May 2010 Archive

5 ਕਤਲ ਕਰਨ ਵਾਲਾ ‘ਸ਼ੂਟਰ’ ਮੋਗਾ ਪੁਲਿਸ ਵਲੋਂ ਗ੍ਰਿਫਤਾਰ

ਮੋਗਾ (22 ਮਈ, 2010 - ਰਛਪਾਲ ਸਿੰਘ ਸੋਸਣ): ਮੋਗਾ ਪੁਲਿਸ ਨੇ ਦੌਧਰ ਦੇ ਸਰਪੰਚ ਰਛਪਾਲ ਸਿੰਘ, ਉਸਦੇ ਗੰਨਮੈਨ ਤੇ ਗਾਜੀਆਣੇ ਦੇ ਸਰਪੰਚ ਹੈਪੀ ਸਮੇਤ 5 ਕਤਲ ਕਰਨ ਵਾਲੇ ਸ਼ੂਟਰ ਮਨਦੀਪ ਸਿੰਘ ਉਰਫ ਧਰੂਅ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ 5 ਅੰਨੇ ਕਤਲਾਂ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭਾਰਤੀ ਨਿਆਂ ਪ੍ਰਬੰਧ ਦੇ ਦੋਹਰੇ ਮਾਪਦੰਡ ਦੀ ਤਿੱਖੀ ਆਲੋਚਨਾ

ਜਲੰਧਰ (16 ਮਈ, 2010): ਪੰਜਾਬੀ ਦੇ ਪ੍ਰਮੁੱਖ ਅਖਬਾਰ 'ਅਜੀਤ' ਵਿੱਚ 15 ਮਈ ਨੂੰ ਛਪੀ ਇੱਕ ਅਹਿਮ ਖਬਰ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਨੂੰ ਮਨੁੱਖੀ ਬੰਬ ਵੱਲੋਂ ਕਤਲ ਕਰ ਦਿੱਤੇ ਜਾਣ ਦੇ ਸੰਸਾਰ ਪ੍ਰਸਿੱਧ ਕਾਂਡ ਦੇ ਇਕ ਪ੍ਰਮੁੱਖ ਅਤੇ ਫ਼ਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ‘ਉਸਨੂੰ ਇਸ ਕਤਲ ਕਾਂਡ ਵਿਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਅਤੇ ‘ਇਸ ਦੇ ਬਦਲੇ ਵਿਚ ਮੈਨੂ ਮਿਲੀ ਮੌਤ ਦੀ ਸਜ਼ਾ ਮੇਰੇ ਲਈ ਪ੍ਰਮਾਤਮਾ ਦੇ ਪ੍ਰਸਾਦਿ ਦੀ ਤਰ੍ਹਾਂ ਹੈ ਅਤੇ ਮੈਂ ਇਸ ਨੂੰ ਹੱਸ ਕੇ ਸਵੀਕਾਰ ਕਰਦਾ ਹਾਂ।’

ਗਡਕਰੀ ਦੇ ਭਾਸ਼ਣ ਦਾ ਵਿਰੋਧ ਸਿੱਖ ਵਿਰੋਧੀ ਪ੍ਰਚਾਰ ਦਾ ਕੁਦਰਤੀ ਸਿੱਟਾ: ਫੈਡਰੇਸ਼ਨ

ਫਤਹਿਗੜ੍ਹ ਸਾਹਿਬ (15 ਮਈ, 2010 -ਗੁਰਭੇਜ ਸਿੰਘ ਚੌਹਾਨ): “ਬੀਤੇ ਦਿਨ ਫਤਹਿਗੜ੍ਹ ਸਾਹਿਬ ਵਿਖੇ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਦੇ ਭਾਸ਼ਣ ਦਾ ਸਿੱਖ ਸੰਗਤ ਵੱਲੋਂ ਕੀਤਾ ਗਿਆ ਵਿਰੋਧ, ਆਰ. ਐਸ. ਐਸ. ਅਤੇ ਹਿੰਦੂਤਵੀ ਤਾਕਤਾਂ ਵੱਲੋਂ ਸਿੱਖ ਇਤਿਹਾਸ ਦਾ ਭਗਵਾਂਕਰਨ ਕਰਨ ਦੀਆਂ ਕੋਸ਼ਿਸ਼ਾਂ ਦਾ ਕੁਦਰਤੀ ਨਤੀਜਾ ਹੈ।”

ਪਿੰਡ ਕਿੰਗਰਾ ਦੇ ਸ਼ੈਲਰ ਮਾਲਕਾਂ ਦੁਆਰਾ ਮਿਲਿੰਗ ਕੀਤੇ ਸਰਕਾਰੀ ਚਾਵਲਾਂ ਦਾ ਕਥਿਤ ਤੌਰ ਤੇ ਢਾਈ ਕਰੋੜ ਦਾ ਘਪਲਾ?

