ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਸਿੱਖ ਸਮੂਹਕ ਯਾਦ ਉੱਤੇ ਅਮਿਟ ਨਿਸ਼ਾਨ ਛੱਡ ਗਿਆ ਹੈ। ਸਿੱਖ ਇਤਿਹਾਸ ਵਿਚ ਵਾਪਰੇ ਦੋ ਮਹਾਂਘਾਣਾਂ, ਜਿਨ੍ਹਾਂ ਨੂੰ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਵਾਙ ਹੀ ਜੂਨ 1984 ਦਾ ਇਹ ਹਮਲਾ ਸਿੱਖਾਂ ਲਈ ਸਭਿਆਚਾਰਕ ਦੁਖਾਂਤ ਦਾ ਰੁਤਬਾ ਰੱਖਦਾ ਹੈ ਜਿਸ ਨੂੰ ਹੁਣ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਸਿੱਖ ਸਮੂਹਕ ਯਾਦ ਉੱਤੇ ਅਮਿਟ ਨਿਸ਼ਾਨ ਛੱਡ ਗਿਆ ਹੈ। ਸਿੱਖ ਇਤਿਹਾਸ ਵਿਚ ਵਾਪਰੇ ਦੋ ਮਹਾਂਘਾਣਾਂ, ਜਿਨ੍ਹਾਂ ਨੂੰ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਵਾਙ ਹੀ ਜੂਨ 1984 ਦਾ ਇਹ ਹਮਲਾ ਸਿੱਖਾਂ ਲਈ ਸਭਿਆਚਾਰਕ ਦੁਖਾਂਤ ਦਾ ਰੁਤਬਾ ਰੱਖਦਾ ਹੈ ਜਿਸ ਨੂੰ ਹੁਣ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਭਾਰਤ ਦੀ ਸੰਸਦ ਵੱਲੋਂ ਪ੍ਰਵਾਣ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ, 1909 ਵਿਚ ਵਿਆਹ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕੀਤੇ ਜਾਣ ਨੂੰ ਜਿਥੇ ਇਕ ਪਾਸੇ ਸਿੱਖਾਂ ਲਈ ਵੱਡੀ ਪ੍ਰਾਪਤੀ ਪ੍ਰਚਾਰਿਆ ਜਾ ਰਿਹਾ ਹੈ ਓਥੇ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ, ਸਿੱਖ ਚਿੰਤਕਾਂ ਤੇ ਵਿਦਵਾਨਾਂ ਨੇ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ ਹੈ।
ਲਗਭਗ 16 ਸਾਲ ਪਹਿਲਾਂ ਜਦੋਂ ‘ਮੂਵਮੈਂਟ ਅਗੇਂਸਟ ਸਟੇਟ ਰਿਪੈਰਸ਼ਨ’ ਜਥੇਬੰਦੀ ਦੇ ਮੁਖੀ ਸ. ਇੰਦਰਜੀਤ ਸਿੰਘ ਜੇਜੀ ਨੇ ਪੰਜਾਬ ਵਿੱਚ ਕਿਸਾਨਾਂ ਵਲੋਂ ਕੀਤੇ ਜਾ ਰਹੇ ਆਤਮਘਾਤਾਂ ਸਬੰਧੀ ਆਵਾਜ਼ ਬੁ¦ਦ ਕੀਤੀ ਤਾਂ ਪੰਜਾਬ ਸਰਕਾਰ ਅਤੇ ਮੀਡੀਏ ਨੇ ਇਸ ਨੂੰ ਮਹਿਜ਼ ‘ਪ੍ਰਾਪੇਗੰਡੇ’ ਦਾ ਨਾਂ ਦੇ ਕੇ, ਐਸੀ ਕਿਸੇ ਵੀ ‘ਬਿਮਾਰੀ’ ਤੋਂ ਇਨਕਾਰ ਕੀਤਾ। ਮੀਡੀਏ ਨੇ ਤਾਂ ਇਸ ਤੱਥ ਨੂੰ ਝੁਠਲਾਉਣ ਲਈ, ਰੰਗਦਾਰ ਤਸਵੀਰਾਂ ਨਾਲ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਦੇ ਨਜ਼ਾਰੇ ਪੇਸ਼ ਕੀਤੇ। ‘ਇੰਡੀਆ ਟੂਡੇ’ ਨੇ ਇਸ ਸਬੰਧੀ ਇੱਕ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ।
