June 2011 Archive

ਪ੍ਰੋਫੈਸਰ ਭੁਲਰ ਨੂੰ ਫਾਂਸੀ ਸੰਯੁਕਤ ਰਾਸ਼ਟਰ ਦੀ ਮੌਤ ਦੀ ਸਜ਼ਾ ’ਤੇ ਰੋਕ ਦੀ ਉਲੰਘਣਾ

ਲੁਧਿਆਣਾ (17 ਜੂਨ, 2011): ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਬਚਾਉਣ ਲਈ ਦਖਲ ਦੇਣ ਵਾਸਤੇ ਸਿਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਨ ਦਾ ਐਲਾਨ ਕੀਤਾ ਹੈ। ਮੌਤ ਦੀ ਸਜ਼ਾ ’ਤੇ ਰੋਕ ਜਾਂ ਇਸ ਨੂੰ ਖਤਮ ਕਰਨ ਬਾਰੇ ਸੰਯੁਕਤ ਰਾਸ਼ਟਰ ਆਮ ਸਭਾ ਦੇ 2008 ਦੇ ਮਤੇ 62-149 ’ਤੇ ਕਾਰਵਾਈ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਕਿਹਾ ਜਾਵੇਗਾ।

ਲੋਕ ‘ਨਾਦਰਸ਼ਾਹੀ-ਲੁੱਟ’ ਦੀ ਥਾਂ ‘ਬਾਦਲੀ-ਲੁੱਟ’ ਦੀਆਂ ਉਦਾਹਰਣਾਂ ਦਿਆ ਕਰਨਗੇ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, (17 ਜੂਨ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਆਰ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਕਮਿੱਕਰ ਸਿੰਘ ਮੁਕੰਦਪੁਰ ਨੇ ਕਿਹਾ ਕਿ ਦਰਿਆਵਾਂ ਤੇ ਨਦੀਆਂ ਦੇ ਰੇਤੇ ਨੂੰ ਮੁਫ਼ਤ ਵਿੱਚ ਪ੍ਰਾਪਤ ਕਰਕੇ ਸੋਨੇ ਦੇ ਭਾਅ ਵੇਚਣ ਤੋਂ ਬਾਅਦ, ਹੁਣ ਜਦੋਂ ਸਰਕਾਰ ਦੇ ਕਾਰਜਕਾਲ ਦੇ 6 ਮਹੀਨੇ ਬਾਕੀ ਰਹਿ ਗਏ ਹਨ ਤਾਂ ਰੇਤੇ ਬਜਰੀ ਦੇ ਭਾਅ ਘਟਾ ਕੇ ਬਾਦਲ-ਭਾਜਪਾ ਸਰਕਾਰ ਲੋਕ ਹਿਤੈਸ਼ੀ ਹੋਣ ਦੇ ਡਰਾਮੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ 2007 ਵਿੱਚ ਜਦੋਂ ਇਹ ਸਰਕਾਰ ਹੋਂਦ ਵਿਚ ਆਈ ਉਸ ਸਮੇਂ ਕੁਦਰਤੀ ਸ਼੍ਰੋਤਾਂ ਅਤੇ ਖਾਨਾਂ ਬਾਰੇ ਉਸ ਸਮੇਂ ਇਹ ਨੀਤੀ ਇਸੇ ਲਈ ਲਾਗੂ ਨਹੀਂ ਕੀਤੀ ਕਿਉਂਕਿ ਸਾਢੇ ਚਾਰ ਸਾਲ ਇਨ੍ਹਾ ਲੋਕਾਂ ਨੇ ਰੇਤੇ ਤੇ ਬਜਰੀ ਦੀ ਲੁੱਟ ਕਰਨੀ ਸੀ।

ਕੀ ‘ਦੇਸ਼ ਧਰੋਹ’ ਕਾਨੂੰਨ ਦੇ ਹੁੰਦਿਆਂ ਸੁਰੱਖਿਅਤ ਹਨ ਸ਼ਹਿਰੀ ਆਜ਼ਾਦੀਆਂ?