ਸਾਦਿਕ (8 ਮਈ, 2010 - ਗੁਰਭੇਜ ਸਿੰਘ ਚੌਹਾਨ): ਸ਼ੈਲਰ ਮਾਲਕ ਵੱਲੋਂ ਪਨਸਪ ਮਹਿਕਮੇ ਦੀ ਮਿਲਿੰਗ ਲਈ ਲਗਾਏ ਗਏ ਝੋਨੇ ਦੇ ਸਟਾਕ ਵਿੱਚ ਕਥਿਤ ਤੌਰ ਤੇ ਘਪਲੇਬਾਜੀ ਕਰਕੇ ਕਰੀਬ ਦੋ ਤੋਂ ਢਾਈ ਕਰੋੜ ਰੁਪਏ ਦਾ ਗਬਨ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ।

84 ਦੇ ਸਿੱਖ ਕਤਲੇਆਮ ਦੇ ਮਾਮਲੇ ਚ ਸੱਜਣ ਕੁਮਾਰ ਤੇ 5 ਹੋਰਾਂ ਨੂੰ ਦੋਸ਼ ਪੱਤਰ ਜਾਰੀ

ਨਵੀਂ ਦਿੱਲੀ (15 ਮਈ, 2010 - ਗੁਰਭੇਜ ਸਿੰਘ ਚੌਹਾਨ): 1984 ਵਿਚ ਇੰਦਰਾਂ ਗਾਂਧੀ ਦੇ ਹੋਏ ਕਤਲ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦੇ ਸੋਚੀ ਸਮਝੀ ਸਾਜਿਸ਼ ਨਾਲ ਹੋਏ ਕਤਲੇਆਮ ਦੇ ਮਾਮਲੇ ਚ ਸਿੱਖਾਂ ਦੀ ਨਜ਼ਰ ਚ ਮੁੱਖ ਦੋਸ਼ੀ ਵਜੋਂ ਪਛਾਣੇ ਜਾਂਦੇ ਸੱਜਣ ਕੁਮਾਰ ਜੋ ਪਿਛਲੇ 25 ਸਾਲਾਂ ਤੋਂ ਰਾਜਸੀ ਥਾਪੜੇ ਕਾਰਨ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਦਾ ਆ ਰਿਹਾ ਹੈ,ਨੂੰ ਅੱਜ ਕੁੜਕੁੜਡੂਮਾਂ ਦੀ ਅਦਾਲਤ ਨੇ ਇਸ ਮਾਮਲੇ ਵਿਚ ਸੱਜਣ ਕੁਮਾਰ ਅਤੇ ਉਸਦੇ 5 ਹੋਰ ਸਾਥੀਆਂ ਨੂੰ ਦੋਸ਼ ਪੱਤਰ ਜਾਰੀ ਕਰ ਦਿੱਤਾ ਹੈ।

ਸਰਹਿੰਦ ਫਤਹਿ ਅਤੇ ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਵਿੱਚ ਸੰਗਤਾਂ ਵੱਲੋਂ ਭਾਰੀ ਸ਼ਮੂਲੀਅਤ

ਫਤਹਿਗੜ੍ਹ ਸਾਹਿਬ (14 ਮਈ, 2010): ਫਤਹਿਗੜ੍ਹ ਸਾਹਿਬ ਵਿਖੇ 13 ਤੇ 14 ਮਈ ਨੂੰ ਪਹਿਲੇ ਸਿੱਖ ਰਾਜ ਦੀ ਸਥਾਪਨਾ ਦੀ ਤ੍ਰੈ-ਸ਼ਤਾਬਦੀ ਮਨਾਈ ਗਈ। ਇਨ੍ਹਾਂ ਦੋ ਦਿਨਾਂ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਫਤਿਹ ਦਿਵਸ ਚ ਸ਼ਾਮਲ ਹੋਣ ਜਾ ਰਹੇ ਅਕਾਲੀ ਦਲ ਮਾਨ ਦੇ ਆਗੂ ਪੁਲਿਸ ਨੇ ਬੱਸ ਚੋਂ ਉਤਾਰ ਕੇ ਚੁੱਕੇ

