ਲੁਧਿਆਣਾ (31 ਮਾਰਚ, 2012 - ਸਿੱਖ ਸਿਆਸਤ): 1947 ਤੋਂ ਹੁਣ ਤੱਕ ਸਰਕਾਰੀਆਂ ਸੰਗੀਨਾਂ ਦਾ ਮੂੰਹ ਹਮੇਸ਼ਾਂ ਸਿੱਖਾਂ ਵਲ ਹੀ ਰਿਹਾ ਹੈ ਅਤੇ ਫਾਂਸੀਆਂ ਦੇ ਰੱਸੇ, ਜੇਲ਼੍ਹਾਂ ਦੀਆਂ ਕੋਠੜੀਆਂ ਤੇ ਬੰਦੂਕਾਂ ਦੀਆਂ ਗੋਲੀਆਂ ਨੇ ਹਮੇਸ਼ਾ ਸਿੱਖਾਂ ਲਈ ਗੁਲਾਮੀ ਦਾ ਰੱਸਾ ਹੋਰ ਪੀਂਡਾ ਕੀਤਾ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੇ ਕੇਂਦਰੀ ਜੇਲ੍ਹ ਲੁਧਿਆਣਾ 'ਚੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ।
ਲੁਧਿਆਣਾ (29 ਮਾਰਚ, 2012 - ਸਿੱਖ ਸਿਆਸਤ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉੱਤੇ ਰੋਕ ਪੰਥ ਦੇ ਏਕੇ ਅਤੇ ਸੰਗਤਾਂ ਦੀਆਂ ਅਰਦਾਸਾਂ ਕਾਰਨ ਹੀ ਸੰਭਵ ਹੋ ਸਕੀ ਹੈ ਪਰ ਇਹ ਇਕ ਵਕਤੀ ਜਿੱਤ ਹੀ ਹੈ ਅਤੇ ਜੇਕਰ ਇਸੇ ਤਰ੍ਹਾਂ ਪੰਥ ਗਿਆਨ ਤੇ ਸ਼ਰਧਾ ਦਾ ਸਮਤੋਲ ਰੱਖ ਕੇ ਏਕੇ ਦੀ ਸੂਤਰ ਵਿਚ ਬੱਝਾ ਰਹੇ ਤਾਂ ਪੰਥ ਦੇ ਕੌਮੀ ਸਿਅਸੀ ਨਿਸ਼ਾਨਿਆਂ ਦੀ ਪੂਰਤੀ ਵੀ ਜਲਦ ਹੋ ਸਕਦੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਜਸਪਾਲ ਸਿੰਘ ਮੰਝਪੁਰ ਵਲੋ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਕੀਤਾ।
ਲੁਧਿਆਣਾ, ਪੰਜਾਬ (30 ਮਾਰਚ, 2012): ਇਕ ਵਕੀਲ ਵੱਲੋਂ ਲੋਕ ਹਿਤ ਵਿਚ ਪਾਈ ਜਾ ਰਹੀ ਅਰਜੀ ਜਿਸ ਰਾਹੀਂ ਉਸ ਨੇ ਭਾਰਤ ਦੀ ਸੁਪਰੀਮ ਕੋਰਟ ਕੋਲੋਂ ਭਾਈ ਰਾਜੋਆਣਾ ਦੇ ਮਾਮਲੇ ਵਿਚ ਫਾਂਸੀ ਦੀ ਸਜਾ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਉੱਤੇ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਲੁਧਿਆਣਾ, ਪੰਜਾਬ (28 ਮਾਰਚ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਸਮੇਤ ਕਈ ਸਿੱਖ ਆਗੂਆਂ ਨੂੰ ਅੱਜ ਬਾਦਲ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਗ੍ਰਿਫਤਾਰ ਕਰ ਲਿਆ। ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਪੰਚ ਪ੍ਰਧਾਨੀ ਦੇ ਸਕੱਤਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਫਤਹਿਗੜ੍ਹ ਸਾਹਿਬ ਅਤੇ ਜਥੇਬੰਦਕ ਸਕੱਤਰ ਭਾਈ ਜਸਵੀਰ ਸਿੰਘ ਖੰਡੂਰ ਨੂੰ ਉਨ੍ਹਾਂ ਦੇ ਲੁਧਿਆਣਾ ਨੇੜੇ ਸਥਿਤ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਤੇ ਪੁਲਿਸ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ।
