April 22, 2018 | By ਸਿੱਖ ਸਿਆਸਤ ਬਿਊਰੋ
ਨਾਗਪੁਰ: ਮਹਾਰਾਸ਼ਟਰ ਵਿਚ ਅੱਜ ਭਾਰਤੀ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿਚ 14 ਨਕਸਲੀਆਂ ਦੀ ਮੌਤ ਦੀ ਖਬਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਮੁਕਾਬਲਾ ਤਦਗਾਂਓਂ ਪਿੰਡ ਨਜ਼ਦੀਕ ਹੋਇਆ।
ਮਾਰੇ ਗਏ ਨਕਸਲੀਆਂ ਵਿਚ ਸੀਪੀਆਈ (ਮਾਓਵਾਦੀ) ਦੇ ਦੱਖਣੀ ਗਡਚੀਰੋਲੀ ਇਕਾਈ ਦੇ ਡਵੀਜ਼ਨਲ ਕਮੇਟੀ ਮੈਂਬਰ ਸੀਨੂ ਅਤੇ ਪੀਰੀਮੀਲੀ ਦਾਲਮ ਕਮਾਂਡਰ ਸਾਈਨਾਥ ਵੀ ਸ਼ਾਮਿਲ ਦੱਸੇ ਜਾ ਰਹੇ ਹਨ, ਜਿਸ ਨੂੰ ਪੁਲਿਸ ਦੀ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
ਇਸ ਮੁਕਾਬਲੇ ਵਿਚ ਹੋਈਆਂ ਮੌਤਾਂ ਦੀ ਪੁਸ਼ਤੀ ਕਰਦਿਆਂ ਗਡਚੀਰੋਲੀ ਰੇਂਜ ਦੇ ਡੀਆਈਜੀ ਅੰਕੁਸ਼ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੂੰ ਨਕਸੀਲੀਆਂ ਦੇ ਇਸ ਇਲਾਕੇ ਵਿਚ ਹੋਣ ਬਾਰੇ ਸੂਹ ਮਿਲੀ ਸੀ ਜਿਸ ਤੋਂ ਬਾਅਦ ਬੀਤੇ ਕਲ੍ਹ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 9.30 ਵਜੇ ਮੁਕਾਬਲਾ ਸ਼ੁਰੂ ਹੋਇਆ ਤੇ ਮੁਕਾਬਲੇ ਵਾਲੀ ਥਾਂ ਤੋਂ 14 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੁਕਾਬਲੇ ਵਿਚ ਦੋ ਡਵੀਜ਼ਨਲ ਕਮੇਟੀ ਮੈਂਬਰ ਮਾਰੇ ਗਏ ਹਨ।
Related Topics: CPI (Maoist), Maharashtra Police, Maoist Struggle