ਸਾਹਿਬਜ਼ਾਦਾ ਅਜੀਤ ਸਿੰਘ ਨਗਰ (31 ਅਕਤੂਬਰ, 2010): 3 ਨਵੰਬਰ ਨੂੰ ਅਸੀਂ ਸਿੱਖ ਕਤਲੇਆਮ ਦੇ ਮੁੱਦੇ ’ਤੇ ਦੇਸ਼ ਦੇ ਨਿਜ਼ਾਮ ਦਾ ਧਿਆਨ ਖਿੱਚਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਦਿਨ ਪੰਜਾਬ ਦੇ ਬਜ਼ਾਰ, ਕਾਰੋਬਾਰੀ ਅਦਾਰੇ ਤੇ ਵਿਦਿਅਕ ਸੰਸਥਾਵਾਂ ਤੋਂ ਬਿਨਾਂ ਰੇਲ ਆਵਾਜਈ ਵੀ ਰੋਕੀ ਜਾਵੇਗੀ ਤਾਂ ਜੋ ਇਸ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਾਰਨ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਮਾਮਲਾ ਦਿੱਲੀ ਸਮੇਤ ਸਮੁੱਚੇ ਦੇਸ਼ ਦੇ ਧਿਆਨ ਵਿਚ ਲਿਆਂਦਾ ਜਾ ਸਕੇ।
ਫ਼ਤਿਹਗੜ੍ਹ ਸਾਹਿਬ, 25 ਅਕਤੂਬਰ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ, ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਤੇ ਦਲ ਦੇ ਪਟਿਆਲਾ ਜਿਲ੍ਹੇ ਦੇ ਆਗੂ ਗੁਰਮੀਤ ਸਿੰਘ ਗੋਗਾ ਨੇ ਪੰਜਾਬ ਦੇ ਸਮੁੱਚੇ ਵਰਗਾਂ ਨੂੰ 3 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ,
ਫ਼ਤਿਹਗੜ੍ਹ ਸਾਹਿਬ, 25 ਅਕਤੂਬਰ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ ਰਹਿਣ ਦੇ ਯੋਗ ਨਹੀਂ ਹੈ। ਜ਼ਿਕਰਯੋਗ ਹੈ ਕਿ ਸ. ਮੱਕੜ ਨੇ ਕੱਲ੍ਹ ਰਾਜਪੁਰਾ ਵਿਖੇ ਕਿਹਾ ਸੀ ਕਿ ਸ਼ੋਮਣੀ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਨਹੀਂ ਕਰ ਸਕਦੀ। ਭਾਈ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜੇ ਮੱਕੜ ਦੇ ਸਿਆਸੀ ਅਕਾਵਾਂ ਦੀ ਹਰ ਤਰ੍ਹਾਂ ਦੀ ਮੱਦਦ ਕਰ ਸਕਦੀ ਹੈ ਤਾਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ ਕਿਉਂ ਨਹੀਂ ਕਰ ਸਕਦੀ। ਉਨਾਂ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਸਿੱਖ ਹਿੱਤਾਂ ਦੀ ਰੱਖਿਆ ਤੇ ਉਨ੍ਹਾਂ