2001 ਵਿਚ ਸੁਪਰੀਮ ਕੋਰਟ ਨੇ ਬਲਬੀਰ ਮਾਮਲੇ ਵਿਚ ‘ਦੇਸ਼ ਧਰੋਹ’ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਅਜਿਹੇ ਵਿਅਕਤੀਆਂ ਨੂੰ ਬਰੀ ਕੀਤਾ ਸੀ ਜਿਨਾਂ ਉਪਰ ‘ਦੇਸ਼ ਧਰੋਹ’ ਦੀ ਧਾਰਾ ਇਸ ਅਧਾਰ ‘ਤੇ ਲਾ ਦਿਤੀ ਗਈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਕਰੀਰ ਟੇਪ ‘ਤੇ ਸੁਣ ਰਹੇ ਸਨ।

ਸ਼ਹਾਦਤ ਦਾ ਸਫਰ – ‘ਗੁਰ ਅਰਜਨ ਵਿਟਹੁ ਕੁਰਬਾਣੀ’॥

ਮਹਾਨ-ਕੋਸ਼ ਦੇ ਲਿਖਾਰੀ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਆਪਣੀ ਪ੍ਰਸਿੱਧ ਪੁਸਤਕ ‘ਹਮ ਹਿੰਦੂ ਨਹੀਂ’ (ਜੋ ਕਿ ਪਹਿਲੀ ਵਾਰ 1898 ਵਿੱਚ ਪ੍ਰਕਾਸ਼ਿਤ ਹੋਈ ਸੀ) ਦੇ ਪੰਨਾ 85 ’ਤੇ ਲਿਖਦੇ ਹਨ - ‘‘ਇਤਿਹਾਸ ਲਿਖਣ ਵਾਲਿਆਂ ਨੇ ਹਾਥੀ, ਤੰਬੂ ਆਦਿਕ ਸਮਾਨ ਨਾ ਦੇਣ ਕਰਕੇ,

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬਲਾੜ੍ਹਾ ਦੀ ਪੰਚਾਇਤ ਨੇ ਪਾਇਆ ਪਹਿਲਾ ਮਤਾ

ਫ਼ਤਿਹਗੜ੍ਹ ਸਾਹਿਬ (14 ਜੂਨ, 2011): ਪਿੰਡ ਬਲਾੜਾ ਦੀ ਪੰਚਾਇਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਰਾਸ਼ਟਰਪਤੀ ਨੂੰ ਮਤਾ ਪਾਸ ਕਰਕੇ ਭੇਜਣ ਵਾਲੀ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਪਹਿਲੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਦੱਸਿਆ ਕਿ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਦਲ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਪੰਚਾਇਤਾਂ ਦੇ ਮਤੇ ਪਵਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਪਿੰਡ ਬਲਾੜ੍ਹਾ ...

ਜੂਨ 1984 – ਕੁਝ ਹੱਢੀ ਹੰਢਾਏ ਪਲ …

ਫ਼ੌਜੀ ਜਵਾਨ ਨੇ ਸਟੇਨਗੰਨ ਮੇਰੀ ਛਾਤੀ ਉੱਤੇ ਲਾਈ ਹੋਈ ਸੀ; ਦੋ ਹੋਰ ਫ਼ੌਜੀ ਮੇਰੇ ਸੱਜੇ-ਖੱਬੇ ਆਪਣੀਆਂ ਗੰਨਾਂ ਮੇਰੇ ਵੱਲ ਸਿੱਧੀਆਂ ਕਰੀ ਖੜ੍ਹੇ ਸਨ, ਜਦੋਂ ਸਾਹਮਣੇ ਖੜ੍ਹੇ ਫ਼ੌਜੀ ਅਫਸਰ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ, 'ਤੁਹਾਡੇ ਕੋਲ ਹਥਿਆਰ ਹਨ, ਨਾਲੇ ਪਾਕਿਸਤਾਨ ਨਾਲ ਜੁੜਿਆ ਵਾਇਰਲੈਸ ਸੈੱਟ, ਦੋਵੇਂ ਤੁਰੰਤ ਸਾਡੇ ਹਵਾਲੇ ਕਰ ਦਿਓ.... ਜੇ 'ਸਰਚ' (ਪੜਤਾਲ) ਤੋਂ ਬਾਅਦ ਕੋਈ ਵੀ ਚੀਜ਼ ਮਿਲ ਗਈ, ਅਸੀਂ ਗੋਲੀ ਮਾਰ ਦਿਆਂਗੇ।'

ਪ੍ਰੋ: ਭੁੱਲਰ ਦੀ ਫਾਂਸ਼ੀ ਦੀ ਸਜ਼ਾ ਖਤਮ ਕਰਵਾਉਣ ਲਈ ਸੰਘਰਸ :ਕੀ ਬਾਦਲ ਇਸ ਵਾਰੇ ਇਮਾਨਦਾਰ ਜਾਂ ਸਿਆਸੀ ਲਾਹਾ ਲੈਣ ਦੀ ਇਕ ਹੋਰ ਚਾਲ?

