ਲੰਡਨ (ਜੁਲਾਈ 31, 2013): ਸਿੱਖ ਸਿਆਸਤ ਨਿਊਜ਼ ਨੂੰ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਸਤੰਬਰ 2012 ਵਿਚ ਭਾਰਤੀ ਫੌਜ ਦੇ ਰਿਟਾਇਰਡ ਲੈਫ. ਜਨ. ਕੁਲਦੀਪ ਬਰਾੜ ਉੱਤੇ ਹੋਏ ਹਮਲੇ ਸੰਬੰਧੀ ਲੰਡਨ ਦੀ ਅਦਾਲਤ ਨੇ ਤਿੰਨ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ ਇਸ ਸੰਬੰਧੀ ਇਕ ਸਿੱਖ ਨੇ ਪਹਿਲਾਂ ਹੀ ਹਮਲੇ ਵਿਚ ਆਪਣੀ ਸ਼ਮੂਲੀਅਤ ਦਾ ਇਕਬਾਲ ਕਰ ਲਿਆ ਸੀ।
ਇਹ ਨੰਗਾ ਚਿੱਟਾ ਸੱਚ ਹੈ ਕਿ ਇਸ ਦੇਸ਼ ’ਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਅਥਵਾ ਨਾਗਰਿਕ ਨਹੀਂ ਮੰਨਿਆ ਜਾਂਦਾ। ਵਿਖਾਵੇ ਲਈ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਸੈਨਾ ਮੁਖੀ ਸਿੱਖੀ ਸਰੂਪ ਵਾਲਾ ਹੋ ਸਕਦਾ ਹੈ, ਪ੍ਰੰਤੂ ਅਸਲ ’ਚ ਸਿੱਖਾਂ ਪ੍ਰਤੀ ਇਸ ਦੇਸ਼ ਦੀ ਬਹੁਗਿਣਤੀ, ਸਰਕਾਰਾਂ, ਅਫ਼ਸਰਸ਼ਾਹੀ, ਨਿਆਪਾਲਿਕਾ ਤੇ ਮੀਡੀਆ, ਸਾਰੇ ਹੀ ਟੇਢੀ ਨਜ਼ਰ ਰੱਖਦੇ ਹਨ ਅਤੇ ਸਿੱਖਾਂ ਪ੍ਰਤੀ ਦੁਸ਼ਮਣੀ ਵਾਲੀ ਭਾਵਨਾ, ਉਨ੍ਹਾਂ ਤੇ ਹਮੇਸ਼ਾ ਭਾਰੂ ਵਿਖਾਈ ਦਿੰਦੀ ਹੈ।
ਅਨੰਦਪੁਰ ਸਾਹਿਬ, ਪੰਜਾਬ (31 ਜੁਲਾਈ, 2013): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦਾ ਅੱਜ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਚਲਾਣਾ ਕਰ ਗਏ। ਗਿਆਨੀ ਤਰਲੋਚਨ ਸਿੰਘ ਸਥਾਨਕ ਮੁਹੱਲਾ ਨਵੀਂ ਆਬਾਦੀ ਸਥਿਤ ਆਪਣੀ ਰਿਹਾਇਸ਼ ਵਿਖੇ ਸੁੱਤੇ ਪਏ ਸਨ ਕਿ ਤੜਕਸਾਰ ਕਰੀਬ 1:30 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾ: ਪਲਵਿੰਦਰਜੀਤ ਸਿੰਘ ਕੰਗ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਿਸਾਰ, ਹਰਿਆਣਾ (29 ਜੁਲਾਈ, 2013): 2 ਨਵੰਬਰ 1984 ਨੂੰ ਹਰਿਆਣੇ ਵਿਖੇ ਕਤਲ ਕੀਤੇ ਸਿੱਖਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਅੱਜ ਹੋਂਦ ਚਿੱਲੜ ਦੇ ਕੇਸਾਂ ਦੀ ਸੁਣਵਾਈ ਸੀ। 29 ਜੁਲਾਈ, 2013 ਨੂੰ ਹੋਈ ਸੁਣਵਾਈ ਵਿੱਚ ਕੇਸ ਨੰਬਰ 44 ਤੋਂ 51 ਤੱਕ ਦੇ ਪੀੜ੍ਹਤ ਅਮਰਜੀਤ ਸਿੰਘ ਤੋਂ ਸਰਕਾਰੀ ਵਕੀਲਾਂ ਨੇ ਕਈ ਤਰ੍ਹਾਂ ਦੇ ਸੁਆਲ ਪੁੱਛੇ।
