ਲੁਧਿਆਣਾ (22 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕਤਰ ਜਨਰਲ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜਾ ਤੁਰੰਤ ਦੇਵੇ।ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ ਕੀਤੇ ਗਏ 50 ਰੁਪੈ ਦੇ ਨਿਗੂਣੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ।
ਮਾਨਸਾ (21 ਅਪ੍ਰੈਲ, 2011 - ਕੁਲਵਿੰਦਰ): ਡੇਰਾ ਪੈਰੋਕਾਰ ਲਿੱਲੀ ਸ਼ਰਮਾ ਕਤਲ ਕਾਂਡ ’ਚ ਨਾਮਜਦ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਸ. ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਿਦਆਂ ਪੰਥਕ ਵਕੀਲ ਸ. ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਲਿੱਲੀ ਸ਼ਰਮਾ ਕਤਲ ਕਾਂਡ ’ਚ ਨਾਮਜਦ ਕੀਤੇ ਸਿੱਖ ਨੌਜਵਾਨ ਪੰਚ ਪ੍ਰਧਾਨੀ
ਲੁਧਿਆਣਾ (21 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਦੇ ਜੋਨਲ ਕਮਿਸ਼ਨਰ ਸ਼: ਅਮਰਜੀਤ ਸਿੰਘ ਸੇਖੋਂ ਦੀ ਬਾਦਲ ਦਲ ਨਾਲ ਸਬੰਧਤ ਸੱਤਾਧਾਰੀ ਨੇਤਾਵਾਂ ਵਲੋਂ ਘੜੀ ਗਈ ਕਥਿਤ ਸ਼ਾਜਿਸ ਅਤੇ ਸਿਆਸੀ ਦਬਾਅ ਹੇਠ ਵਿਜੀਲੈਂਸ ਵਲੋਂ ਰਿਸਵਤ ਲੈਣ ਸਬੰਧੀ ਗ੍ਰਿਫਤਾਰੀ ਅਤੇ ਦਫਤਰ ਵਿਚ ਸ: ਸੇਖੋਂ ਦੀ ਦਸਤਾਰ ਜਬਰੀ ਉਤਾਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਘਟਨਾ ਨੂੰ ਅੱਤ ਸ਼ਰਮਨਾਕ ਕਰਾਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਇਸ ਇਮਾਨਦਾਰ ਅਫਸਰ ਨੂੰ ਇਮਾਨਦਾਰੀ ਦੀ ਸਜ਼ਾ ਦੇਣ ਦੇ ਇਸ ਸੰਗੀਨ ਮਾਮਲੇ ਦੀ ਜਲਦੀ ਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਿਅਸੀ ਸਰਪ੍ਰਸਤਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ਕੈਲੇਫੋਰਨੀਆ, ਅਮਰੀਕਾ (19 ਅਪ੍ਰੈਲ, 2011): ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਹਰ ਸਾਲ ਵਾਂਗ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।
