ਜਿਹੜੀਆਂ ਕਿ ਪੁਰਾਣੇ ਸਮਿਆਂ ਬਾਰੇ ਸੰਕੇਤ ਕਰਦੀਆਂ ਹਨ। ਕੁਝ ਕੁ ਸਾਲ ਪਹਿਲਾਂ ਇਹ ਕੰਮ ਉੱਚਾ ਪਿੰਡ ਸੰਘੋਲ ਵਿੱਚ ਚੱਲ ਰਿਹਾ ਕਈ ਲੋਕਾਂ ਨੇ ਵੇਖਿਆ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਕੰਮ ਕਰਨ ਲਈ ਅਮਰੀਕਨ ਫ਼ੌਜ ਵਿੱਚ ਖ਼ਾਸ ਬ੍ਰਿਗੇਡ ਕਾਇਮ ਕੀਤੇ ਗਏ ਹਨ। ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਆਦਿ ਵਿੱਚ ਏਸ ਤਰ੍ਹਾਂ ਦੇ ਦਸਤੇ ਮੌਜੂਦ ਹਨ ਅਤੇ ਕਈ ਵਾਰੀ ਇਕੱਠੇ ਹੀ ਕੰਮ ਕਰਦੇ ਹਨ।ਪਰ ਇਹ ਲੋਕ ਪੁਰਾਤਤਵ ਖੋਜੀ ਨਹੀਂ ਹੁੰਦੇ।
ਬੰਦੇ ਦਾ ਕਿਰਦਾਰ ਔਖੇ ਵੇਲਿਆਂ ਵਿਚ ਹੀ ਉਘੜ ਕੇ ਸਾਹਮਣੇ ਆਉਂਦਾ ਹੈ। ਭਾਈ ਸੁਰਿੰਦਰਪਾਲ ਸਿੰਘ ਠਰੂਆ ਖਾਲਸਾ ਪੰਥ ਦੇ ਹੋਣੀ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੇ ਅਤਿ ਬਿਖੜੇ ਸਮਿਆਂ ਵਿਚ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੋ ਯਤਨ ਕੀਤੇ ਉਹ ਉਸ ਦੇ ਲਾਸਾਨੀ ਸਿੱਖੀ ਕਿਰਦਾਰ ਦੀ ਗਵਾਹੀ ਭਰਦੇ ਹਨ।
ਮੈਲਬੌਰਨ (20 ਅਗਸਤ 2010): "ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਣਥੱਕ ਮਿਹਨਤ ਕਰਨ ਵਾਲੇ ਅਤੇ ਜੁਝਾਰੂ ਆਗੂ ਸ: ਸੁਰਿੰਦਰਪਾਲ ਸਿੰਘ ਜੀ ਠਰੂਆ ਦਾ ਸਦੀਵੀ ਵਿਛੋੜਾ ਕੌਮ ਕਦੇ ਨਹੀਂ ਭੁੱਲ ਸਕਦੀ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਕੌਮ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।
ਲੰਡਨ (20 Agsq, 2010): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਅਸਲ ਪਰਿਵਾਰ ਉਹਨਾਂ ਦੀ ਸ਼ਹਾਦਤ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਜੂਝਦਿਆਂ ਸ਼ਹਾਦਤਾਂ ਪਾਉਣ ਵਾਲੇ, ਜੇਹਲਾਂ ਕੱਟਣ ਵਾਲੇ , ਉਹਨਾਂ ਦੇ ਸੋਚ ਅਨੁਸਾਰ ਸੰਘਰਸ਼ ਕਰਨ ਵਾਲੇ ਅਤੇ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਸੰਜੀਦਗੀ ਨਾਲ ਸਾਰਥਕ ਯਤਨ ਕਰਨ ਵਾਲੇ ਹਨ।
ਪਟਿਆਲਾ (18 ਅਗਸਤ, 2010) ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜੁਝਾਰੂ ਲਹਿਰ ਦੇ ਸਰਗਰਮ ਆਗੂ ਰਹੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਬੀਤੇ ਦਿਨ ਅਕਾਲ ਚਲਾਣਾ ਕਰ ਗਏ। ਉਸ 48 ਵਰ੍ਹਿਆਂ ਦੇ ਸਨ ਅਤੇ ਪਿਛਲੇ ਤਕਰੀਬਨ ਦੋ ਸਾਲ ਤੋਂ ਬਿਮਾਰ ਸਨ।ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਉਨ੍ਹਾਂ ਦੇ ਸਦੀਵੀ ਵਿਝੋੜੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਭਾਈ ਸੁਰਿੰਦਰਪਾਲ ਸਿੰਘ ਇੱਕ ਦੂਰ-ਅੰਦੇਸ਼, ਸੰਘਰਸ਼ਸ਼ੀਲ ਅਤੇ ਚੜ੍ਹਦੀਕਲਾ ਵਿਚ ਰਹਿਣ ਵਾਲੇ ਆਗੂ ਸਨ ਜਿਨ੍ਹਾਂ ਦਾ ਵਿਝੋੜਾ ਪੰਥ ਅਤੇ ਸਿੱਖ ਸੰਘਰਸ਼ ਲਈ ਵੱਡਾ ਘਾਟਾ ਹੈ।
