ਲੁਧਿਆਣਾ, 20 ਸਤੰਬਰ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਪ੍ਰਜ਼ੀਡੀਅਮ ਕੌਂਸਲ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਅਤੇ ਪਾਰਟੀ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਉਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਭਾਜਪਾ ਦੇ ਭਾਰਤ ਬੰਦ ਦੇ ਸੱਦੇ ਨੂੰ ਵੇਖਦਿਆਂ ਉਕਤ ਆਗੂਆਂ ਨੂੰ ਅਹਿਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ ਪਰ ਪੰਚ ਪ੍ਰਧਾਨੀ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਈ ਬਿੱਟੂ ਅਤੇ ਬੜਾ ਪਿੰਡ ਨੂੰ ਧਾਰਾ 107/151 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਇਸ ‘ਦਮਨਕਾਰੀ’ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦਲ ਦੇ ਸੀਨੀ
੧੩ ਦਿਸੰਬਰ ੨੦੦੧ ਨੂੰ ਭਾਰਤੀ ਸੰਸਦ ਉੱਤੇ ਹਮਲੇ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਕਸ਼ਮੀਰੀ ਨਾਗਰਿਕ ਮੁਹੰਮਦ ਅਫ਼ਜ਼ਲ ਨਾਲ ਇਹ ਮੁਲਾਕਾਤ ਵਿਨੋਦ ਕੇ ਜੋਸ਼, ਜੋ ਕਿ ਰੇਡੀਓ ਪੈਸਿਫਿਕ ਅਮਰੀਕਾ ਦੇ ਵਿਦੇਸ਼ ਪ੍ਰਤੀਨਿਧੀ ਹਨ, ਵੱਲੋਂ ਕੀਤੀ ਗਈ ਸੀ। ਮੂਲ ਰੂਪ ਵਿਚ ਇਹ ਮੁਲਾਕਾਤ ਅੰਗਰੇਜ਼ੀ ਵਿਚ ਛਪੀ ਹੋਣ ਕਾਰਨ ਇਹ ਜਿਆਦਾ ਪਾਠਕਾਂ ਤੱਕ ਨਹੀਂ ਪਹੁੰਚ ਸਕੀ। ਪੰਜਾਬ, ਜਿਸ ਨੇ ਕਿ ਖ਼ੁਦ ਇਹ ਬੇਇਨਸਾਫੀ ਤੇ ਤਸ਼ੱਦਦ ਆਪਣੇ ਪਿੰਡੇ ‘ਤੇ ਸਹਾਰਿਆ ਹੈ, ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਮੰਗ ਰਹੇ ਕਸ਼ਮੀਰ ਦੇ ਦਰਦ ਨੂੰ ਪੰਜਾਬ ਤੋਂ ਚੰਗੀ ਤਰ੍ਹਾਂ ਹੋਰ ਕੌਣ ਸਮਝ ਸਕਦਾ ਹੈ। ਸੋ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਮੁਲਾਕਾਤ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ ਤੇ ਇਹ ਤੁਹਾਡੀ ਕਚਿਹਰੀ ਵਿਚ ਪੇਸ਼ ਹੈ। ਆਸ ਹੈ ਕਿ ਇਨਸਾਫ਼ ਪਸੰਦ ਲੋਕ ਜ਼ਰੂਰ ਬੇਕਸੂਰ ਫਾਂਸੀਆਂ ‘ਤੇ ਲਟਕਾਏ ਜਾ ਰਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਮੁਹੰਮਦ ਅਫ਼ਜ਼ਲ ਵਰਗਿਆਂ ਦੀ ਬੰਦ ਖਲਾਸੀ ਲਈ ਅੱਗੇ ਆਉਣਗੇ। ਆਸ ਹੈ ਕਿ ਕਸ਼ਮੀਰੀ ਅਫ਼ਜ਼ਲ ਦੀ ਫੋਟੋ ਨਾਲ ਭਾਈ ਦਵਿੰਦਰ ਪਾਲ ਸਿੰਘ ਦੀ ਤੇ ਪੰਜਾਬੀ ਭਾਈ ਸਾਹਿਬ ਦੀ ਫੋਟੋ ਨਾਲ ਮੁਹੰਮਦ ਅਫ਼ਜ਼ਲ ਦੀ ਫੋਟੋ ਚੁੱਕ ਕੇ ਆਵਾਜ਼ ਉਠਾਉਣਗੇ। ਅਨੁਵਾਦ: ਜਗਦੀਪ ਸਿੰਘ ਫਰੀਦਕੋਟ
ਸਰਬੱਤ ਦੇ ਭਲੇ ਉਤੇ ਅਧਾਰਿਤ ਸਿੱਖੀ ਸਿਧਾਂਤਾਂ ਨਾਲ ਜੁੜੇ ਧਾਰਮਿਕ ਤੇ ਵਿਸ਼ੇਸ਼ ਕਰਕੇ ਰਾਜਨੀਤਿਕ ਰੰਗ ਵਿੱਚ ਰੰਗੇ ਸਿੱਖਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਗ਼ਦਰ ਪਾਰਟੀ ਲ਼ਹਿਰ ਦਾ ਇਤਿਹਾਸ ਖੱਬੇਪੱਖੀ ਇਤਿਹਾਸਕਾਰਾਂ,‘ ਧਰਮ ਨਿਰਪੱਖ’ ਵਿਦਵਾਨਾਂ ਅਤੇ ‘ਭਾਰਤੀ ਰਾਸ਼ਟਰਵਾਦ’ ਦੇ ਸਾਂਝੇ ਜਾਲ ਨੂੰ ਤੋੜ ਕੇ ਹੁਣ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਅਗਲੇ ਸਾਲ 2013 ਵਿੱਚ ਗ਼ਦਰ ਪਾਰਟੀ ਲ਼ਹਿਰ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਜਿਥੇ ਸਾਰੀ ਦੁਨੀਆਂ ਵਿਚ ਆਪਣੀ ਆਪਣੀ ਆਜ਼ਾਦੀ ਅਤੇ ਪ੍ਰਭੂ ਸੱਤਾ ਲਈ ਸੰਘਰਸ਼ ਕਰ ਰਹੀਆਂ ਕੌਮਾਂ ਇਸ ਮਹਾਨ ਲਹਿਰ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ ਉਥੇ ਇਸ ਇਤਿਹਾਸਿਕ ਲ਼ਹਿਰ ਵਿੱਚ ਖਾਲਸਾ ਪੰਥ ਦੇ ਭੁੱਲੇ ਵਿਸਰੇ ਜਾਂ ਵਿਸਾਰੇ ਜਾ ਰਹੇ ਮੋਹਰੀ ਰੋਲ ਤੇ ਕੁਰਬਾਨੀਆਂ ਦਾ ਪਰਚਮ ਵੀ ਬੁਲੰਦ ਕੀਤਾ ਜਾਵੇਗਾ ਜਿਸ ਨੂੰ ਖੱਬੇਪੱਖੀ ਪੈਰੋਕਾਰਾਂ ਨੇ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਇਤਿਹਾਸਿਕ ਗੁਨਾਹ ਕੀਤਾ ਹੈ।
ਕੌਮੀ ਮਸਲੇ ਸਿਰਲੇਖ ਤਹਿਤ ਸਿੱਖ ਸਿਆਸਤ ਵੱਲੋਂ ਪੰਦਰਵਾਰੀ ਵਿਚਾਰ-ਚਰਚਾ ਕਰਵਾਈ ਜਾਂਦੀ ਹੈ। ਕੌਮੀ ਮਸਲੇ ਦੀ ਅਠਵੀਂ ਕਿਸ਼ਤ ਵਿਚ ਪੰਜਾਬ ਦੇ ਪਾਣੀਆਂ ਦੀ ਸਮੱਸਿਆ ਦੇ ਵੱਖ-ਵੱਖ ਪੱਖਾਂ ਬਾਰੇ ਗੱਲਬਾਤ ਕੀਤੀ, ਜੋ ਇਥੇ ਦਰਸ਼ਕਾਂ ਦੀ ਜਾਣਕਾਰੀ ਹਿਤ ਮੁੜ ਸਾਂਝੀ ਕੀਤੀ ਜਾ ਰਹੀ ਹੈ।