ਲੁਧਿਆਣਾ (19 ਅਪ੍ਰੈਲ, 2011): ਅਮਰੀਕਾ ਦੀ ਸੰਸਾਰ ਸਿੱਖ ਕੌਂਸਿਲ ਨਾਮੀ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਜੋਰਦਾਰ ਨਿਖੇਧੀ ਕੀਤੀ ਹੈ, ਜਿਸ ਤਹਿਤ 120 ਸਾਲ ਪੁਰਾਣੇ ਇਤਿਹਾਸਕ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਨਿਜੀ ਯੂਨੀਵਰਸਿਟੀ ਬਨਾਉਣ ਦੀ ਗੱਲ ਚੱਲ ਰਹੀ ਹੈ। ਜਥੇਬੰਦੀ ਦੇ ਨੁਮਾਇੰਦੇ ਤਰੁਨਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਖਾਲਸਾ ਕਾਲਜ ਦੀ ਸੰਸਥਾ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦਾ ਮਤਾ ਪਾਸ ਕੀਤਾ ਹੈ।
ਫ਼ਤਹਿਗੜ੍ਹ ਸਾਹਿਬ, (18 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਜਿਲ੍ਹਾ ਯੂਥ ਪ੍ਰਧਾਨ ਗੁਰਮੁਖ ਸਿੰਘ ਡਡਹੇੜੀ ਤੇ ਅਮਲੋਹ ਸਰਕਲ ਦੇ ਪ੍ਰਧਾਨ ਦਰਸ਼ਨ ਸਿੰਘ ਬੈਣੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਨਾਜ ਮੰਡੀਆਂ ਵਿੱਚ ਦੌਰੇ ਕਰਕੇ ਮੀਡੀਏ ਵਿੱਚ ਖ਼ਬਰਾਂ ਲਗਵਾ ਰਹੇ ਹਨ। ਪਰ ਮੰਡੀਆਂ ਦੇ ਇਨਾਂ ਦੌਰਿਆ ਨਾਲ ਕਿਸਾਨਾਂ ਦੀ ਫਸਲ ਨਹੀਂ ਚੁੱਕੀ ਜਾਣੀ ਇਸ ਲਈ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਖਰੀਦ ਏਜੰਸੀਆ ਦੇ ਦਫ਼ਤਰਾਂ ਬੈਠ ਜਾਣ ਤੇ ਖੇਤੀ ਮੰਤਰੀ ਦਾ ਘਿਰਾਓ ਕਰਨ। ਇਸ ਨਾਲ ਚੰਡੀਗੜ੍ਹ ਤੋਂ ਆਰਡਰ ਜਾਰੀ ਹੋਣ ਨਾਲ ਹੀ ਕਿਸਾਨਾਂ ਦੀਆ ਫਸਲਾਂ ਮੰਡੀਆਂ ਵਿੱਚੋਂ ਚੁੱਕੀਆ ਜਾ ਸਕਦੀਆਂ ਹਨ।
ਫਤਹਿਗੜ੍ਹ ਸਾਹਿਬ (18 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ ਆਸਟ੍ਰੇਲੀਆ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਹਰ ਦੇਸ ਵਿੱਚ ਅਜਿਹੀਆਂ ਕਮੇਟੀਆਂ ਬਣਾ ਕੇ ਇਨ੍ਹਾਂ ਦੀ ਨੁਮਇੰਦਗੀ ਵਾਲੀ ‘ਸੰਸਾਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦਾ ਗਠਨ ਕਰ ਦੇਣਾ ਚਾਹੀਦਾ ਹੈ, ਜੋ ਵਿਸ਼ਵ ਭਰ ਵਿੱਚ ਸਿੱਖ ਹਿੱਤਾਂ ਦੀ ਤਰਜਮਾਨੀ ਕਰਨ ਲ...
