ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ (ਨਜ਼ਰਬੰਦ ਕੇਂਦਰੀ ਜੇਲ੍ਹ ਅੰਮ੍ਰਿਤਸਰ) ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨਾਂ ਹੇਠ ਜਾਰੀ ਇਸ ਸੰਖੇਪ ਸੰਦੇਸ਼ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ 29 ਅਪਰੈਲ 1986 ਨੂੰ ਖ਼ਾਲਸਾ ਪੰਥ ਵਲੋਂ ਜਾਰੀ ਕੀਤਾ ਗਿਆ ਖ਼ਾਲਿਸਤਾਨ ਦਾ ਐਲਾਨਨਾਮਾ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤਾਂ ਕਿ ਸਾਡੀ ਮੰਜਿਲੇ-ਮਕਸੂਦ ਸਰ-ਜ਼ਮੀਨੇ ਖ਼ਾਲਸਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਦਰਸਾਏ ਸਿਧਾਂਤਾਂ ਦਾ ਰਾਜ ਸਥਾਪਤ ਹੋ ਸਕੇ।
1984 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਸਰੀਰਿਕ ਰੂਪ ਵਿਚ ਖਤਮ ਕਰਨ ਦੀਆਂ ਨੀਤੀਆਂ ਅਪਣਾਈਆਂ ਗਈਆਂ ਉੱਥੇ ਨਾਲ ਹੀ ਅਗਲੀਆਂ ਨਸਲਾਂ ਨੂੰ ਅਪਾਣੇ ਵਿਰਸੇ ਨਾਲੋਂ ਤੋੜ ਕੇ ਨਸ਼ਿਆਂ, ਅਨੈਤਿਕਤਾ ਦੇ ਗੁਲਾਮ ਤੇ ਪੰਥਕ ਪਰੰਪਰਾਵਾਂ ਉੱਤੇ ਕਿੰਤੂ-ਪਰੰਤੂ ਕਰਨ ਦੀ ਸੋਚ ਪ੍ਰਸਾਰੀ ਜਾ ਰਹੀ ਹੈ। ਉਹਨਾਂ ਨੂੰ ਆਪਣੀ ਬੋਲੀ, ਸੱਭਿਆਚਾਰ, ਵਿੱਲਖਣ ਪਛਾਣ ਤੋਂ ਇਕ ਸਾਜ਼ਿਸ਼ ਤਹਿਤ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਆਪਣੇ ਸਿੱਖ ਹੋਣ ਦਾ ਮਾਣ ਗਵਾਚ ਜਾਵੇ ਤੇ ਉਹ ਦਿੱਲੀ ਦੀ ਝੋਲੀ ਵਿਚ ਪੈ ਜਾਣ।
ਪੰਜਾਬੀ ਦੇ ਰੋਜਾਨਾ ਅਖਬਾਰ ਪਹਿਰੇਦਾਰ ਦੀ 29 ਅਪ੍ਰੈਲ, 2011 ਦੀ ਸੰਪਾਦਕੀ ਧੰਨਵਾਰ ਸਹਿਤ ਇਥੇ ਮੁੜ ਛਾਪੀ ਜਾ ਰਹੀ ਹੈ। – ਜਸਪਾਲ ਸਿੰਘ ਹੇਰਾਂ* ਅੱਜ ਤੋਂ ...
ਅੰਮ੍ਰਿਤਸਰ (29 ਅਪ੍ਰੈਲ, 2011): ਅੱਜ ਖਾਲਸਤਾਨ ਦੇ ਐਲਾਨ ਦੀ 25ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਅਕਾਲ ਦਲ (ਪੰਚ ਪ੍ਰਧਾਨੀ) ਵੱਲੋਂ ਭੇਜੇ ਗਏ ਇਕ ਸੰਦੇਸ਼ ਰਾਹੀਂ ਸਿੱਖ ਕੌਮ ਦੇ ਅਜ਼ਾਦ ਸਿੱਖ ਰਾਜ ਨੇ ਨਿਸ਼ਾਨੇ ਦੀ ਪ੍ਰਾਪਤੀ ਲਈ ਵਚਨਬੱਧਤਾ ਪ੍ਰਗਟਾਈ ਗਈ ਹੈ।
ਪੱਚੀ ਸਾਲ ਪਹਿਲਾਂ ਜਦੋਂ 29 ਅਪਰੈਲ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਪਾਕ ਪਵਿੱਤਰ ਪਰਿਕਰਮਾ ਤੋਂ ਆਜ਼ਾਦੀ ਦੀ ਤਾਂਘ ਦਾ ਐਲਾਨਨਾਮਾ ਜਾਰੀ ਹੋਇਆ ਸੀ, ਉਸ ਦੀ ਯਾਦ ਅਜੇ ਵੀ ਸੱਜਰੀ ਸਵੇਰ ਵਾਂਗ ਦਿਲਾਂ ਵਿਚ ਜਗਦੀ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਯਾਦ ਦਾ ਮੱਘਦਾ ਤੇ ਬਲਦਾ ਰੂਪ ਹੰਢਾਉਣ ਵਾਲੇ ਆਜ਼ਾਦੀ ਦੇ ਹਜ਼ਾਰਾਂ ਦੀਵਾਨੇ ਜਿਸਮਾਂ ਦਾ ਬੰਧਨ ਤੋੜ ਕੇ ਸਾਥੋਂ ਦੂਰ, ਬਹੁਤ ਦੂਰ ਚਲੇ ਗਏ ਹਨ। ਕੁਝ ਜੇਲ੍ਹਾਂ ਦੇ ਦੋਸਤ ਬਣੇ ਹੋਏ ਹਨ ਤੇ ਹਰ ਦੂਜੇ ਚੌਥੇ ਦਿਨ ਇਸ ਮੁਲਕ ਦੀ ਕੋਈ ਨਾ ਕੋਈ ਕਚਹਿਰੀ ਕਿਤੇ ਨਾ ਕਿਤੇ ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ ਹੈ। ਕੁਝ ਫ਼ਾਂਸੀ ਦੇ ਚਬੂਤਰੇ ’ਤੇ ਖੜ੍ਹੇ ਹਨ ਅਤੇ ਜੱਲਾਦ ਦੀ ਤਲਵਾਰ ਦਾ ਇੰਤਜ਼ਾਰ ਕਰ ਰਹੇ ਹਨ। ਫਿਰ ਵੀ ਕੁਝ ਜੁਗਨੂੰ ਅਜੇ ਵੀ ਮੈਦਾਨ-ਏ-ਜੰਗ ਵਿਚ ਸਮੇਂ ਦੇ ਵੰਨ-ਸੁਵੰਨੇ ਤੂਫ਼ਾਨਾਂ ਅੱਗੇ ਹਿੱਕ ਡਾਹ ਕੇ ਖੜ੍ਹੇ ਹਨ, ਇਸ ਦ੍ਰਿੜ੍ਹ ਇਰਾਦੇ ਨਾਲ ਕਿ,
ਪੰਜਾਬ ਵਿਚ ਵੀ 1980ਵਿਆਂ ਅਤੇ 90ਵਿਆਂ ਦੇ ਗੜਬੜ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਐਸ. ਪੀ. ਓਜ਼ ਦੀ ਭਰਤੀ ਹੋਈ ਸੀ ਅਤੇ 'ਸੁਲਵਾ-ਜੁਡਮ' ਦੇ ਪੱਧਰ 'ਤੇ 'ਬਲੈਕ ਕੈਟ' ਭਰਤੀ ਕੀਤੇ ਗਏ ਸਨ। ਇਕ ਸਮੇਂ ਪੰਜਾਬ ਵਿਚ ਐਸ. ਪੀ. ਓਜ਼ ਦੀ ਨਫਰੀ 20 ਹਜ਼ਾਰ ਤੱਕ ਪਹੁੰਚ ਗਈ ਸੀ ਅਤੇ ਉਨ੍ਹਾਂ ਨੂੰ ਹਰ ਪੁਲਿਸ ਥਾਣੇ ਦੇ ਇੰਚਾਰਜ ਦੀ ਕਮਾਨ ਥੱਲੇ ਰੱਖਿਆ ਗਿਆ ਸੀ ਅਤੇ 1000-1500 ਪ੍ਰਤੀ ਮਹੀਨਾ ਲੈ ਰਹੇ ਇਨ੍ਹਾਂ ਐਸ. ਪੀ. ਓਜ਼ ਤੋਂ ਪੁਲਿਸ ਦੇ ਆਹਲਾ ਅਫ਼ਸਰਾਂ ਨੇ ਬਹੁਤ ਜਾਇਜ਼-ਨਾਜਾਇਜ਼ ਕਾਰਨਾਮੇ ਕਰਵਾਏ ਅਤੇ ਦਮਨ-ਤਸ਼ੱਦਦ ਕਾਰਵਾਈਆਂ ਵਿਚ ਇਨ੍ਹਾਂ ਸਥਾਨਕ ਲੋਕਾਂ ਨੂੰ ਹਥਿਆਰ ਦੇ ਤੌਰ 'ਤੇ ਵਰਤਿਆ।
