ਨਵੀਂ ਦਿੱਲੀ (29 ਸਤੰਬਰ, 2010): ਭਾਰਤੀ ਬਾਰ ਕੌਂਸਲ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਵਿਰੋਧ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਾਲੇ ਉੱਚ ਪੱਧਰੀ ਵਿਦਿਆਰਥੀ ਵਫਦ ਵੱਲੋਂ ਦਿੱਲੀ ਵਿਖੇ ਭਾਰਤੀ ਬਾਰ ਕੌਂਸਲ ਦੇ ਅਧਿਕਾਰੀਆਂ ਤੱਕ ਪਹੁੰਚ ਕਰਕੇ ਸਖਤ ਵਿਰੋਧ ਦਰਜ਼ ਕਰਵਾਇਆ ਗਿਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਦੀ ਅਗਵਾਈ ਵਾਲੇ ਇਸ ਵਫਦ ਵਿੱਚ ਐਡਵੋਕੇਟ ਅਵੀਕਲ ਗੋਇਲ, ਐਡਵੋਕੇਟ ਕਮਲਜੀਤ ਸਿੰਘ ਦਿਓਣ, ਸ. ਸੁਖਿੰਦਰਦੀਪ ਸਿੰਘ, ਸ. ਪਰਦੀਪ ਸਿੰਘ ਅਤੇ ਸ਼੍ਰੀ ਜਨੇਸ਼ ਸਿੰਗਲਾ ਨੇ ਸ਼ਮੂਲੀਅਤ ਕੀਤੀ।
ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 28 ਸਤੰਬਰ ਨੂੰ ਹਿੰਦੋਸਤਾਨ ਦੀ ਆਜਾਦੀ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਹੈ। 28 ਸਿਤੰਬਰ 1907 ਨੂੰ ਸਰਦਾਰ ਕਿਸ਼ਨ ਸਿੰਘ ਜੀ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਪਿੰਡ ਖਟਕੜਕਲਾਂ ਵਿਖੇ ਇਸ ਮਹਾਨ ਕਰਾਂਤੀਕਾਰੀ ਦਾ ਜਨਮ ਹੋਇਆ। ਬਚਪਨ ਤੋਂ ਹੀ ਆਪਣੇ ਚਾਚੇ ਅਜੀਤ ਸਿੰਘ ਅਤੇ ਪਿਤਾ ਕਿਸ਼ਨ ਸਿੰਘ ਨੂੰ ਹਿੰਦੋਸਤਾਨ ਦੀ ਆਜਾਦੀ ਲਈ ਯਤਨਸ਼ੀਲ ਵੇਖਦਾ-ਵੇਖਦਾ ਆਪ ਭਗਤ ਸਿੰਘ ਸ਼ਹਾਦਤ ਦੇ ਕਰਕੇ ਹਿੰਦੋਸਤਾਨ ਦੀ ਆਜਾਦੀ ਦਾ ਰਾਸਤਾ ਸੁਖਾਲਾ ਕਰ ਗਿਆ।
ਵਾਸ਼ਿੰਗਟਨ (ਡੀ. ਸੀ.), ( 29 ਸਤੰਬਰ, 2010): ਨਵੀਂ ਦਿੱਲੀ ਵਿੱਚ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਨੇ ਭਾਰਤ ਨੂੰ ਜਿੰਨੀ ਬਦਨਾਮੀ ਦਿੱਤੀ ਹੈ, ਉਸ ਨੂੰ ‘ਭਾਰਤੀ ਭ੍ਰਿਸ਼ਟਾਚਾਰ ਦਾ ਲਿਸ਼ਕਦਾ ਮੀਨਾਰ’ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਇਸ ਵੇਲੇ ਥਰਡ-ਰੇਟ ਪਾਵਰ ਬਣੇ ਬਰਤਾਨੀਆ ਕੋਲ ਦੋ ਹੀ ਚੀਜ਼ਾਂ ‘ਬੀਤੇ ਯੁੱਗ’ ਦੇ ਮਾਣ ਦੀਆਂ ਹਨ, ਇੱਕ ਜਿਨ੍ਹਾਂ ਲਗਭਗ 70 ਦੇਸ਼ਾਂ ’ਤੇ ਉਨ੍ਹਾਂ ਨੇ ਰਾਜ ਕੀਤਾ ਸੀ, ਉਸ ਦਾ ਸਬੂਤ ਕਾਮਨਵੈਲਥ ਖੇਡਾਂ, ਅਤੇ ਦੂਸਰਾ ¦ਡਨ ਦੇ ਅਲਬਰਟਾ ਤੇ ਵਿਕਟੋਰੀਆ ਮਿਊਜ਼ੀਅਮ ਵਿੱਚ ਇਨ੍ਹਾਂ 70 ਦੇਸ਼ਾਂ ਤੋਂ ਲੁੱਟ ਕੇ ਲਿਆਂਦੀਆਂ ਵਸਤੂਆਂ ਦੀ ਮੌਜੂਦਗੀ।
ਵਾਹਿਗੁਰੂ ਜੀ ਕਾ ਖਾਲਸਾ ...
