ਗੁ: ਡੇਹਰਾ ਸਾਹਿਬ ਲਾਹੌਰ 'ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ 'ਚ ਹੋਏ ਬਰਸੀ ਸਮਾਗਮਾਂ ਮੌਕੇ ਸੰਬੋਧਨ ਕਰਦਿਆ ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਸ਼ਨ ਸਿੰਘ, ਤਾਰਾ ਸਿੰਘ, ਸਰਬੱਤ ਸਿੰਘ, ਡਾ. ਸਵਰਨ ਸਿੰਘ ਸਾਬਕਾ ਪ੍ਰਧਾਨ, ਗੁਰਮੀਤ ਸਿੰਘ, ਦਰਸ਼ਨ ਸਿੰਘ ਖਾਲੜਾ ਮਿਸ਼ਨ ਕਮੇਟੀ ਨੇ ਕਿਹਾ ਜਥੇ ਦੇ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਉਹ ਓਕਾਫ਼ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਨ
ਹਰਿਆਣਾ ਦੀ ਐਡਹਾਕ ਕਮੇਟੀ ਅਤੇ ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਵਖਰੀ ਕਮੇਟੀ ਦੇ ਖਰੜੇ ਵਿਚ ਸਾਰੇ ਹਰਿਆਣਾ 'ਚ 25 ਵਾਰਡ ਬਣਾਏ ਜਾਣੇ ਹਨ ਜਿਥੋਂ ਇਕ-ਇਕ ਸਿੱਖ ਮੈਂਬਰ ਚੁਣ ਕੇ ਆਏਗਾ ਅਤੇ 4 ਸਿੱਖ ਨਾਮਜ਼ਦ ਕੀਤੇ ਜਾਣਗੇ। ਵੋਟਰ ਤੇ ਮੈਂਬਰ ਦੀਆਂ ਸ਼ਰਤਾਂ 'ਚ ਪੰਜਾਬ ਨਾਲੋਂ ਵਖਰਾਪਨ ਹੈ। ਉਮਰ 21 ਦੀ ਬਜਾਏ 18 ਸਾਲ ਰਖੀ ਹੈ, ਮੈਂਬਰ ਲਈ 25 ਸਾਲ, ਸਿੱਖ ਬੀਬੀਆਂ ਲਈ ਸਿਰਫ਼ 2 ਸੀਟਾਂ, ਉਹ ਵੀ ਨਾਮਜ਼ਦਗੀ ਵਾਲੀਆਂ ਅਤੇ ਚੋਣਾਂ ਵਿਚ ਰਿਜ਼ਰਵੇਸ਼ਨ ਨਹੀਂ ਹੈ ਅਤੇ ਨਾ ਹੀ ਅਨੁਸੂਚਿਤ ਜਾਤੀ ਲਈ ਕੋਈ ਰਿਜ਼ਰਵੇਸ਼ਨ ਹੋਵੇਗੀ ਕਿ ਕਿ ਸਿੱਖ ਧਰਮ 'ਚ ਜਾਤ, ਰੰਗ, ਬਰਾਦਰੀ ਦਾ ਕੋਈ ਭੇਦਭਾਵ ਨਹੀਂ ਹੁੰਦਾ।
ਕਨਖਲ 'ਚ ਭਾਰਤ ਸਾਧੂ ਸਮਾਜ ਦੀ ਕੇਂਦਰੀ ਕਾਰਜ ਕਮੇਟੀ ਦੀ ਇੱਕ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸ਼ੰਕਰਾਚਾਰਿਆ ਨੇ ਕਿਹਾ ਕਿ ਉਹ ਮੇਰਾ ਪੁਤਲਾ ਸਾੜ ਸਕਦੇ ਹਨ ਜਾਂ ਮੈਨੂੰ ਜੇਲ੍ਹ ਤੱਕ ਭੇਜ ਸਕਦੇ ਹਨ ਲੇਕਿਨ ਹਿੰਦੂ ਧਰਮ ਦੀ ਨਾਪਾਕੀ ਦੀ ਰੱਖਿਆ ਕਰਨ ਦੀ ਮੇਰੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਾਈਂਬਾਬਾ ਇੱਕ ਮੁਸਲਮਾਨ ਫਕੀਰ ਸਨ ਜਿਨ੍ਹਾਂ ਦੀ ਤੁਲਨਾ ਹਿੰਦੂ ਦੇਵੀ ਦੇਵਤਿਆਂ ਨਾਲ ਨਹੀਂ ਕੀਤੀ ਜਾ ਸਕਦੀ ਜਾਂ ਉਨ੍ਹਾਂ ਦੀ ਤਰ੍ਹਾਂ ਉਨ੍ਹਾਂ ਨੂੰ ਪੂਜਿਆ ਨਹੀਂ ਜਾ ਸਕਦਾ।
ਤਿਹਾੜ ਜੇਲ ਵਿੱਚ ”ਅੰਤਮ ਸਾਹਾਂ ਤੱਕ ਉਮਰ ਕੈਦ” ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ ਦੀ ਹੱਡੀ ਅਤੇ ਲੱਤ ਦੇ ਦਰਦ ਕਾਰਨ ਵਿਗੜ ਰਹੀ ਹਾਲਤ ‘ਤੇ “ਰਾਜਸੀ ਕੈਦੀ ਰਿਹਾਈ ਕਮੇਟੀ” ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਹਰਿਆਣਾ ਦੇ ਸਿੱਖਾਂ ਵੱਲੋ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਨੂੰ ਲੈ ਕੇ ਚੱਲ ਰਹੀ ਜੱਦੋ ਜਹਿਦ ਨਿਰਨਾਇਕ ਮੋੜ ‘ਤੇ ਪਹੁੰਚ ਗਈ ਹੈ। ਤਕਰੀਬਨ ਹਰ ਸੁਹਿਰਦ ਸਿੱਖ ਅਤੇ ਸੰਸਥਾ ਇ ਮਸਲੇ ‘ਤੇ ਹਰਿਆਣਾ ਦੇ ਸਿੱਖਾਂ ਦਾ ਪੱਖ ਪੂਰ ਰਹੀ ਹੈ।