ਲੰਡਨ (25 ਅਕਤੂਬਰ, 2010): ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਡਾਕਟਰ ਗੁਰਦੀਪ ਸਿੰਘ ਜਗਬੀਰ ਵਲੋਂ ਪੰਜਾਬ ਰੇਡੀਉ ਤੇ ਕੀਤੀ ਜਾਣ ਵਾਲੀ ਹਫਤਾਵਰੀ ਵਿਚਾਰ ਚਰਚਾ ਦੀ ਸਿੱਖਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਜਿਸ ਵਿੱਚ ਉਹਨਾਂ ਵਲੋਂ ਹਮੇਸ਼ਾਂ ਹੀ ਸਿੱਖ ਕੌਮ ਦੇ ਭਖਦੇ ਮਸਲੇ ਵਿਚਾਰੇ ਜਾਂਦੇ ਹਨ । ਇਸ ਵਾਰ ਉਹਨਾਂ ਨੇ ਅਮਰੀਕਾ ਦੇ ਰਸ਼ਟਰਪਤੀ ਬਰਾਕ ਹੁਸੈਨ ਉਬਾਮਾ ਦੀ ਭਾਰਤ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਨੂੰ ਅਧਾਰ ਬਣਾ ਕੇ ਵਿਸ਼ੇਸ਼ ਪ੍ਰੋਗਰਾਮ ਕੀਤਾ, ਜਿਸ ਵਿੱਚ ਉਹਨਾਂ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਸ਼ਿੰਗਟਨ ਨੂੰ ਫੋਨ ਰਾਹੀਂ ਮੁੱਖ ਮਹਿਮਾਨ ਬਣਾਇਆ।
ਤਲਵੰਡੀ ਸਾਬੋ (10 ਅਕਤੂਬਰ, 2010 – ਰਜਿੰਦਰ ਸਿੰਘ ਰਾਹੀ): ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ 'ਸ਼ਹੀਦ ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ‘ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਉਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਦਵਾਨਾਂ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਸ. ਅਜਮੇਰ ਸਿੰਘ ਤੋਂ ਇਲਾਵਾ, ਪ੍ਰੋ. ਐੱਸ. ਇਰਫਾਨ ਹਬੀਬ (ਅਲੀਗੜ੍ਹ), ਡਾ: ਆਤਮਾ ਰਾਮ, ਪ੍ਰੋ: ਜਗਮੋਹਣ ਸਿੰਘ, ਪ੍ਰੋ. ਕਮਲੇਸ਼ ਮੋਹਣ, ਪ੍ਰੋ. ਸੁਖਦੇਵ ਸਿੰਘ ਸੋਹਲ, ਡਾ. ਰਾਜਿੰਦਰਪਾਲ ਬਰਾੜ, ਡਾ. ਬਲਜੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਕੁਲਵੀਰ ਸਿੰਘ ਢਿਲੋਂ, ਸ੍ਰੀ ਸੁਧੀਰ ਵਿਦਿਆਰਥੀ, ਡਾ. ਦਰਸ਼ਨਪਾਲ, ਡਾ. ਹਰਪਾਲ ਸਿੰਘ ਪੰਨੂ, ਪ੍ਰੋ. ਵਾਈ.ਪੀ. ਬਜਾਜ, ਡਾ. ਗੁਰਜੰਟ ਸਿੰਘ, ਡਾ. ਚਮਕੌਰ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਅਵਤਾਰ ਸਿੰਘ, ਡਾ. ਸੁਖਪਾਲ ਸਿੰਘ, ਨਾਵਲਕਾਰ ਗੁਰਦਿਆਲ ਸਿੰਘ ਤੇ ਕਾਮਰੇਡ ਅੰਮ੍ਰਿਤਪਾਲ ਸ਼ਾਮਲ ਸਨ।
