ਖਾਸ ਖਬਰਾਂ

ਪੰਜਾਬ ਦੇ ਗੁਰਦੁਆਰਿਆਂ ਵਿਚ ਕਥਾ ਕਰਨ ਤੇ ਹੋ ਸਜਦਾ ਹੈ ਪਰਚਾ ਦਰਜ਼

September 2, 2013 | By

ਬਠਿੰਡਾ(1ਸਤੰਬਰ 2013) :- ਹੁਣ ਗੁਰੂਆਂ ਦੇ ਨਾਂ ਤੇ ਜਿਉਣ ਵਾਲੇ ਪੰਜਾਬ ਦੇ ਗੁਰਦੁਆਰਿਆਂ ਅੰਦਰ ਗੁਰਮਤਿ ਸਿਧਾਂਤ ਅਤੇ ਸ਼ਬਦ ਗੁਰੂ ਦਾ ਪ੍ਰਚਾਰ ਨਹੀਂ ਹੋ ਸਕਦਾ, ਜੇ ਅਜਿਹਾ ਹੋਇਆ ਤਾ ਪ੍ਰਚਾਰਕ ਵਿਰੁੱਧ ਪਰਚਾ ਹੋ ਸਕਦਾ ਹੈ।

ਅਜਿਹੇ ਹਾਲਾਤ ਅੱਜ ਉਸ ਸਮੇਂ ਪੈਦਾ ਹੋ ਗਏ ਜਦੋਂ ਬਠਿੰਡਾ ਦੀ ਬਾਬਾ ਫਰੀਦ ਵਾਲੀ ਗਲੀ ਸਥਿਤ ਗੁਰਦੁਆਰਾ ਸਾਹਿਬ ਵਿਚ ਜਦੋਂ ਕਥਾ ਵਾਚਕ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਸਬੰਧੀ ਮਨਾਏ ਜਾ ਰਹੇ ਸਮਾਗਮ ਵਿਚ ਸੰਗਤਾਂ ਨੂੰ ਡੇਰੇਦਾਰਾਂ ਦਾ ਖਹਿੜਾ ਛੱਡ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਪ੍ਰੇਰਿਆ।ਜਿਸ ਤੋਂ ਭੜਕ ਕੇ ਪਹਿਲਾਂ ਹੀ ਸੰਗਤ ਵਿਚ ਬੈਠੇ ਇੱਕ ਪ੍ਰੇਮੀ ਨੇ ਪੁਿਲਸ ਕੋਲ ਸ਼ਿਕਇਤ ਕਰ ਦਿੱਤੀ ਅਤੇ ਪੁਲਿਸ ਨੇ ਪ੍ਰਚਾਰਕ ਸਿੰਘ ਖ਼ਿਲਾਫ ਪਰਚਾ ਦਰਜ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇੳਾ ਜਾ ਰਿਹਾ ਸੀ, ਪਰ ਮਾਹੋਲ ਉਸ ਸਮੇਂ ਤਨਾਅ ਪੂਰਨ ਬਣ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਪੰਡਾਲ ਵਿਚ ਬੈਠੇ ਇੱਕ ਪ੍ਰੇਮੀ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿਤੀ ਕਿ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਦੇ ਡੇਰੇ ਮੁੱਖੀ ਦੇ ਖਿਲਾਫ ਬੋਲਿਆ ਜਾ ਰਿਹਾ ਹੈ ।ਜਿਸ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਤਾਂ ਥਾਣਾ ਥਰਮਲ ਦੇ ਐੱਸ. ਐੱਚ. ੳ ਹਰਪਰੀਤ ਸਿੰਘ ਅਤੇ ਡੀ. ਐੱਸ. ਪੀ ਰਣਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਇਲਾਕੇ ਨੂੰ ਪੁਲਿਸ ਛਉਣੀ ਵਿਚ ਤਬਦੀਲ ਕਰ ਦਿੱਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਗੁਰਦੀਪ ਸਿੰਘ ਅਤੇ ਸਮਾਜ ਸੇਵੀ ਸ. ਕਰਮ ਸਿੰਘ ਨੇ ਪੁਲਿਸ ਨੂੰ ਅਜਿਹੀ ਕਿਸੇ ਵੀ ਗੱਲ ਨਾਂ ਹੋਣ ਦਾ ਭਰੋਸਾ ਦਿਵਾਇਆ ਤਾਂ ਜਾ ਕੇ ਮਾਮਲਾ ਸ਼ਾਂਤ ਹੋਇਆ।

ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਦਿਹਾੜਾ ਮਨਾਇਆ ਜਾ ਰਿਹਾ ਸੀ ਇਸ ਮੋਕੇ ਸੰਗਤਾਂ ਨੂੰ ਗੁਰਮਤਿ ਦਾ ਸੁਨੇਹਾ ਦੇਣ ਲਈ ਭਾਈ ਕੁਲਦੀਪ ਸਿੰਘ ਨਰੂਆਣਾ ਪਹੁੰਚੇ ਹੋਏ ਸਨ। ਜਦ ਉਨ੍ਹਾਂ ਨੇ ਸੰਗਤਾਂ ਨੂੰ ਡੇਰਾਵਾਦ ਨੂੰ ਛਡ ਕੇ ਗੁਰੂ ਗਰੰਥ ਸਾਹਿਬ ਦੇ ਲੜ ਲੱਗਣ ਅਤੇ ਸਿੱਖ ਨੌਜਵਾਨੀ ਨੂੰ ਸਿੱਖ ਕਦਰਾਂ ਕੀਮਤਾਂ ਅਪਣਾਉਣ ਲਈ ਕਿਹਾ ਤਾਂ ਪੰਡਾਲ ਵਿਚ ਮੋਜੂਦ ਡੇਰਾ ਪ੍ਰੇਮੀ ਨੇ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ ,ਕਿ ਉਨ੍ਹਾਂ ਦੇ ਡੇਰਾ ਮੁੱਖੀ ਖ਼ਿਲਾਫ ਅਪਸ਼ਬਦ ਬੋਲੇ ਜਾ ਰਹੇ ਹਨ ਤਾਂ ਮਾਹੋਲ ਤਨਾਅਪੁਰਨ ਬਣ ਗਿਆ, ਜਦ ਕਿ ਅਜਿਹੀ ਕੋਈ ਗੱਲ ਨਹੀ ਸੀ।

ਥਾਣਾ ਥਰਮਲ ਦੇ ਐੱਸ. ਐਚ ੳ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਵਲੋਂ ਉਨ੍ਹਾਂ ਦੇ ਡੇਰਾ ਮੁੱਖੀ ਖਿਲਾਫ ਬੋਲਣ ਦੀ ਸ਼ਿਕਾਇਤ ਆਈ ਹੈ, ਜਿਸ ਤੇ ਸਰਕਾਰੀ ਵਕੀਲ਼ ਤੋਂ ਸਲਾਹ ਲੈਕੇ ਪਰਚਾ ਦਰਜ਼ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,