ਸਿਆਸੀ ਖਬਰਾਂ

ਸਰਕਾਰ ਬਣਨ ‘ਤੇ ਗੈਰ-ਕਾਨੂੰਨੀ ਤੌਰ ‘ਤੇ ਬੰਦ ਕੈਦੀਆਂ ਨੂੰ ਰਿਹਾਅ ਕਰਕੇ ਮੁੜ ਵਸੇਬਾ ਕੀਤਾ ਜਾਵੇਗਾ: ਮਾਨ

November 29, 2016 | By

ਫ਼ਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਾਭਾ ਜੇਲ੍ਹ ਦੀ ਘਟਨਾ ‘ਤੇ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਕਿ ਆਮ ਸ਼ਹਿਰੀਆਂ ਦੇ ਜਾਨ-ਮਾਲ ਦੀ ਰਾਖੀ ਨਾ ਕਰਨ ਅਤੇ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਨੂੰ ਗੈਰ-ਕਾਨੂੰਨੀ ਤਰੀਕੇ ਜ਼ਬਰੀ ਜੇਲ੍ਹਾਂ ਵਿਚ ਡਕੇ ਜਾਣ ਦੇ ਅਮਲਾਂ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ ਜੇਲ੍ਹਾਂ ਵਿਚ ਕਾਫ਼ੀ ਸਮੇਂ ਤੋਂ ਹੋ ਰਹੇ ਹਨ।

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਫਾਈਲ ਫੋਟੋ)

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਫਾਈਲ ਫੋਟੋ)

ਇਹ ਇਸ ਕਰਕੇ ਹੋ ਰਹੇ ਹਨ ਕਿ ਇਥੋਂ ਦੇ ਹੁਕਮਰਾਨ, ਅਦਾਲਤਾਂ ਅਤੇ ਕਾਨੂੰਨ ਵਲੋਂ ਸਹੀ ਦਿਸ਼ਾ ਵੱਲ ਅਮਲ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਜਗਜੀਤ ਸਿੰਘ ਜੰਮੂ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡਬਵਾਲੀ, ਦਰਸ਼ਨ ਸਿੰਘ ਲੁਹਾਰਾ, ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਸਰਾਵਾਂ ਆਦਿ ਨੌਜ਼ਵਾਨਾਂ ਦੇ ਪੁਲਿਸ ਵਲੋਂ ਹੋਏ ਕਤਲਾਂ ਦੇ ਦੋਸ਼ੀਆਂ ਨੂੰ ਹੁਕਮਰਾਨਾਂ ਵਲੋਂ ਗ੍ਰਿਫਤਾਰ ਨਾ ਕਰਨਾ ਬੇਇਨਸਾਫੀ ਦੀ ਵੱਡੀ ਮਿਸਾਲ ਹੈ। ਕਾਨੂੰਨ ਮੁਤਾਬਕ ਸਜ਼ਾਵਾਂ ਦੇਣੀਆਂ ਤਾਂ ਦੂਰ ਦੀ ਗੱਲ੍ਹ ਹੈ। ਪਿਛਲੇ ਇਕ ਸਾਲ ‘ਚ 80-85 ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋ ਚੁੱਕਾ ਹੈ, ਦੋਸ਼ੀਆਂ ‘ਚੋਂ ਕਿਸੇ ਦੀ ਵੀ ਅਜ ਤਕ ਪਹਿਚਾਣ ਨਾ ਕਰਨਾ ਅਤੇ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਨਾ ਦਿਵਾਉਣ ਦੇ ਅਮਲ ਜੰਗਲ ਰਾਜ ਵਾਲਾ ਮਾਹੌਲ ਬਣਾ ਰਹੇ ਹਨ।

ਸ. ਮਾਨ ਨੇ ਕਿਹਾ ਕਿ 2017 ‘ਚ ਸਾਡੀ ਸਰਕਾਰ ਬਣਨ ‘ਤੇ ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ‘ਚ ਬੰਦ ਨੌਜਵਾਨਾਂ ਅਤੇ ਗ਼ੈਰ ਕਾਨੂੰਨੀ ਤੌਰ ‘ਤੇ ਬੰਦ ਨੌਜਵਾਨਾਂ ਨੂੰ ਰਿਹਾਅ ਕਰਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,