ਨਵੀਂ ਦਿੱਲੀ (29 ਜੁਲਾਈ, 2013): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ-ਸੁਪਤਨੀ ਸਵਰਗੀ ਸ਼ ਸੇਵਾ ਸਿੰਘ ਦੇ 27 ਜੁਲਾਈ ਨੂੰ ਚਲਾਣਾ ਕਰ ਜਾਣ ਦੀ ਦੁਖ ਭਰੀ ਖਬਰ ਪ੍ਰਾਪਤ ਹੋਈ ਹੈ। ਬੀਬੀ ਭਗਵਾਨੀ 29 ਸਾਲਾਂ ਤਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਆਪਣੇ ਪਰਵਾਰਕ ਜੀਆਂ ਲਈ ਇਨਸਾਫ ਦੀ ਲੜਾਈ ਲੜਦੀ ਰਹੀ ਅਤੇ ਉਡੀਕ ਕਰਦੀ ਰਹੀ ਕਿ ਕਦੀ ਤਾਂ ਭਾਰਤੀ ਅਦਾਲਤਾਂ ਸੱਚ ਦੀ ਹਾਮੀ ਭਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣਗੀਆਂ; ਪਰ ਅੰਤ ਬੀਬੀ ਭਗਵਾਨੀ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਇਸ ਦੀ ਉਡੀਕ ਵਿਚ ਹੀ ਸੰਸਾਰ ਤੋਂ ਚਲਾਣਾ ਕਰ ਗਈ।
ਪਟਿਆਲਾ, ਪੰਜਾਬ (27 ਜੁਲਾਈ, 2013): ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਇਹ ਮੰਗ ਉਠਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ ਕਿ ਸਿਆਸੀ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਉੱਪਰ “ਦੇਸ਼ ਧਰੋਹ” (ਧਾਰਾ 124-ਏ, ਭਾਰਤੀ ਦੰਡਾਵਲੀ) ਤਹਿਤ ਮੁਕਦਮਾ ਦਰਜ਼ ਕੀਤਾ ਜਾਵੇ। “ਪੰਜਾਬ ਨਿਊਜ਼ ਲਾਈਨ” ਵੱਲੋਂ ਪ੍ਰਕਾਸ਼ਤ ਇਕ ਖਬਰ ਅਨੁਸਾਰ ਸ਼ਿਵ ਸੈਨਾ ਦੇ ਬਾਲ ਠਾਕਰੇ ਧੜੇ ਦੇ ਸੂਬਾ ਉਪ-ਪ੍ਰਧਾਨ ਹਰੀਸ਼ ਸਿੰਗਲਾ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਭਾਈ ਰਾਜੋਆਣਾ ਖਿਲਾਫ ਦੇਸ਼ ਧਰੋਹ ਦਾ ਮੁਕਦਮਾ ਦਰਜ਼ ਨਾ ਕੀਤਾ ਤਾਂ ਸ਼ਿਵ ਸੈਨਾ ਵੱਲੋਂ ਪੰਜਾਬ ਭਰ ਵਿਚ ਪ੍ਰਦਰਸ਼ਨ ਕੀਤੇ ਜਾਣਗੇ।
ਨਵੀਂ ਦਿੱਲੀ (25 ਜੁਲਾਈ, 2013): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਭਾਰਤੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਪ੍ਰੈਸ ਦੇ ਨਾਂ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਕਿ ਸਮੂਹ ਸੰਗਤਾਂ ਸ਼ਹੀਦ ਭਾਈ ਸਾਹਿਬ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾ ਕੇ ਕੇ ਪੰਥਕ ਏਕਤਾ ਦਾ ਸਬੂਤ ਦੇਣ।
ਚੰਡੀਗੜ੍ਹ (22 ਜੁਲਾਈ, 2013): ਪੰਜਾਬ ਵੱਲੋਂ ਚੰਡੀਗੜ੍ਹ ਨੇੜੇ ਮੁੱਲਾਂਪੁਰ ਨਾਂ ਦੇ ਕਸਬੇ ਵਿਚ ਨਵਾਂ ਚੰਡੀਗੜ੍ਹ ਨਾਂ ਦਾ ਸ਼ਹਿਰ ਬਣਾਉਣ ਦੀ ਤਜ਼ਵੀਜ਼ ਦਾ ਹਰਿਆਣਾ ਦੇ ਮੁੱਖ ਮੰਤਰੀ ਨੇ ਸਖਤ ਵਿਰੋਧ ਕੀਤਾ ਹੈ। ਬੀਤੇ ਦਿਨ, 21 ਜੁਲਾਈ, 2013 ਨੂੰ ਰੋਹਤਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜੇਕਰ ਪੰਜਾਬ ਨੇ ਨਵਾਂ ਚੰਡੀਗੜ੍ਹ ਬਣਾਉਣਾ ਹੈ ਤਾਂ ਪਹਿਲਾਂ ਉਹ ਚੰਡੀਗੜ੍ਹ ਸ਼ਹਿਰ ਨੂੰ ਖਾਲੀ ਕਰ ਦੇਵੇ।