ਅੱਜ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਦਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਰਦ ਬਾਰੇ ਛੱਪੀਆਂ ਖ਼ਬਰਾਂ ਤੋਂ ਜਥੇ ਦੇ ਵੱਖ ਵੱਖ ਮੁਲਕਾਂ ਦੇ ਚਿੰਤਤ ਸਿੰਘਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ਼ ਲਈ ਲੋੜੀਦੇ ਕਦਮ ਚੁੱਕਣ ਲਈ ਭਾਈ ਪਰਮਜੀਤ ਸਿੰਘ, ਮੈਂਬਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਭਾਈ ਇਕਬਾਲ ਸਿੰਘ ਦਿੱਲੀ ਅਤੇ ਭਾਈ ਹਰਮਿੰਦਰ ਸਿੰਘ ਦਿੱਲੀ ‘ਤੇ ਅਧਾਰਤ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਹਰਿਆਣਾ ਤੋਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਕੇ ਹਰਿਆਣਾ ਦੇ ਸਿੱਖਾਂ ਨੂੰ ਵੱਖਰੀ ਗੁਰਦੁਅਰਾ ਕਮੇਟੀ ਦੀ ਮੰਗ ਕਰਨ ਤੋਂ ਰੋਕਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਣਾ ਦੇ ਕਰਨਾਲ ਹਲਕੇ ਤੋਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਬਾਦਲ ਦਲ ਵਿਰੁੱਧ ਬਗਾਵਤ ਕਰਦਿਆਂ ਵੱਖਰੀ ਹਰਿਆਣਾ ਕਮੇਟੀ ਦੀ ਮੰਗ ਕੀਤੀ ਹੈ।
ਦਲ ਖਾਲਸਾ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਦਾ ਇਹ ਹੱਕ ਰਾਖਵਾਂ ਹੈ ਕਿ ਉਹ ਫੈਸਲਾ ਕਰਨ ਕਿ ਉਹਨਾਂ ਸ਼੍ਰੋਮਣੀ ਕਮੇਟੀ ਦੇ ਨਾਲ ਰਹਿਣਾ ਹੈ ਕਿ ਵੱਖਰੀ ਕਮੇਟੀ ਬਣਾ ਕੇ ਆਪਣੇ ਗੁਰੂ ਘਰਾਂ ਅਤੇ ਧਾਰਮਿਕ ਸੰਸਥਾਵਾਂ ਦੀ ਸਾਂਭ-ਸੰਭਾਲ ਕਰਨੀ ਹੈ ।
ਅੱਜ ਦਿਲਜੀਤ ਦੁਸਾਂਝ ਦੀ ਫਿਲਮ ਪੰਜਾਬ 1984 ਵੇਖਣ ਦਾ ਮੌਕਾ ਮਿਲਿਆ। ਇਸ ਫਿਲਮ ਦੀ ਕੀਤੀ ਪ੍ਰਮੋਸ਼ਨ ਵਿੱਚ ਇਹੀ ਦੱਸਿਆ ਗਿਆ ਸੀ ਕਿ ਇਹ ਤੱਥਾਂ ਦੇ ਆਧਾਰਿਤ ਫਿਲਮ ਹੈ ਜੋ 1984 ਵਿੱਚ ਪੰਜਾਬ ਦਾ ਦੁਖਾਂਤ ਬਿਆਨ ਕਰਦੀ ਹੈ। ਨਿਰਸੰਦੇਹ, ਇਹ ਫਿਲਮ 1984 ਦੇ ਦਿਨ੍ਹਾਂ ਨਾਲ ਜੋੜ ਕੇ ਬਣਾਈ ਗਈ ਹੈ। ਇਸਦੀ ਸ਼ੁਰੂਆਤ ਵੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਮੱਥਾ ਟੇਕਣ ਜਾਂਦਾ ਦਰਬਾਰ ਸਾਹਿਬ ਉਪਰ ਭਾਰਤੀ ਫੌਜਾਂ ਦੇ ਹਮਲੇ ਵਿੱਚ ਮਾਰਿਆ ਜਾਂਦਾ ਹੈ। ਇਥੋਂ ਹੀ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ।[.......]
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨਕਸਲੀਆਂ ਨਾਲ ਬਿਨਾਂ ਕਿਸੇ ਨਰਮੀ ਦੇ ਦੋ ਹੱਥ ਕਰਨ ਦੇ ਮੂਡ ਵਿੱਚ ਹੈ ਅੱਜ ਕੇਧਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਛੱਤੀਸਗੜ੍ਹ, ਝਾਰੰਖੰਡ, ਬਿਹਾਰ, ਉੜੀਸਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪੁਲੀਸ ਮੁਖੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਸੀਆਰਪੀਐਫ ਅਤੇ ਬੀਐਸਐਫ ਤੇ ਗ੍ਰਹਿ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਓਵਾਦੀਆਂ ਖ਼ਿਲਾਫ਼ ਰਣਨੀਤੀ ਬਣਾਈ।
Next Page »