March 2010 Archive

ਸਿਰੜ

ਚਾਰ ਸਾਲ ਦੀ ਬੱਚੀ ਆਪਣੀ ਉਮਰ ਤੋਂ ਵੱਧ ਭਾਰੀਆਂ ਇੱਟਾਂ ਦੰਦਾਂ ਨਾਲ ਚੁੱਕ ਕੇ ਖੇਡ ਮੇਲੇ ਵਿੱਚ ਪ੍ਰਦਰਸ਼ਨ ਕਰਦੀ ਹੋਈ। ਤਸਵੀਰ: ਗੁਰਭੇਜ ਸਿੰਘ ਚੌਹਾਨ

ਭਾਈ ਭਿਉਰਾ ਨੂੰ ਉਮਰ ਕੈਦ ਭਾਰਤ ਦੇ ਦਹੋਰੇ ਕਾਨੂੰਨਾਂ ਦੀ ਵਿਅਖਿਆ ਕਰ ਗਈ : ਕੈਨੇਡੀਅਨ

ਮੋਹਾਲੀ (31 ਮਾਰਚ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਰਨਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਬੇਅੰਤ ਸਿੰਘ ਕੇਸ ਵਿਚ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਅਦਾਲਤ ਵਲੋਂ ਸੁਣਾਈ ਗਈ ਉਮਰ ਕੇਦ ਦੀ ਸ਼ਜ਼ਾ ’ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਹੈ ਕਿ ਇਹ ਸਜ਼ਾ ਅਸਲ ਵਿਚ ਭਾਰਤ ਦੇ ਦਹੋਰੇ ਕਾਨੂੰਨਾਂ ਦੀ ਵਿਅਖਿਆ ਕਰ ਗਈ ਹੈ। ਇਸ ਤਰ੍ਹਾਂ ਦੇ ਫ਼ੈਸਲੇ ਭਾਰਤੀ ਦੋਹਰੇ ਕਾਨੂੰਨਾਂ ਦੀ ਇੰਤਹਾ ਹਨ।

ਬੇਅੰਤ ਕਤਲ ਕੇਸ ਵਿੱਚ ਭਾਈ ਭਿਓਰਾ ਨੂੰ ਉਮਰ ਕੈਦ

ਚੰਡੀਗੜ੍ਹ (30 ਮਾਰਚ, 2010): ਅੱਜ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਲੱਗਦੀ ਖਾਸ ਕਚਿਹਰੀ ਦੇ ਜੱਜ ਆਰ. ਕੇ. ਸੌਂਧੀ ਨੇ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜਿਸ਼ ਕਰਨ ਦੇ ਦੋਸ਼ ਵਿੱਚ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।

ਗੁਰੂ ਗ੍ਰੰਥ ਸਾਹਿਬ ’ਤੇ ਹਮਲੇ ਕਈ ਸਾਲਾਂ ਤੋਂ ਜਾਰੀ ਸਨ

ਸ਼ੁਕਰ ਹੈ ਕਿ ਸਮੁੱਚੇ ਪੰਥ ਦੀ ਵਿਚਾਰਧਾਰਕ ਨੀਂਦਰ ਵਿਚ ਪਵਿੱਤਰ ਵਿਘਨ ਪਿਆ ਹੈ। ਪਰ ਫਿਰ ਵੀ ਇਹ ਦੱਸਣਾ ਅਜੇ ਮੁਸ਼ਕਲ ਹੈ ਕਿ ਇਸ ਪਵਿੱਤਰ ਵਿਘਨ ਦੀ ਉਮਰ ਕਿੰਨੀ ਕੁ ¦ਮੀ ਹੋ ਸਕਦੀ ਹੈ। ਇਥੇ ਇਹ ਦੱਸਣਾ ਜ਼ਰੂਰੀ ਬਣ ਗਿਆ ਹੈ ਕਿ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਵੱਲੋਂ ਗੁਰੂ ਗੰ੍ਰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਕੀਤਾ ਤਾਜ਼ਾ ਹਮਲਾ ਅਸਲ ਵਿਚ ਪਹਿਲਾ ਹਮਲਾ ਨਹੀਂ।

ਕਿਉਂ ਖੁਰ ਰਿਹੈ ਭਾਰਤੀ ਨਿਆਂ ਪ੍ਰਬੰਧ ਤੇ ਕਾਨੂੰਨੀ ਢਾਚਾ?

