ਫ਼ਤਿਹਗੜ੍ਹ ਸਾਹਿਬ (31 ਮਾਰਚ, 2011): ਫਰਵਰੀ 2007 ਵਿਚ ਹੋਏ ਸਮਝੌਤਾ ਐਕਸਪ੍ਰੈਸ ਬੰਬ ਕਾਂਡ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਦਸੰਬਰ 2010 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਸੀਮਾਨੰਦ ਇਸ ਕਾਂਡ ਵਿਚ ਅਪਣੀ ਸ਼ਮੂਲੀਅਤ ਕਬੂਲ ਕਰ ਚੁੱਕਿਆ ਹੈ ਤੇ ਇਸ ਕਾਂਡ ਵਿਚ ਸ਼ਾਮਿਲ ਹੋਰਨਾਂ ਦੋਸ਼ੀਆਂ ਦੇ ਨਾਂ ਵੀ ਉਸਨੇ ਕਦੋਂ ਦੇ ਜਗ-ਜ਼ਾਹਰ ਕਰ ਦਿੱਤੇ ਹਨ ਪਰ ਫਿਰ ਵੀ ਭਾਰਤ ਸਰਕਾਰ ਇਸ ਕਾਂਡ ਦੀ ਅਸਲੀਅਤ ’ਤੇ ਪਰਦੇ ਪਾ ਰਹੀ ਹੈ।
ਫ਼ਤਿਹਗੜ੍ਹ ਸਾਹਿਬ (29 ਮਾਰਚ, 2011) : ਅਪਣੀਆਂ ਮੰਗਾਂ ਲਈ ਇਕੱਤਰ ਹੋਏ ਵੈਟਰਨਰੀ ਫਾਰਮਾਸਿਸਟਾਂ ਦੀ ਪੰਜਾਬ ਪੁਲਿਸ ਵਲੋਂ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਅਪਣੇ ਮੁਲਾਜ਼ਮਾਂ ਨਾਲ ਹੀ ਸਰਕਾਰ ਤੇ ਪੁਲਿਸ ਇਸ ਵਹਿਸ਼ੀ ਢੰਗ ਨਾਲ ਪੇਸ਼ ਆ ਸਕਦੀ ਹੈ ...
ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ “ਕੌਮੀ ਆਵਾਜ਼” ਵੱਲੋਂ ਕੀਤੀ ਗਈ ਸੀ। ਇਹ ਗੱਲਬਾਤ ਪਾਠਕਾਂ/ਸਰੋਤਿਆਂ ਲਈ ਇਥੇ ਮੁੜ ਸਾਂਝੀ ਕਰ ਰਹੇ ਹਾਂ।
ਚੰਡੀਗੜ੍ਹ (29 ਮਾਰਚ, 2011): ਹਰਿਆਣਾ ਦੇ ਪਟੌਦੀ ਇਲਾਕੇ ਵਿਚ ਸਿੱਖ ਨਸਲਕੁਸ਼ੀ ਦੀਆਂ ਹੋਰ ਘਟਨਾਵਾਂ ਤੇ ਥਾਵਾਂ ਦਾ ਪਤਾ ਲਗਾ ਹੈ ਜਿੱਥੇ ਨਵੰਬਰ 1984 ਵਿਚ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਸਿੱਖ ਹਮਲਾਵਰਾਂ ਤੋਂ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਹਿੰਸਕ ਕਾਤਲਾਂ ਵੱਲੋਂ ਘੇਰ ਕੇ ਮਾਰੇ ਗਏ ਸਨ।
ਜੋ ਘਟਨਾ ਅੰਮ੍ਰਿਤਸਰ ਵਿਚ ਹੋਈ। ਇਸ ਘਟਨਾ ਨੇ ਭਾਵੇਂ ਦੁਨੀਆਂ ਵਿਚ ਕਿਤੇ ਵੀ ਸਿੱਖ ਕਿਉਂ ਨਾ ਰਹਿੰਦਾ ਹੋਵੇ ਸਾਰਿਆਂ ਦਾ ਇਸ ਘਟਨਾ ਨੇ ਹਿਰਦਾ ਛਾਨਣੀ ਕਰਕੇ ਰੱਖ ਦਿੱਤਾ ਹੈ। ਸਾਨੂੰ ਇਹ ਘਟਨਾ ਸੁਣਦੇ ਸਾਰਿਆਂ ਦਾ ਦਿਲ ਉਦਾਸ ਹੈ ...