ਗੱਧਲੀ/ਜੰਡਿਆਲਾ (25 ਸਤੰਬਰ, 2010): ਸਿੱਖ ਪੰਥ ਦੇ ਮਹਾਨ ਸ਼ਹੀਦਾਂ ਭਾਈ ਸੁਖਦੇਵ ਸਿੰਘ ਅਤੇ ਭਾਈ ਹਰਜਿੰਦਰ ਸਿੰਘ, ਜਿਨ੍ਹਾਂ ਨੂੰ ਭਾਈ ਸੁੱਖਾ-ਜਿੰਦਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਦਾ ਸ਼ਹੀਦੀ ਦਿਹਾੜਾ ਇਸ ਵਾਰ 9 ਅਕਤੂਬਰ ਦੀ ਬਜਾਇ 10 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਹੋਇਆ ਹੈ।
ਨਿਊਯਾਰਕ, 20 ਸਤੰਬਰ 2010- ਬੀਤੇ ਦਿਨੀ 7 ਸਤੰਬਰ 2010 ਨੂੰ ਅਮਰੀਕਾ ਦੀ ਨਿਊਯਾਰਕ ਦੀ ਜ਼ਿਲਾ ਅਦਾਲਤ ਦੇ ਮਾਨਯੋਗ ਜੱਜ ਰੋਬਰਟ ਸਵੀਟ ਨੇ ਭਾਰਤ ਦੇ ਰੋਡਵੇਜ਼ ਮੰਤਰੀ ਕਮਲ ਨਾਥ ਖਿਲਾਫ ਕੇਸ ਵਿਚ ਇਕ ਹੁਕਮ ਜਾਰੀ ਕਰਕੇ ਸੰਬਧਤ ਧਿਰਾਂ ਨੂੰ 29 ਸਤੰਬਰ 2010 ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਸੁਣਵਾਈ ਤੋਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਜਾ ਸਕੇ, ਤੱਥਾਂ ਤੇ ਅਮਕੜਿਆਂ ਦੀ ਘੋਖ ਕੀਤੀ ਜਾ ਸਕੇ, ਤਰੀਕਾ ਤੇ ਸ਼ਡਿਊਲ ਤਿਆਰ ਕੀਤਾ ਜਾ ਸਕੇ ਤੇ ਸੁਣਵਾਈ ਲਈ ਸਮਾਂ ਤੈਅ ਕੀਤਾ ਜਾ ਸਕੇ।
ਨਾਸਿਕ ਸ਼ਹਿਰ ਮਹਾਰਾਸ਼ਟਰ ਵਿੱਚ ਦਰਬਾਰ ਸਾਹਿਬ ਦੀ ਤਰਜ ਉੱਪਰ ਗੁਰੂਦੁਆਰਾ ਬਣਾਉਣ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਗੁਰੂ ਘਰ ਵਿੱਚ ਗਣੇਸ਼ ਦੀ ਮੂਰਤੀ ਰੱਖ ਕੇ ਗਣੇਸ਼ ਮਹੋਤਸਵ ਮਨਾਉਣ ਦੀਆਂ ਗੱਲਾਂ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਉੱਪਰ
ਲੁਧਿਆਣਾ, 23 ਸਤੰਬਰ (ਪੰਜਾਬ ਨਿਊਜ ਨੈੱਟ.) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਹਮ ਖਿਆਲ ਪਾਰਟੀਆਂ ਨੂੰ ਨਾਲ ਲੈ ਕੇ ਗੁਰਧਾਮਾਂ ਨੂੰ ਸਿਆਸਤ ਤੇ ਮਹੰਤਸ਼ਾਹੀ ਤੋਂ ਆਜ਼ਾਦ ਕਰਵਾਉਣ ਦੇ ਮੁੱਦੇ ’ਤੇ ਲੜੀਆਂ ਜਣਗੀਆਂ। ਸਿੱਖੀ ਦਾ ਸਰਬਪੱਖੀ ਪ੍ਰਚਾਰ, ਅੰਤਰਰਾਸ਼ਟਰੀ ਮੰਚ ’ਤੇ ਸਿੱਖੀ ਦੀ ਸਹੀ ਪੇਸ਼ਕਾਰੀ ਕਰਨਾ ਸਾਡਾ ਇਹ ਚੋਣਾਂ ਲੜਣ ਦਾ ਮੁੱਖ ਮਕਸਦ ਹੋਵੇਗਾ।
