ਫ਼ਤਹਿਗੜ੍ਹ ਸਾਹਿਬ (17 ਅਪ੍ਰੈਲ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਇਕ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਨਤਕ ਤੌਰ ਸਿਆਸਤਦਾਨਾਂ ਵਲੋਂ ਕੀਤੀ ਜਾਦੀ ਕਾਲੇ ਧਨ ਦੀ ਵਰਤੋਂ ਦੀ ਗੱਲ ਜਨਤਕ ਤੌਰ ’ਤੇ ਕਬੂਲ ਕੀਤੀ ਹੈ ਇਸ ਲਈ ਜਨ ਲੋਕਪਾ ਬਿਲ ਦੀ ਖਰੜ੍ਹ ਕਮੇਟੀ ਉਨ੍ਹਾਂ ਲੋਕਾਂ ਨੂੰ ਵੀ ਇਸ ਬਿਲ ਦੇ ਘੇਰ ਵਿੱਚ ਲਿਆਵੇ ਜੋ ਖੁਦ ਕਾਲੇ ਧਨ ਦੀ ਵਰਤੋਂ ਦੀ ਗੱਲ ਕਬੂਲਦੇ ਹਨ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦਾ ਦ੍ਰਿੜ ਨਿਸ਼ਚਾ ਹੈ ਕਿ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਖੁਦਮੁਖਤਿਆਰ ਸਿੱਖ ਰਾਜ ਦੀ ਕਾਇਮੀ ਹੈ ਜਿਸ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 29 ਅਪ੍ਰੈਲ, 1986 ਨੂੰ ਜੁੜੇ ਸਮੂਹ ਖਾਲਸਾ ਪੰਥ ਨੇ ਖ਼ਾਲਸਤਾਨ ਦੇ ਐਲਾਨ ਦੇ ਰੂਪ ਵਿਚ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਇਸ ਨਿਸ਼ਾਨੇ ਪ੍ਰਤੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਾ ਹੋਇਆ ਇਸ ਦੀ ਪੂਰਤੀ ਲਈ ਸਮੇਂ ਤੇ ਹਾਲਾਤ ਮੁਤਾਬਿਕ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਜਾਰੀ ਰੱਖਣ ਦਾ ਅਹਿਦ ਮੁੜ ਦਹੁਰਾਉਂਦਾ ਹੈ।
ਨਵੀਂ ਦਿੱਲੀ/ਲੁਧਿਆਣਾ (14 ਅਪ੍ਰੈਲ, 2011): ਇਕ ਨਿਜੀ ਚੈਨਲ ਵੱਲੋਂ ਕੀਤੇ ਗਏ ਖੂਫੀਆ ਅਪਰੇਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਲਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਸਿੱਖਾਂ ਦੇ ਕਾਤਿਲ ਸੱਜਣ ਕੁਮਾਰ ਵਿਰੁੱਧ ਅਹਿਮ ਗਵਾਹ ਨੂੰ ਆਪਣੀ ਗਵਾਹੀ ਬਦਲਣ ਲਈ ਦਬਾਅ ਪਾਇਆ ਅਤੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਇੱਕ ਨਿਜੀ ਚੈਨਲ ਵੱਲੋਂ ਸਟਿੰਗ ਅਪਰੇਸ਼ਨ ਕੀਤਾ ਗਿਆ ਹੈ ਜਿਸ ਵਿਚ ਖੁਲਾਸਾ ਹੋਇਆ ਹੈ ਕਿ ਇੱਕ ਸਾਬਕਾ ਰਾਜ ਸਭਾ ਮੈਂਬਰ ਨੇ '84 ਦੇ ਦਿੱਲੀ ਕੈਂਟ ਦੇ ਇਕ ਮਾਮਲੇ ਨਾਲ ਜੁੜੀ ਗਵਾਹ ਬੀਬੀ ਨਿਰਪ੍ਰੀਤ ਕੌਰ ਨੂੰ ਕਥਿਤ ਤੌਰ 'ਤੇ ਮੋਟੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਗਈ।
ਤਲਵੰਡੀ ਸਾਬੋ (14 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ ਦਿਹਾੜੇ ਮੌਕੇ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ਕੀ) ਦੀ ਇਤਿਹਾਸਕ ਧਰਤੀ ਉੱਤੇ ਪੰਥਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਪੰਚ ਪ੍ਰਧਾਨੀ ਤੋਂ ਇਲਾਵਾ ਏਕ ਨੂਰ ਖਾਲਸਾ ਫੌਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਮਾਤਾ ਗੁਜਰੀ ਸਹਾਰਾ ਟ੍ਰਸਟ, ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਖਾਲਸਾ ਪੰਥ ਦੇ ਜਨਮ ਦੀ 312ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਮੂਹ ਸਿੱਖ ਜਗਤ ਨੂੰ ਜਿੱਥੇ ਅਸੀਂ ‘ਖਾਲਸਾ ਸਾਜਨਾ ਦਿਵਸ ਮੁਬਾਰਕ’ ਕਹਿਣ ਦੀ ਖੁਸ਼ੀ ਲੈ ਰਹੇ ਹਾਂ, ਉਥੇ ਖਾਲਸਾ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਨਿਸ਼ਾਨਿਆਂ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਬੇਨਤੀ ਕਰਦੇ ਹਾਂ।
ਲੁਧਿਆਣਾ (14 ਅਪ੍ਰੈਲ, 2011): ਇਹ ਵਿਚਾਰ ਵੀਹਵੀਂ ਸਦੀ ਦੇ ਮਾਹਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਧਰਮਯੁੱਧ ਮੋਰਚੇ ਦੌਰਾਨ ਸਾਂਝੇ ਕੀਤੇ ਗਏ ਸਨ। ਸਿੱਖ ਸੰਗਤਾਂ ਦੀ ਜਾਣਕਾਰੀ ਹਿਤ ਇਹ ਵਿਚਾਰ ਇਥੇ ਮੁੜ ਸਾਂਝੇ ਕਰ ਰਹੇ ਹਾਂ।
ਲੁਧਿਆਣਾ (14 ਅਪ੍ਰੈਲ, 2011): ਸਮੂਹ ਪਾਠਕਾਂ ਨੂੰ "ਸਿੱਖ ਸਿਆਸਤ ਨੈਟਵਰਕ" ਵੱਲੋਂ ਖਾਲਸਾ ਸਾਜਨਾ ਦਿਹਾੜੇ ਦੀ ਹਾਰਦਿਕ ਵਧਾਈ ਹੋਵੇ।
ਫ਼ਤਿਹਗੜ੍ਹ ਸਾਹਿਬ (12 ਅਪ੍ਰੈਲ, 2011): ਅੱਜ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਮਿਲਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਗ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਸਾਖੀ ਦੇ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਕੈਦੀਆਂ ਦੀ ਸ਼ਜ਼ਾ ਵਿਚ ਦਿੱਤੀ ਗਈ ਛੋਟ ਦਾ ਲਾਭ ਹੋਰਨਾਂ ਕੈਦੀਆਂ ਦੇ ਨਾਲ-ਨਾਲ ਸ਼ੰਗੀਨ ਦੋਸ਼ਾਂ ...
ਖ਼ਾਲਸਾ-ਰਾਜਨੀਤਕ ਵਿਆਕਰਣ ਦਾ ਹੁਸੀਨ ਪ੍ਰਤੀਕ ਹੈ ਜੋ ਸਦਾ ਰੰਗੀਲਾ ਹੈ, ਲਾਲ ਪਿਆਰਾ ਹੈ ਅਤੇ ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਪਹਿਰੇਦਾਰ ਹੈ। ਖ਼ਾਲਸਾ ਜਾਗਤ-ਜੋਤ ਦਾ ਨਿਸ-ਬਾਸਰ ਜਾਪ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਾਗਤ-ਜੋਤ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਵੇਖਦਾ, ਪਰਖਦਾ ਤੇ ਆਪਣਾ ਰਾਹ ਚੁਣਦਾ ਹੈ। 1699 ਦੀ ਸ਼ਗਨਾਂ ਭਰੀ ਵਿਸਾਖੀ ਨੂੰ ਨੀਲੇ ਘੋੜੇ ਦੇ ਸ਼ਾਹਸਵਾਰ ਨੇ ਇਸ ਨਿਰਾਲੇ ਪੰਥ ਨੂੰ ਸਾਡੀ ਧਰਤੀ ’ਤੇ ਪ੍ਰਗਟ ਕੀਤਾ ਸੀ ਅਤੇ ਇੰਜ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ...
ਵਾਸ਼ਿੰਗਟਨ, ਡੀ. ਸੀ. (13 ਅਪ੍ਰੈਲ, 2011): ‘ਵਿਕੀਲੀਕਸ’ ਦੇ ਸੰਸਥਾਪਕ-ਐਡੀਟਰ ਅਤੇ ਆਪਣੇ ਇੰਕਸ਼ਾਫਾਂ ਰਾਹੀਂ ਦੁਨੀਆ ਭਰ ਵਿੱਚ ਤਰਥੱਲੀ ਮਚਾ ਦੇਣ ਵਾਲੇ ਜੂਲੀਅਨ ਅਸਾਂਜ ਨੇ ¦ਡਨ ਵਿੱਚ, ਦੀ ਹਿੰਦੂ (ਮਦਰਾਸ) ਅਖਬਾਰ ਦੇ ਪੱਤਰਕਾਰ ਮਿਸਟਰ ਐਨ. ਰਾਮ ਨੂੰ ਇੱਕ ਵਿਸ਼ੇਸ਼ ਇੰਟਰਵਿਊ ਦਿੱਤਾ ਹੈ। ਯਾਦ ਰਹੇ, ਭਾਰਤ ਵਿੱਚ ‘ਦੀ ਹਿੰਦੂ’ ਇੱਕੋ-ਇੱਕ ਐਸਾ ਅਖਬਾਰ ਹੈ, ਜਿਸ ਨੂੰ ਵਿਕੀਲੀਕਸ ਨੇ ਭਾਰਤ ਨਾਲ ਸਬੰਧਿਤ 5000 ਦੇ ਕਰੀਬ ਦਸਤਾਵੇਜ਼ ਪ੍ਰਕਾਸ਼ਤ ਕਰਨ ਦਾ ‘ਵਾਹਿਦ ਹੱਕ’ ਦਿੱਤਾ ਹੈ।
« Previous Page — Next Page »