ਲੁਧਿਆਣਾ (ਜੂਨ 30, 2012): ਬੀਤੇ ਦਿਨੀਂ ਵੱਖ-ਵੱਖ ਅਖਬਾਰਾਂ ਵਿਚ ਛਪੇ ਕੁਲਦੀਪ ਨਈਅਰ ਲੇਖ ਦਾ ਸਖਤ ਨੋਟਿਸ ਲੈਂਦਿਆਂ ਕੌਮਾਂਤਰੀ ਸਿੱਖ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ ਲੁਧਿਆਣਾ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਨਾਲ਼ ਲੈ ਕੇ ਕਮਿਸਨਰ ਲੁਧਿਆਣਾ ਨੂੰ ਮਿਲੇ। ਉਹਨਾਂ ਕੁਲਦੀਪ ਨਈਅਰ ਤੇ ਭਾਰਤੀ ਦੰਡਾਵਲੀ ਦੀ ਧਾਰਾ 153-ਏ, 153-ਬੀ, 120-ਬੀ ਤਹਿਤ ਕੇਸ ਦਰਜ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਤਾ ਜੋ ਪੰਜਾਬ ਦੇ ਮਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
ਅੱਜ (29 ਜੂਨ ਨੂੰ) ਦੁਨੀਆ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖੀਰਲਾ ਸਾਹ ਲਿਆ ਸੀ।
ਅਟਾਰਨੀ ਪੰਨੂ ਨੇ ਸਵਾਲ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਸਰਬਜੀਤ ਸਿੰਘ ਦੀ ਰਿਹਾਈ ਲਈ ਪਾਕਿ ਸਰਕਾਰ ਨਾਲ ਜਬਰਦਸਤੀ ਕਿਉਂ ਕਰ ਰਹੀ ਹੈ ਜਦੋਂ ਕਿ ਉਸੇ ਸਮੇਂ ਉਹ ਆਪਣੀ ਹੀ ਰਾਜਧਾਨੀ ਵਿਚ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਦ੍ਰਿੜ ਹੈ। ਅਟਾਰਨੀ ਪੰਨੂ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਦੀ ਕਾਂਗਰਸ ਸ਼ਾਸਤ ਸਰਕਾਰ ਸਰਬਜੀਤ ਸਿੰਘ ਦੇ ਕੇਸ ਨੂੰ ਸਿਖ ਭਾਈਚਾਰੇ ਵਿਚ ਕੇਵਲ ਆਪਣੀ ਸਾਖ ਵਧਾਉਣ ਲਈ ਵਰਤ ਰਹੀ ਹੈ ਕਿਉਂਕਿ ਸਿੱਖ ਭਾਈਚਾਰਾ ਜੂਨ 1984 ਵਿਚ ਦਰਬਾਰ ਸਾਹਿਬ ’ਤੇ ਹਮਲੇ ਅਤੇ ਨਵੰਬਰ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਕਾਂਗਰਸ ਤੋਂ ਕਾਫੀ ਦੂਰ ਚਲਾ ਗਿਆ ਹੈ।
ਲੁਧਿਆਣਾ (22 ਜੂਨ, 2012): ਅੱਜ ਸ਼ਹਿਰ ਦੀਆਂ ਵੱਖ-2 ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਮੋਤੀ ਨਗਰ ਵਿਖੇ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਅਕਾਲ ਸਹਾਏ ਇੰਟਰਨੈਸ਼ਨਲ ਸਿੱਖ ਜਥੇਬੰਦੀ ਦੇ ਕੌਮੀ ਪ੍ਰਧਾਨ ਦਰਸਨ ਸਿੰਘ ਘੋਲੀਆ, ਹੋਂਦ ਚਿੱਲੜ ਸਿੱਖ ਕਤਲੇਆਮ ਨੂੰ ਉਜਾਗਰ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਪੰਥਕ ਸੇਵਾ ਲਹਿਰ ਲੁਧਿਆਣਾ ਦੇ ਮੁਖੀ ਬਲਜੀਤ ਸਿੰਘ ਕਾਲਾਨੰਗਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਹਰਜਿੰਦਰ ਸਿੰਘ, ਦਸਮੇਸ਼ ਯੂਥ ਕਲੱਬ ਦੇ ਪ੍ਰਧਾਨ ਰਾਮ ਸਿੰਘ, ਸ਼ਾਹਬਾਜ ਖਾਲਸਾ ਤੋਂ ਪ੍ਰਮਿੰਦਰ ਸਿੰਘ, ਗੁਰਦੀਪ ਸਿੰਘ, ਗਿਆਸਪੁਰਾ ਯੂਥ ਕਲੱਬ ਤੋਂ ਦਰਸ਼ਨ ਸਿੰਘ ਮਾਸਟਰ ਤੋਂ ਇਲਾਵਾ ਹੋਰ ਬਹੁਤ ਸਾਰੇ ਅਹੁਦੇਦਾਰ ਅਤੇ ਮੈਂਬਰ ਹਾਜਰ ਹੋਏ। ਉਹਨਾਂ ਸਾਝੇ ਮਤੇ ਵਿੱਚ ਕਾਂਗਰਸ ਤੇ ਭਾਜਪਾ ਨੂੰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ-ਅੰਦਾਜੀ ਕਰਨ ਵਿਰੁਧ ਸਖਤ ਤਾੜਨਾ ਕੀਤੀ।
ਚੰਡੀਗੜ੍ਹ (22 ਜੂਨ, 2012): ਅੰਗਰੇਜ਼ੀ ਦੇ ਇਕ ਪ੍ਰਮੁੱਖ ਅਖਬਾਰ ਅਨੁਸਾਰ ਭਾਜਪਾ ਵਿਧਾਇਕ ਤੇ ਪੰਜਾਬ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਲਤ ਨੇ ਪੰਜਾਬ ਵਿਧਾਨ ਸਭਾ ਵਿਚ ਐਲਾਨ ਕੀਤਾ ਕਿ - ਭਾਜਪਾ ਕਾਤਲ ਨੂੰ ਸ਼ਹੀਦ ਨਹੀਂ ਮੰਨਦੀ। ਇਸ ਮੰਤਰੀ ਦੀ ਇਹ ਟਿੱਪਣੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤੇ ਜਾਣ ਦੇ ਮਸਲੇ ਬਾਰੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਭਾਜਪਾ ਉੱਤੇ ਕੀਤੇ ਗਏ ਤਿੱਖੇ ਹਮਲਿਆਂ ਦੇ ਜਵਾਬ ਵਿਚ ਸਾਹਮਣੇ ਆਈ ਦੱਸੀ ਜਾ ਰਹੀ ਹੈ।
ਚੰਡੀਗੜ੍ਹ (20 ਜੂਨ, 2012): ਹੋਂਦ ਚਿਲੜ ਦੇ ਪੀੜਤਾਂ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਮੰਗ ਕੀਤੀ ਹੈ ਕਿ ਜਸਟਿਸ ਟੀ. ਪੀ. ਗਰਗ ਨੂੰ ਹੋਂਦ ਚਿਲੜ ਵਾਲੀ ਨਸਲਕੁਸ਼ੀ ਥਾਂ ਦੇ ਮਲਬਿਆਂ ਦਾ ਦੌਰਾ ਕਰਨਾ ਚਾਹੀਦਾ ਹੈ। ਦਸਣਯੋਗ ਹੈ ਕਿ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਜਿਥੇ ਨਵੰਬਰ 1984 ਵਿਚ ਕਈ ਦਰਜਨ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਜਾਇਦਾਦ ਨੂੰ ਸਾੜ ਦਿੱਤਾ ਗਿਆ ਸੀ ਵਿਚ ਵਿਆਪਕ ਕਬਰਗਾਹ ਦੇ ਹੋਏ ਖੁਲਾਸੇ ਤੋਂ ਬਾਅਦ 05 ਮਾਰਚ 2011 ਨੂੰ ਹਰਿਆਣਾ ਸਰਕਾਰ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਜਿਸ ਦੀ ਅਗਵਾਈ ਜਸਟਿਸ ਟੀ ਪੀ ਗਰਗ ਕਰ ਰਹੇ ਹਨ।
ਗੁਰਦਾਸਪੁਰ, ਪੰਜਾਬ (20 ਜੂਨ, 2012): ਗੁਰਦਾਸਪੁਰ ਸ਼ਹਿਰ 'ਚ 29 ਮਾਰਚ ਨੂੰ ਹੋਏ ਗੋਲੀ ਕਾਂਡ, ਜਿਸ ਵਿਚ ਇੰਜੀਨੀਅਰਿੰਗ ਦੇ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ, ਦੇ ਦੋਸ਼ੀ ਪੁਲਿਸ ਮੁਲਜਮਾਂ ਖਿਲਾਫ ਕਾਰਵਾਈ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਇਨਸਾਫ਼ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹੀਦ ਭਾਈ ਜਸਪਾਲ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਡੀ. ਸੀ. ਦਫਤਰ ਪੁੱਜਾ।