ਕੈਨਟਨ (ਮਿਸ਼ੀਗਨ) - ਘੱਲੂਘਾਰਾ ’84 ਦੀ 28ਵੀਂ ਦੁਖਦ ਯਾਦ ਭਾਵੇਂ ਦੁਨੀਆਂ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਸ਼ਹੀਦੀ ਦੀਵਾਨਾਂ, ਰੋਸ ਵਿਖਾਵਿਆਂ, ਕੈਂਡਲ ਲਾਈਟ ਵਿਜਲਾਂ, ਸੈਮੀਨਾਰਾਂ ਆਦਿ ਵੱਖ -ਵੱਖ ਤਰੀਕਿਆਂ ਨਲਾ ਮਨਾ ਰਹੀਆਂ ਹਨ, ਪਰ ਅਮਰੀਕਾ ਦੀ ਮਿਸ਼ੀਗਨ ਸਟੇਟ ਦੀਆਂ ਸਿੱਖ ਸੰਗਤਾਂ ਨੇ ਇਸ ਕੌਮੀ ਦੁਖਾਂਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਨਿੱਗਰ ਰੂਪ ਵਿੱਚ ਪੇਸ਼ ਕਰਨ ਦਾ 6 ਵਰ੍ਹੇ ਪਹਿਲਾਂ ਅਰੰਭਿਆ ਯਤਨ ਲਗਾਤਾਰਤਾ ਨਾਲ ਜਾਰੀ ਰੱਖਿਆ ਹੈ।
ਆਨੰਦ ਮੈਰਿਜ ਐਕਟ, 1909 ਵਿਚ ਹਾਲ ਵਿਚ ਹੀ ਭਾਰਤ ਦੀ ਸੰਸਦ ਵੱਲੋਂ ਸੋਧ ਕੀਤੀ ਗਈ ਹੈ। ਇਸ ਸੋਧ ਨੂੰ ਸਰਕਾਰ ਅਤੇ ਭਾਰਤੀ ਸਟੇਟ ਪੱਖੀ ਹਲਕਿਆਂ ਸਮੇਤ ਕੁਝ ਵਿਦੇਸ਼ੀ ਸਿੱਖ ਹਲਕਿਆਂ ਵੱਲੋਂ ਵੀ ਸਿੱਖਾਂ ਲਈ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ। ਇਸ ਸੋਧ ਬਾਰੇ ਕਾਨੂੰਨੀ ਮਾਹਿਰ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਵੱਲੋਂ ਇਕ ਲਿਖਤ ਰਾਹੀਂ ਸਪਸ਼ਟ ਕੀਤਾ ਗਿਆ ਹੈ ਇਸ ਨਾਲ ਸਿੱਖ ਪਛਾਣ ਨੂੰ ਹਿੰਦੂ ਮਤ ਨਾਲ ਰਲ-ਗਢ ਕਰਨ ਦਾ ਇਕ ਹੋਰ ਯਤਨ ਹੋਇਆ ਹੈ। ਡਾ. ਦਲਜੀਤ ਸਿੰਘ ਨੇ ਇਹ ਵਿਚਾਰ "ਸਿੱਖ ਸਿਆਸਤ" ਵੱਲੋਂ ਬੀਤੀ 27 ਮਈ, 2012 ਨੂੰ "ਆਨੰਦ ਮੈਰਿਜ ਐਕਟ, ਸਿੱਖ ਨਿਜੀ ਕਾਨੂੰਨ ਅਤੇ ਸਿੱਖ ਪਛਾਣ" ਦੇ ਮਸਲੇ ਉੱਤੇ ਕਰਵਾਈ ਗਈ ਵਿਚਾਰ-ਚਰਚਾ ਮੌਕੇ ਵੀ ਸਾਂਝੇ ਕੀਤੇ। ਡਾ. ਦਲਜੀਤ ਸਿੰਘ ਹੋਰਾਂ ਦੀ "ਅਨੰਦ ਮੈਰਿਜ (ਸੋਧ) ਐਕਟ, 2012 - ਕੀ ਖੱਟਿਆ ਕੀ ਗਵਾਇਆ?" ਸਿਰਲੇਖ ਵਾਲੀ ਲਿਖਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।
ਲੁਧਿਆਣਾ, ਪੰਜਾਬ (28 ਮਈ, 2012): ਭਾਰਤ ਦੀ ਸੰਸਦ ਵੱਲੋਂ ਪ੍ਰਵਾਣ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ, 1909 ਵਿਚ ਵਿਆਹ ਰਜਿਸਟ੍ਰੇਸ਼ਨ ਦੀ ਮੱਦ ਸ਼ਾਮਲ ਕੀਤੇ ਜਾਣ ਨੂੰ ਜਿਥੇ ਇਕ ਪਾਸੇ ਸਿੱਖਾਂ ਲਈ ਵੱਡੀ ਪ੍ਰਾਪਤੀ ਪ੍ਰਚਾਰਿਆ ਜਾ ਰਿਹਾ ਹੈ ਓਥੇ ਦੂਸਰੇ ਪਾਸੇ ਕਾਨੂੰਨੀ ਮਾਹਿਰਾਂ, ਸਿੱਖ ਚਿੰਤਕਾਂ ਤੇ ਵਿਦਵਾਨਾਂ ਨੇ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿੱਤਾ ਹੈ।
