ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਸਾਂਝੀ ਕਾਨਫਰੰਸ ਦੀ ਸ਼ੁਰੂਆਤ ਦਾ ਦ੍ਰਿਸ਼ (ਮਿਤੀ: 28 ਫਰਵਰੀ, 2010; ਸਮਾਂ 11:00 ਵਜੇ ਸਵੇਰੇ)
ਨਾਭਾ (27 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਬੀਤੇ ਦਿਨ (26 ਫਰਵਰੀ) ਨੂੰ ਛਪੀ ਇੱਕ ਖਬਰ ਅਨੁਸਾਰ ਨਾਭਾ ਪੁਲਿਸ ਨੇ 25 ਫਰਵਰੀ ਨੂੰ ਮਾਣਕੀ ਨਿਵਾਸੀ ਦਰਸ਼ਨ ਸਿੰਘ ਦੀ ਗ੍ਰਿਫਤਾਰੀ ਨਾਭਾ ਨੇੜਿਓ ਦਿਖਾਈ ਹੈ।
ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜੇਕਰ ਮੌਜੂਦਾ ਪ੍ਰਬੰਧ ਖਿਲਾਫ ਧਿਰਾਂ ਜੇਕਰ ਇਕਮਤ ਹੋ ਕੇ ਨਾ ਜੂਝੀਆਂ ਤਾਂ ਮੌਜੂਦਾ ਪ੍ਰਬੰਧ ਦੀ ਮੁੜ ਕਮਾਈ ਸੁਖੈਨ ਹੋ ਜਾਵੇਗੀ ਤੇ ਜੇਕਰ ਕੋਈ ਵੀ ਪੰਥਕ ਧਿਰ ਸਾਂਝਾ ‘ਰਣਜੀਤ ਨਗਾਰਾ’ ਵਜਾਉਣ ਦੀ ਥਾਂ ਆਪਣੀ ਡਫਲੀ ਵਜਾਉਣ ਲਈ ਬਜਿੱਦ ਰਹੀ ਤਾਂ ਉਸਦਾ ਤਮਾਸ਼ਾ ਬਣਨਾ ਯਕੀਨੀ ਹੈ ਕਿਉਂਕਿ ਡਫਲੀਆਂ ਤਮਾਸ਼ਾ ਕਰਨ ਵਾਲਿਆ ਦੇ ਹੱਥਾਂ ਵਿਚ ਸ਼ੋਭਦੀਆਂ ਨੇ, ਪਰ ਗੁਰੂ ਕੇ ਸਿੱਖ ਤਾਂ ‘ਰਣਜੀਤ ਨਗਾਰੇ’ ਉੱਤੇ ਚੋਟ ਮਾਰਨ ਨਾਲ ਹੀ ਗੁਰੂ ਦਰਬਾਰ ਵਿੱਚ ਸੋਭਾ ਪਾਉਂਦੇ ਹਨ।
ਸ: ਬਾਦਲ ਸਭ ਕੁੱਝ ਭੁੱਲਕੇ ਪੁੱਤਰ ਮੋਹ ਵਿਚ ਪੈ ਗਏ ਅਤੇ ਉਨ੍ਹਾ ਨੇ ਆਪਣੇ ਬੇਟੇ ਸ: ਸੁਖਬੀਰ ਸਿੰਘ ਬਾਦਲ ਨੂੰ ਆਪਣੇ ਜਿਉਂਦੇ ਜੀ ਕਮਾਨ ਸੰਭਾਲਣ ਦੀ ਠਾਣ ਲਈ।
ਪਟਿਆਲਾ (24 ਫਰਵਰੀ, 2010): ਆਪਣੇ ਦਿਓਰ ਨੂੰ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰ ਦੇਣ ਤੋਂ ਪਰੇਸ਼ਾਨ ਬੀਬੀ ਕਰਮਜੀਤ ਕੌਰ, ਵਾਸੀ ਪਿੰਡ ਮਾਣਕੀ ਜਿਲ੍ਹਾ ਸੰਗਰੂਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਮੁਕੁਲ ਮੁਦਗਿਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਅਜਿਹਾ ਕਰਨ ਤੋਂ ਪੁਲਿਸ ਵੱਲੋਂ ਰੋਕ ਦਿਤਾ ਗਿਆ। ਮੁੱਖ ਜੱਜ ਮੁਦਗਿਲ ਅੱਜ ਪਟਿਆਲਾ ਵਿਖੇ ਵਕੀਲਾਂ ਦੇ ਦਫਤਰੀ ਕਮਰਿਆਂ ਦੀ ਇਮਾਰਤ ਦਾ ਨੀਹ-ਪੱਥਰ ਰੱਖਣ ਆਏ ਸਨ।
ਲੰਡਨ (23 ਫਰਵਰੀ, 2010): ਯੂਨਾਈਟਿਡ ਖਾਲਸਾ ਦਲ ਯੂ.ਕੇ. ਨੇ ਬਿਜਲ ਸੁਨੇਹੇ ਰਾਹੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਟਿਆਲਾ ਪੁਲੀਸ ਵਲੋਂ ਦੋ ਸਿੱਖ ਨੌਜਵਾਨਾਂ ਨੂੰ ਖਤਰਨਾਕ ਖਾੜਕੂ ਕਰਾਰ ਦਿੰਦਿਆਂ ਉੁਹਨਾਂ ਪਾਸੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਦੀ ਕਹਾਣੀ ਝੂਠ ਦਾ ਪੁਲੰਦਾ ਹੈ।
ਲੰਡਨ (23 ਫਰਵਰੀ, 2010): ਯੂਨਾਈਟਿਡ ਖਾਲਸਾ ਦਲ ਯੁ.ਕੇ ਵੱਲੋਂ ਬਿਜਲ ਸੁਨੇਹੇਂ ਹਾਰੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਤਸਾਨ ਵਰਗੇ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਿੱਤ ਕਦੇ ਵੀ ਮਹਿਫੂਜ਼ ਨਹੀਂ ਰਹੇ। ਇਹਨਾਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਖਾਸਕਰ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦਿਆਂ ਉਹਨਾਂ ਨਾਲ ਗੁਲਾਮਾਂ ਵਾਲਾ ਸਲੂਕ ਨਿਰੰਤਰ ਜਾਰੀ ਹੈ।
ਫਰੀਦਕੋਟ (23 ਫਰਵਰੀ, 2010 - ਗੁਰਭੇਜ ਸਿੰਘ ਚੌਹਾਨ): ਪਹਿਲਾਂ ਹਿੰਦੋਸਤਾਨ ਦੇ ਸਿੱਖਾਂ ਨੂੰ ਪਹਿਲਾਂ ਬਲੈਕ ਲਿਸਟਾਂ ਬਣਾ ਕੇ ਦੇਸ਼ ਚੋਂ ਕੱਢਣ ਦੀ ਸ਼ਾਜ਼ਿਸ਼ ਰਚੀ ਤੇ ਹੁਣ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਮ ਤੇ ਸਿੱਖਾਂ ਤੋਂ ਖਾਲਿਸਤਾਨ ਦੀ ਮੰਗ ਛੁਡਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਲੁਧਿਆਣਾ (ਫਰਵਰੀ 22, 2010): ਬੀਤੇ ਦਿਨੀਂ ਪਾਕਿਸਤਾਨ ਦੇ ਇਲਾਕੇ ਪਿਸ਼ਾਵਰ ਵਿੱਚ ਤਾਲਿਬਾਨ ਵੱਲੋਂ ਦੋ ਸਿੱਖਾਂ ਨੂੰ ਜ਼ਜੀਆ (ਜਿੰਦਗੀ ਕਰ) ਨਾ ਦੇਣ ਕਾਰਨ ਸਿਰ ਕਲਮ ਕਰ ਕੇ ਮਾਰ ਦੇਣ ਦੀ ਘਟਨਾ ਦੀ ਦੇਸ ਪੰਜਾਬ, ਭਾਰਤ ਅਤੇ ਸਮੁੱਚੇ ਸੰਸਾਰ ਵਿੱਚ ਨਿੰਦਾ ਹੋ ਰਹੀ ਹੈ।
ਨਾਭਾ/ਲੁਧਿਆਣਾ (23 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ 23 ਫਰਵਰੀ ਨੂੰ ਛਪੀ ਇੱਕ ਖਬਰ ਅਨੁਸਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਸਵੀਰ ਸਿੰਘ ਉਰਫ਼ ਜੱਸਾ, ਜਿਸ ਨੂੰ ਪੁਲਿਸ ਨੇ 20 ਫਰਵਰੀ ਦੀ ਰਾਤ ਨੂੰ ਨਾਭਾ ਨੇੜਿਓਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਦੀ ਪਤਨੀ ਕਰਮਜੀਤ ਕੌਰ ਨੇ ਕਿਹਾ ਕਿ ਪੁਲਿਸ ਸਰਾਸਰ ਉਸ ਦੇ ਪਤੀ ਸਿਰ ਝੂਠਾ ਇਲਜ਼ਾਮ ਲਗਾ ਰਹੀ ਹੈ। ਉਸ ਨੇ ਦੱਸਿਆ ਕਿ 13 ਫਰਵਰੀ ਨੂੰ ਪੁਲਿਸ ਸ਼ਾਮ ਕਰੀਬ 6 ਵਜੇ ਉਨ੍ਹਾਂ ਦੇ ਘਰ ਆਈ ਤੇ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ।
Next Page »