ਚੰਡੀਗੜ੍ਹ (16 ਅਪ੍ਰੈਲ, 2011): ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਮੰਗ ਕੀਤੀ ਹੈ ਕਿ ਨਵੰਬਰ 1984 ਸਿਖ ਨਸਲਕੁਸ਼ੀ ਕੇਸ ਵਿਚ ਗਵਾਹਾਂ ’ਤੇ ਦਬਾਅ ਪਾਉਣ ਲਈ ਐਚ. ਐਸ. ਹੰਸਪਾਲ ਤੇ ਸੱਜਣ ਕੁਮਾਰ ਦੇ ਖਿਲਾਫ ਅਪਰਾਧਕ ਮੁਕੱਦਮਾ ਦਰਜ ਕੀਤਾ ਜਾਵੇ। ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਵਿਚ ਸਿਖਾਂ ਦੇ ਸੋਚੀ ਸਮਝੀ ਸਮਝੀ ਸਾਜਿਸ਼ ਤਹਿਤ ਸਿਖਾਂ ਦੇ ਕਤਲੇਆਮ ਲਈ ਕਾਂਗਰਸ ਜ਼ਿੰਮੇਵਾਰ ਹੈ ਤੇ ਸਿਖਾਂ ਨੂੰ ਕਤਲ ਕਰਨ ਵਾਲੇ ਸਰਗਰਮ ਕਾਂਗਰਸੀ ਵਰਕਰਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਬਚਾਉਣ ਲਈ ਵੀ ਪੂਰੀ ਤਰਾਂ ਜ਼ਿੰਮੇਵਾਰ ਹੈ।
ਫ਼ਤਹਿਗੜ੍ਹ ਸਾਹਿਬ (16 ਅਪ੍ਰੈਲ, 2011): ਸਿੱਖ ਕਤਲੇਆਮ ਦੀ ਪੀੜਤ ਬੀਬੀ ਨਿਰਪ੍ਰੀਤ ਕੌਰ ਨੂੰ ਕਾਂਗਰਸੀ ਆਗੂ ਐਚ.ਐਸ. ਹੰਸਪਾਲ ਵਲੋਂ ਜਗਦੀਸ਼ ਟਾਇਟਲਰ ਵਿਰੁੱਧ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸਖ਼ਤ ਨਿਖੇਧੀ ਕਰਦਿਆਂ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਸਵੀਰ ਸਿੰਘ ਖੰਡੂਰ ਨੇ ਉਸਨੂੰ ਘੱਟਗਿਣਤੀ ਕਮਿਸ਼ਨ ਵਿੱਚੋਂ ਵੀ ਬਾਹਰ ਕਰਨ ਅਤੇ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕਰਦਿਆ ਕਿਹਾ ਕਿ ਹੰਸਪਾਲ ਇਸ ਕਮਿਸ਼ਨ ਵਿੱਚ ਬਣੇ ਰਹਿਣ ਦੇ ਯੋਗ ਨਹੀਂ।
ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਬਿੱਲ ਨੂੰ ਲੈ ਕੇ ਅੰਨਾ ਹਜ਼ਾਰੇ ਵੱਲੋਂ ਰੱਖੇ ਮਰਨ ਵਰਤ ਨੂੰ ਮਿਲੀ ਕਾਮਯਾਬੀ ’ਤੇ ਦੇਸ਼ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਅਜਿਹਾ ਖੁਸ਼ੀ ਵਾਲਾ ਮਾਹੌਲ ਸੁਭਾਵਿਕ ਵੀ ਹੈ ਕਿਉਂਕਿ ਪੂਰੇ ਦੇਸ਼ਵਾਸੀ ਅੱਜ ਭ੍ਰਿਸ਼ਟਾਚਾਰ, ਜੋ ਹਰ ਖੇਤਰ ’ਚ ਅਮਰ ਵੇਲ ਵਾਂਗ ਵਧਦਾ ਜਾ ਰਿਹਾ ਹੈ, ਤੋਂ ਡਾਢੇ ਤੰਗ ਆ ਚੁੱਕੇ ਹਨ। ਇਸ ਲਈ ਹਜ਼ਾਰੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਪਹਿਲਕਦਮੀ ਨਾਲ ਸਰਕਾਰ ਲੋਕਪਾਲ ਬਿੱਲ ’ਚ ਲੋੜੀਂਦੀਆਂ ਸੋਧਾਂ ਕਰਨਾ ਮੰਨੀ ਹੈ। ਸਰਕਾਰ ਨੂੰ ਅੰਨਾ ਹਜ਼ਾਰੇ ਅੱਗੇ ਝੁਕਾਉਣ ਤੇ ਇਸ ਦੇ ਹੱਕ ’ਚ ਲੋਕ ਲਹਿਰ ਬਣਾਉਣ ’ਚ ਮੀਡੀਆ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ। ਉਸ ਨੇ ਇਸ ਮਰਨ ਵਰਤ ਦਾ ਖੂਬ ਪ੍ਰਚਾਰ ਕੀਤਾ।
« Previous Page — Next Page »