ਚੰਡੀਗੜ੍ਹ, ਪੰਜਾਬ (ਮਾਰਚ 28, 2012): ਅੱਜ ਇਕ ਟੀ. ਵੀ. ਚੈਨਲ ਤੇ ਵਿਚਾਰ-ਚਰਚਾ ਦੌਰਾਨ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਹੈ ਕਿ ਰਾਸ਼ਟਰਪਤੀ ਕੋਲ ਪਾਈ ਗਈ ਵਿਚਾਰ ਪਟੀਸ਼ਨ ਨੂੰ ਭਾਰਤ ਦੀ ਰਾਸ਼ਟਰਪਤੀ ਵੱਲੋਂ ਘਰੇਲੂ ਵਜਾਰਤ ਕੋਲ ਭੇਜੇ ਜਾਣ ਨਾਲ ਲਾਗੂ ਹੋਈ ਵਕਤੀ ਰੋਕ ਕੋਈ ਜਿਤ ਨਹੀਂ ਹੈ ਕਿਉਂਕਿ ਇਹ ਕਿਸੇ ਸਮੇਂ ਵੀ ਹਟ ਸਕਦੀ ਹੈ ਅਤੇ ਕਿਸੇ ਵੀ ਸਮੇਂ ਫਾਂਸੀ ਬਹਾਲ ਹੋ ਸਕਦੀ ਹੈ।
ਫ਼ਤਹਿਗੜ੍ਹ ਸਾਹਿਬ (28 ਮਾਰਚ, 2012): ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਮਾਨ ਦਲ ਦੇ ਨੌਜਵਾਨ ਆਗੂ ਸ. ਰਣਦੇਵ ਸਿੰਘ ਦੇਬੀ ਅਤੇ 7-8 ਦੇ ਕਰੀਬ ਹੋਰ ਨੌਜਵਾਨਾਂ ਨੂੰ ਗੁਰੁਦਆਰਾ ਫ਼ਤਹਿਗੜ੍ਹ ਸਾਹਿਬ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਉਣ ਦੇ ‘ਦੋਸ਼’ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕਾਤਲ ਦੁਸ਼ਮਣਾਂ ਅੱਗੇ ਰਹਿਮ ਦੀ ਭੀਖ ਮੰਗਣ ਨਾਲੋਂ, ਪੂਰੀ ਖੁਸ਼ੀ ਤੇ ਅਡੋਲਤਾ ਨਾਲ ਸ਼ਹੀਦ ਹੋ ਜਾਣ ਨੂੰ ਤਰਜੀਹ ਦੇਣ ਦਾ ਦ੍ਰਿੜ੍ਹ ਪੈਂਤੜਾ ਅਖਤਿਆਰ ਕੀਤੇ ਜਾਣ ਨਾਲ ਸਿੱਖ ਕੌਮ ਸਾਹਮਣੇ ਇਕ ਉਕਾ ਹੀ ਨਵੀਂ ਹਾਲਤ ਪੈਦਾ ਹੋ ਗਈ ਹੈ। ਸਮੁੱਚੀ ਕੌਮ ਅੰਦਰ ਭਾਈ ਬਲਵੰਤ ਸਿੰਘ ਪ੍ਰਤੀ ਜਾਗ ਉਠੇ ਸਨੇਹ, ਹਮਦਰਦੀ ਤੇ ਪ੍ਰਸੰਸਾ ਦੇ ਭਾਵਾਂ ਦੀ ਪਰਬਲ ਤਰੰਗ ਪੈਦਾ ਹੋ ਗਈ ਹੈ। ਅਜਿਹੇ ਮਾਹੌਲ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ 23 ਮਾਰਚ ਨੂੰ 'ਸਮੂਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ' ਭਾਈ ਸਾਹਿਬ ਨੂੰ 'ਜ਼ਿੰਦਾ ਸ਼ਹੀਦ' ਦੇ ਰੁਤਬੇ ਨਾਲ ਨਿਵਾਜਣਾ ਸਾਰੇ ਸਿੱਖ ਜਗਤ ਨੂੰ ਇਕ ਵਾਰ ਤਾਂ ਪੂਰਾ ਠੀਕ ਤੇ ਵਾਜਿਬ ਲੱਗਿਆ ਸੀ। ਪਰ ਭਾਈ ਬਲਵੰਤ ਸਿੰਘ ਵੱਲੋਂ ਅਗਲੇ ਹੀ ਦਿਨ ਪੰਜ ਸਿੰਘ ਸਾਹਿਬਾਨ ਦੇ ਇਸ ਫੈਸਲੇ ਨੂੰ ਬਹੁਤ ਹੀ ਅਦਬ ਤੇ ਨਿਮਰਤਾ ਨਾਲ ਨਾਮਨਜ਼ੂਰ ਕਰਦੇ ਹੋਏ, ਸਿੰਘ ਸਾਹਿਬਾਨ ਨੂੰ ਇਸ ਫੈਸਲੇ ਉਤੇ ਨਜ਼ਰਸਾਨੀ ਕਰਨ ਤੇ ਇਸ ਨੂੰ ਵਾਪਸ ਲੈਣ ਦੀ ਪੁਰਜ਼ੋਰ ਬੇਨਤੀ ਕੀਤੇ ਜਾਣ, ਖਾਸ ਕਰਕੇ ਇਸ ਫੈਸਲੇ ਨੂੰ ਸਿਧਾਂਤਕ ਤੇ ਨੈਤਿਕ ਪੱਖ ਤੋਂ ਗਲਤ ਕਰਾਰ ਦੇਣ ਨਾਲ ਨਾ ਸਿਰਫ ਸਿੰਘ ਸਾਹਿਬਾਨ ਨੂੰ ਥੋੜ੍ਹੀ ਹੈਰਾਨੀ ਤੇ ਪ੍ਰੇਸ਼ਾਨੀ ਹੋਈ ਹੈ, ਸਗੋਂ ਸਿੱਖਾਂ ਦੇ ਕਾਫੀ ਵੱਡੇ ਹਿੱਸੇ ਦੇ ਮਨਾਂ ਅੰਦਰ ਅਸਪੱਸ਼ਟਤਾ ਤੇ ਉਲਝਣ ਜਿਹੀ ਖੜ੍ਹੀ ਹੋ ਗਈ ਸੀ। ਭਾਵੇਂ ਕਿ ਸਿੰਘ ਸਾਹਿਬਾਨ ਨੇ ਸਾਰੇ ਮਸਲੇ ਉਤੇ ਮੁੜ ਵਿਚਾਰ ਕਰਨ ਤੋਂ ਬਾਅਦ ਆਪਣੇ ਫੈਸਲੇ ਨੂੰ ਹਰ ਪੱਖ (ਸਿਧਾਂਤਕ ਤੇ ਨੈਤਿਕ) ਤੋਂ ਸਹੀ ਤੇ ਉਚਿਤ ਠਹਿਰਾਇਆ ਹੈ, ਪ੍ਰੰਤੂ ਇਸ ਨਾਲ ਮਸਲਾ ਹੱਲ ਜਾਂ ਖ਼ਤਮ ਨਹੀਂ ਹੋਇਆ। ਭਾਈ ਬਲਵੰਤ ਸਿੰਘ ਵੱਲੋਂ ਅੰਤ ਵਿਚ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਸਿਧਾਂਤਕ ਰੂਪ ਵਿੱਚ ਮੰਨਦਿਆਂ ਖ਼ਿਤਾਬ ਕਬੂਲ ਕਰ ਲੈਣ ਦੇ ਬਾਵਜੂਦ ਭਾਈ ਰਾਜੋਆਣਾ ਦੀਆਂ ਸਿਧਾਂਤਕ ਤੇ ਨੈਤਿਕ ਦਲੀਲਾਂ ਰਾਹੀਂ ਉਠਾਏ ਗਏ ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ। ਖ਼ਾਸ ਕਰ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿੰਘ ਸਾਹਿਬਾਨ ਦੇ ਆਦੇਸ਼ਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਤਾਧਾਰੀ ਅਕਾਲੀ ਦਲ(ਬਾਦਲ) ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਨੂੰ ਕੀਤੀਆਂ ਜਾਣ ਵਾਲੀਆਂ ਰਹਿਮ ਦੀਆਂ ਦਲੀਲਾਂ ਦੇ ਮੱਦੇਨਜ਼ਰ ਇਸ ਸਾਰੇ ਵਰਤਾਰੇ ਵਿਚੋਂ ਸਿੱਖ ਕੌਮ ਦੀ, ਵਿਸ਼ੇਸ਼ ਕਰਕੇ ਇਸ ਦੇ ਧਾਰਮਿਕ ਤੇ ਰਾਜਸੀ ਰਹਿਬਰਾਂ ਦੀ, ਅਜੋਕੀ ਰੂਹਾਨੀ ਤੇ ਇਖ਼ਲਾਕੀ ਦਸ਼ਾ ਦੀ ਬਹੁਤ ਹੀ ਤਰਸਯੋਗ ਤੇ ਉਦਾਸ ਤਸਵੀਰ ਉਘੜਦੀ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿੱਖ ਕੌਮ ਭਾਈ ਬਲਵੰਤ ਸਿੰਘ ਦੇ ਬਹੁਤ ਨੇੜੇ ਹੁੰਦੀ ਹੋਈ ਵੀ, ਉਸ ਨਾਲੋਂ ਕੋਹਾਂ ਦੀ ਦੂਰੀ ਉਤੇ ਖੜੋਤੀ ਹੈ। ਭਾਈ ਬਲਵੰਤ ਸਿੰਘ ਜਿਸ ਉਚੀ ਆਤਮਕ ਅਵਸਥਾ 'ਚੋਂ ਕੌਮ ਨੂੰ ਮੁਖ਼ਾਤਿਬ ਹੋ ਰਿਹਾ ਹੈ, ਦੁਨਿਆਵੀ ਧਰਾਤਲ ਤੇ ਵਿਚਰ ਰਹੀ ਕੌਮ ਨੂੰ ਉਸ ਦੇ ਬੋਲਾਂ ਦੀ ਪੂਰੀ ਸਮਝ ਨਹੀਂ ਪੈ ਰਹੀ। ਭਾਈ ਸਾਹਿਬ ਹਰ ਗੱਲ ਨੂੰ ਕਿਸੇ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ, ਕੌਮ ਦੇ ਰਹਿਬਰਾਂ ਦੀ ਦ੍ਰਿਸ਼ਟੀ ਤੇ ਸੁਰਤ ਕਿਤੇ ਹੋਰ ਭਟਕ ਰਹੀ ਹੈ। ਭਾਈ ਸਾਹਿਬ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹਨ, ਕੌਮ ਦੇ ਆਗੂ ਕੋਈ ਹੋਰ ਗੱਲ ਸੁਣਨੀ ਚਾਹੁੰਦੇ ਹਨ। ਦੋਵਾਂ ਵਿਚਕਾਰ ਅਮਿੱਟ ਦੂਰੀ ਬਣੀ ਹੋਈ ਹੈ। ਇਹ ਹਾਲਤ ਕੌਮ ਅੰਦਰ ਰੂਹਾਨੀ ਕੀਮਤਾਂ 'ਚ ਆਏ ਸੰਕਟ, ਅਰਥਾਤ ਖਾਲਸੇ ਦੀਆਂ ਨਿੱਜੀ ਤੇ ਸਮੂਹਕ ਕਮਜ਼ੋਰੀਆਂ ਵੱਲ ਇਸ਼ਾਰਾ ਕਰਦੀ ਹੈ। ...
ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੇ ਹੁਕਮ ਪਿਛੋਂ ਭਾਈ ਰਾਜੋਆਣਾ ਦੇ ਹੱਕ ਵਿੱਚ ਉਠੀ ਹਮਦਰਦੀ, ਸਤਿਕਾਰ ਤੇ ਪਿਆਰ ਦੀ ਪ੍ਰਚੰਡ ਲਹਿਰ ਨੇ ਜਿਥੇ ਸਮੁੱਚੀ ਸਿੱਖ ਕੌਮ ਦੀ ਮਾਨਸਿਕਤਾ ਨੂੰ ਹਰ ਪਲ ਕੀਲ ਕੇ ਰੱਖਿਆ ਹੋਇਆ ਹੈ, ਉਥੇ ਨਾਲ ਹੀ ਹੁਣ ਟੀ. ਵੀ. ਚੈਨਲਾਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਕਾਨੂੰਨੀ ਤੇ ਰਾਜਨੀਤਿਕ ਮਾਹਿਰਾਂ ਨਾਲ ਆਪਣੇ ਚੈਨਲਾਂ ਉਤੇ ਵਿਸ਼ੇਸ਼ ਬਹਿਸ ਦਾ ਦੌਰ ਵੀ ਸ਼ੁਰੂ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸਿੱਖਾਂ ਦੇ ਅੰਤਰੀਵ ਅਤੇ ਸੱਚੇ ਸੁੱਚੇ ਜਜ਼ਬਿਆਂ ਬਾਰੇ ਖੁਸ਼ਕ, ਰੁੱਖੀ ਤੇ ਇਕ-ਪਾਸੜ ਸਮਝ ਰੱਖਣ ਵਾਲੇ ਇਹ ਚੈਨਲ ਹੁਣ ਬਲਵੰਤ ਸਿੰਘ ਰਾਜੋਆਣਾ ਨੂੰ ''ਭਾਈ'' ਦੇ ਸਤਿਕਾਰਯੋਗ ਰੁਤਬੇ ਨਾਲ ਬਹਿਸ ਨੂੰ ਮੁਖਾਤਿਬ ਹੋ ਰਹੇ ਹਨ।
ਸਾਊਥਾਲ-(25 ਮਾਰਚ,ਸਰਬਜੀਤ ਸਿੰਘ ਬਨੂੜ)-ਇੰਗਲੈਂਡ ਅਤੇ ਯੂਰਪ ਦੇ ਗੁਰਦਵਾਰਿਆਂ ਦੀ ਸਭ ਤੋਂ ਸਾਂਝੀ ਸਟੇਜ ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਨੂੰ ਪੂਰਨ ਤੋਰ ਤੇ ਸਮਰਪਤਿ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਹੀ ਸਿੱਖਾਂ ਨੇ ਸਿ਼ਕਰਤ ਕਰਕੇ ਹਿੰਦੋਸਤਾਨ ਦੀ ਜੇਲ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਤੇ ਪਹਿਰਾ ਦਿੰਦਿਆ ਨਗਰ ਕੀਰਤਨ ਨੂੰ ਇਕ ਲਹਿਰ ਦਾ ਰੂਪ ਦੇ ਦਿੱਤਾ ਗਿਆ।ਯੂ.ਕੇ ਦੇ ਸੰਸਦ ਮੈਬਰਾਂ, ਮੇਅਰਾਂ ਨੇ ਭਾਈ ਰਾਜੋਆਣਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਕੇ ਹਿੰਦੋਸਤਾਨ ਸਰਕਾਰ ਵਲੋਂ ਦਿੱਤੀ ਜਾ ਰਹੀ ਫ਼ਾਂਸੀਂ ਨੂੰ ਮੁੱਢੋਂ ਰੱਦ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ। ਨਗਰ ਕੀਰਤਨ ਸਬਦ ਗੁਰੁ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ, ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਹੈਵਲੋਕ ਰੋਡ ਤੋਂ ਹੁੰਦਾ ਹੋਇਆ ਕਿੰਗ ਸਟਰੀਟ, ਸਾਊਥ ਰੋਡ, ਸਾਊਥਾਲ ਬ੍ਰਰੋਡਵੈਅ, ਔਕਸਬ੍ਰਿਜ਼ ਰੋਡ ਤੇ ਹੁੰਦਾ ਹੋਇਆ ਪਾਰਕ ਐਵਨਿਊਂ ਗੁਰਦਵਾਰਾ ਸਾਹਿਬ ਵਿਖੇ ਸਾਮੀਂ ਪੰਜ ਵਜੇ ਸਮਾਪਤ ਹੋਇਆ। ਨਗਰ ਕੀਰਤਨ ਦੀ ਆਰਭੰਤਾ ਦੀ ਅਰਦਾਸ ਭਾਈ ਅਮਰੀਕ ਸਿੰਘ ਅਤੇ ਸਮਾਪਤੀ ਦੀ ਅਰਦਾਸ ਸਿੰਘ ਸਭਾ ਦੇ ਹੈਂਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਪੱਟੀ ਨੇ ਕੀਤੀ। ਪ੍ਰਬੰਧਕਾਂ ਵਲੋਂ ਭਾਈ ਬਲਵੰਤ ਸਿੰਘ ਰਾਜੋਆਣੇ ਸਮੇਤ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਸਮੇਤ ਹਿੰਦੋਸਤਾਨ ਦੀਆਂ ਜੇਲਾਂ ਅਤੇ ਵਿਦੇਸਾਂ ਵਿੱਚ ਬੰਦ ਸਿੰਘਾਂ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ। ਨਗਰ ਕੀਰਤਨ ਦੇ ਸਭ ਤੋਂ ਅੱਗੇ ਨੋਜਵਾਨ ਨਗਾਰਾ ਵਜਾ ਰਹੇ ਸਨ ਉਪਰੰਤ ਸਿੱਖ ਸੰਗਤਾਂ ਸੜਕਾਂ ਨੂੰ ਝਾੜੂ ਮਾਰ ਕੇ ਸਾਫ਼ ਕਰ ਰਹੀਆਂ ਸਨ। ਨਗਰ ਕੀਰਤਨ ਸਮੇਂ ਤੋਂ ਕੁਝ ਘੰਟੇ ਲੇਟ ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਹੈਵਲੋਕ ਰੋਡ ਤੋਂ ਸਾਢੇ ਗਿਆਰਾ ਵਜੇ ਸੁਰੂ ਹੋਇਆ। ਇਸ ਮੌਕੇ ਸਬਦ ਗੁਰੁ ਨੂੰ ਫੁੱਲਾਂ ਨਾਲ ਸਜਾਈ ਸੌਹਣੀ ਪਾਲਕੀ ਵਾਲੇ ਟਰੱਕ ਵਿਚ ਸਜਾਇਆ ਗਿਆ। ਇਸ ਮੌਕੇ ਦੇਸ-ਵਿਦੇਸ ਤੋਂ ਪਹੁੰਚੀਆਂ ਸਿੱਖ ਸੰਗਤਾਂ ਨੂੰ ਸਭਾ ਦੇ ਮੁੱਖ ਸੇਵਾਦਾਰ ਸ ਹਿੰਮਤ ਸਿੰਘ ਸੋਹੀ ਨੇ ਵਿਸਾਖੀ ਦੀਆਂ ਮੁਬਾਰਕਬਾਦ ਦਿੱਤੀ ਗਈ। ਹੇਜ਼-ਹੀਲਿੰਗਡਨ ਦੇ ਸੰਸਦ ਮੈਂਬਰ ਜੌਨ ਮੇਕਡੋਨਲਜ਼ ਨੇ ਭਾਈ ਰਾਜੋਆਣੇ ਦੇ ਹੱਕ ਵਿਚ ਖੜੇ ਹੁੰਦੇ ਹਿੰਦੋਸਤਾਨ ਸਰਕਾਰ ਨੂੰ ਭਾਈ ਰਾਜੋਆਣਾ ਦੀ ਫ਼ਾਂਸੀਂ ਦੀ ਸਜ਼ਾ ਰੱਦ ਕਰਕੇ ਤਰੁੰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ। ਈਲਿੰਗ-ਸਾਊਥਾਲ ਦੇ ਸੰਸਦ ਮੈਂਬਰ ਸੰ੍ਰੀ ਵਰਿੰਦਰ ਸਰਮਾਂ ਨੇਸਮੁੱਚੀ ਸਿੱਖ ਕੌਮ ਨੂੰਇੰਗਲੈਂਡ ਵਿਚ ਆਪਸੀ ਭਾਈਚਾਰਾਕ ਸਾਂਝ ਬਣਾਈ ਰੱਖਣ ਤੇ ਇਸ ਦੇਸ ਵਿਚ ਤਰੱਕੀ ਲਈ ਪਾਏ ਯੋਗਦਾਨ ਲਈ ਵਧਾਈ ਦਿੱਤੀ ਗਈ ਅਤੇ ਕਿਸੇ ਵੀ ਦੇਸ ਅੰਦਰ ਦਿੱਤੀ ਜਾਂਦੀ ਫ਼ਾਂਸੀਂ ਨੂੰ ਤਰੁੰਤ ਰੱਦ ਕਰਨ ਲਈ ਆਖਿਆ ਗਿਆ।ਇਸ ਮੌਕੇ ਸਭਾ ਦੇ ਸਟੇਜ ਸਕੱਤਰ ਤੇ ਨੋਜਵਾਨ ਆਗੂ ਸ ਸੁਖਦੀਪ ਸਿੰਘ ਰੰਧਾਵਾ ਨੇ ਭਾਈ ਰਾਜੋਆਣਾ ਦੀ ਸੋਚ ਤੇ ਪਹਿਰਾ ਦਿੰਦਿਆਂ ਨੋਜਵਾਨਾਂ ਵਲੋਂ ਕੇਸਰੀ ਨਿਸ਼ਾਨ, ਕੇਸਰੀ ਦਸਤਾਰਾਂ ਸਜਾ ਕੇ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਦੇ ਲਏ ਪ੍ਰਣ ਕਰਨ ‘ਤੇ ਵਧਾਈ ਦਿੱਤੀ ਗਈ। ਉਨ੍ਹਾ ਕਿਹਾ ਕਿ ਭਾਈ ਰਾਜੋਆਣਾ ਕੌਮ ਦਾ ਬਬਰ ਸੇ਼ਰ ਤੇ ਅਨਮੋਲ ਹੀਰਾ ਹੈ ਅਤੇ ਉਹ ਸਾਡੀ ਕੌਮ ਦੀ ਅਜ਼ਾਦ ਹਸਤੀ ਨੂੰ ਬਰਕਰਾਰ ਰੱਖਣ ਲਈ 31 ਮਾਰਚ ਨੂੰ ਹਿੰਦੋਸਤਾਨ ਵਲੋਂ ਤਿਆਰ ਫ਼ਾਂਸੀਂ ਦੇ ਰੱਸੇ ਨੂੰ ਚੁੰਮਣ ਲਈ ਤਿਆਰ ਬਰ ਤਿਆਰ ਬੈਠਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਸ ਦੀ ਸੋਚ ਦੀ ਕਦਰ ਕਰਦੇ ਹੋਏ ਘਰਾਂ ਤੇ ਕੇਸਰੀ ਨਿਸ਼ਾਨ ਝੂਲਾਉਣੇ ਚਾਹੀਦੇ ਹਨ।ਨਗਰ ਕੀਰਤਨ ਵਿਚ ਅਕਾਲ ਸਹਾਏ ਗਤਕਾ ਅਖਾੜੇ ਦੇ ਬਚਿਆਂ ਨੇ ਗਤਕੇ ਦੇ ਜੌਹਰ ਵਿਖਾਏ ਗਏ। ਸਭਾ ਦੇ ਅਧੀਨ ਚਲ ਰਹੇ ਪਹਿਲੇ ਖਾਲਸਾ ਸਕੂਲ ਦੇ ਬੱਚੇ ਸਕੂਲ ਵਰਦੀ ਵਿਚ ਤੁਰ ਰਹੇ ਸਨ ਤੇ ਉਨ੍ਹਾਂ ਦੀ ਦੇਖ ਰੇਖ ਜਿਥੇ ਅਧਿਆਪਕ ਪੂਰੀ ਤਨ ਦੇਹੀ ਨਾਲ ਕਰ ਰਹੇ ਸਨ , ਉਥੇ ਹੀ ਸਭਾ ਦੇ ਕਮੇਟੀ ਮੈਂਬਰ ਬੱਚੀਆ ਦੀ ਦੇਖ-ਭਾਲ ਰੱਖਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਸਨ। ਇਸ ਮੌਕੇ ਗੁਰਦਵਾਰਾ ਅਮਰ ਦਾਸ ਜੀ, ਗੁਰਦਵਾਰਾ ਨਾਨਕ ਦਰਬਾਰ, ਗੁਰਦਵਾਰਾ ਰਾਮਗੜ੍ਹੀਆਂ ਸਭਾ, ਗੁਰਦਵਾਰਾ ਭਗਤ ਰਾਵਿਦਾਸ ਜੀ, ਗੁਰਦਵਾਰਾ ਮੀਰੀ-ਪੀਰੀ, ਗੁਰਦਵਾਰਾ ਮਾਂਗਟ ਹਾਲ, ਡੋਕਲ ਪਰਿਵਾਰ ਅਤੇ ਹਿੰਦੂ ਸਭਾ, ਹਿੰਦੂ ਮੰਦਰ ਵਲੋਂ ਸੁੰਦਰ ਰੁਮਲੇ ਤੇ ਫੁੱਲਾਂ ਦੇ ਗੁਰਲਦਸਤੇ ਸਬਦ ਗੁਰੁ ਨੂੰ ਭੇਟ ਕੀਤੇ ਗਏ।ਨਗਰ ਕੀਰਤਨ ਵਿਚ ਬੈਂਡ, ਫ਼ਾਇਰ ਬ੍ਰਿਗੈਡ, ਪੁਲਸ, ਸੇਂਟ ਜੌਨ ਐਬੂਲੈਂਸ, ਫ਼ਸਟ ਏਡ ਵਾਲਿਆ ਨੇ ਸਮੂਲਿਅਤ ਕੀਤੀ ਗਈ।ਜਿ਼ਕਰਯੋਗ ਹੈ ਕਿ ਭਾਂਵੇਂਕਿ ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਵਲੋਂ ਵਿਸਾਖੀ ਦੇ ਸੰਬੰਧ ਵਿਚ ਨਗਰ ਕੀਰਤਨ ਹਰ ਸਾਲ ਸਜਾਇਆਂ ਜਾਂਦਾ ਹੈ ਪੰਰਤੂ ਹਿੰਦੋਸਤਾਨ ਸਰਕਾਰ ਤੇ ਅਦਾਲਤਾਂ ਵਲੋਂ ਭਾਈ ਬਲਵੰਤ ਸਿੰਘ ਰਾਜੌਆਣਾ ਦੇ ਆਏ ਫ਼ਾਂਸੀਂ ਅੰਦੇਸਾਂ ਤੇ ਯੂਰਪ ਤੇ ਇੰਗਲੈਂਡ ਭਰ ਦੀਆਂ ਸੰਗਤਾਂ ਵਿਚ ਹਿੰਦੋਸਤਾਨ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਦੋਂ ਕਿ ਹਿੰਦੋਸਤਾਨ ਵਿਚ ਦਿੱਲੀ ਸਮੇਤ ਸੰਨ 84 ਦੇ ਸਿੱਖ ਕਤਲੇਆਮ ਲਈ ਜਿ਼ੰਮੇਵਾਰ ਵਿਅਕਤੀ ਅੱਜ ਵੀ ਹਿੰਦੋਸਤਾਨ ਦੇ ਸਿਸਟਮ ਨੂੰ ਚਲਾ ਰਹੇ ਹਨ , ਦੇ ਕਾਰਨ ਵਿਸਾਖੀ ਨਗਰ ਕੀਰਤਨ ਭਾਈ ਰਾਜੋਆਣਾ ਨੂੰ ਸਮਰਪਤਿ ਹੋ ਗਿਆ ਅਤੇ ਆਪਣੇ ਹੱਕਾਂ ਤੇ ਅਜ਼ਾਦੀ ਖਾਤਰ ਹਜ਼ਾਰਾਂ ਨੋਜਵਾਨਾਂ ਵਲੋਂ ‘ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ’ ਆਦਿ ਨਾਅਰੇ ਲਾ ਜਾ ਰਹੇ ਸਨ। ਇਸ ਨਗਰ ਕੀਰਤਨ ਵਿਚ ਬੱਚੇ, ਬੁੱਢੇ, ਔਰਤਾਂ ਨੋਜਵਾਨ ਮੁੰਡੇ, ਕੁੜੀਆਂ ਹੱਥਾਂ ਵਿਚ ਭਾਈ ਰਾਜੋਆਣਾ ਦੀ ਤਸਵੀਰ ਲੈ ਕੇ ਕੇਸਰੀ ਦਸਤਾਰਾਂ ਤੇ ਚੁੰਨੀਆਂ ਲੈ ਕੇ ਸਾਮਿਲ ਹੋਈਆਂ। ਨਗਰ ਕੀਰਤਨ ਦੇ ਪੰਜ ਘੰਟੇ ਦੇ ਲੰਮੇ ਪੇਂਢੇ ਦੌਰਾਨ ਭਾਈ ਰਣਜੀਤ ਸਿੰਘ ਗੰਗਾ ਨਗਰ ਵਾਲੇ, ਭਾਈ ਗੁਰਪ੍ਰੀਤ ਸਿੰਘ ਲੁਧਿਆਣਾ, ਅਖੰਡ ਕੀਰਤਨੀ ਜਥੇ ਵਲੋਂ ਭਾਈ ਪ੍ਰਿਥੀਪਾਲ ਸਿੰਘ ਸਾਊਥਾਲ, ਭਾਈ ਤਿਰਲੋਕ ਸਿੰਘ ਨਿਰਮਾਣ, ਖਾਲਸਾ ਸਕੂਲ ਦੇ ਨਿੱਕੇ ਬੱਚਿਆਂ ਅਤੇ ਹਜੂਰੀ ਰਾਗੀ ਭਾਈ ਜਸਬੀਰ ਸਿੰਘ ਦਰਬਾਰ ਸਾਹਿਬ ਵਾਲਿਆਂ ਵਲੋਂ ਰਸ-ਭਿੰਨਾਂ ਕੀਰਤਨ ਕੀਤਾ ਗਿਆ। ਇਸ ਮੌਕੇ ਨੋਜਵਾਨਾਂ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਸ ਤੇ ਭਾਈ ਰਾਜੋਆਣਾ ਨੂੰ ਹਿੰਦੋਸਤਾਨ ਸਰਕਾਰ ਵਲੋਂ ਫ਼ਾਂਸੀਂ ਦੇਣ ਬਦਲੇ ਸ਼ਰਮ ਕਰਨ ਲਈ ਆਖਿਆ ਜਾ ਰਿਹਾ ਸੀ ਅਤੇ ਵੰਡੇ ਗਏ ਪੇਪਰਾਂ ਤੇ ਭਾਈ ਰਾਜੋਆਣਾ ਨੂੰ ਖਾਲਿਸਤਾਨੀ ਲਹਿਰ ਦਾ ਮੌਢੀ ਹੋਣ ਤੇ ਫ਼ਖਰ ਮਹਿਸੂਸ ਕਰਨ ਵਾਲੇ ਅੰਗਰੇਜੀ ਵਾਲੇ ਪਰਚੇ ਵੰਡੇ ਗਏ, ਜਿਸ ਤੇ ਭਾਈ ਰਾਜੋਆਣਾ ਨੂੰ ਸਿੱਖਾਂ ਦੀ ਅਜ਼ਾਦੀ ਦੀ ਜੰਗ ਦਾ ਸਿਪਾਹੀ ਦੱਸਿਆ ਗਿਆ ਅਤੇ ਜੰਗੀ ਕੈਦੀ ਨੂੰ ਮੌਤ ਦੀ ਸਜ਼ਾ ਨਾ ਦੇਣ ਦੀ ਵਕਾਲਤ ਕੀਤੇ ਪਰਚੇ ਵੰਡੇ ਗਏ। ਸੈਂਕੜੇ ਨੋਜਵਾਨਾਂ ਵਲੋਂ ‘ਖਾਲਿਸਤਾਨ ਜਿੰਦਾਬਾਦ’, ‘ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ’ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿ਼ੰਦਾਬਾਦ ਦੇ ਅਕਾਸ਼ ਗੂੰਜ਼ ਨਾਅਰੇ ਲਾਏ ਜਾ ਰਹੇ ਸਨ। ਨਗਰ ਕੀਰਤਨ ਦੇ ਰਸਤੇ ਵਿਚ ਜਿਥੇ ਸਿੱਖ ਸੰਗਤਾਂ ਵਲੋਂ ਚਾਹ ਪਕੌੜੇ, ਕੜੀ ਚੌਲ, ਦਹੀ ਭੱਲੇ, ਪੂਰੀਆਂ ਛੋਲੇ, ਆਇਸ ਕਰੀਮ, ਡਿਰਕਿੰਸ ਆਦਿ ਦੇ ਸਟਾਲ ਲਾ ਕੇ ਸੰਗਤਾਂ ਨੂੰ ਲੰਗਤ ਵਰਤਾਇਆ ਜਾ ਰਿਹਾ ਸੀ। ਉਥੇ ਹੀ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਦੇ ਪ੍ਰਬੰਧ ਅਤੇ ਸੰਗਤਾਂ ਵਲੋਂ ਵੱਖ ਵੱਖ ਤੌਰ ਤੇ ‘ਭਾਈ ਰਾਜੋਆਣੇ ਦੀ ਤਸਵੀਰ ਵਾਲੀਆਂ ਤਖਤੀਆਂ ਸਮੇਤ ਟੀ-ਸਰਟਾਂ ਮੁਫ਼ਤ ਵੰਡੀਆਂ ਗਈਆਂ।ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਵੇਖ ਪ੍ਰਬੰਧਕ ਫੁੱਲੇ ਨਹੀਂ ਸਮਾ ਰਹੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸ ਹਰਚੰਦ ਸਿੰਘ ਗਰੇਵਾਲ, ਬੀਬੀ ਸਰਬਜੀਤ ਕੌਰ, ਬੀਬੀ ਜਗਦੀਪ ਕੋਰ, ਜਨਰਲ ਸਕੱਤਰ ਸ ਪਰਵਿੰਦਰ ਸਿੰਘ ਗਰਚਾ, ਸ ਜਸਵੰਤ ਸਿੰਘ ਗਰੇਵਾਲ, ਸ ਤੇਜਿੰਦਰ ਸਿੰਘ ਸਮਰਾ, ਦਲ ਖਾਲਸਾ ਦੇ ਕੌਮਾਂਤਰੀ ਮੀਤ ਪ੍ਰਧਾਨ ਭਾਈ ਮਨਮੋਹਨ ਸਿੰਘ ਖਾਲਸਾ, ਸ ਹਰਜੀਤ ਸਿੰਘ ਸਰਪੰਚ, ਸ ਬਲਬੀਰ ਸਿੰਘ ਸੈਣੀ, ਦਲ ਖਾਲਸਾ ਯੂ.ਕੇ ਦੇ ਮੁਖੀ ਗੁਰਚਰਨ ਸਿੰਘ, ਸ ਗੁਰਪ੍ਰੀਤ ਸਿੰਘ, ਭਾਈ ਬਲਬੀਰ ਸਿੰਘ ਬੈਂਸ, ਸ ਜਸਬੀਰ ਸਿੰਘ, ਸ ਮੰਗਲ ਸਿੰਘ, ਉਘੇ ਸਿੱਖ ਵਕੀਲ ਸ ਅਮਰਜੀਤ ਸਿੰਘ ਭੱਚੂ, ਸ ਅਮਰਜੀਤ ਸਿੰਘ ਖਾਲੜਾ, ਭਾਈ ਦਵਿੰਦਰਜੀਤ ਸਿੰਘ ਸਲੋਅ, ਸ ਦਲਜੀਤ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਸ ਅਮਰੀਕ ਸਿੰਘ ਏਅਰ ਪੋਰਟ, ਸ ਜਸਪਾਲ ਸਿੰਘ ਸਲੋਅ, ਸ ਗੁਰਮੇਲ ਸਿੰਘ ਮੱਲ੍ਹੀ, ਸ ਬਲਜੀਤ ਸਿੰਘ ਮੱਲ੍ਹੀ, ਯੂਨਾਈਟਿਡ ਖਾਲਸਾ ਦਲ ਦੇ ਮੁੱਖੀ ਸ ਨਿਰਮਲ ਸਿੰਘ ਸੰਧੂ, ਕੌਸ਼ਲਰ ਰਾਜੂ ਸੰਸਾਰਪੁਰੀ, ਸਾਬਕਾ ਕੌਸ਼ਲਰ ਸ ਮਨਜੀਤ ਸਿੰਘ, ਸ ਗਰੁਪ੍ਰਤਾਪ ਸਿੰਘ ਭੁੱਲਰ, ਸ ਜਸਵੰਤ ਸਿੰਘ ਠੇਕੇਦਾਰ, ਸ ਪਰਵਿੰਦਰ ਸਿੰਘ ਬੱਲ, ਸਭਾ ਦੇ ਸਾਬਕਾ ਮੁੱਖੀ ਸ ਦੀਦਾਰ ਸਿੰਘ ਰੰਧਾਵਾ, ਸ ਸੁਰਿੰਦਰ ਸਿੰਘ ਪੂਰੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖਾਂ ਨੇ ਨਗਰ ਕੀਰਤਨ ਵਿਚ ਸਿ਼ਕਰਤ ਕੀਤੀ ਗਈ।
ਚੰਡੀਗੜ੍ਹ, ਪੰਜਾਬ (24 ਮਾਰਚ, 2012): ਸਿੱਖ ਸਿਆਸਤ ਨੂੰ ਮਿਲੀ ਤਾਜਾ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਬਾਦਲ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਵਿਚ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਲ ਨੂੰ ਮਿਲਣ ਦੀ ਗੱਲ ਕੀਤੀ ਹੈ। ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਫਾਂਸੀ ਵਿਰੁਧ ਮਤਾ ਪਾਸ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ...
Next Page »