ਆਮ ਖਬਰਾਂ

ਪਿੰਡ ਡੱਲੇਵਾਲ ਵਿੱਚ ਫਾਇਰਿੰਗ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ

June 17, 2010 | By

ਲੰਡਨ (17 ਜੂਨ, 2010): ਸਮਾਜ ਵਿਰੋਧੀ ਅਨਸਰਾਂ ਅਤੇ ਨਸਿ਼ਆਂ ਦੇ ਤਸਕਰਾਂ ਵਲੋਂ ਸਿੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਕਮਿਉਨਿਸਟਾਂ ਦੇ  ਹੱਥਾਂ ਵਿੱਚ ਖੇਡਦਿਆਂ ਬੀਤੇ ਦਿਨੀਂ  ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਦੇ ਘਰ ਤੇ  ਫਾਇਰਿੰਗ ਕਰਕੇ ਪਿੰਡ ਡੱਲੇਵਾਲ ਵਿੱਚ ਦਹਿਸ਼ਤ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਕਤ ਘਟਨਾ ਰਾਤ ਨੂੰ ਕਰੀਬ ਗਿਆਰਾਂ ਵਜੇ ਵਾਪਰੀ ਜਦੋਂ ਘਰ ਵਿੱਚ ਸ੍ਰ, ਬਲਵਿੰਦਰ ਸਿੰਘ ਢਿੱਲੋਂ ਦਾ ਭਰਾ ਸ੍ਰ, ਅਮਰਜੀਤ ਸਿੰਘ ਫੌਜੀ  ਅਤੇ ਭਰਜਾਈ ਬਲਵੀਰ ਕੌਰ ਮੌਜੂਦ ਸਨ। ਕੁੱਝ ਨਕਾਬਪੋਸ਼ ਦੋਸ਼ੀਆਂ ਵਲੋਂ ਘਰ ਦੇ ਦਰਵਾਜੇ ਚੋਂ ਨਿਸ਼ਾਨਾ ਸੇਧ ਕੇ ਦੇਸੀ ਪਿਸਤੌਲਾਂ ਨਾਲ ਫਾਇਰ ਕੀਤੇ ਗਏ। ਗੁਰਾਇਆਂ ਪੁਲੀਸ ਵਲੋਂ ਆਈ.ਪੀ.ਸੀ ਦੀ ਧਾਰਾ 307 ਅਧੀਨ ਭਾਵੇਂ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।
ਇਸ ਘਟਨਾ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਭਾਰੀ ਰੋਹ ਹੈ। ਯੂਨਾਈਟਿਡ ਖਾਲਸਾ  ਦਲ  ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਸ੍ਰ. ਲਵਸਿ਼ਦਰ ਸਿੰਘ ਡੱਲੇਵਾਲ, ਸੀਨੀਅਰ ਮੀਤ ਪ੍ਰਧਾਨ ਸ੍ਰ ਜਤਿੰਦਰ ਸਿੰਘ ਅਠਵਾਲ ਅਤੇ ਸ੍ਰ, ਵਰਿੰਦਰ  ਸਿੰਘ  ਬਿੱਟੂ ਨੇ  ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ  ਹੈ । ਦਲ ਦੇ ਆਗੂਆਂ ਨੇ ਇਸ ਕੋਝੀ ਘਟਨਾ ਦੇ ਜਿੰਮੇਵਾਰ ਗਰੋਹ ਦੇ ਸਰਗਣੇ ਅਤੇ ਨਵ ਜਨਮੇ ਬਦਮਾਸ਼ ਗੁਰਪ੍ਰੀਤ ਗੋਪੀ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ  ਕਿਹਾ ਕਿ ਉਹ ਜਿੰਨਾ ਜਲਦੀ ਹੋ ਸਕੇ ਪਿੰਡ ਦੀ ਪੰਚਾਇਤ ਤੋਂ ਮੁਆਫੀ ਮੰਗ ਲਵੇ ਵਰਨਾ ਉਸ ਨੂੰ  ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਂਦਿਆਂ ਪੁਲੀਸ ਦੇ ਭਾਰੀ ਤਸ਼ੱਦਦ ਦਾ  ਝੱਲਿਆ ਹੈ ਅਤੇ ਦੋ ਵਾਰ ਜੇਹਲ ਯਾਤਰਾ ਕਰਨ ਉਪਰੰਤ ਪਿਛਲੇ ਬਾਈ ਸਾਲਾਂ ਤੋਂ ਇੰਗਲੈਂਡ ਵਿੱਚ ਜਲਾਵਤਨੀ ਕੱਟਦਿਆਂ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ ਹੈ , ਸੰਘਰਸ਼ ਦੌਰਾਨ  ਪੁਲੀਸ ਦੀ ਗੋਲੀ ਵੱਜਣ ਨਾਲ ਉਸ ਦੀ ਬਾਂਹ ਵੀ ਨਕਾਰਾ ਹੋ ਗਈ ਸੀ।  ਸਿੱਖ ਸਟੂਡੈਂਟਸ ਫੈਡਰੇਸ਼ਨ ( ਯੂ ਕੇ ) ਵਲੋਂ ਸ੍ਰ, ਕਿਰਪਾਲ ਸਿੰਘ ਮੱਲਾ ਬੇਦੀਆਂ ਨੇ ਇਹੋ ਜਿਹੇ ਗੈਰ ਸਮਾਜੀ ਤੱਤਾਂ ਨੂੰ ਸਿੱਖੀ ਗ੍ਰਹਿਣ ਕਰਕੇ ਕੌਮ ਲਈ ਕੁਰਬਾਨੀ ਕਰਨ ਦੀ ਸਲਾਹ ਦਿੱਤੀ ਹੈ, ਇਹੋ ਜਿਹੀਆਂ ਘਟਨਾਵਾਂ  ਕੌਮੀ ਪ੍ਰਵਾਨਿਆਂ ਦਾ ਮਨੋਬਲ ਨਹੀਂ ਡੇਗ ਸਕਦੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: