ਨਵੀਂ ਦਿੱਲੀ (27 ਜੁਲਾਈ, 2010): ਨਵੰਬਰ 1984 ਸਿਖ ਨਸਲਕੁਸ਼ੀ ਦੇ ਮਾਮਲੇ ਵਿਚ ਮੁੱਖ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਇਕ ਵਾਰ ਫਿਰ ਸੀ ਬੀ ਆਈ ਵਲੋਂ ਕਲੀਨ ਚਿੱਟ ਦੇਣ ਅਤੇ ਇਹ ਕਹਿਣ ਕਿ ਜਗਦੀਸ਼ ਟਾਈਟਲਰ ਖਿਲਾਫ ਕੇਸ ਬੰਦ ਕੀਤਾ ਜਾ ਸਕਦਾ ਹੈ ’ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੀ ਬੀ ਆਈ ਨੇ ਹਮੇਸ਼ਾ ਜਗਦੀਸ਼ ਟਾਈਟਲਰ ਲਈ ਬਚਾਅ ਟੀਮ ਵਜੋਂ ਕੰ
(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ਬੰਦੇ ਮਾਤਰਮ ਅਖਬਾਰ 50000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ (ਜਨਮ ਅਸਥਾਨ ਦੇ ਪ੍ਰਬੰਧ ਲਈ) ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ।
ਬਰਨਾਲਾ (18 ਜੁਲਾਈ, 2010): ਬੀਤੇ ਦਿਨ ਦੇਰ ਰਾਤ ਹਾਸਿਲ ਹੋਈ ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਤੋਂ ਡੇਰਾ ਸੌਦਾ ਸਾਧ ਦੇ ਪੈਰੋਕਾਰਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਅੱਠ ਸਿੱਖਾਂ ਉੱਪਰ ਪੁਲਿਸ ਵੱਲੋਂ ਅਸਲਾ ਕਾਨੂੰਨ ਦੀ ਧਾਰਾ 25 ਸਮੇਤ, ਭਾਰਤੀ ਦੰਡਾਵਲੀ ਦੀਆਂ ਧਾਰਵਾਂ 353, 189, 148 ਅਤੇ 149 ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ
ਬਰਨਾਲਾ (ਜੁਲਾਈ 17, 2010): ਇੱਥੋਂ ਨੇੜਲੇ ਪਿੰਡ ਠੀਕਰੀਵਾਲਾ ਵਿਖੇ ਅੱਜ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ “ਨਾਮ ਚਰਚਾ” ਰੱਖੀ ਗਈ ਸੀ, ਜਿਸ ਨੂੰ ਰੋਕਣ ਲਈ ਇਲਾਕੇ ਦੇ ਸਿੱਖਾਂ ਵੱਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪਿੰਡ ਠੀਕਰੀਵਾਲਾ ਦੇ ਵਸਨੀਕ ਸਿੱਖਾਂ ਦੀ ਸੀ, ਵੱਲੋਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੇਰੇ ਦੀਆਂ ਗਤੀਵਿਧੀਆਂ ਦਾ ਅਮਨਪਸੰਦ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ।
ਪਟਿਆਲਾ (14 ਜੁਲਾਈ, 2010 - ਗੁਰਭੇਜ ਸਿੰਘ ਚੌਹਾਨ): ਸੰਦੀਪ ਸਿੰਘ ਕੌਮੀ ਜਨਰਲ ਸਕੱਤਰ ਯੂਥ ਪੰਚ ਪ੍ਰਧਾਨੀ ਵੱਲੋਂ ਮਿਲੇ ਪ੍ਰੈਸ ਨੋਟ ਅਨੁਸਾਰ ਪਟਿਆਲਾ ਜੇਲ੍ਹ ਵਿਚ 7 ਜੁਲਾਈ ਤੋਂ ਹਵਾਲਾਟੀ ਭੁੱਖ ਹੜਤਾਲ ਤੇ ਹਨ। ਜੋ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੈਠੇ ਹਵਾਲਾਟੀਆਂ ਦੀ ਜ਼ਮਾਨਤ ਲਏ ਜਾਣ ਦੇ ਹੱਕ ਵਿਚ ਦਿੱਤੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਅਜਿਹਾ ਕਰ ਰਹੇ ਹਨ ਕਿਉਂ ਕਿ ਮਾਨਯੋਗ ਕੋਰਟ ਦੇ ਹੁਕਮਾਂ ਦਾ ਪਾਲਣ ਨਹੀਂ ਹੋ ਰਿਹਾ,