ਲੁਧਿਆਣਾ (27 ਅਪ੍ਰੈਲ, 2011): ਹਿਊਮਨ ਰਾਈਟਸ ਵਾਚ ਨੇ ਅੱਜ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ 1984 ਵਿਚ ਸਿੱਖਾਂ ਦੇ ਵਿਆਪਕ ਕਤਲੇਆਮ ਦੇ ਨਵੇਂ ਹੋਏ ਖੁਲਾਸਿਆਂ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਮੁਕੱਦਮੇ ਚਲਾਏ ਜਾਣ। ਉਤਰੀ ਰਾਜ ਹਰਿਆਣਾ ਦੇ ਸਾੜੇ ਗਏ ਤੇ ਅਣਗੌਲੇ ਪਿੰਡ ਹੋਂਦ ਚਿੱਲੜ, ਜਿਥੇ 2 ਨਵੰਬਰ 1984 ਨੂੰ 32 ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ ਸੀ, ਦਾ ਜਨਵਰੀ 2011 ਨੂੰ ਖੁਲਾਸਾ ਹੋਇਆ ਹੈ। ਇਸੇ ਤਰ੍ਹਾਂ ਮਾਰਚ ਵਿਚ ਪਟੌਦੀ ਨੇੜੇ 17 ਸਿੱਖਾਂ ਦੇ ਕਤਲੇਆਮ ਵਾਲੀ ਥਾਂ ਦਾ ਪਤਾ ਲੱਗਾ ਸੀ।
ਇਸ ਬਜ਼ੁਰਗ ਨੇ ਇਹਨਾਂ ਸਾਬਤ ਸੂਰਤ ਸਿੱਖਾਂ ਦਾ ਬੜਾ ਆਦਰ ਸਤਿਕਾਰ ਕੀਤਾ । ਪੰਜਾਬ ਦੀ ਸੁੱਖ ਸਾਂਦ ਪੁੱਛਣ ਉਪਰੰਤ ਇੱਕ ਸਵਾਲ ਕੀਤਾ ਕਿ ਤੁਹਾਡੇ ਵਿੱਚ ਕੋਈ ਐਸਾ ਵਿਆਕਤੀ ਹੈ ਜਿਸ ਨੇ ਸੰਤ ਭਿੰਡਰਾਂਵਾਲੇ ਦੀ ਸੰਗਤ ਕੀਤੀ ਹੋਵੇ ਜਾਂ ਸ਼ਰਧਾ ਸਹਿਤ ਨੇੜਿਉਂ ਦਰਸ਼ਨ ਹੀ ਕੀਤੇ ਹੋਣ ।...
ਫ਼ਤਿਹਗੜ੍ਹ ਸਾਹਿਬ (27 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਵਾਅਦਾ ਕਰਨ ਦੇ ਬਾਵਯੂਦ ਵੀ ਅੰਮ੍ਰਿਤ ਨਾ ਛਕਾਉਣ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਭਾਈ ਰਾਜੋਆਣਾ ਨੇ ਉਨ੍ਹਾਂ ਨੂੰ ਇੱਕ ਜੇਲ੍ਹ ਮੁਲਾਕਾਤ ਦੌਰਾਨ ਕਿਹਾ ਸੀ ਕਿ ਜਥੇਦਾਰ ਤੱਕ ਉਨ੍ਹਾਂ ਦਾ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਉਨ੍ਹਾਂ ਦੀ ਅੰਮ੍ਰਿਤ ਛਕਣ ਦੀ ਇੱਛਾ ਉਨ੍ਹਾਂ ਦੇ ਬਲੈਕ ਵਾਰੰਟ ਆਉਣ ਤੋਂ ਪਹਿਲਾਂ ਪੂਰੀ ਕੀਤੀ ਜਾਵੇ। ਜੇਕਰ ਇਸਤੋਂ ਬਾਅਦ ਉਹ ਅੰਮ੍ਰਿਤ ਛਕਾਉਣ ਆਉਂਦੇ ਹਨ ਤਾਂ ਮੈਂ ਉਨ੍ਹਾ ਕੋਲੋਂ ਅੰਮ੍ਰਿਤ ਨਹੀਂ ਛਕਾਂਗਾ।
ਫ਼ਤਹਿਗੜ੍ਹ ਸਾਹਿਬ (26 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ 2 ਸਾਲਾਂ ਦੀ ਦੇਰੀ ਹੋਣ ਲਈ ਬਾਦਲ ਦਲ ਜਿੰਮੇਵਾਰ ਹੈ ਜਿਸਨੇ ਕਮੇਟੀ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਗੁਰਦੁਆਰਾ ਚੋਣਾਂ ਲਈ ਕੰਮ ਸੁਰੂ ਕਰਨ ...
Next Page »