ਸੁਪਰੀਮ ਕੋਰਟ ਦੇ ਮੁੱਖ ਜੱਜ ਤੋਂ ਲੈ ਕੇ ਹੇਠਲੀਆਂ ਕਚਹਿਰੀਆਂ ਦੇ ਪਿਆਦੇ ਤੱਕ ਹਰ ਕੋਈ ਇਹ ਮਹਿਸੂਸ ਕਰ ਰਿਹਾ ਹੈ ਕਿ ਅਦਾਲਤਾਂ, ਕਾਨੂੰਨ ਤੇ ਪੁਲਿਸ ਆਮ ਲੋਕਾਂ ਨਾਲ ਨਿਆਂ ਨਹੀਂ ਕਰ ਰਹੇ। ਇੱਥੋਂ ਤੱਕ ਕਿ ਵੱਖ-ਵੱਖ ਵੱਡੀਆਂ ਛੋਟੀਆਂ ਸਿਆਸੀ ਪਾਰਟੀਆਂ ਤੋਂ ਲੈ ਕੇ ਵਕੀਲ ਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਵੀ ਇਸ ਗੱਲ ਲਈ ਰਜ਼ਾਮੰਦ ਹਨ ਕਿ ਕਾਨੰਨੀ ਤੇ ਨਿਆਇਕ ਪ੍ਰਕਿਰਿਆਵਾਂ ਵਿੱਚ ਸੋਧਾਂ ਹੋਣੀਆਂ ਜਰੂਰੀ ਹਨ ਜਿਸ ਨਾਲ ਆਮ ਜਨਤਾ ਨੂੰ ਇਨਸਾਫ ਮਿਲ ਸਕੇ ਜੋ ਕਿ ਭਾਰਤ ਦੀ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਨਹੀਂ ਮਿਲ ਸਕਿਆ।

ਯੂਥ ਵਿੰਗ ਜਿਲ੍ਹਾ ਮੋਹਾਲੀ ਦੇ ਗਠਨ ਲਈ ਪੰਚ ਪ੍ਰਧਾਨੀ ਦੀ ਮੀਟਿੰਗ 28 ਨੂੰ

ਮੋਹਾਲੀ (27 ਮਾਰਚ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਇਕ ਖਾਸ ਇਕੱਤਰਤਾ ਐਤਵਾਰ, 28 ਮਾਰਚ ਨੂੰ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਸ਼ਾਮ 4 ਵਜੇ ਸੱਦੀ ਗਈ ਹੈ। ਇਸ ਮੀਟਿੰਗ ਵਿਚ ਜਿਲ੍ਹਾ ਮੋਹਾਲੀ ਦੇ ਯੂਥ ਵਿੰਗ ਦਾ ਗਠਨ ਕੀਤਾ ਜਾਵੇਗਾ। ਮੀਟਿੰਗ ਵਿਚ ਦਲ ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਜਸਵੀਰ ਸਿੰਘ ਖੰਡੂਰ ਅਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਸ਼ਾਮਿਲ ਹੋਣਗੇ।

ਹੋਠਾਂ ’ਤੇ ਕਿਸ ਦੇ ਦੋਸਤੋ ਦਿਲ ਦੀ ਜ਼ਬਾਨ ਹੁਣ – ਗੁਰੂ ਗ੍ਰੰਥ ਸਾਹਿਬ ਉਤੇ ਕੀਤੇ ਹਮਲੇ ਵਿਰੁੱਧ ਧੜਿਆਂ ਤੋਂ ਉਪਰ ਉਠ ਕੇ ਪੰਥਕ ਏਕਤਾ ਦੀ ਲੋੜ

