... ਇਨ੍ਹਾਂ ਨੇ ਗਦਰੀ ਬਾਬਿਆਂ ਦੇ ਸਿੱਖ ਹੋਣ ਨੂੰ ਅਣਗੌਲਿਆਂ ਕਰਨ, ਇੱਥੋਂ ਤੱਕ ਕਿ ਕੇਵਲ ਅਤੇ ਕੇਵਲ ਕਮਿਊਨਿਸਟ ਵਿਖਾਉਣ ਲਈ ਤੱਥਾਂ ਤੋਂ ਅੱਖਾਂ ਮੀਚਣ ਅਤੇ ਤੋੜਣ-ਮਰੋੜਣ ਵਿੱਚ ਬੜੀ ਯੋਗਤਾ ਵਿਖਾਈ।
ਅੰਮ੍ਰਿਤਸਰ (13 ਅਗਸਤ, 2010): ਪੰਜਾਬ ਵਿਚ ਖਾਲੜਾ ਮਿਸ਼ਨ ਵਲੋਂ ਸਾਹਮਣੇ ਲਿਆਦੀਆਂ ਗਈਆਂ 2097 ਲਵਾਰਿਸ ਲਾਸ਼ਾਂ ਤੇ ਇਨ੍ਹਾਂ ਵਿਚੋਂ ਅਜੇ ਤੱਕ 643 ਅਣਪਛਾਤੀਆਂ ਲਾਸ਼ਾਂ ਨੂੰ ਲੈ ਕੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ।
ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ।
ਵੈਨਕੂਵਰ (ਅਗਸਤ 16, 2010): 'ਅੰਮ੍ਰਿਤਸਰ ਟਾਈਮਜ਼' ਵਿੱਚ ਨਸ਼ਰ ਇੱਕ ਅਹਿਮ ਖਬਰ ਅਨੁਸਾਰ ਵਿਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਵਲੋਂ ਜਾਰੀ ਕੀਤੀ 169 ਵਿਅਕਤੀਆਂ ਦੀ ਕਥਿਤ ਕਾਲੀ ਸੂਚੀ ਉਪਰ ਉਂਗਲੀ ਉਠਾਈ ਹੈ। ਬਹੁਤ ਸਾਰੇ ਕਮਿਊਨਿਟੀ ਨੇਤਾਵਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਸੂਚੀ ਅਧੂਰੀ ਹੈ। ਹਾਲਾਂਕਿ ਕੈਨੇਡਾ ਰਹਿੰਦੇ ਬਹੁਤ ਸਾਰੇ ਸਿੱਖਾਂ, ਜਿਨ੍ਹਾਂ ਦੇ ਨਾਂ ਇਸ ਕਾਲੀ ਸੂਚੀ ਵਿਚ ਸ਼ਾਮਲ ਨਹੀਂ ਹਨ, ਲਈ ਭਾਰਤ ਜਾਣ ਦੀ ਆਸ ਜਾਗੀ ਹੈ।
ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਿੱਖ ਕਿਸੇ ਤੇ ਪਹਿਲਾਂ ਵਾਰ ਨਹੀਂ ਕਰਦਾ। ਸਿੱਖ ਜ਼ੁਲਮ ਤੇ ਅਨਿਆਂ ਵਿਰੁੱਧ ਲੜਦਾ ਹੈ। ਸਿੱਖ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਦੀਨ ਦੁਖੀ ਦੀ ਮਦਦ ਲਈ ਤਿਆਰ ਰਹਿੰਦਾ ਹੈ। ਸਾਨੂੰ ਇਹ ਗੁੜ੍ਹਤੀ ਸਾਡੇ ਗੁਰੂਆਂ ਨੇ ਦਿੱਤੀ ਹੈ।
ਲੰਡਨ (16 ਅਗਸਤ, 2010): ਯੂਨਾਈਟਿਡ ਖਾਲਸਾ ਦਲ (ਯੂ.ਕੇ.) ਵੱਲੋਂ ਭੇਜੇ ਗਏ ਇੱਕ ਬਿਆਨ ਅਨੁਸਾਰ ਪੰਜਾਬ ਦੀ ਮੌਜੂਦਾ ਸਰਕਾਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਜਾਰੀ ਰੱਖ ਕੇ ਆਪਣੇ ਸਿੱਖ ਵਿਰੋਧੀ ਆਕਾਵਾਂ (ਭਾਜਪਾ ਅਤੇ ਆਰ. ਐੱਸ .ਐੱਸ) ਨੂੰ ਖੁਸ਼ ਕਰ ਰਹੀ ਹੈ।
ਫਰੀਦਕੋਟ, 14 ਅਗਸਤ (ਗੁਰਭੇਜ ਸਿੰਘ ਚੌਹਾਨ) : ਮਰਦਮ ਸ਼ੁਮਾਰੀ ਵਿਚ ਜਾਤ ਸਬੰਧੀ ਵੇਰਵੇ ਜੋੜਣ ਲਈ ਮੰਤਰੀਆਂ ਦੇ ਗਰੁੱਪ ਵਲੋਂ ਮਿਲੀ ਪ੍ਰਵਾਨਗੀ ਤੋਂ ਇਕ ਵਾਰ ਫਿਰ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ’ਤੇ ਕਾਬਜ਼ ਸ਼ਕਤੀਆਂ ਦੇਸ਼ ਵਿਚੋਂ ਮਾਨਵਤਾ ਵਿਰੋਧੀ ਮੰਨੂੰਵਾਦ ਨੂੰ ਕਿਸੇ ਵੀ ਕੀਮਤ ’ਤੇ ਕਮਜ਼ੋਰ ਨਹੀਂ ਪੈਣ ਦੇਣਾ ਚਾਹੁੰਦੀਆਂ। ਇਹ ਵਿਚਾਰ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ਵਿਸ਼ੇਸ ਸਕੱਤਰ ਸੰਤੋਖ ਸਿੰਘ ਸਲਾਣਾ ਤੇ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਕਿ ਹਿੰਦੂ ਸਮਾਜ ਦੀ ਰੀੜ* ਦੀ ਹੱਡੀ ਮੰਨੇ ਜਾਂਦੇ ਜਾਤ-ਪਾਤੀ ਸਿਸਟਮ ਨੂੰ ਖ਼ਤਮ ਕਰਨ ਲਈ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਹੀ ਸ਼ੰਜੀਦਾ ਨਹੀਂ ਹਨ ਸਗੋਂ ਉਹ ਖੁਦ ਇਸ ਮਾਨਵਤਾ ਵਿਰੋਧੀ ਬੁਰਾਈ ਵਿਚ ਬੁਰੀ ਤਰਾਂ ਲਿਪਤ ਹਨ ਤੇ ਦੇਸ਼ ਵਿਚ ਸਮਾਜਿਕ ਬਰਾਬਰੀ ਦਾ ਮਹੌਲ ਨਹੀਂ ਸਿਰਜਣਾ ਚਾਹੁੰਦੇ। ਉਹ ਅਜੇ ਵੀ ਦਲਿਤ ਅਤੇ ਘੱਟਗਿਣਤੀਆਂ ਨੂੰ ਅਪਣੀ ਜੁੱਤੀ ਹੇਠ ਰੱਖਣ ਦੀ ਹਿੰਦੂ ਕੱਟੜਵਾਦੀ ਮਾਨਸਿਕਤਾ ਵਿੱਚ ਗ੍ਰਸਤ ਹਨ।
ਸੁਣਿਓ ਐ ਦੁਨੀਆਂ ਵਾਲਿਓ, ਅਸੀਂ ਲੱਗੇ ਦਰਦ ਸੁਣਾਨ ਵੇ।
ਲੁਧਿਆਣਾ (14 ਅਗਸਤ, 2010): ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਮਰੀਕਾ ਸਥਿਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ 15 ਅਗਸਤ 2010 ਦਿਨ ਐਤਵਾਰ ਨੂੰ 1984 ਸਿਖ ਨਸਲਕੁਸ਼ੀ ਬਾਰੇ ਇਕ ਵਿਸ਼ਾਲ ਕਾਨਫਰੰਸ ਕਰਵਾ ਰਹੀ ਹੈ ਜੋ ਕਿ ਕਰਾਊਨ ਬੈਂਕੁਇਟ ਹਾਲ, 6835 ਪ੍ਰੋਫੈਸ਼ਨਲ ਕੋਰਟ ਮਿਸੀਸਾਗਾ ਓਂਟਾਰੀਓ ਕੈਨੇਡਾ ਐਲ4ਵੀ 1ਐਕਸ6 ਵਿਖੇ ਸ਼ਾਮ ਨੂੰ 5 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ।
ਖੜ੍ਹਾ ਭਵਿੱਖ ਸਵਾਲੀ ਬਣਿਆਂ, ਵਰਤਮਾਨ ਅਣਜਾਣ ਜਿਹਾ ਜਿੰਦਗੀ ਇਕ ਪਹੇਲੀ ਬਣਗੀ, ਮੈਥੋਂ ਬੁੱਝੀ ਜਾਵੇ ਨਾ ਵੇਂਹਦਿਆਂ-ਵੇਂਹਦਿਆਂ ਚੌਂਕ ਚੁਰਾਹੇ, ਸ਼ਰੇਆਮ ਇਕ ਲਾਸ਼ ਰੁਲੀ ਕਿਧਰੇ ਮੈਂ ਵੀ ਲਾਸ਼ ਨਾ ਬਣਜਾਂ, ਕੋਈ ਡਰਦਾ ਲਾਂਬੂ ਲਾਵੇ ਨਾ
« Previous Page — Next Page »