ਨਿਊਯਾਰਕ (25 ਮਾਰਚ 2011): ਨਵੰਬਰ 1984 ਸਿਖ ਨਸਲਕੁਸ਼ੀ ਕੇਸ ਵਿਚ ਜਾਰੀ ਸੰਮਣ ਦਾ ਜਵਾਬ ਦੇਣ ਲਈ ਕਾਂਗਰਸ (ਆਈ) ਨੇ ਅਮਰੀਕਾ ਦੀ ਨਿਊਯਾਰਕ ਜ਼ਿਲਾ ਅਦਾਲਤ ਤੋਂ 24 ਜੂਨ ਤੱਕ ਦਾ ਸਮਾਂ ਮੰਗਿਆ ਹੈ। ਕਾਂਗਰਸ (ਆਈ) ਨੇ ਨਿਊਯਾਰਕ ਸਥਿਸ ਉਸੇ ਸੱਭਰਵਾਲ, ਨੋਰਡਿਨ ਤੇ ਫਿੰਕਲ ਲਾਅ ਫਰਮ ਨੂੰ ਕੇਸ ਦੀ ਪੈਰਵਾਈ ਸੰਭਾਲੀ ਹੈ ਜਿਹੜੀ ਕਿ ਇਸੇ ਕੇਸ ਵਿਚ ਕਮਲ ਨਾਥ ਲਈ ਸਹਿਵਕੀਲ ਹਨ।
ਫਾਜ਼ਿਲਕਾ (26 ਮਾਰਚ, 2011): ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਫਜ਼ਿਲਕਾ ਦੇ ਦੋਨਾ ਨਾਨਕਾ ਪਿੰਡ ਦੇ ਸਕੂਲ ਵਿਚ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਦਿਆਂ ੫੦੦੦੦/- ਰੁਪਏ ਦੀ ਸੇਵਾ ਭੇਜੀ। ਇਹ ਸੇਵਾ ਉਹਨਾਂ ਨੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ(ਨਜ਼ਰਬੰਦ ਕੇਂਦਰੀ ਜੇਲ਼੍ਹ,ਅੰਮ੍ਰਿਤਸਰ) ਦੀ ਅਗਵਾਈ ਵਿਚ ਭੇਜੀ।
ਲੁਧਿਆਣਾ (23 ਮਾਰਚ, 2011): ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦੀ ਅਤਿ-ਸਤਿਕਾਰਤ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਹੈ। ਇਸ ਜਥੇਬੰਦੀ ਵਲੋਂ ਸਮੇਂ ਸਮੇਂ, ਲਗਾਤਾਰਤਾ ਨਾਲ, ਦੁਨੀਆ ਦੇ ਅੱਡ-ਅੱਡ ਦੇਸ਼ਾਂ ਵਿੱਚ ਹੁੰਦੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਰਿਪੋਰਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਅੱਜ ਦੁਨੀਆ ਭਰ ਵਿੱਚ (ਭਾਰਤ ਤੋਂ ਬਾਹਰ) ਲੱਖਾਂ ਸਿੱਖ ‘ਰਾਜਸੀ ਸ਼ਰਣ’ ਦੇ ਸਹਾਰੇ ਅਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਨ ਤਾਂ ਇਸ ਦਾ ਸਿਹਰਾ ਐਮਨੈਸਟੀ ਇੰਟਰਨੈਸ਼ਨਲ ਸਮੇਤ ਉਨ੍ਹਾਂ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਜਾਂਦਾ ਹੈ,
ਧਰਮ ਤੋਂ ਪੱਲਾ ਛੁਡਾ ਕੇ ਆਪਣੇ ਆਪ ਨੂੰ ‘ਸੈਕੂਲਰ’ ਦੱਸਣ ਵਾਲੇ, ਮਨਪ੍ਰੀਤ ਬਾਦਲ ਨੇ ਆਪਣੀ ਧੌਣ ਦੁਆਲੇ ਇੱਕ ਬਸੰਤੀ ਕੱਪੜਾ ਲਪੇਟ ਕੇ ਆਪਣੇ ਆਪ ਨੂੰ ਭਗਤ ਸਿੰਘ ਸਮਝਣ ਦਾ ਭਰਮ ਪਾਲਿਆ ਹੋਇਆ ਹੈ ...
ਸਿਡਨੀ/ਆਸਟ੍ਰੇਲੀਆ (22 ਮਾਰਚ, 2011): ਭਾਈ ਸੋਹਨ ਸਿੰਘ ਦੀ ਪੁਲਿਸ ਹਿਰਾਸਤ ਵਿਚ ਤਸ਼ੱਦਦ ਕਾਰਨ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਗਾਤਾਰ ਮਨੁੱਖੀ ਹੱਕਾਂ ਦੇ ਹਾਲਾਤ ਵਿਗੜ ਰਹੇ ਹਨ। ਭਾਰਤ ਅਤੇ ਪੰਜਾਬ ਦੀਆਂ ਸਿੱਖ ਵਿਰੋਧੀ ਸਰਕਾਰਾਂ ਹਮੇਸ਼ਾ ਹੀ ਅਜਿਹੇ ਬੁਚੜ ਪੁਲਸ ਅਫਸਰਾਂ ਦੀ ਪਿੱਠ ਥਾਪੜਦੀਆਂ ਰਹੀਆਂ ਹਨ ਜਿਹੜੇ ਭੋਲੇ-ਭਾਲੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਜਾਂ ਤਾਂ ਝੂਠਾ ਪੁਲਸ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਅਤੇ ਜਾਂ ਫਿਰ ਆਤਮਹੱਤਿਆ ਦੀ ਕਹਾਣੀ ਘੜ ਦਿਤੀ ਜਾਂਦੀ ਹੈ ।
Next Page »