5 ਜੁਲਾਈ ਨੂੰ ਭਾਰਤ ਦੀ ਦੂਜੀ ਵੱਡੀ ਪਾਰਟੀ ਬੀ. ਜੇ. ਪੀ. ਅਤੇ ਸਮੁੱਚੀ ਵਿਰੋਧੀ ਧਿਰ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਬੰਦ ਭਾਰਤ ਵਿੱਚ ਵੱਧ ਰਹੀ ਮਹਿੰਗਾਈ ਅਤੇ ਬਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਕੀਤਾ ਗਿਆ।
ਲੁਧਿਆਣਾ (16 ਜੁਲਾਈ, 2010): ਯੂਥ ਖਾਲਸਾ ਫੈਡਰੇਸ਼ਨ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ 14 ਜੁਲਾਈ ਦੇ ਹਿੰਦੋਸਤਾਨ ਟਾਈਮਸ ਵਿੱਚ ਭਾਰਤੀ ਪੁਲਿਸ ਦੇ ਇੱਕ ਬੁੱਚੜ ਅਫਸਰ ਕੇ. ਪੀ. ਐੱਸ. ਗਿੱਲ ਦੇ ਛਪੇ ਇੱਕ ਬਿਆਨ ਵਿੱਚ ਉਸ ਨੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਭਗਤ ਸਿੰਘ ਦੀ ਫੋਟੋ ਦੇ ਬਰਾਬਰ ਅੱਜ ਦੇ ਨੌਜਵਾਨ ਸਿਰਫ ਫੈਸ਼ਨ ਲਈ ਹੀ ਲਗਾਉਂਦੇ ਹਨ।
ਜਲੰਧਰ (15 ਜੁਲਾਈ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਗਏ ਉਸ ਫੈਸਲੇ ਦਾ ਹਾਰਦਿਕ ਸਵਾਗਤ ਕੀਤਾ ਹੈ ਜਿਸ ਰਾਹੀਂ ਨਵੰਬਰ 1984 ਦੇ ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਤਸਲੀਮ ਕਰਦਿਆਂ ਅਤੇ ਇਸ ਸੰਬੰਧੀ ਨਸਲਕੁਸ਼ੀ ਲਫਜ਼ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਅੰਮ੍ਰਿਤਸਰ (14 ਜੁਲਾਈ, 2010): ਪੰਜਾਬੀ ਦੇ ਰੋਜ਼ਾਨਾ ਅਖਬਾਰ ‘ਅਜੀਤ’ ਦੀ ਇੱਕ ਅਹਿਮ ਖਬਰ ਅਨੁਸਾਰ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਅਹਿਮ ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਵਿਚ ਸਿੱਖ ਕੌਮ ਨੂੰ ਹਦਾਇਤ ਕੀਤੀ ਗਈ ਕਿ ਨਵੰਬਰ 1984 ਦੇ ਸਿੱਖ ਕਤਲ-ਏ-ਆਮ ਨੂੰ ਸਿੱਖ ਨਸਲਕੁਸ਼ੀ ਕਿਹਾ ਜਾਵੇ।
ਮੈਲਬੌਰਨ (13 ਜੁਲਾਈ 2010): ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਦੁਨੀਆਂ ਸਾਹਮਣੇ ਰੱਖਣ ਖਾਤਿਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵਲੋਂ ਚੌਥਾ ਖੂਨਦਾਨ ਕੈਂਪ ਮੈਲਬੌਰਨ ਦੇ ਨਾਰਦਰਨ ਡੋਨਰ ਸੈਂਟਰ ਵਿਖੇ ਲਗਾਇਆ ਗਿਆ ਜਿਸ ਵਿੱਚ ਮੈਲਬੌਰਨ ਦੇ ਸਭ ਕੋਨਿਆਂ ਤੋਂ ਸੰਗਤਾ ਨੇ ਪਹੁੰਚ ਕੇ ਖੂਨਦਾਨ ਕੀਤਾ।
Next Page »