ਸਭਿਆਚਾਰਾਂ ਨਾਲ ਸਬੰਧਿਤ ਲੋਕਾਂ, ਵੱਖ ਵੱਖ ਭਾਸ਼ਾਵਾਂ, ਧਾਰਮਕਿ ਵਿਸ਼ਵਾਸ਼ਾਂ ਦੇ ਲੋਕਾਂ ਵੱਲੋਂ ਜੋ ਤੌਖਲੇ ਪ੍ਰਗਟ ਕੀਤੇ ਹਕੀਕਤ ਦਾ ਰੂਪ ਧਾਰਨ ਕਰਦੇ ਜਾਂਦੇ ਹਨ।

ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ

ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਵਰੋਸਾਈ , ਪਾਵਨ ਪਵਿੱਤਰ ਖਾਲਸੇ ਦੀ ਜਨਮ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ 350 ਸਾਲਾ ਸਥਾਪਨਾ ਦਿਵਸ 19 ਜੂਨ 2015 ਨੂੰ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਲਈ ਅੱਜ ਪਲੇਠੀ ਮੀਟਿੰਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਪਰਸਤੀ ਹੇਠ ਹੋਈ ਆਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਭੋਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਭਾਈ ਹਵਾਰਾ ਦੇ ਇਲਾਜ਼ ਲਈ ਭਾਈ ਹਾਰਪਾਲ ਸਿੰਘ ਚੀਮਾ ਨੇ ਤਿਹਾੜ ਜ਼ੇਲ ਅਧਿਕਰੀਆਂ ਤੱਕ ਕੀਤੀ ਪਹੁੰਚ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਅਤੇ ਦਿੱਲੀ ਵਿੱਚ ਦਰਜ਼ ਸੁਜ਼ਵਾਈ ਅਧੀਨ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਲੱਤ ਅਤੇ ਰੀੜ ਦੀ ਹੱਡੀ ਵਿੱਚ ਦਰਦ ਕਾਰਨ ਸਿਹਤ ਕਾਫੀ ਖਰਾਬ ਹੈ ਅਤੇ ਹੁਣ ਉਨ੍ਹਾਂ ਦਾ ਇਲਾਜ਼ ਦੀਨ ਦਿਆਲ ਹਸਪਤਾਲ ਦੇ ਸੀਨੀਅਰ ਡਾਕਟਰ ਜ਼ੇਲ ਵਿੱਚ ਆ ਕੇ ਉਨ੍ਹਾਂ ਦਾ ਇਲਾਜ਼ ਕਰਨਗੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਈ ਹਾਵਾਰਾ ਨਾਲ ਮੁਲਾਕਾਤ ਕਰਕੇ ਆਏ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ ਨੇ ਕੀਤਾ।

ਬਾਦਲ ਦੀ ਅਗਵਾਈ ਵਿੱਚ ਗ੍ਰਹਿ ਮੰਤਰੀ ਨੂੰ ਮਿਲੇ ਵਫਦ ਨੇ ਹਰਿਆਣਾ ਕਮੇਟੀ ਦੇ ਵਿਰੋਧ ਸਮੇਤ ਆਲ ਇੰਡੀਆ ਗੁਰਦੁਆਰਾ ਐਕਟ ਅਤੇ ਸਹਿਜਧਾਰੀ ਵੋਟ ਖਤਮ ਕਰਨ ਲਈ ਦਿੱਤਾ ਯਾਦ ਪੱਤਰ

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਵੱਖਰੀ ਹਰਿਆਣਾ ਕਮੇਟੀ ਦੇ ਗਠਨ ਲਈ ਦਿੱਤੇ ਬਿਆਨਾਂ ਅਤੇ ਹਰਿਆਣਾ ਦੇ ਸਿੱਖਾਂ ਵੱਲੋਂ ਇਸ ਲਈ ਕੈਥਲ ਵਿੱਚ ਬੁਲਾਏ ਜਾ ਰਹੇ ਸੰਮੇਲਨ ਤੋਂ ਚਿੰਤਤ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਫੌਰੀ ਤੌਰ ’ਤੇ ਰੋਕੇ।

« Previous PageNext Page »