ਲੰਡਨ (08 ਅਗਸਤ, 2010): ਪੰਜਾਬ ਸਰਕਾਰ ਵਲੋਂ ਭਾਰਤ ਦੀ ਕੇਂਦਰ ਸਰਕਾਰ ਨੂੰ ਭੇਜੀ ਗਈ ਕਾਲੀ ਸੂਚੀ ਚੋਂ ਸਿੱਖਾਂ ਦੇ ਨਾਮ ਕੱਢਣ ਦੀ ਸਿਫਾਰਸ਼ ਨੂੰ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਇੱਕ ਛਲਾਵਾ ਕਰਾਰ ਦਿੱਤਾ ਗਿਆ ਹੈ , ਜਿਸ ਰਾਹੀਂ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਕਈ ਨਿਸ਼ਾਨੇ ਸਰ ਕਰਨ ਦੀ ਫਿਰਾਕ ਵਿੱਚ ਹੈ । ਅਜਿਹਾ ਕਰਕੇ ਬਾਦਲ ਐਂਡ ਕੰਪਨੀ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਸਿੱਖ ਗੁਰਧਾਮਾਂ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਚਾਹੁੰਦੀ ਹੈ , ਕਿਉਂ ਕਿ ਉਸ ਨੂੰ ਅਗਾਮੀਂ ਚੋਣਾਂ ਵਿੱਚ ਆਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ ।
ਫ਼ਰੀਦਕੋਟ, 19 ਜੁਲਾਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਡਾ: ਵਿਜੈ ਐੱਨ.ਜ਼ਾਦੇ ਦੇ ਇਹ ਧਿਆਨ ਵਿੱਚ ਆਉਣ ’ਤੇ ਕਿ ਜ਼ਿਲ੍ਹੇ ਅੰਦਰ 18 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਵੱਲੋਂ ਬਿਨਾ ਨੰਬਰ ਪਲੇਟ ਵਾਲੇ ਦੋ ਪਹੀਆ ਵਾਹਨਾਂ ’ਤੇ ਤੀਹਰੀ ਸਵਾਰੀ ਬਿਠਾਕੇ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉੱਥੇ ਕੁਝ ਕੁ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਕੀਤੀਆਂ ਜਾ ਰਹੀਆਂ ਹਨ।
ਫ਼ਰੀਦਕੋਟ, 20 ਜੁਲਾਈ (ਗੁਰਭੇਜ ਸਿੰਘ ਚੌਹਾਨ): ਰਿਆਸਤ ਫਰੀਦਕੋਟ ਵੇਲੇ ਤੋਂ ਹੋਂਦ ਵਿੱਚ ਆਏ ਫਰੀਦਕੋਟ ਦੇ ਘੰਟਾ ਘਰ ਜੋ ਅੱਜ ਵੀ ਤਾਜ਼ਾ ਇਮਾਰਤ ਵਜੋਂ ਵੇਖਿਆ ਜਾ ਸਕਦਾ ਹੈ ਦੀ ਇੱਕ ਇਸ਼ਤਿਹਾਰੀ ਇਮਾਰਤ ਵਜੋਂ ਹੋ ਰਹੀ ਦੁਰਵਰਤੋਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਵਿਜੈ ਐੱਨ.ਜ਼ਾਦੇ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਇਸਨੂੰ ਪੂਰਣ ਤੌਰ ’ਤੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਹੈ ਜਿਸ ਤਹਿਤ ਇਸਦੇ ਆਲੇ ਦੁਆਲੇ ਲੱਗੇ ਲੱਗਪਗ ਸਾਰੇ
ਮੁਹਾਲੀ (29 ਜੁਲਾਈ , 2010) : ਸ੍ਰੀ ਨਗਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਸਿੱਖਜ਼ ਫਾਰ ਹਿਊਮਨ ਰਾਈਟਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮੋਹਾਲੀ (5 ਅਗਸਤ, 2010): ਸਿੱਖਜ਼ ਫਾਰ ਹਿਊਮਨ ਰਾਈਟਸ ਦੇ ਚੇਅਰਮੈਨ ਭਾਈ ਹਰਪਾਲ ਸਿੰਘ ਚੀਮਾ ਅਤੇ ਮੈਂਬਰ ਸੰਦੀਪ ਸਿੰਘ ਕੈਨੇਡੀਅਨ ਨੇ ਕਸ਼ਮੀਰ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਭਾਰਤ-ਪਾਕਿ ਵੰਡ ਸਮੇਂ ਕਸ਼ਮੀਰ ਦੇ ਲੋਕਾਂ ਨਾਲ ਰਾਏ ਸ਼ੁਮਾਰੀ ਦਾ ਵਾਅਦਾ ਕਰਕੇ ਮੁੱਕਰ ਜਾਣ ਦੇ ਘਟਨਾਕ੍ਰਮ ਵਿਚ ਹੀ ਇਸ ਸਥਿਤੀ ਦੀਆ ਜੜ੍ਹਾਂ ਮੌਜ਼ੂਦ ਹਨ।
« Previous Page