ਲੰਘੇ ਐਤਵਾਰ ਸੰਸਾਰ ਪ੍ਰਸਿੱਧ ਲੇਖਿਕਾ ਤੇ ਲੋਕ ਹਿਤਾਂ ਦੀ ਡਟਵੀਂ ਪੈਰਵਾਈ ਕਰਨ ਵਾਲੀ ਅਰੁੰਧਤੀ ਰਾਏ ਨੇ ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਲੋਕਾਂ ਦੇ ਭਰਵੇਂ ਇਕੱਠ ਸਾਹਮਣੇ ਬਹੁਤ ਹੀ ਸਿਧਾਂਤ ਭਰਪੂਰ ਤੇ ਧੜੱਲੇਦਾਰ ਭਾਸ਼ਣ ਦਿਤਾ। ਉਹ ਪੰਜਾਬ ਅੰਦਰ ਖੱਬੇ ਪੱਖੀਆਂ, ਖਾਸ ਕਰਕੇ ਨਕਸਲੀ ਧੜਿਆਂ ਦੇ ਸੱਦੇ ‘ਤੇ ਬੋਲਣ ਲਈ ਆਈ ਸੀ, ਉਸ ਦੇ ਸਰੋਤੇ ਵੀ ਮੁੱਖ ਤੌਰ ‘ਤੇ ਖੱਬੇ ਪੱਖੀ ਕਾਰਕੁੰਨ ਹੀ ਸਨ, ਪਰ ਉਸ ਦੀ ਸਿਧਾਂਤਕ ਸੁਰ ਖੱਬੇ ਪੱਖੀਆਂ ਨਾਲੋਂ ਅਹਿਮ ਰੂਪ ਵਿਚ ਵੱਖਰੀ ਸੀ। ਹਰ ਕੋਈ ਜਾਣਦਾ ਹੈ ਕਿ ਅਰੁੰਧਤੀ ਰਾਏ ਛਤੀਸਗੜ੍ਹ ਤੇ ਹੋਰਨਾਂ ਥਾਵਾਂ ਦੇ ਕਬਾਇਲੀਆਂ ਵੱਲੋਂ ਮਾਓਵਾਦੀਆਂ ਦੀ ਅਗਵਾਈ ਹੇਠ ਭਾਰਤੀ ਰਾਜ ਵਿਰੁੱਧ ਲੜੀ ਜਾ ਰਹੀ ਹਥਿਆਰਬੰਦ ਲੜਾਈ ਦੀ ਡਟਵੀਂ ਹਮਾਇਤਣ ਹੈ।
ਖ਼ਾਲਸਾ ਪੰਥ ਦੇ ਲੋਕਯਾਨ (ਫੋਕ ਲੋਰ) ਜਾਂ ਲੋਕ-ਪ੍ਰੰਪਰਾ ਵਿਚ ਸ਼ਹੀਦਾਂ ਦੀ ਇਹ ਜੋੜੀ ਸੁੱਖਾ-ਜਿੰਦਾ ਦੇ ਨਾਂਅ ਨਾਲ ਦਿਲਾਂ ਵਿਚ ਵਸ ਗਈ ਹੈ ਜਦਕਿ ਖ਼ਾਲਸਾ ਪੰਥ ਦੇ ਅੰਮ੍ਰਿਤ ਸਰੋਵਰ ਦੇ ਇਤਿਹਾਸ ਵਿਚ ਉਹ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਦੇ ਨਾਵਾਂ ਨਾਲ ਯਾਦ ਕੀਤੇ ਜਾਣਗੇ। ਪਹਿਲੀ ਕਿਸਮ ਦੇ ਨਾਵਾਂ ਵਿਚ ਦੁਨਿਆਵੀ ਮੁਹੱਬਤਾਂ ਦੀ ਸਿਖਰ ਹੈ ਜਦਕਿ ਦੂਜੀ ਵੰਨਗੀ ਦੇ ਨਾਵਾਂ ਵਿਚ ਦੁਨਿਆਵੀ ਤੇ ਰੂਹਾਨੀ ਇਸ਼ਕ ਦਾ ਕੋਈ ਉੱਚਾ ਸੁੱਚਾ ਸੁਮੇਲ ਹੈ।
ਚੰਡੀਗੜ੍ਹ - ਮੌਜੂਦਾ ਸਿਆਸੀ ਜੰਗ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਨੂੰ ਕੋਈ ਵੀ ਨਹੀਂ ਰੋਕ ਸਕਦਾ। ਹੋ ਸਕਦੈ ਮੀਡੀਆ ਦੇ ਇਕ ਸ਼ਕਤੀਸ਼ਾਲੀ ਹਿੱਸੇ ਵਿਚ ਉਸ ਦੀ ਹੋ ਰਹੀ ਬੱਲੇ-ਬੱਲੇ ਨਾਲ ਉਸ ਨੂੰ ਆਪਣੀ ਤਾਕਤ ਦਾ ਪਰਛਾਂਵਾਂ ਬੜੀ ਦੂਰ ਦੂਰ ਤੱਕ ਫੈਲਿਆ ਨਜ਼ਰ ਆਉਂਦਾ ਹੋਵੇਗਾ, ਪਰ ਇਹ ਇਕ ਖ਼ੂਬਸੂਰਤ ਭਰਮ ਤੋਂ ਵੱਧ ਕੁਝ ਵੀ ਨਹੀਂ ਹੈ। ਲੇਕਿਨ ਇਹ ਗੱਲ ਮੁਮਕਿਨ ਹੈ ਕਿ ਮਨਪ੍ਰੀਤ ਬਾਦਲ ਦੀ ਕੁਰਬਾਨੀ ਨਾਲ ਛੋਟੇ ਬਾਦਲ ਦੀ ਤਾਜਪੋਸ਼ੀ ਕੁਝ ਚਿਰ ਹੋਰ ਲਮਕ ਜਾਵੇ ਕਿਉਂਕਿ ਪਾਰਟੀ ਅੰਦਰ ਫੈਲੀ ਖ਼ਾਮੋਸ਼ ਨਿਰਾਸ਼ਤਾ, ਘੁਟਨ ਅਤੇ ਸੁਖਬੀਰ ਬਾਦਲ ਦਾ ਟਕਸਾਲੀ ਅਕਾਲੀਆਂ ਪ੍ਰਤੀ ਬੇ-ਰਹਿਮ ਰਵੱਈਆ ਤੇ ਪਹੁੰਚ ਤੇ ਟਕਸਾਲੀ ਅਕਾਲੀਆਂ ਵਿਚ ਸੁਖਬੀਰ ਬਾਦਲ ਵਿਰੁੱਧ ਲੁਕ-ਛਿਪ ਕੇ ਹੋ ਰਹੀ ਘੁਸਰ ਮੁਸਰ ਕਿਸੇ ਵੱਡੀ ਬਗਾਵਤ ਦਾ ਰਾਹ ਪਧਰਾ ਕਰ ਸਕਦੀ ਹੈ।
ਲੰਡਨ (ਅਕਤੂਬਰ 22, 2010): ਹੁਸ਼ਿਆਰਪੁਰ ਪੁਲੀਸ ਵਲੋਂ ਭਾਈ ਕਰਨਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਉਪਰ ਘੰਟਿਆਂ ਬੱਧੀ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦੇ ਸਿੱਧਾ ਅਤੇ ਪੁੱਠਾ ਘੋਟਣਾ ਲਗਾਉਣ ਤੋਂ ਇਲਾਵਾ ਲੱਤਾਂ ਪਾੜੀਆ ਗਈਆਂ, ਹੱਥ ਪਿੱਛੇ ਬੰਨ੍ਹ ਕੇ ਛੱਤ ਨਾਲ ਪੁੱਠਾ ਟੰਗ ਕੇ ਪੱਟਾਂ ਤੇ ਅਣਗਿਣਤ ਮੁੱਕੇ ਗਏ ਅਤੇ ਸਰੀਰ ਦੇ ਵੱਖ ਵੱਖ ਅੰਗਾਂ ਤੇ ਕਰੰਟ ਦੇ ਝਟਕੇ ਦਿੱਤੇ ਗਏ, ਜਿਸ ਕਾਰਨ ਉਹ ਭੱਜਣਾ ਤਾਂ ਦੂਰ ਉਹ ਤੁਰਨ ਫਿਰਨ ਤੋਂ ਅਸਮਰੱਥ ਸੀ। ਅਜਿਹੀ ਹਾਲਤ ਵਿੱਚ ਉਸ ਬਾਰੇ ਇਹ ਆਖਣਾ ਕਿ ਉਹ ਪਖਾਨਾ ਜਾਣ ਵਕਤ ਰੌਸਨ਼ਦਾਨ ਤੋੜ ਕੇ ਪੁਲੀਸ ਹਿਰਾਸਤ ਚੋਂ ਫਰਾਰ ਹੋ ਗਿਆ ਸਰਾਸਰ ਝੂਠ ਦਾ ਪੁਲੰਦਾ ਹੈ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਨਿਊਯਾਰਕ (22 ਅਕਤੂਬਰ, 2010): ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉ¤ਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਸ਼ਰਧਾਲੂਆਂ ਬਾਰੇ ਕੁਝ ਬੋਲਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਕੰਨੀ ਕਤਰਾ ਗਏ ਹਨ।
Next Page »