ਚੰਡੀਗੜ੍ਹ (25 ਮਾਰਚ, 2010): ਟ੍ਰਾਈਨ ਐਡਵਰਡਜ਼ (1809-94) ਅਮਰੀਕਾ ਦਾ ਧਾਰਮਿਕ ਵਿਦਵਾਨ ਸੀ ਅਤੇ ਇਕ ਮੈਗਜ਼ੀਨ ਦਾ ਐਡੀਟਰ ਵੀ ਸੀ। ਸ਼ੈਤਾਨ ਦੀ ਪ੍ਰੀਭਾਸ਼ਾ ਕਰਦਿਆਂ ਉਹ ਸ਼ੈਤਾਨ ਦੀ ਰੂਹ ਤੱਕ ਪਹੁੰਚ ਗਿਆ ਹੈ। ਇਸ ਵਿਦਵਾਨ ਮੁਤਾਬਿਕ ਸ਼ੈਤਾਨ ਵਿਚ ਇਕ ‘ਡਰਪੋਕ ਸਿਫ਼ਤ’ ਇਹ ਹੁੰਦੀ ਹੈ ਕਿ ਜਦੋਂ ਕਦੇ ਉਹ ਸ਼ੈਤਾਨੀ ਵਾਲੀ ਕੋਈ ਗੱਲ ਕਹਿ ਬਹਿੰਦਾ ਹੈ ਤਾਂ ਅਗਲੇ ਪਾਸਿਓਂ ਜੇ ਉਸ ਨੂੰ ਮੂੰਹ ਦੀ ਖਾਣੀ ਪਵੇ ਤਾਂ ਉਹ ਝਟਪਟ ਦੁਮ ਦਬਾ ਕੇ ਭੱਜਣ ਵਿਚ ਦੇਰੀ ਨਹੀਂ ਕਰਦਾ।

ਪੰਜਾਬੀ ਯੂਨੀਵਰਸਿਟੀ ਨੂੰ ਇਮਰਤਾਂ ਦਾ ਪਾਣੀ ਜਮੀਨਦੋਜ਼ ਕਰਨ ਦਾ ਸੁਝਾਅ ਦਿੱਤਾ

ਟਿਆਲਾ (22 ਮਾਰਚ, 2010): ਅੱਜ ਸੰਸਾਰ ਪਾਣੀ ਦਿਹਾੜੇ ਉੱਤੇ ਪੰਜਾਬ ਅੰਦਰ ਪਾਣੀ ਦੀ ਥੁੜ ਕਾਰਨ ਜਮੀਨ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਸਬੰਧੀ ਪੰਜਾਬ ਯੂਨੀਵਰਸਿਟੀ ਨੂੰ ਪਹਿਲਕਦਮੀ ਕਰਨ ਲਈ ਕਿਹਾ ਹੈ।

ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਅਸਲ ਮੰਤਵ ਅਕਾਲੀ ਦਲ (ਬਾਦਲ) ਨੂੰ ਫਾਇਦਾ ਦਿਵਾਉਣਾ

ਲੁਧਿਆਣਾ (23 ਮਾਰਚ, 2010): ਸਿੱਖ ਬੁੱਧੀਜੀਵੀਆਂ ਦਾ ਵਿਚਾਰ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਫਾਇਦਾ ਪਹੁੰਚਾਉਣਾ ਹੈ।

ਪਹਿਲਾਂ ਬਿਜਲੀ ਨਹੀਂ ਮਿਲ ਰਹੀ ਹੁਣ ਨਹਿਰੀ ਪਾਣੀ ਵੀ ਬੰਦ-ਭਾਰਤੀ ਕਿਸਾਨ ਯੂਨੀਅਨ

ਫਰੀਦਕੋਟ (21 ਮਾਰਚ, 2010 - ਗੁਰਭੇਜ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੀਤ ਪ੍ਰਧਾਨ ਪੰਜਾਬ ਸ: ਗੁਰਮੀਤ ਸਿੰਘ ਗੋਲੇਵਾਲਾ ਅਤੇ ਪ੍ਰੈਸ ਸਕੱਤਰ ਸ: ਸਿਮਰਜੀਤ ਸਿੰਘ ਘੁੱਦੂਵਾਲਾ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਜਦ ਤੋਂ ਕਿਸਾਨਾ ਨੇ ਕਣਕ ਦੀ ਬਿਜਾਈ ਕੀਤੀ ਹੈ ਬਿਜਲੀ ਮਹਿਕਮੇ ਨੇ ਇਕ ਦਿਨ ਵੀ ਨੀਯਤ ਸਮੇਂ ਤੇ ਖੇਤੀ ਸੈਕਟਰ ਨੂੰ ਬਿਜਲੀ ਨਹੀਂ ਦਿੱਤੀ।

Next Page »