ਲੁਧਿਆਣਾ (18 ਜੂਨ, 2012): ਕਾਂਗਰਸ ਪਾਰਟੀ ਨੇ 1947 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਸਿਆਸੀ ਵਾਅਦਿਆਂ ਨੂੰ ਤੋੜ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਦਰਜ਼ਾ ਦੇਣ ਤੋਂ ਲੈ ਕੇ ਹੁਣ ਤੱਕ ਹਮੇਸ਼ਾਂ ਹੀ ਸਿੱਖ ਵਿਰੋਧੀ ਪੈਂਤੜੇਬਾਜ਼ੀ ਅਪਾਣਾਈ ਰੱਖੀ ਹੈ ਅਤੇ ਸਿੱਖਾਂ, ਸਿੱਖੀ ਤੇ ਪੰਜਾਬ ਸਬੰਧੀ ਵਿਰੋਧੀ ਫੈਸਲੇ ਲੈਣਾ ਇਹਨਾਂ ਦੀ ਫਿਤਰਤ ਬਣ ਚੁੱਕੀ ਹੈ ਜਿਸ ਦੇ ਟਾਕਰੇ ਲਈ ਸਿੱਖ ਪੰਥ ਨੂੰ ਲਾਮਬੱਧ ਹੋਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੇ ਕਾਂਗਰਸ ਵਲੋਂ ਜੂਨ 84 ਘੱਲੂਘਾਰਾ ਦੀ ਯਾਦ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇਣ ਦੇ ਖਿਲਾਫ ਦਿੱਤੇ ਜਾ ਰਹੇ ਰੋਸ ਧਰਨਿਆਂ ਸਬੰਧੀ ਸਖਤ ਟਿੱਪਣੀ ਕਰਦਿਆਂ ਕੀਤਾ।
ਜਲੰਧਰ, ਪੰਜਾਬ (17 ਜੂਨ, 2012): ਅਨੇਕਾਂ ਕਾਂਗਰਸੀ ਤੇ ਫਿਰਕੂ ਹਿੰਦੂਤਵੀ ਜਥੇਬੰਦੀਆਂ ਨੇ, ਹਰਿਮੰਦਰ ਸਾਹਿਬ ਸਮੂਹ ਵਿਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ, ਕਿ ਇਸ ਦੇ ਬਣਨ ਨਾਲ ਪੰਜਾਬ ਅੰਦਰ ਇਕ ਵਾਰ ਫਿਰ ‘ਅੱਤਵਾਦ’ ਦਾ ਵਾਤਾਵਰਣ ਸਿਰਜਿਆ ਜਾਏਗਾ। ਇਸ ਦਾਅਵੇ ਨੂੰ ਅੱਗੇ ਰੱਖ ਕੇ ਪੰਜਾਬ ਦੀ ਯੂਥ ਕਾਂਗਰਸ ਦੇ ਪੱਗੜੀ ਤੇ ਕੇਸਾਧਾਰੀ ਨੁਮਾਇੰਦੇ ਵਿਕਰਮ ਚੌਧਰੀ ਨੇ ਵੀ ਇਸ ਕਹੇ ਜਾਂਦੇ ‘ਅੱਤਵਾਦ’ ਨੂੰ ਰੋਕਣ ਲਈ 20 ਜੂਨ 2012 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਅਸੀਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਪੂਰੀ ਗੰਭੀਰਤਾ ਨਾਲ ਇਹ ਐਲਾਨ ਕਰਦੇ ਹਾਂ ਕਿ ਕਾਂਗਰਸ ਦੇ ਇਸ ਧਰਨੇ ਨਾਲ ਪੰਜਾਬ ਵਿਚ ਇਕ ਵਾਰ ਫਿਰ ‘ਅੱਤਵਾਦ’ ਦਾ ਆਰੰਭ ਹੋ ਜਾਏਗਾ ਅਤੇ ਪਿਛਲੇ ਇਤਿਹਾਸ ਵਾਂਗ ਸਿੱਖ ਉਸ ਦੇ ਸ਼ਿਕਾਰ ਹੋਣਗੇ।
ਸ਼੍ਰੀ ਅੰਮ੍ਰਿਤਸਰ, ਪੰਜਾਬ (17 ਜੂਨ, 2012): ਦਲ ਖ਼ਾਲਸਾ ਨੇ 29 ਮਾਰਚ ਨੂੰ ਪੁਲਿਸ ਗੋਲੀ ਕਾਂਡ ਨਾਲ ਸ਼ਹੀਦ ਹੋਣ ਵਾਲੇ ਗੁਰਦਾਸਪੁਰ ਦੇ ਵਸਨੀਕ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਦੇਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁਖ ਮੰਤਰੀ, ਗ੍ਰਹਿ ਮੰਤਰੀ ਅਤੇ ਗ੍ਰਹਿ ਸਕੱਤਰ ਨੂੰ ਖੱਤ ਲਿਖ ਕੇ ਆਪਣੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
Next Page »