ਲੰਡਨ (26 ਮਈ, 2012): "ਪੰਜਾਬ ਪੁਲੀਸ ਵਲੋਂ ਆਏ ਦਿਨ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਪੰਜਾਬ ਵਿੱਚ ਆਰ.ਡੀ.ਐਕਸ ਦੀ ਧੜਾ ਧੜ ਬਰਾਮਦੀ ਦਿਖਾਈ ਜਾ ਰਹੀ ਹੈ ਪਰ ਇਹ ਆਰ.ਡੀ.ਐਕਸ ਇੰਨਾ ਸਿਆਣਾ ਹੈ ਕਿ ਇਹ ਕਿਤੇ ਚੱਲਦਾ ਤਾਂ ਨਹੀਂ ਹੈ ਪਰ ਪੁਲੀਸ ਦੇ ਹੱਥ ਜਰੂਰ ਆ ਜਾਂਦਾ ਹੈ,ਕਾਰਨ ਸਪੱਸ਼ਟ ਹੈ ਕਿ ਪੁਲੀਸ ਆਪਣੇ ਮਾਲ ਖਾਨਿਆਂ ਚੋਂ ਕੱਢ ਕੇ ਸਰਕਾਰ ਦੇ ਵਿਰੋਧੀਆਂ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲਿਆਂ ਨੂੰ ਫਸਾਉਣ ਲਈ ਇਸ ਦੀ ਵਰਤੋਂ ਕਰਦੀ ਹੈ। ਹੁਣ ਪੰਜਾਬ ਪੁਲੀਸ ਨੇ ਪੰਥਕ ਸੋਚ ਦੇ ਧਾਰਨੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਸ਼ੁਰੂ ਕਰ ਲਿਆ ਹੈ।"
ਕੈਲੀਫੋਰਨੀਆ, ਅਮਰੀਕਾ (24 ਮਈ, 2012): ਹਾਲ ਵਿਚ ਅਨੰਦ ਮੈਰਿਜ ਐਕਟ ਵਿਚ ਕੀਤੇ ਗਏ ਸੋਧ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਸਮੁਚੇ ਉੱਤਰੀ ਅਮਰੀਕਾ ਦੀਆਂ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਕਿਹਾ ਹੈ ਕਿ ਕੇਵਲ ਅਨੰਦ ਮੈਰਿਜ ਐਕਟ ਵਿਚ ਸੋਧ ਕਰਨਾ ਸਿਖ ਧਰਮ ਦੀ ਵਖਰੀ ਪਛਾਣ ਤੇ ਰੁਤਬੇ ਦੀ ਬਹਾਲੀ ਲਈ ਕਾਫੀ ਨਹੀਂ ਹੈ। ਸਿਖ ਜਥਬੰਦੀਆਂ ਨੇ ਸਿਖ ਧਰਮ ਦੇ ਵਖਰੇ ਰੁਤਬੇ ਦੀ ਬਹਾਲੀ ਲਈ ਭਾਰਤੀ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਦੀ ਮੰਗ ਕੀਤੀ ਹੈ।
ਲੁਧਿਆਣਾ (24 ਮਈ, 2012): ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ (ਬਿੱਟੂ) ਨੇ ਅੱਜ ਅਕਾਲੀ ਦਲ ਦੇ ਨਾਂ ਉੱਤੇ ਕੀਤੀ ਜਾ ਰਹੀ ਸਿਧਾਂਤ ਹੀਣ ਅਤੇ ਮੌਕਾ-ਪ੍ਰਸਤ ਸਿਆਸਤ ਬਾਰੇ ਇਕ ਵਿਸਤਾਰਤ ਬਿਆਨ ਰਾਹੀਂ ਗੰਭੀਰ ਟਿੱਪਣੀਆਂ ਕੀਤੀਆਂ ਹਨ ਅਤੇ ਸਿੱਖ ਸਿਆਸਤ ਦੇ ਕਈ ਜਰੂਰੀ ਪੱਖਾਂ ਬਾਰੇ ਆਪਣੀ ਪਹੁੰਚ ਸਾਂਝੀ ਕੀਤੀ ਹੈ।
ਸ਼੍ਰੀ ਅੰਮ੍ਰਿਤਸਰ, ਪੰਜਾਬ (20 ਮਈ 2012): ਜਿਥੇ ਅੱਜ ਜੂਨ 1984 ਵਿਚ ਸ਼ਹੀਦ ਹੋਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਸਾਬਕਾ ਪ੍ਰਧਾਨ ਏ ਆਈ ਐਸ ਐਸ ਐਫ, ਸ਼ਹੀਦ ਜਨਰਲ ਸੁਬੇਗ ਸਿੰਘ ਤੇ ਅਨੇਕਾਂ ਹੋਰ ਸ਼ਹੀਦ ਸਿੰਘਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਉਥੇ ਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹਦਾਇਤਾਂ ਤਹਿਤ ਸਯੰਕਤ ਰਾਸ਼ਟਰ ਅੱਗੇ ਦਾਇਰ ਕੀਤੀ ਜਾਣ ਵਾਲੀ ਨਸਲਕੁਸ਼ੀ ਪਟੀਸ਼ਨ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕੱਠੇ ਕਰਨ ਲਈ ‘1984 ਹਾਂ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ ਕੀਤੀ ਹੈ।
Next Page »