ਚੰਡੀਗੜ੍ਹ/ਪਟਿਆਲਾ (17 ਅਗਸਤ, 2010 - ਕਰਮਜੀਤ ਸਿੰਘ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਤੇ ਕਿਸੇ ਸਮੇਂ ਜੁਝਾਰੂ ਲਹਿਰ ਦੇ ਚੋਟੀ ਦੇ ਆਗੂਆਂ ਵਿਚ ਗਿਣੇ ਜਾਣ ਵਾਲੇ ਖਾੜਕੂ ਸ. ਸੁਰਿੰਦਰ ਪਾਲ ਸਿੰਘ ਲੰਮੀ ਬਿਮਾਰੀ ਪਿਛੋਂ ਬੀਤੀ ਰਾਤ ਸਵਰਗਵਾਸ ਹੋ ਗਏ। 48 ਵਰ੍ਹਿਆਂ ਨੂੰ ਪੁੱਜੇ ਸ. ਸੁਰਿੰਦਰ ਪਾਲ ਸਿੰਘ ਪਿਛਲੇ ਦੋ ਸਾਲਾਂ ਤੋਂ ਇਕ ਗੰਭੀਰ ਬਿਮਾਰੀ ਕਾਰਨ ‘ਕੋਮਾਂ’ ਦੀ ਹਾਲਤ ਵਿਚੋਂ ਗੁਜ਼ਰ ਰਹੇ ਸਨ ਅਤੇ ਪਿਛਲੀ ਰਾਤ 2 ਵਜੇ ਦੇ ਕਰੀਬ ਪਟਿਆਲਾ ਸ਼ਹਿਰ ਵਿਚ ਆਪਣੇ ਨਿਵਾਸੀ ਸਥਾਨ ’ਤੇ ਉਨ੍ਹਾਂ ਨੇ ਆਖਰੀ ਸੁਆਸ ਪੂਰੇ ਕੀਤੇ।
ਪਟਿਆਲਾ (17 ਅਗਸਤ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)) ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਠੱਰੂਆ ਦਾ ਲੰਬੀ ਬੀਮਾਰੀ ਤੋਂ ਬਾਅਦ ਬੀਤੀ ਰਾਤ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਹੈ।ਪਾਰਟੀ ਦੇ ਮੁਖ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਪਾਰਟੀ ਨੇ ਉਨ੍ਹਾਂ ਦੀ ਮੌਤ ਉਪਰ ਗਹਿਰੇ ਦੁਖ ਤੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।
ਫਰੀਦਕੋਟ 16 ਅਗਸਤ (ਗੁਰਭੇਜ ਸਿੰਘ ਚੌਹਾਨ) : ਭਾਈ ਜਸਵੀਰ ਸਿੰਘ ਰੋਡੇ ਦੀ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੀ ਅਧੀਨਗੀ ਵਾਲੇ ਦਲ ਨਾਲ ਪਈ ਸਾਂਝ ਗੈਰ ਸਿਧਾਂਤਕ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੋਈ ਵੀ ਸੱਚਾ ਵਾਰਸ ਕਦੇ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕ ਸਕਦਾ, ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸੰਤਾਂ ਦੀ ਸੋਚ ਨਾਲ ਗਦਾਰੀ ਕਰਨ ਦੇ ਤੁਲ ਹੈ। ਇਹ ਵਿਚਾਰ ਪੇਸ਼ ਕਰਦਿਆਂ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਰਿਸ਼ਤੇਦਾਰੀ ਦੇ ਪੱਖ ਤੋਂ ਸੰਤਾਂ ਦਾ ਵਾਰਸ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਤੇ ਨਾ ਹੀ ਕੌਮਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਦਾਅਵੇ ਕੋਈ ਮਾਨਤਾ ਹੀ ਰੱਖਦੇ ਹਨ।
ਸੈਨ ਫ਼ਰਾਂਸਿਸਕੋ (11 ਅਗਸਤ, 2010): ਅੰਮ੍ਰਿਤਸਰ ਟਾਈਮਜ਼ ਦੀ ਇੱਕ ਅਹਿਮ ਖਬਰ ਅਨੁਸਾਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ(ਏ.ਜੀ.ਪੀ.ਸੀ), ਸਿੱਖ ਯੂਥ ਆਫ਼ ਅਮਰੀਕਾ ਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨੇ ਆਪਣੇ ਸਾਂਝੇ ਬਿਆਨ ਵਿਚ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਦੁਆਰਾ ਸਿੱਖ ਕੌਮ ਦੇ ਸਰਗਰਮ ਸਿੱਖ ਆਗੂਆਂ ਦੀ ਇਕ ਸੂਚੀ ਜਾਰੀ ਕਰਕੇ ਆਪਣੇ ਔਰੰਗਜ਼ੇਬੀ ਤੇ ਹਿਟਲਰਸ਼ਾਹੀ ਕਿਰਦਾਰ ਨੂੰ ਹੀ ਨੰਗਿਆਂ ਕਰ ਲਿਆ ਹੈ।
ਨਿਊਯਾਰਕ (11 ਅਗਸਤ, 2010): ਸਿੱਖ ਯੂਥ ਆਫ਼ ਅਮਰੀਕਾ ਦੇ ਸੀਨੀਅਰ ਆਗੂਆਂ ਨੇ ਹਿੰਦੋਸਤਾਨ ਦੀ ਗੌਰਮਿੰਟ ਅਤੇ ਬਾਦਲ ਅਕਾਲੀ ਦਲ ਦੀ ਮਿਲੀਭੁਗਤ ਨਾਲ ਸਾਜਿਸ਼ੀ ਤੌਰ ਤੇ ਅਖੌਤੀ ਕਾਲੀ ਸੂਚੀ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ ਹੈ।
« Previous Page — Next Page »