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਵਿਰੁੱਧ ਅਪੀਲ ਨੂੰ ਰਾਸਟਰਪਤੀ ਵਲੋਂ ਖਾਰਜ ਕਰਨ ਨੇ ਜਿਥੇ ਪੰਥਕ ਹਲਕਿਆਂ ਵਿਚ ਹੈਰਾਨੀ ਤੇ ਬੇਚੈਨੀ ਪੈਦਾ ਕੀਤੀ ਉਥੇ ਸਮੁੱਚੀ ਸਿੱਖ ਕੌਮ ਇਸ ਫੈਸਲੇ ਵਾਰੇ ਗੁਸੇ ਤੇ ਰੋਹ ਵਿਚ ਹੈ ਅਤੇ ਪ੍ਰੋ: ਭੁੱਲਰ ਦੀ ਬੰਦ-ਖਲਾਸੀ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ ।

ਪ੍ਰੋਫੈਸਰ ਭੁਲਰ ਨੂੰ ਫਾਂਸ਼ੀ ਤੋਂ ਬਚਾਉਣ ਲਈ ਸੈਕੜੇ ਕੈਨੇਡੀਅਨ ਸਿਖਾਂ ਵਲੋਂ ਰੈਲੀ

ਟੋਰੰਟੋ (10 ਜੂਨ 2011): ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਬਚਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਦਿੱਤੇ ਗਏ ਸੱਦੇ ’ਤੇ ਪ੍ਰਵਾਸੀ ਭਾਰਤੀ ਦਿਵਸ ਕਨਵੈਨਸ਼ਨ ਦੌਰਾਨ ਪ੍ਰੋ. ਭੁਲਰ ਲਈ ਆਵਾਜ਼ ਬੁਲੰਦ ਕਰਨ ਵਾਸਤੇ ਸੈਂਕੜੇ ਕੈਨੇਡਾ ਵਾਸੀ ਡਾਊਨ ਟਾਊਨ ਟੋਰੰਟੋ ਵਿਚ ਇਕੱਠੇ ਹੋਏ ਜਿਨ੍ਹਾਂ ਵਿਚ ਸਿਖ, ਮੁਸਲਮਾਨ ਤੇ ਇਸਾਈ ਲੋਕ ਸ਼ਾਮਿਲ ਸਨ।

ਪ੍ਰੋ. ਭੁੱਲਰ ਲਈ ਅਰਦਾਸ ਦਿਵਸ ਮੌਕੇ ਹੁੰਮ ਹੁਮਾ ਕੇ ਪੁੱਜੀਆਂ ਸੰਗਤਾਂ ਨੂੰ ਅਕਾਲੀਆਂ ਨੇ ਰਾਮਦੇਵ ਦੇ ਹੱਕ ਵਿੱਚ ਧਰਨੇ ਲਗਾਉਣ ਦੇ ਸੱਦੇ ਦਿੱਤੇ

ਫ਼ਤਿਹਗੜ੍ਹ ਸਾਹਿਬ, 11 ਜੂਨ : ਤਿਹਾੜ ਜੇਲ੍ਹ ਦਿੱਲੀ ਵਿੱਚ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸ਼ੀ ਦੀ ਸਜ਼ਾ ਰੱਦ ਕਰਵਾਉਣ ਅਰਦਾਸ ਤੇ ਰੋਸ ਦਿਵਸ ਮੌਕੇ ਇੱਥੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਵੀ ਪ੍ਰੋ. ਭੁੱਲਰ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ।

ਜੇ ਰਾਮਦੇਵ ‘ਮਰਨ ਵਰਤ’ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ, 10 ਜੂਨ : ਸ਼ਹਿਦ ਖਾ ਕੇ ਅਤੇ ਨਿੰਬੂ ਪਾਣੀ ਪੀ ਕੇ ‘ਮਰਨ-ਵਰਤ’ ਨਹੀਂ ਰੱਖੇ ਜਾਂਦੇ। ਇਸ ਤਰ੍ਹਾਂ ਕਰਕੇ ਰਾਮਦੇਵ ਲੋਕਾਂ ਨੂੰ ਤੀਜੀ ਵਾਰ ਧੋਖਾ ਦੇ ਰਿਹੈ। ਸੰਘਰਸ਼ ਕਰਨੇ ਕਾਇਰ ਲੋਕਾਂ ਦੇ ਵਸ ਦੀ ਗੱਲ ਨਹੀਂ ਅਜਿਹੇ ਲੋਕ 'ਸੰਘਰਸ਼' ਸ਼ਬਦ ਨੂੰ ਮਜ਼ਾਕ ਹੀ ਬਣਾ ਸਕਦੇ ਹਨ। ਇਨ੍ਹਾਂ ਡਰਾਮਿਆਂ ਨਾਲ ਲੋਕਾਂ ਨੂੰ ਬਹੁਤੀ ਦੇਰ ਹਨੇਰੇ ਵਿੱਚ ਨਹੀਂ ਰੱਖਿਆ ਜਾ ਸਕਦਾ।

« Previous PageNext Page »