ਫਰੀਦਕੋਟ (14 ਮਈ, 2010): ਅੱਜ ਸਵੇਰੇ ਫਰੀਦਕੋਟ ਤੋਂ ਲੁਧਿਆਣਾ ਜਾ ਰਹੀ ਇਕ ਬੱਸ ਵਿਚੋਂ ਪੁਲੀਸ ਦੀ ਪਹਿਲਾਂ ਤੋਂ ਪਿੱਛਾ ਕਰ ਰਹੀ ਇਕ ਜਿਪਸੀ ਨੂੰ ਬੱਸ ਦੇ ਅੱਗੇ ਲਾਕੇ ਬੱਸ ਨੂੰ ਰੋਕ ਕੇ ,ਉਸ ਵਿਚੋਂ ਅਕਾਲੀ ਦਲ ਮਾਨ ਦੇ ਸੀਨੀਅਰ ਆਗੂ ਸ: ਗੁਰਜੰਟ ਸਿੰਘ ਸਾਦਿਕ ਅਤੇ ਜੋਗਿੰਦਰ ਸਿੰਘ ਗੋਲੇਵਾਲਾ ਨੂੰ ਉਤਾਰਕੇ ਪੁਲਿਸ ਜਿਸਪੀ ਵਿਚ ਬਿਠਾਕੇ ਲੈ ਗਈ ਅਤੇ ਥਾਣੇ ਬੰਦ ਕਰ ਦਿੱਤਾ।

ਤ੍ਰੈਸ਼ਤਾਬਦੀ ਸਮਾਗਮਾਂ ’ਤੇ ਵਰਤਮਾਨ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ

ਫਤਹਿਗੜ ਸਾਹਿਬ (14 ਮਈ, 2010) :ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਮੌਕੇ ਵੀਹਵੀਂ ਸਦੀ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੇ ਸ਼ਹੀਦਾਂ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਦੀ ਲਗਾਈ ਗਈ ਪ੍ਰਦਰਸ਼ਨੀ ਇੱਥੇ ਤ੍ਰੈਸ਼ਤਾਬਦੀ ਸਮਾਗਮਾਂ ਵਿੱਚ ਪਹੁੰਚੇ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਉਹ ਵੀ ਸੀ ਸਾਡੇ ਹੀ ਭਾਈ …

ਫਤਹਿਗੜ੍ਹ ਸਾਹਿਬ (13 ਮਈ, 2010): ਸਰਹੰਦ ਫਤਹਿ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਦੀ ਤਿੰਨ ਸੌ ਸਾਲਾ ਸ਼ਤਾਬਦੀ ਮੌਕੇ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਜੂਨ 1984 ਘੱਲੂਘਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦ ਜਰਨੈਲਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਸ਼ਹੀਦਾਂ ਦੀਆਂ ਤਸਵੀਰਾਂ ਦੇਖਦੇ ਹੋਏ ਪੰਜਾਬ ਪੁਲਿਸ ਦੇ ਦੋ ਮੁਲਾਜਮ।

ਪੰਜਾਬ ਵਿੱਚ ਫਿਰ ਗੂੰਜੇ ਖਾਲਸਤਾਨੀ ਨਾਅਰੇ; ਦਲ ਖਾਲਸਾ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਚੱਪੜਚਿੜੀ ਤੱਕ ‘ਸਿੱਖ ਰਾਜ ਮਾਰਚ’

ਚੱਪੜਚਿੜੀ/ਫਤਹਿਗੜ੍ਹ (ਮਈ, 12, 2010): ਦਲ ਖ਼ਾਲਸਾ ਨੇ ਅੱਜ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਮੌਕੇ ਚੱਪੜਚਿੜੀ ਤੋਂ ਸਰਹਿੰਦ ਤੱਕ ‘ਖ਼ਾਲਸਾ ਰਾਜ’ ਮਾਰਚ ਦੌਰਾਨ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਅਹਿਦ ਲਿਆ। ਮਾਰਚ ਦੀ ਸਮਾਪਤੀ ਖ਼ਾਲਸਾਈ ਝੰਡੇ ਨੂੰ ਤਲਵਾਰਾਂ ਨਾਲ ਸਲਾਮੀ ਦੇਕੇ ਕੀਤੀ ਗਈ।

« Previous PageNext Page »