ਬੀਤੇ ਹਫਤੇ ਦੀਆਂ ਸਿੱਖ ਕੌਮ ਨਾਲ ਸਬੰਧਿਤ ਪ੍ਰਮੁੱਖ ਅਖਬਾਰਾਂ ਵਿੱਚ ਜਿਨ੍ਹਾਂ ਦੋ ਨਾਵਾਂ ਦੀ ਖੂਬ ਚਰਚਾ ਹੋਈ ਹੈ, ਉਨ੍ਹਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪ੍ਰਧਾਨ ਅਸ਼ੋਕ ਸਿੰਘਲ ਅਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ., ਬੀ. ਸੀ. ਦਾ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਸ਼ਾਮਲ ਹਨ। ਪਾਠਕਾਂ ਨੂੰ ਇਸ ਗੱਲ ਦੀ ਹੈਰਾਨੀ ਜ਼ਰੂਰ ਹੋਵੇਗੀ ਕਿ ਅਸੀਂ ਇਨ੍ਹਾਂ ਦੋਹਾਂ ਸ਼ਖਸੀਅਤਾਂ ਨੂੰ ਇੱਕ ਦੂਸਰੇ ਦੇ 'ਬਨਾਮ' (ਵਰਸਜ਼) ਕਿਉਂ ਬਣਾ ਧਰਿਆ ਹੈ - ਪਰ ਬਰੀਕੀ ਨਾਲ ਵੇਖਿਆਂ ਇਹ ਤੱਥ ਸਾਹਮਣੇ ਆਵੇਗਾ ਕਿ ਇਨ੍ਹਾਂ ਦੋਹਾਂ ਸ਼ਖਸੀਅਤਾਂ ਦੀ ਸਿੱਖ ਵਿਰੋਧੀ ਕਾਰਗੁਜ਼ਾਰੀ ਵਿੱਚ ਇੱਕ 'ਮੁਕਾਬਲਤਨ' (ਕੰਪੀਟੀਟਿਵ) ਪ੍ਰਭਾਵ ਝਲਕਦਾ ਹੈ ਹਾਲਾਂਕਿ ਦੋਨੋਂ ਹੀ ਇੱਕੋ ਨਿਸ਼ਾਨੇ ਵੱਲ ਸੇਧਿਤ ਹਨ ਅਤੇ ਉਹ ਹੈ, ਸਿੱਖ ਕੌਮ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ।
ਫ਼ਤਿਹਗੜ੍ਹ ਸਾਹਿਬ 20 ਸਤੰਬਰ (ਪੰਜਾਬ ਨਿਊਜ ਨੈੱਟ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਰਾਮਦੇਵ ਨੂੰ ਸਟੇਟ ਗੈਸਟ ਦਾ ਦਰਜਾ ਦੇਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਰਾਮਦੇਵ ਯੋਗਾ ਦੀ ਆੜ ਹੇਠ ਹਿੰਦੂਤਵੀ ਮਨੋਰਥਾਂ ਲਈ ਬਣਾਈ ਅਪਣੀ ਸਿਆਸੀ ਪਾਰਟੀ ‘ਭਾਰਤ ਸਭਾਵੀਮਾਨ ਟਰੱਸਟ’ ਦੇ ਪ੍ਰਚਾਰ ਲਈ ਪੰਜਾਬ ਆ ਰਿਹਾ ਹੈ
Next Page »