ਕੈਲੀਫੋਰਨੀਆ (10 ਸਤੰਬਰ, 2012): ਪੰਜਾਬ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਕਰਨ ਅਤੇ ਸਿਖਾਂ ਦੇ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲੇ ਨੂੰ ਲੈਕੇ ਕੈਲੀਫੋਰਨੀਆਂ ਦੀਆਂ ਸਮੂਹ ਸਿਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦਾ ਇਕ ਵਿਸ਼ਾਲ ਇਕੱਠ ਗੁਰਦੁਆਰਾ ਕਲਗੀਧਰ ਸਲੇਮਾ ਵਿਖੇ ਹੋਇਆ।
ਖੰਨਾ (10 ਸਤੰਬਰ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਜਥੇਬੰਦੀ ਦੀ ਇਕ ਅਹਿਮ ਇਕੱਤਰਤਾ ਮਿਤੀ 8 ਸਤੰਬਰ, 2102 ਨੂੰ ਖੰਨਾ ਵਿਖੇ ਹੋਈ।
ਲੰਡਨ (10 ਸਤੰਬਰ, 2012): ਪੰਜਾਬ ਪੁਲੀਸ ਦੀਆਂ ਸਿੱਖਾਂ ਤੇ ਦਮਨਕਾਰੀ ਕਾਰਵਾਈਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ,ਲਵਸਿ਼ੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ ਵਿੱਚ ਜਲੰਧਰ ਅਤੇ ਨਵਾਂ ਸ਼ਹਿਰ ਪੁਲੀਸ ਤੇ ਦੋਸ਼ ਲਗਾਇਆ ਕਿ ਉਹ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਰਗਰਮ ਆਗੂ ਸ੍ਰ. ਚਰਨਜੀਤ ਸਿੰਘ ਸੁੱਜੋਂ ਨੂੰ ਝੂਠੇ ਕੇਸਾ ਵਿੱਚ ਫਸਾ ਰਹੀ ਹੈ ਜਦਕਿ ਉਹ ਪੰਜ ਮਹੀਨੇ ਤੋਂ ਇੰਗਲੈਂਡ ਵਿੱਚ ਹੈ।
ਲੰਡਨ (ਸਤੰਬਰ 10, 2012): ਸ਼ਹੀਦ ਭਾਈ ਕਲੁਵਿੰਦਰ ਸਿੰਘ ਕਿੱਡ ਦੇ ਪਿਤਾ ਪਿੰਸੀਪਲ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਫ਼ਤਹਿਗੜ੍ਹ ਸਾਹਿਬ, 5 ਸਤੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 6 ਸਤੰਬਰ 2001 ਨੂੰ ਗਿਆਨੀ ਦਿੱਤ ਸਿੰਘ ਦੀ 100ਵੀ ਬਰਸੀ ਉਨ੍ਹਾਂ ਦੇ ਪਿੰਡ ਕਲੌੜ ਵਿਖੇ ਰਾਜ-ਪੱਧਰੀ ਸਮਾਗਮ ਕਰਕੇ ਮਨਾਈ ਗਈ ਸੀ ਅਤੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਗਿਆਨੀ ਦਿੱਤ ਸਿੰਘ ਨੂੰ ਮੂਲੋਂ ਹੀ
ਚੰਡੀਗੜ੍ਹ, 5 ਸਤੰਬਰ : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ’ਚ ਬਾਹਰਲੇ ਸੂਬਿਆਂ ਤੋਂ ਆ ਰਹੀ ਲੇਬਰ ਦੀ ਰਜਿਸਟ੍ਰੇਸ਼ਨ ਸਖ਼ਤੀ ਨਾਲ ਲਾਜ਼ਮੀ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੇਬਰ ਦੀ ਲੋੜ ਹੈ ਪਰ ਅਸੀਂ ਆਪਣੀ ਧਰਤੀ ’ਤੇ ਸਾਂਤੀ ਅਤੇ ਰਾਜ ਦੀ ਆਰਥਿਕ ਹਾਲਤ ਤੋਂ ਵੀ ਚਿੰਤਤ